ਸਿੱਖਿਆ ਮੰਤਰਾਲਾ
azadi ka amrit mahotsav

ਸਿੱਖਿਆ ਮੰਤਰਾਲੇ ਨੇ ਵਰਲਡ ਨੋ ਤੰਬਾਕੂ ਡੇਅ 2025 ‘ਤੇ ਤੰਬਾਕੂ ਮੁਕਤ ਵਿਦਿਅਕ ਸੰਸਥਾ ਪਹਿਲਕਦਮੀ ਲਾਗੂ ਕਰਨ ਦੇ ਸਬੰਧ ਵਿੱਚ ਜਾਗਰੂਕਤਾ ਵਧਾਉਣ ਲਈ ਰਾਸ਼ਟਰੀ ਵਰਕਸ਼ਾਪ ਆਯੋਜਿਤ ਕੀਤੀ


ਸਿੱਖਿਆ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਗ੍ਰਹਿ ਮੰਤਰਾਲੇ, ਨਾਗਰਿਕ ਸਮਾਜ, ਯੂਐੱਨਓਡੀਸੀ ਦੇ ਹਿਤਧਾਰਕ ਟੀਓਐੱਫਈਆਈ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕਰਨ ਨੂੰ ਹੁਲਾਰਾ ਦੇਣ ਲਈ ਇਕਜੁੱਟ

MyGov ਪਲੈਟਫਾਰਮ ‘ਤੇ ਤੰਬਾਕੂ ਜਾਗਰੂਕਤਾ ‘ਤੇ ਰਾਸ਼ਟਰਵਿਆਪੀ ਸਕੂਲ-ਚੈਲੇਂਜ ਦਾ ਉਦਘਾਟਨ

Posted On: 02 JUN 2025 8:27PM by PIB Chandigarh

ਸਿੱਖਿਆ ਮੰਤਰਾਲੇ ਦੇ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ (ਡੀਓਐੱਸਈਐੱਲ) ਦੇ ਸਕੱਤਰ ਸ਼੍ਰੀ ਸੰਜੈ ਕੁਮਾਰ ਨੇ ਰੰਗ ਭਵਨ, ਆਕਾਸ਼ਵਾਣੀ ਭਵਨ, ਨਵੀਂ ਦਿੱਲੀ ਵਿਖੇ 'ਵਰਲਡ ਨੋ ਤੰਬਾਕੂ ਡੇਅ' (31 ਮਈ 2025) 'ਤੇ ਇੱਕ ਰਾਸ਼ਟਰੀ ਵਰਕਸ਼ਾਪ ਦਾ ਉਦਘਾਟਨ ਕੀਤਾ। ਇਕ ਰੋਜ਼ਾ ਵਰਕਸ਼ਾਪ ਵਿੱਚ ਸਿੱਖਿਆ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਗ੍ਰਹਿ ਮੰਤਰਾਲੇ, ਐੱਨਸੀਈਆਰਟੀ, ਸੀਬੀਐੱਸਈ, ਰਾਜ/ਸੰਘ ਰਾਜ ਖੇਤਰ ਦੇ ਨਾਗਰਿਕ ਸਮਾਜ, ਡੋਮੇਨ ਮਾਹਿਰ, ਸੰਯੁਕਤ ਰਾਸ਼ਟਰ ਨਸ਼ੀਲੇ ਪਦਾਰਥ ਅਤੇ ਅਪਰਾਧ ਦਫ਼ਤਰ (ਯੂਐੱਨਓਡੀਸੀ), ਰਾਸ਼ਟਰੀ ਸੇਵਾ ਯੋਜਨਾ (ਐੱਨਐੱਸਐੱਸ), ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਪੇਸ਼ਕਸ਼ਾਂ ਦਿੱਤੀਆਂ ਅਤੇ ਇਸ ਵਿਸ਼ੇ ‘ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ।  

