ਖੇਤੀਬਾੜੀ ਮੰਤਰਾਲਾ
azadi ka amrit mahotsav

ਕੇਂਦਰੀ ਕੈਬਨਿਟ ਨੇ ਉੱਤਰ ਪ੍ਰਦੇਸ਼ ਦੇ ਆਗਰਾ ਦੇ, ਸਿੰਗਨਾ ਵਿੱਚ ਅੰਤਰਰਾਸ਼ਟਰੀ ਆਲੂ ਕੇਂਦਰ (CIP)’s) ਦੇ ਸਾਊਥ ਏਸ਼ੀਆ ਰੀਜ਼ਨਲ ਸੈਂਟਰ ਦੀ ਸਥਾਪਨਾ ਨੂੰ ਮਨਜ਼ੂਰੀ ਦਿੱਤੀ

प्रविष्टि तिथि: 25 JUN 2025 3:19PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਉੱਤਰ ਪ੍ਰਦੇਸ਼ ਦੇ ਆਗਰਾ ਦੇ ਵਿੱਚ ਅੰਤਰਰਾਸ਼ਟਰੀ ਆਲੂ ਕੇਂਦਰ (CIP)’s) ਦੇ ਸਾਊਥ ਏਸ਼ੀਆ ਰੀਜ਼ਨਲ ਸੈਂਟਰ (CSARC) ਦੀ ਸਥਾਪਨਾ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।

 

 

ਇਸ ਨਿਵੇਸ਼ ਦਾ ਮੁੱਖ ਉਦੇਸ਼ ਆਲੂ ਅਤੇ ਸ਼ਕਰਕੰਦ ਦੀ ਉਤਪਾਦਕਤਾ, ਕਟਾਈ ਤੋਂ ਬਾਅਦ ਮੈਨੇਜਮੈਂਟ ਅਤੇ ਵੈਲਿਊ ਐਡੀਸ਼ਨ ਵਿੱਚ ਸੁਧਾਰ ਕਰਕੇ ਭੋਜਨ ਅਤੇ ਪੋਸ਼ਣ ਸੁਰੱਖਿਆ, ਕਿਸਾਨਾਂ ਦੀ ਆਮਦਨ ਅਤੇ ਰੋਜ਼ਗਾਰ ਸਿਰਜਣ ਨੂੰ ਹੁਲਾਰਾ ਦੇਣਾ ਹੈ।

 

ਭਾਰਤ ਵਿੱਚ ਆਲੂ ਖੇਤਰ ਵਿੱਚ ਪ੍ਰੋਸੈੱਸਿੰਗ ਸੈਕਟਰ, ਪੈਕੇਜਿੰਗ, ਟ੍ਰਾਂਸਪੋਰਟੇਸ਼ਨ, ਮਾਰਕੀਟਿੰਗ, ਵੈਲਿਊ ਚੇਨ ਆਦਿ ਵਿੱਚ ਮਹੱਤਵਪੂਰਨ ਰੋਜ਼ਗਾਰ ਅਵਸਰਾਂ ਦੇ ਸਿਰਜਣ ਦੀ ਸਮਰੱਥਾ ਹੈ। ਇਸ ਲਈ, ਇਸ ਖੇਤਰ ਵਿੱਚ ਅਨੇਕਾਂ ਸੰਭਾਵਨਾਵਾਂ ਦਾ ਦੋਹਨ ਕਰਕੇ ਅਤੇ ਉਨ੍ਹਾਂ ਦਾ ਪਤਾ ਲਗਾਉਣ ਲਈ, ਅੰਤਰਰਾਸ਼ਟਰੀ ਆਲੂ ਕੇਂਦਰ (ਸੀਪੀਆਈ) ਦਾ ਸਾਊਥ ਏਸ਼ੀਆ ਖੇਤਰੀ ਕੇਂਦਰ ਉੱਤਰ ਪ੍ਰਦੇਸ਼ ਦੇ ਆਗਰਾ ਦੇ ਸਿੰਗਨਾ ਵਿੱਚ ਸਥਾਪਿਤ ਕੀਤਾ ਜਾ ਰਿਹਾ ਹੈ। ਸੀਐੱਸਏਆਰਸੀ ਦੁਆਰਾ ਵਿਕਸਿਤ ਆਲੂ ਅਤੇ ਸ਼ਕਰਕੰਦ ਦੀ ਉੱਚ ਉਪਜ, ਪੌਸ਼ਟਿਕ ਅਤੇ ਜਲਵਾਯੂ ਅਨੁਕੂਲ ਕਿਸਮਾਂ ਨਾ ਸਿਰਫ਼ ਭਾਰਤ ਵਿੱਚ ਸਗੋਂ ਵਿਸ਼ਵ ਪੱਧਰੀ ਵਿਗਿਆਨ ਅਤੇ ਇਨੋਵੇਸ਼ਨ ਰਾਹੀਂ ਸਾਊਥ ਏਸ਼ੀਆ ਖੇਤਰ ਵਿੱਚ ਵੀ ਆਲੂ ਅਤੇ ਸ਼ਕਰਕੰਦ ਖੇਤਰਾਂ ਦੇ ਟਿਕਾਊ ਵਿਕਾਸ ਨੂੰ ਮਹੱਤਵਪੂਰਨ ਤੌਰ ‘ਤੇ ਗਤੀ ਪ੍ਰਦਾਨ ਕਰਨਗੀਆਂ।

 

 

 

*****

 

ਐੱਮਜੇਪੀਐੱਸ/ਬੀਐੱਮ


(रिलीज़ आईडी: 2139703) आगंतुक पटल : 11
इस विज्ञप्ति को इन भाषाओं में पढ़ें: English , Urdu , Marathi , हिन्दी , Gujarati , Malayalam