ਰੇਲ ਮੰਤਰਾਲਾ
ਭਾਰਤੀ ਰੇਲਵੇ ਨੇ ਦੇਸ਼ ਭਰ ਵਿੱਚ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਚਿਨਾਬ, ਅੰਜੀ ਅਤੇ ਪੰਬਨ ਬ੍ਰਿਜਾਂ ‘ਤੇ ਯੂਨੀਕ ਯੋਗਾ ਸੈਸ਼ਨ ਆਯੋਜਿਤ
ਸਾਰੇ ਰੇਲਵੇ ਜ਼ੋਨਾਂ, ਡਿਵੀਜ਼ਨਾਂ ਅਤੇ ਪਰਿਸਰਾਂ ਵਿੱਚ ਪ੍ਰੋਗਰਾਮ ਆਯੋਜਿਤ
ਪੱਛਮ ਬੰਗਾਲ ਵਿੱਚ ਯੋਗ ਨੂੰ ਸਮਰਪਿਤ ਸਪੈਸ਼ਲ ਈਐੱਮਯੂ ਟ੍ਰੇਨ ਚਲਾਈ ਗਈ, ਜਿਸ ਵਿੱਚ ਵੱਖ-ਵੱਖ ਯੋਗ ਮੁਦ੍ਰਾਵਾਂ ਦਿਖਾਈਆਂ ਗਈਆਂ
Posted On:
21 JUN 2025 7:27PM by PIB Chandigarh
11ਵੇਂ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮੌਕੇ ‘ਤੇ ਭਾਰਤੀ ਰੇਲਵੇ ਨੇ ਪੂਰੇ ਦੇਸ਼ ਵਿੱਚ ਸ਼ਾਨਦਾਰ ਅਤੇ ਜੋਸ਼ਪੂਰਨ ਯੋਗਾ ਸੈਸ਼ਨ ਆਯੋਜਿਤ ਕੀਤੇ। ‘ਇੱਕ ਪ੍ਰਿਥਵੀ, ਇੱਕ ਸਿਹਤ ਦੇ ਲਈ ਯੋਗ’ ਵਿਸ਼ੇ ਦੇ ਨਾਲ ਪੂਰੇ ਭਾਰਤ ਵਿੱਚ ਸਾਰੇ ਰੇਲਵੇ ਜ਼ੋਨਾਂ ਡਿਵੀਜ਼ਨਾਂ, ਸਟੇਸ਼ਨਾਂ ਅਤੇ ਰੇਲਵੇ ਪਰਿਸਰਾਂ ਵਿੱਚ ਯੋਗ ਪ੍ਰੋਗਰਾਮ ਆਯੋਜਿਤ ਕੀਤੇ ਗਏ।

ਕੇਂਦਰੀ ਰੇਲ ਰਾਜ ਮੰਤਰੀ ਸ਼੍ਰੀ ਵੀ. ਸੋਮੰਨਾ ਅਤੇ ਸ਼੍ਰੀ ਰਵਨੀਤ ਸਿੰਘ ਨੇ ਲੜੀਵਾਰ ਕਰਨਾਟਕ ਦੇ ਹਸਨ ਅਤੇ ਚੰਡੀਗੜ੍ਹ ਦੀ ਸੁਖਨਾ ਲੇਕ ਵਿੱਚ ਆਯੋਜਿਤ ਯੋਗ ਸੈਸ਼ਨਾਂ ਵਿੱਚ ਹਿੱਸਾ ਲਿਆ। ਰੇਲਵੇ ਬੋਰਡ ਦੇ ਚੇਅਰਮੈਨ ਅਤੇ ਸੀਈਓ ਸ਼੍ਰੀ ਸਤੀਸ਼ ਕੁਮਾਰ ਨੇ ਵੀ ਨਵੀਂ ਦਿੱਲੀ ਦੇ ਕਰਨੈਲ ਸਿੰਘ ਸਟੇਡੀਅਮ ਵਿੱਚ ਆਯੋਜਿਤ ਯੋਗ ਸੈਸ਼ਨ ਵਿੱਚ ਹਿੱਸਾ ਲਿਆ।