ਸ਼੍ਰੀ ਸੰਜੈ ਕੁਮਾਰ ਨੇ MyGov ਪਲੈਟਫਾਰਮ 'ਤੇ ਤੰਬਾਕੂ ਜਾਗਰੂਕਤਾ 'ਤੇ ਦੇਸ਼ ਵਿਆਪੀ ਸਕੂਲ ਚੈਲੇਂਜ ਦੀ ਸ਼ੁਰੂਆਤ ਕੀਤੀ। ਇਸ ਚੈਲੇਂਜ ਦਾ ਉਦੇਸ਼ ਤੰਬਾਕੂ ਜਾਗਰੂਕਤਾ ਅਭਿਯਾਨਾਂ ਵਿੱਚ ਵਿਦਿਆਰਥੀਆਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਹੈ, ਜੋ 10 ਜੂਨ 2025 ਤੋਂ ਸ਼ੁਰੂ ਹੋਣ ਵਾਲੇ ਪ੍ਰੋਗਰਾਮਾਂ ਵਿੱਚ ਭਾਗੀਦਾਰੀ ਲਈ ਖੁੱਲ੍ਹਿਆ ਰਹੇਗਾ। ਉਨ੍ਹਾਂ ਨੇ ਸਾਰੇ ਭਾਗੀਦਾਰਾਂ ਨੂੰ ਤੰਬਾਕੂ ਰਹਿਤ ਸਹੁੰ ਵੀ ਚੁਕਾਈ, ਜਿਸ ਵਿੱਚ ਬੱਚਿਆਂ ਲਈ ਤੰਬਾਕੂ ਮੁਕਤ ਵਾਤਾਵਰਣ ਯਕੀਨੀ ਬਣਾਉਣ ਵਿੱਚ ਅਧਿਆਪਕਾਂ, ਪ੍ਰਸ਼ਾਸਕਾਂ ਅਤੇ ਭਾਈਚਾਰਿਆਂ (ਕਮਿਊਨਿਟੀ) ਦੀ ਸਾਂਝੀ ਜ਼ਿੰਮੇਵਾਰੀ 'ਤੇ ਜ਼ੋਰ ਦਿੱਤਾ ਗਿਆ।

ਸ਼੍ਰੀ ਸੰਜੈ ਕੁਮਾਰ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਨੌਜ਼ਵਾਨਾਂ ਵਿੱਚ ਤੰਬਾਕੂ ਦੀ ਵਰਤੋਂ ਦੀ ਵਿਆਪਕਤਾ ਅਤੇ ਬੱਚਿਆਂ ਦੀ ਤੰਦਰੁਸਤੀ ਅਤੇ ਰਾਸ਼ਟਰ ਦੇ ਆਰਥਿਕ ਬੋਝ ‘ਤੇ ਇਸ ਦੇ ਦੂਰਗਾਮੀ ਨਤੀਜੇ ‘ਤੇ ਗੰਭੀਰ ਚਿੰਤਾ ਵਿਅਕਤ ਕੀਤੀ। ਉਨ੍ਹਾਂ ਨੇ ਤੰਬਾਕੂ ਉਦਯੋਗ ਦੁਆਰਾ ਇਸਤੇਮਾਲ ਕੀਤੇ ਜਾਣ ਵਾਲੇ ਅਗ੍ਰੇਸਿਵ ਮਾਰਕੀਟਿੰਗ  ਰਣਨੀਤੀਆਂ ਵੱਲ ਧਿਆਨ ਆਕਰਸ਼ਿਤ ਕੀਤਾ, ਵਿਸ਼ੇਸ਼ ਰੂਪ ਨਾਲ ਕਿਸ਼ੋਰਾਂ ਜਿਹੇ ਕਮਜ਼ੋਰ ਸਮੂਹਾਂ ਨੂੰ ਟੀਚਾਬੱਧ ਕਰਨ ਵਾਲੀਆਂ, ਜੋ ਯੁਵਾ ਮਨ ਵਿੱਚ ਤੰਬਾਕੂ ਦੇ ਸੇਵਨ ਦੇ ਬਾਰੇ ਵਿੱਚ ਕਥਾ ਨਿਰਮਾਣ ਦਾ ਅਧਾਰ ਬਣ ਜਾਂਦੀ ਹੈ। 

