ਵਿੱਤ ਮੰਤਰਾਲਾ
azadi ka amrit mahotsav

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਨਵੀਂ ਦਿੱਲੀ ਵਿੱਚ ਰਾਸ਼ਟਰੀ ਨਿਵੇਸ਼ ਅਤੇ ਇਨਫ੍ਰਾਸਟ੍ਰਕਚਰ ਫੰਡ (ਐੱਨਆਈਆਈਐੱਫ- NIIF) ਦੀ ਗਵਰਨਿੰਗ ਕੌਂਸਲ ਦੀ 6ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ

Posted On: 09 JUN 2025 8:35PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਨਵੀਂ ਦਿੱਲੀ ਵਿੱਚ ਨੈਸ਼ਨਲ ਇਨਵੈਸਟਮੈਂਟ ਅਤੇ ਇਨਫ੍ਰਾਸਟ੍ਰਕਚਰ ਫੰਡ ਲਿਮਿਟਿਡ (ਐੱਨਆਈਆਈਐੱਫ) ਦੀ ਗਵਰਨਿੰਗ ਕੌਂਸਲ (ਜੀਸੀ) ਦੀ 6ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ।

ਗਵਰਨਿੰਗ ਕੌਂਸਲ (ਜੀਸੀ) ਨੇ ਇੱਕ ਸੌਵਰੇਨ-ਲਿੰਕਡ ਅਸੈੱਟ ਮੈਨੇਜਰ ਦੇ ਤੌਰ ‘ਤੇ ਐੱਨਆਈਆਈਐੱਫ ਦੇ ਵਿਕਾਸ ਦੀ ਸ਼ਲਾਘਾ ਕੀਤੀ ਅਤੇ ਪ੍ਰਮੁੱਖ ਨਿਵੇਸ਼ਕਾਂ ਦੇ ਨਾਲ ਮਜ਼ਬੂਤ ਸਾਂਝੇਦਾਰੀ ਬਣਾਉਣ ਲਈ ਵਰ੍ਹਿਆਂ ਤੋਂ ਕੀਤੇ ਗਏ ਪ੍ਰਯਾਸਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਵਿੱਚ ਅਬੂ ਧਾਬੀ ਇਨਵੈਸਟਮੈਂਟ ਅਥਾਰਿਟੀ (ਏਡੀਆਈਏ) ਅਤੇ ਟੇਮਾਸੇਕ (Temasek) ਜਿਹੀਆਂ ਪ੍ਰਮੁੱਖ ਸੌਵਰੇਨ ਵੈਲਥ ਫੰਡ; ਆਸਟ੍ਰੇਲੀਅਨਸੁਪਰ, ਓਨਟਾਰੀਓ ਟੀਚਰਸ ਪੈਨਸ਼ਨ ਪਲਾਨ (Ontario Teachers’ Pension Plan), ਕੈਨੇਡਾ ਪੈਨਸ਼ਨ ਪਲਾਨ ਇਨਵੈਸਟਮੈਂਟ ਬੋਰਡ (ਸੀਪੀਪੀਆਈਬੀ) ਜਿਹੇ ਪੈਨਸ਼ਨ ਫੰਡ; ਏਸ਼ਿਆਈ ਇਨਫ੍ਰਾਸਟ੍ਰਕਚਰ ਇਨਵੈਸਟਮੈਂਟ ਬੈਂਕ (ਏਆਈਆਈਬੀ), ਏਸ਼ਿਆਈ ਵਿਕਾਸ ਬੈਂਕ (ਏਡੀਬੀ) ਅਤੇ ਨਿਊ ਡਿਵਲਪਮੈਂਟ ਬੈਂਕ (ਐੱਨਡੀਬੀ) ਜਿਹੇ ਬਹੁਪੱਖੀ ਵਿਕਾਸ ਬੈਂਕ: ਅਤੇ ਜਪਾਨ ਬੈਂਕ ਫੌਰ ਇੰਟਰਨੈਸ਼ਨਲ ਕੋਆਪ੍ਰੇਸ਼ਨ (ਜੇਬੀਆਈਸੀ) (Japan Bank for International Cooperation) ਜਿਹੇ ਰਣਨੀਤਕ ਸਰਕਾਰੀ ਬਰਾਬਰ ਦੀਆਂ ਸੰਸਥਾਵਾਂ (strategic government counterparts) ਸ਼ਾਮਲ ਹਨ। 

