ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
azadi ka amrit mahotsav

ਭਾਰਤੀ ਰੇਲਵੇ ਨੇ ਅਗਲੀ ਪੀੜ੍ਹੀ ਦੇ ਬਹੁਭਾਸ਼ੀ ਏਆਈ ਸਮਾਧਾਨ ਤਿਆਰ ਕਰਨ ਹਿਤ ਭਾਸ਼ਿਣੀ ਅਤੇ ਸੀਆਰਆਈਐੱਸ ਨੇ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ

Posted On: 09 JUN 2025 5:47PM by PIB Chandigarh

ਭਾਰਤੀ ਰੇਲਵੇ ਨੇ ਭਾਸ਼ਾਈ ਸਮਾਵੇਸ਼ਨ ਅਤੇ ਏਆਈ-ਸੰਚਾਲਿਤ ਡਿਜੀਟਲ ਪਰਿਵਰਤਨ ਦੀ ਦਿਸ਼ਾ ਵਿੱਚ ਇੱਕ ਇਤਿਹਾਸਿਕ ਕਦਮ ਦੇ ਰੂਪ ਵਿੱਚ, ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ (ਡੀਆਈਬੀਡੀ- DIBD) ਅਤੇ ਰੇਲਵੇ ਸੂਚਨਾ ਪ੍ਰਣਾਲੀ ਕੇਂਦਰ (ਸੀਆਰਆਈਐੱਸ-CRIS) ਨੇ ਅੱਜ ਪ੍ਰਮੁੱਖ ਪਬਲਿਕ ਰੇਲਵੇ ਪਲੈਟਫਾਰਮਾਂ ‘ਤੇ ਬਹੁਭਾਸ਼ੀ ਆਰਟੀਫਿਸ਼ਲ ਇੰਟੈਲੀਜੈਂਸ ਸਮਾਧਾਨਾਂ ਦੇ ਵਿਕਾਸ ਅਤੇ ਤੈਨਾਤੀ ਦੇ ਸਬੰਧ ਵਿੱਚ ਸਹਿਯੋਗ ਕਰਨ ਹਿਤ ਇੱਕ ਸਹਿਮਤੀ ਪੱਤਰ (ਐੱਮਓਯੂ-MoU) ‘ਤੇ ਹਸਤਾਖਰ ਕੀਤੇ।

ਇਸ ਸਹਿਮਤੀ ਪੱਤਰ ‘ਤੇ ਰਸਮੀ ਤੌਰ ‘ਤੇ ਭਾਸ਼ਿਣੀ ਦੇ ਮੁੱਖ ਕਾਰਜਕਾਰੀ ਅਧਿਕਾਰੀ, (ਸੀਈਓ-CEO) ਸ਼੍ਰੀ ਅਮਿਤਾਭ ਨਾਗ ਅਤੇ ਸੀਆਰਆਈਐੱਸ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਜੀ.ਵੀ.ਐੱਲ. ਸੱਤਯ ਕੁਮਾਰ ਨੇ ਨਵੀਂ ਦਿੱਲੀ ਵਿੱਚ ਹਸਤਾਖਰ ਕੀਤੇ।

ਇਸ ਰਣਨੀਤਕ ਸਾਂਝੇਦਾਰੀ ਦਾ ਉਦੇਸ਼ ਭਾਸ਼ਿਣੀ ਦੀ ਅਤਿਆਧੁਨਿਕ ਭਾਸ਼ਾ ਟੈਕਨੋਲੋਜੀ ਸਟੈਕ ਨੂੰ ਸੀਆਰਆਈਐੱਸ ਦੁਆਰਾ ਪ੍ਰਬੰਧਿਤ ਨੈਸ਼ਨਲ ਟ੍ਰੇਨ ਇਨਕੁਆਰੀ ਸਿਸਟਮ (ਐੱਨਟੀਈਐੱਸ-NTES) ਅਤੇ ਰੇਲਮਦਦ ਜਿਹੀਆਂ ਪ੍ਰਣਾਲੀਆਂ ਦੇ ਨਾਲ ਏਕੀਕ੍ਰਿਤ ਕਰਨਾ ਹੈ।