ਤੰਬਾਕੂ ਦੀ ਵਰਤੋਂ ਨੂੰ ਖ਼ਤਮ ਕਰਨ ਲਈ ਇਕਜੁੱਟ ਹੋ ਕੇ ਯਤਨ ਕਰਨ ਦਾ ਸੱਦਾ ਦਿੰਦੇ ਹੋਏ, ਉਨ੍ਹਾਂ ਨੇ ਲੋਕਾਂ ਤੋਂ ਤੰਬਾਕੂ ਛੱਡਣ ਅਤੇ ਅਜਿਹਾ ਕਰਨ ਵਿੱਚ ਦੂਸਰਿਆਂ ਦਾ ਸਹਿਯੋਗ ਕਰਨ ਦੀ ਤਾਕੀਦ ਕੀਤੀ। ਕਿਉਂਕਿ ਤੰਬਾਕੂ ਦਾ ਸੇਵਨ ਹੋਰ ਤਰ੍ਹਾਂ ਦੇ ਨਸ਼ੀਲੇ ਪਦਾਰਥਾਂ ਦੇ ਸੇਵਨ ਦਾ ਪ੍ਰਵੇਸ਼ ਦੁਆਰ ਹੈ, ਇਸ ਲਈ ਉਨ੍ਹਾਂ ਨੇ ਸਕੂਲਾਂ ਤੋਂ ਅਪੀਲ ਕੀਤੀ ਕਿ ਕੀ ਉਹ ਸਕੂਲ ਪ੍ਰਬੰਧਨ ਕਮੇਟੀ (ਐੱਸਐੱਮਸੀ) ਦੀਆਂ ਮੀਟਿਗਾਂ ਰਾਹੀਂ ਜਾਗਰੂਕਤਾ ਵਧਾਉਣ ਵਿੱਚ ਸਰਗਰਮੀ ਨਾਲ ਸ਼ਾਮਲ ਹੋਣ, ਤਾਂ ਜੋ ਇਹ ਯਕੀਨੀ ਹੋ ਸਕੇ ਕਿ ਮਾਤਾ-ਪਿਤਾ ਅਤੇ ਸਥਾਨਕ ਕਮਿਊਨਿਟੀ ਪੂਰੀ ਤਰ੍ਹਾਂ ਨਾਲ ਸੂਚਿਤ ਹੋਵੇ ਅਤੇ ਤੰਬਾਕੂ ਮੁਕਤ ਸਕੂਲ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਅੰਦੋਲਨ ਵਿੱਚ ਸ਼ਾਮਲ ਹੋਣ।

ਡੀਓਐੱਸਈਐੱਲ ਦੇ ਵਧੀਕ ਸਕੱਤਰ ਸ਼੍ਰੀ ਆਨੰਦਰਾਓ ਵੀ, ਪਾਟਿਲ ਨੇ ਮੁੱਖ ਭਾਸ਼ਣ ਦਿੰਦੇ ਹੋਏ ਤੰਬਾਕੂ ਸੇਵਨ ਦੇ ਹਾਨੀਕਾਰਕ ਪ੍ਰਭਾਵਾਂ ‘ਤੇ ਪ੍ਰਕਾਸ਼ ਪਾਇਆ, ਵਿਸ਼ੇਸ਼ ਕਰ ਸਕੂਲ ਜਾਣ ਵਾਲੇ ਛੋਟੇ ਬੱਚਿਆਂ ਦਰਮਿਆਨ। ਉਨ੍ਹਾਂ ਨੇ ਸਕੂਲੀ ਸਿੱਖਿਆ ਦੇ ਅਟੁੱਟ ਅੰਗ ਦੇ ਰੂਪ ਵਿੱਚ ਵਿਦਿਆਰਥੀਆਂ ਦੀ ਸਿਹਤ, ਤੰਦਰੁਸਤੀ ਅਤੇ ਪੋਸ਼ਣ ਨੂੰ ਹੁਲਾਰਾ ਦੇਣਾ ਅਤੇ ਪ੍ਰਾਥਮਿਕਤਾ ਦੇਣ ਲਈ ਸਾਰਿਆਂ ਪੱਧਰਾਂ ‘ਤੇ ਜਾਗਰੂਕਤਾ ਵਧਾਉਣ ਦੀ ਮਹੱਤਵਪੂਰਨ ਜ਼ਰੂਰਤਾਂ ‘ਤੇ ਜ਼ੋਰ ਦਿੱਤਾ ਤਾਂ ਜੋ ਵਿਦਿਆਰਥੀਆਂ ਨੂੰ ਉਨ੍ਹਾਂ ਆਦਤਾਂ ਦੇ ਨਤੀਜਿਆਂ ਬਾਰੇ ਸਿੱਖਿਅਤ ਕੀਤਾ ਜਾ ਸਕੇ ਜੋ ਉਨ੍ਹਾਂ ਦੇ ਲੰਬੇ ਸਮੇਂ ਦੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੀ ਹੈ। 

ਡੀਓਐੱਸਈਐੱਲ  ਦੀ ਆਰਥਿਕ ਸਲਾਹਕਾਰ ਸ਼੍ਰੀਮਤੀ ਏ. ਸ਼੍ਰੀਜਾ ਨੇ ਡੈਲੀਗੇਟਾਂ ਦਾ ਸਵਾਗਤ ਕੀਤਾ ਅਤੇ ਵਰਕਸ਼ਾਪ ਲਈ ਥੀਮ ਪੇਸ਼ ਕੀਤੀ। ਉਨ੍ਹਾਂ ਨੇ ਤੰਬਾਕੂ ਮੁਕਤ ਵਿਦਿਅਕ ਸੰਸਥਾਵਾਂ (ਟੀਓਐੱਫਈਆਈ) ਦੇ ਦਿਸ਼ਾ-ਨਿਰਦੇਸ਼ਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਅਤੇ ਸਕੂਲਾਂ ਅਤੇ ