ਰੱਖਿਆ ਮੰਤਰਾਲਾ
ਰਕਸ਼ਾ ਰਾਜ ਮੰਤਰੀ ਨੇ ਐੱਨਸੀਸੀ ਮਾਊਂਟ ਐਵਰੈਸਟ ਐਕਸਪੀਡੀਸ਼ਨ ਟੀਮ ਦੇ ਸਫਲ ਸਮਿਟ ਤੋਂ ਬਾਅਦ ਉਨ੍ਹਾਂ ਨਾਲ ਗੱਲਬਾਤ ਕੀਤੀ
Posted On:
11 JUN 2025 5:21PM by PIB Chandigarh
ਰਕਸ਼ਾ ਰਾਜ ਮੰਤਰੀ ਸ਼੍ਰੀ ਸੰਜੈ ਸੇਠ ਨੇ 11 ਜੂਨ, 2025 ਨੂੰ ਨਵੀਂ ਦਿੱਲੀ ਵਿੱਚ ਨੈਸ਼ਨਲ ਕੈਡੇਟ ਕੋਰ (ਕੋਰਪਸ) (ਐੱਨਸੀਸੀ) ਦੇ ਮਾਊਂਟ ਐਵਰੈਸਟ ਐਕਸਪੀਡੀਸ਼ਨ ਟੀਮ ਨਾਲ ਗੱਲਬਾਤ ਕੀਤੀ। ਐੱਨਸੀਸੀ ਦੀ ਐਕਸਪੀਡੀਸ਼ਨ ਟੀਮ ਨੇ 18 ਮਈ, 2025 ਨੂੰ ਮਾਊਂਟ ਐਵਰੈਸਟ ਸਮਿਟ ‘ਤੇ ਸਫ਼ਲਤਾਪੂਰਵਕ ਚੜ੍ਹਾਈ ਕੀਤੀ ਸੀ। ਗੱਲਬਾਤ ਵਿੱਚ ਐੱਨਸੀਸੀ ਕੈਡੇਟਾਂ ਨੇ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਅਭਿਯਾਨ ਦੌਰਾਨ ਯੋਜਨਾ ਅਤੇ ਟ੍ਰੇਨਿੰਗ ਵਿੱਚ ਮਿਲੀ ਸਿੱਖਿਆ ਦੀ ਉਪਯੋਗਿਤਾ ਦੇ ਨਾਲ ਹੀ ਚੁਣੌਤੀਆਂ ਦਾ ਵੀ ਜ਼ਿਕਰ ਕੀਤਾ। ਸ਼੍ਰੀ ਸੰਜੈ ਸੇਠ ਨੇ ਕੈਡੇਟਾਂ ਦੇ ਯਤਨਾਂ ਅਤੇ ਟੀਮ ਭਾਵਨਾ ਦੇ ਨਾਲ ਉਨ੍ਹਾਂ ਦੀ ਸ਼ਾਨਦਾਰ ਉਪਲਬਧੀ ਦੀ ਸ਼ਲਾਘਾ ਕੀਤੀ।
ਐੱਨਸੀਸੀ ਕੈਡੇਟਾਂ ਦੇ ਐਵਰੈਸਟ ਸਮਿਟ ‘ਤੇ ਪਹੁੰਚਣ ਦਾ ਇਹ ਤੀਸਰਾ ਸਫ਼ਲ ਅਭਿਯਾਨ ਸੀ। ਇਸ ਤੋਂ ਪਹਿਲਾਂ ਵਰ੍ਹੇ 2013 ਅਤੇ 2016 ਵਿੱਚ ਐੱਨਸੀਸੀ ਪਰਬਤਾਰੋਹੀਆਂ ਨੇ ਇਹ ਉਪਲਬਧੀ ਹਾਸਲ ਕੀਤੀ ਸੀ। ਇਸ ਵਾਰ ਦੀ ਐਕਸਪੀਡੀਸ਼ਨ ਟੀਮ ਵਿੱਚ ਪੰਜ ਲੜਕੇ ਅਤੇ ਪੰਜ ਲੜਕੀਆਂ ਸਮੇਤ ਦਸ ਕੈਡੇਟ ਸ਼ਾਮਲ ਸਨ, ਜਿਨ੍ਹਾਂ ਦੀ ਔਸਤ ਉਮਰ ਸਿਰਫ਼ 19 ਵਰ੍ਹੇ ਸੀ। ਇਨ੍ਹਾਂ ਵਿੱਚੋਂ ਬਹੁਤ ਸਾਰੇ ਨਵੇਂ ਪਰਬਤਾਰੋਹੀ ਸਨ। ਉਨ੍ਹਾਂ ਨੂੰ ਅਧਿਕਾਰੀਆਂ, ਜੂਨੀਅਰ ਕਮਿਸ਼ਨ ਅਧਿਕਾਰੀਆਂ, ਇੰਸਟ੍ਰਕਟਰਾਂ ਅਤੇ ਨੌਨ-ਕਮਿਸ਼ਨਡ ਅਧਿਕਾਰੀਆਂ ਦੀ ਇੱਕ ਟੀਮ ਦਾ ਸਹਿਯੋਗ ਮਿਲਿਆ, ਜਿਸ ਨਾਲ ਉਨ੍ਹਾਂ ਦਾ ਅਭਿਯਾਨ ਤਾਲਮੇਲ ਵਾਲਾ ਅਤੇ ਪੇਸ਼ੇਵਰ ਤੌਰ ‘ਤੇ ਪ੍ਰਬੰਧਿਤ ਰਿਹਾ। ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਇਸ ਅਭਿਯਾਨ ਨੂੰ 03 ਅਪ੍ਰੈਲ, 2025 ਨੂੰ ਨਵੀਂ ਦਿੱਲੀ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਸੀ।
77YT.JPG)

FKGM.JPG)
****
ਵੀਕੇ/ਕੇਬੀ
(Release ID: 2135980)