ਰਾਸ਼ਟਰੀ ਪ੍ਰਾਥਮਿਕਤਾਵਾਂ ਦੇ ਅਨੁਸਾਰ ਭਾਰਤੀ ਅਰਥਵਿਵਸਥਾ ਦੇ ਇਨਫ੍ਰਾਸਟ੍ਰਕਚਰ ਅਤੇ ਹੋਰ ਪ੍ਰਮੁੱਖ ਖੇਤਰਾਂ ਵਿੱਚ ਪੂੰਜੀ ਜੁਟਾਉਣ ਵਿੱਚ ਐੱਨਆਈਆਈਐੱਫ ਦੀ ਵਧਦੀ ਭੂਮਿਕਾ ਨੂੰ ਸਵੀਕਾਰਦੇ ਹੋਏ, ਗਵਰਨਿੰਗ ਕੌਂਸਲ (ਜੀਸੀ) ਨੇ ਐੱਨਆਈਆਈਐੱਫ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਇਸ ਦੇ ਪ੍ਰਬੰਧਨ ਦੇ ਤਹਿਤ ਐਸੇਟ ਵਿੱਚ ਵਿਸਥਾਰ ‘ਤੇ ਧਿਆਨ ਦਿਤਾ ਜੋ 11,7000 ਰੁਪਏ ਕਰੋੜ ਦੀ ਪੂੰਜੀ ਨੂੰ ਵਧਾਉਂਦੇ ਹੋਏ 30,000 ਰੁਪਏ ਕਰੋੜ ਤੋਂ ਅਧਿਕ ਹੋ ਗਈ ਹੈ।

The GC was presented with an update on NIIF’s overall strategy, progress, the investment status, sector focus, performance and way forward across its four active funds:

  1. Fund for infrastructure (Master Fund)

  2. The fund of funds (Private Markets Fund)

  3. Fund for climate and sustainability as well as India Japan corridor (the India Japan Fund), and

  4. The fund with focus in growth equity (Strategic Opportunities Fund).

जीसी को एनआईआईएफ की समग्र रणनीति, प्रगति, निवेश की स्थिति, क्षेत्र फोकस, प्रदर्शन और इसके चार सक्रिय फंड्स में आगे की दिशा के बारे में जानकारी दी गई:

  1. इंफ्रास्ट्रक्चर के लिए फंड (मास्टर फंड)

  2. फंड ऑफ फंड्स (प्राइवेट मार्केट्स फंड)

  3. जलवायु और स्थिरता के साथ-साथ भारत जापान कॉरिडोर के लिए फंड (भारत जापान फंड), और

  4. ग्रोथ इक्विटी पर केंद्रित फंड (रणनीतिक अवसर फंड)

ਗਵਰਨਿੰਗ ਕੌਂਸਲ (ਜੀਸੀ) ਨੂੰ ਐੱਨਆਈਆਈਐੱਫ ਦੀ ਸਮੂੱਚੀ ਰਣਨੀਤੀ, ਪ੍ਰਗਤੀ, ਨਿਵੇਸ਼ ਦੀ ਸਥਿਤੀ, ਖੇਤਰ ਫੋਕਸ, ਪ੍ਰਦਰਸ਼ਨ ਅਤੇ ਇਸ ਦੇ ਚਾਰ ਸਰਗਰਮ ਫੰਡਸ ਵਿੱਚ ਅੱਗੇ ਦੀ ਦਿਸ਼ਾ ਬਾਰੇ ਜਾਣਕਾਰੀ ਦਿੱਤੀ ਗਈ: 

  1. ਇਨਫ੍ਰਾਸਟ੍ਰਕਚਰ ਦੇ ਲਈ ਫੰਡ (ਮਾਸਟਰ ਫੰਡ)

  2. ਫੰਡ ਔਫ ਫੰਡਸ (ਪ੍ਰਾਈਵੇਟ ਮਾਰਕਿਟਸ ਫੰਡ)

  3. ਜਲਵਾਯੂ ਅਤੇ ਸਥਿਰਤਾ ਦੇ ਨਾਲ-ਨਾਲ ਭਾਰਤ ਜਪਾਨ ਕੌਰੀਡੋਰ ਲਈ ਫੰਡ (ਭਾਰਤ ਜਪਾਨ ਫੰਡ), ਅਤੇ

  4. ਗ੍ਰੋਥ ਇਕੁਇਟੀ 'ਤੇ ਕੇਂਦ੍ਰਿਤ ਫੰਡ (ਰਣਨੀਤਕ ਅਵਸਰ ਫੰਡ)