ਇਸ ਟੈਕਨੋਲੋਜੀ ਸਟੈਕ ਵਿੱਚ ਆਟੋਮੈਟਿਕ ਸਪੀਚ ਰਿਕੌਗਨਿਸ਼ਨ (ਏਐੱਸਆਰ-ASR), ਟੈਕਸਟ-ਟੂ-ਟੈਕਸਟ ਟ੍ਰਾਂਸਲੇਸ਼ਨ, ਟੈਕਸਟ-ਟੂ-ਸਪੀਚ (ਟੀਟੀਐੱਸ-TTS) ਅਤੇ ਔਪਟਿਕਲ ਕਰੈਕਟਰ ਰਿਕੌਗਨਿਸ਼ਨ (ਓਸੀਆਰ) ਸ਼ਾਮਲ ਹਨ। ਇਸ ਨਾਲ ਨਾਗਰਿਕਾਂ ਨੂੰ 22 ਭਾਰਤੀ ਭਾਸ਼ਾਵਾਂ ਵਿੱਚ ਮਹੱਤਵਪੂਰਨ ਰੇਲਵੇ ਸੇਵਾਵਾਂ ਦਾ ਲਾਭ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ।

ਇਸ ਅਵਸਰ ‘ਤੇ ਬੋਲਦੇ ਹੋਏ, ਭਾਸ਼ਿਣੀ ਮੁੱਖ ਕਾਰਜਕਾਰੀ ਅਧਿਕਾਰੀ, (ਸੀਈਓ-CEO) ਸ਼੍ਰੀ ਅਮਿਤਾਭ ਨਾਗ ਨੇ ਕਿਹਾ, “ਇਹ ਸਹਿਯੋਗ ਲੱਖਾਂ ਯਾਤਰੀਆਂ ਦੇ ਰੇਲਵੇ ਸੇਵਾਵਾਂ ਨਾਲ ਜੁੜਨ ਦੇ ਤਰੀਕੇ ਵਿੱਚ ਬਦਲਾਅ ਲਿਆ ਦੇਵੇਗਾ। ਭਾਸ਼ਿਣੀ ਦੀਆਂ ਏਆਈ ਸਮਰੱਥਾਵਾਂ ਦੇ ਜ਼ਰੀਏ, ਅਸੀਂ ਇਹ ਸੁਨਿਸ਼ਚਿਤ ਕਰਦੇ ਹਾਂ ਕਿ ਭਾਸ਼ਾ ਹੁਣ ਮਹੱਤਵਪੂਰਨ ਜਨਤਕ ਸੇਵਾਵਾਂ ਤੱਕ ਪਹੁੰਚਣ ਵਿੱਚ ਰੁਕਾਵਟ ਨਹੀਂ ਬਣੇਗੀ।”

ਸੀਆਰਆਈਐੱਸ (CRIS) ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਜੀ.ਵੀ.ਐੱਲ. ਸਤਯ ਕੁਮਾਰ ਨੇ ਕਿਹਾ, “ ਸੀਆਰਆਈਐੱਸ ਨੂੰ ਸਾਡੇ ਡਿਜੀਟਲ ਪਲੈਟਫਾਰਮ ‘ਤੇ ਸਮਾਵੇਸ਼ੀ, ਏਆਈ-ਸੰਚਾਲਿਤ ਸਮਾਧਾਨਾਂ ਨੂੰ ਲਾਗੂ ਕਰਨ ਲਈ ਭਾਸ਼ਿਣੀ ਦੇ ਨਾਲ ਸਾਂਝੇਦਾਰੀ ਕਰਨ ‘ਤੇ ਮਾਣ ਹੈ। ਇਸ ਨਾਲ ਸਾਡੀਆਂ ਯਾਤਰੀ-ਸਬੰਧੀ ਸੇਵਾਵਾਂ ਦੀ ਸੁਲਭਤਾ, ਪਾਰਦਰਸ਼ਤਾ ਅਤੇ ਦਕਸ਼ਤਾ ਵਧੇਗੀ।”

ਇਹ ਸਾਂਝੇਦਾਰੀ ਬਹੁ-ਭਾਸ਼ਾਈ ਯਾਤਰੀ ਸਹਾਇਤਾ ਦੇ ਲਈ ਚੈਟਬੋਟ ਅਤੇ ਵਾਇਸ ਅਸਿਸਟੈਂਟਸ ਦੇ ਸਹਿ-ਵਿਕਾਸ, ਰੇਲਵੇ ਪੁੱਛਗਿੱਛ ਸੈੱਟਅੱਪ ਦੇ ਲਈ ਬਹੁਭਾਸ਼ੀ ਓਵਰ-ਦ-ਕਾਊਂਟਰ ਇੰਟਰਫੇਸ ਵਿਕਸਿਤ ਕਰਨ, ਕਲਾਉਡ ਅਤੇ ਔਨ-ਪ੍ਰਿਮਾਇਸ ਇਨਫ੍ਰਾਸਟ੍ਰਕਚਰ ਦੇ ਜ਼ਰੀਏ ਭਾਸ਼ਿਣੀ-ਸੰਚਾਲਿਤ ਸੇਵਾਵਾਂ ਨੂੰ ਉੱਨਤ ਕਰਨ, ਵੈੱਬਸਾਇਟਸ, ਮੋਬਾਈਲ ਐਪ, ਕਿਓਸਕ ਅਤੇ ਕਾਲ ਸੈਂਟਰਾਂ ਵਿੱਚ ਇਨ੍ਹਾਂ ਸਮਰੱਥਾਵਾਂ ਨੂੰ ਤੈਨਾਤ ਕਰਨ ਅਤੇ ਵਿਭਿੰਨ ਭਾਰਤੀ ਭਾਸ਼ਾਵਾਂ ਵਿੱਚ ਰੀਅਲ ਟਾਇਮ ਵਿੱਚ ਭਾਸ਼ਣ-ਅਧਾਰਿਤ ਸੰਵਾਦ ਨੂੰ ਸੰਭਵ ਕਰਨ ‘ਤੇ ਵੀ ਧਿਆਨ ਕੇਂਦ੍ਰਿਤ ਕਰੇਗੀ। ਆਉਣ ਵਾਲੇ ਮਹੀਨਿਆਂ ਵਿੱਚ ਸੰਯੁਕਤ ਤਕਨੀਕੀ ਵਰਕਸ਼ਾਪਾਂ ਅਤੇ ਪ੍ਰਯੋਗਾਤਮਕ ਤੈਨਾਤੀ ਦੀ ਇੱਕ ਚੇਨ ਸ਼ੁਰੂ ਹੋਣ ਵਾਲੀ ਹੈ।

ਇਹ ਸਹਿਮਤੀ ਪੱਤਰ ਡਿਜੀਟਲ ਇੰਡੀਆ ਦੀ ਪਰਿਕਲਪਨਾ ਦੇ ਤਹਿਤ ਇੱਕ ਪ੍ਰਮੁੱਖ ਉਪਲਬਧੀ ਹੈ ਅਤੇ ਪਬਲਿਕ ਡਿਜੀਟਲ ਇਨਫ੍ਰਾਸਟ੍ਰਕਚਰ ਨਾਲ ਜੁੜੇ ਭਾਸ਼ਾ ਸਬੰਧੀ ਏਆਈ ਦੇ ਖੇਤਰ ਵਿੱਚ ਗਲੋਬਲ ਪੱਧਰ ‘ਤੇ ਭਾਰਤ ਦੀ ਮੋਹਰੀ ਸਥਿਤੀ ਨੂੰ ਹੋਰ ਮਜ਼ਬੂਤ ਕਰਦਾ ਹੈ।

***

ਧਰਮੇਂਦਰ ਤਿਵਾਰੀ/ਨਵੀਨ ਸ੍ਰੀਜੀਤ


(Release ID: 2135562)