ਇਸ ਵਰ੍ਹੇ ਯੋਗਾ ਦਿਵਸ ਨੂੰ ਅਸਾਧਾਰਣ ਬਣਾਉਣ ਵਾਲੀ ਗੱਲ ਇਹ ਰਹੀ ਕਿ ਨਾ ਸਿਰਫ਼ ਸਟੇਸ਼ਨਾਂ ਅਤੇ ਦਫ਼ਤਰ ਪਰਿਸਰਾਂ ਵਿੱਚ ਸਗੋਂ ਭਾਰਤੀ ਰੇਲਵੇ ਦੇ ਪ੍ਰਤਿਸ਼ਠਿਤ ਇੰਜੀਨੀਅਰਿੰਗ ਚਮਤਕਾਰਾਂ ‘ਤੇ ਵੀ ਯੋਗ ਸੈਸ਼ਨ ਆਯੋਜਿਤ ਕੀਤੇ ਗਏ। ਪਹਿਲੀ ਵਾਰ, ਜੰਮੂ ਅਤੇ ਕਸ਼ਮੀਰ ਵਿੱਚ ਸਥਿਤ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਪੁਲ-ਚਿਨਾਬ ‘ਤੇ ਯੋਗਾ ਸੈਸ਼ਨ ਆਯੋਜਿਤ ਕੀਤਾ ਗਿਆ, ਜੋ ਭਾਰਤੀ ਰੇਲਵੇ ਦੇ ਆਤਮਵਿਸ਼ਵਾਸ ਅਤੇ ਇੰਜੀਨੀਅਰਿੰਗ ਸਮਰੱਥਾਵਾਂ ਦਾ ਪ੍ਰਤੀਕ ਹੈ। ਭਾਰਤ ਦੇ ਕੇਬਲ ‘ਤੇ ਟਿਕੇ ਪਹਿਲੇ ਰੇਲ ਬ੍ਰਿਜ -ਅੰਜੀ ਖੱਡ ਬ੍ਰਿਜ, ਅਤੇ ਦੇਸ਼ ਦੇ ਪਹਿਲੇ ਵਰਟੀਕਲ-ਲਿਫਟ ਰੇਲ ਬ੍ਰਿਜ- ਤਮਿਲ ਨਾਡੂ ਵਿੱਚ ਪੰਬਨ ਬ੍ਰਿਜ ‘ਤੇ ਯੋਗਾ ਸੈਸ਼ਨ ਆਯੋਜਿਤ ਕੀਤੇ ਗਏ, ਜਿਸ ਵਿੱਚ ਯੋਗ ਅਤੇ ਇੰਜੀਨੀਅਰਿੰਗ ਉਤਕ੍ਰਿਸ਼ਟਤਾ ਦਾ ਇੱਕ ਅਨੋਖਾ ਸੁਮੇਲ ਦਿਖਾਇਆ ਗਿਆ।

ਪੱਛਮ ਬੰਗਾਲ ਵਿੱਚ ਹਾਵੜਾ ਡਿਵੀਜ਼ਨ ਦੁਆਰਾ ਯੋਗ ਨੂੰ ਸਮਰਪਿਤ ਇੱਕ ਸਪੈਸ਼ਲ ਈਐੱਮਯੂ ਟ੍ਰੇਨ ਚਲਾਈ ਗਈ, ਜਿਸ ਵਿੱਚ ਵੱਖ-ਵੱਖ ਯੋਗ ਮੁਦ੍ਰਾਵਾਂ ਦੇ ਨਾਲ-ਨਾਲ ਉਨ੍ਹਾਂ ਦੇ ਸਿਹਤ ਲਾਭਾਂ ਦੇ ਚਿਤਰਣ ਵੀ ਦਰਸਾਏ ਗਏ।

ਵੱਖ-ਵੱਖ ਖੇਤਰਾਂ ਵਿੱਚ, ਰੇਲਵੇ ਅਧਿਕਾਰੀਆਂ, ਕਰਮਚਾਰੀਆਂ, ਰੇਲਵੇ ਸੁਰੱਖਿਆ ਬਲ ਦੇ ਕਰਮਚਾਰੀਆਂ, ਸਕਾਉਟਸ ਅਤੇ ਗਾਈਡਸ, ਸਕੂਲੀ ਵਿਦਿਆਰਥੀਆਂ, ਜਨ ਪ੍ਰਤੀਨਿਧੀਆਂ ਅਤੇ ਆਮ ਜਨਤਾ ਵੱਲੋਂ ਉਤਸਾਹਪੂਰਨ ਭਾਗੀਦਾਰੀ ਦੇਖੀ ਗਈ। ਸੈਸ਼ਨਾਂ ਵਿੱਚ ਆਸਨ (ਸਰੀਰਕ ਮੁਦ੍ਰਾਵਾਂ) ਪ੍ਰਾਣਾਯਾਮ (ਸਾਹ ਸਬੰਧੀ ਤਕਨੀਕ- ਬ੍ਰੀਥਿੰਗ ਟੈਕਨੀਕਸ) ਧਿਆਨ ਅਤੇ ਯੋਗਾ ਦੇ ਸਮੁੱਚੇ ਲਾਭਾਂ ‘ਤੇ ਕੇਂਦ੍ਰਿਤ ਜਾਗਰੂਕਤਾ ਗਤੀਵਿਧੀਆਂ ਸ਼ਾਮਲ ਸਨ।

ਇਸ ਰਾਸ਼ਟਰਵਿਆਪੀ ਪਹਿਲ ਰਾਹੀਂ, ਭਾਰਤੀ ਰੇਲਵੇ ਨੇ ਨਾ ਸਿਰਫ਼ ਆਪਣੇ ਕਰਮਚਾਰੀਆਂ ਨੂੰ ਤੰਦਰੁਸਤ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੋਤਸਾਹਿਤ ਕੀਤਾ, ਸਗੋਂ ਆਮ ਜਨਤਾ ਦਰਮਿਆਨ ਯੋਗ ਦੇ ਪਰਿਵਰਤਨਕਾਰੀ ਲਾਭਾਂ ਦੇ ਬਾਰੇ ਜਾਗਰੂਕਤਾ ਫੈਲਾਉਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ।
****
ਧਰਮੇਂਦਰ ਤਿਵਾਰੀ/ਸ਼ਤਰੂੰਜੈ ਕੁਮਾਰ
(Release ID: 2138784)