ਗਵਰਨਿੰਗ ਕੌਂਸਲ (ਜੀਸੀ) ਨੇ ਇਸ ਗੱਲ ਦੀ ਸ਼ਲਾਘਾ ਕੀਤੀ ਕੀ ਮਾਸਟਰ ਫੰਡ ਅਤੇ ਪ੍ਰਾਈਵੇਟ ਮਾਰਕਿਟਸ ਫੰਡ ਦੋਨੋ ਪਹਿਲਾਂ ਤੋਂ ਹੀ 100% ਪ੍ਰਤੀਬੱਧ ਹਨ ਅਤੇ ਮਾਸਟਰ ਫੰਡ ਨਿਵੇਸ਼ ਦਾ ਇੱਕ ਹਿੱਸਾ ਪੋਰਟਸ ਅਤੇ ਲੌਜਿਸਟਿਕਸ, ਹਵਾਈ ਅੱਡਿਆਂ ਅਤੇ ਡੇਟਾ ਕੇਂਦਰਾਂ ਜਿਹੇ ਖੇਤਰਾਂ ਵਿੱਚ ਗ੍ਰੀਨਫੀਲਡ ਅਸੈੱਟਸ ਦੇ ਨਿਰਮਾਣ ਵਿੱਚ ਚਲਾ ਗਿਆ ਹੈ। 

ਗਵਰਨਿੰਗ ਕੌਂਸਲ (ਜੀਸੀ)  ਨੇ ਐੱਨਆਈਆਈਐੱਫ ਦੇ ਆਗਾਮੀ ਪ੍ਰਾਈਵੇਟ ਮਾਰਕਿਟਸ ਫੰਡ II ਦੀ ਪ੍ਰਗਤੀ ‘ਤੇ ਧਿਆਨ ਦਿੱਤਾ, ਜਿਸ ਦਾ ਲਕਸ਼ 1 ਬਿਲੀਅਨ ਡਾਲਰ ਦਾ ਫੰਡ ਹੈ, ਅਤੇ ਇਸ ਤੱਥ ਦੀ ਸ਼ਲਾਘਾ ਕੀਤੀ ਕਿ ਪੀਐੱਮਐੱਫ II ਨੇ ਨਿਜੀ ਨਿਵੇਸ਼ਕਾਂ ਨੂੰ ਸਫਲਤਾਪੂਰਨ ਸ਼ਾਮਲ ਕੀਤਾ ਹੈ- ਜੋ ਕਿ ਪਿਛਲੇ ਗਵਰਨਿੰਗ ਕੌਂਸਲ (ਜੀਸੀ)  ਮਾਰਗਦਰਸ਼ਨ ਦੇ ਅਨੁਸਾਰ ਹੈ ਅਤੇ ਜਲਦੀ ਹੀ ਇਸ ਦਾ ਪਹਿਲੀ ਸਮਾਪਤੀ ਹੋਣ ਵਾਲੀ ਹੈ। ਜੀਸੀ ਨੂੰ ਪ੍ਰਸਤਾਵਿਤ ਦੁਵੱਲੇ ਫੰਡ ਬਾਰੇ ਵਿੱਚ ਵੀ ਦੱਸਿਆ ਗਿਆ, ਜਿਸ ‘ਤੇ ਮੌਜੂਦਾ ਸਮੇਂ ਵਿੱਚ ਅਮਰੀਕਾ ਦੇ ਨਾਲ ਚਰਚਾ ਚਲ ਰਹੀ ਹੈ। ਰਣਨੀਤੀ, ਸਫਲ ਨਿਧੀ ਇੱਕਠਾ ਕਰਨਾ, ਸਮੇਂ ‘ਤੇ ਸੰਚਾਲਨ ਅਤੇ ਪ੍ਰਭਾਵੀ ਤੈਨਾਤੀ ਨਾਲ ਸਬੰਧਿਤ ਪਹਿਲੂਆਂ ‘ਤੇ ਵੀ ਮਾਰਗਦਰਸ਼ਨ ਦਿੱਤਾ ਗਿਆ। 

ਗਵਰਨਿੰਗ ਕੌਂਸਲ (ਜੀਸੀ) ਨੇ ਐੱਨਆਈਆਈਐੱਫ ਨੂੰ ਆਪਣੇ ਸੌਵਰੇਨ ਬੈਕਡ ਡਿਜ਼ਾਈਨ ਦਾ ਲਾਭ ਉਠਾਉਣ ਦੀ ਸਲਾਹ ਦਿੱਤੀ ਅਤੇ ਗਲੋਬਲ ਪਲੈਟਫਾਰਮ ‘ਤੇ ਅਤੇ ਇੰਟਰਨੈਸ਼ਨਲ ਇੰਨਵੈਸਟਮੈਂਟ ਕਮਿਊਨਿਟੀ ਦੇ ਅੰਦਰ ਆਪਣੀ ਭੂਮਿਕਾ ਅਤੇ ਪ੍ਰਦਰਸ਼ਨ ਨੂੰ ਪੇਸ਼ੇਵਰ ਤੌਰ ‘ਤੇ ਪ੍ਰਦਰਸ਼ਿਤ ਕਰਨ ਦੀ ਜ਼ਰੂਰਤ ‘ਤੇ ਬਲ ਦਿੱਤਾ। ਐੱਨਆਈਆਈਐੱਫ ਦੀ ਟੀਮ ਨੂੰ ਫੰਡ ਇੱਕਠਾ ਕਰਨ ਲਈ ਸਰਗਰਮ ਦ੍ਰਿਸ਼ਟੀਕੋਣ ਅਪਣਾਉਣ ਅਤੇ ਵਿੱਤਪੋਸ਼ਣ ਦੇ ਵੱਖ-ਵੱਖ ਸਰੋਤਾਂ ਦੀ ਖੋਜ ਕਰਨ ਦੀ ਜ਼ਰੂਰਤ ‘ਤੇ ਸਲਾਹ ਦਿੱਤੀ ਗਈ। ਗਵਰਨਿੰਗ ਕੌਂਸਲ (ਜੀਸੀ) ਨੇ ਭਵਿੱਖ ਵਿੱਚ ਐੱਨਆਈਆਈਐੱਫ ਦੀ ਵਧੀ ਹੋਈ ਭੂਮਿਕਾ ਦੇ ਪ੍ਰਤੀ ਆਪਣਾ ਵਿਸ਼ਵਾਸ ਵਿਅਕਤ ਕੀਤਾ ਅਤੇ ਸਲਾਨਾ ਤੌਰ ‘ਤੇ ਮੀਟਿੰਗ ਆਯੋਜਿਤ ਕਰਨ ਦੀ ਸਲਾਹ ਦਿੱਤੀ। 

ਗਵਰਨਿੰਗ ਕੌਂਸਲ ਦੀ ਮੀਟਿੰਗ ਵਿੱਚ ਵਿੱਤ ਸਕੱਤਰ ਅਤੇ ਆਰਥਿਕ ਮਾਮਲੇ ਵਿਭਾਗ (ਡੀਈਏ) ਦੇ ਸਕੱਤਰ ਸ਼੍ਰੀ ਅਜੈ ਸੇਠ, ਵਿੱਤੀ ਸੇਵਾਵਾਂ ਵਿਭਾਗ (ਡੀਐੱਫਐੱਸ) ਦੇ ਸਕੱਤਰ ਸ਼੍ਰੀ ਐੱਮ. ਨਾਗਰਾਜੂ; ਓਐਸਡੀ (ਡੀਈਏ) ਸੁਸ਼੍ਰੀ  ਅਨੁਰਾਧਾ ਠਾਕੁਰ, ਸਟੇਟ ਬੈਂਕ ਆਫ਼ ਇੰਡੀਆ ਦੇ ਚੈਅਰਮੈਨ ਸ਼੍ਰੀ ਸੀ.ਐੱਸ. ਸ਼ੈੱਟੀ ਅਤੇ ਕੋਟਕ ਮਹਿੰਦਰਾ ਬੈਂਕ ਦੇ ਸੰਸਥਾਪਕ ਅਤੇ ਡਾਇਰੈਕਟਰ ਸ਼੍ਰੀ ਉਦੈ ਕੋਟਕ ਵੀ ਉਪਸਥਿਤ ਰਹੇ।

****

ਐੱਨਬੀ/ਕੇਐੱਮਐੱਨ


(Release ID: 2135564)
Read this release in: English , Urdu , Hindi , Tamil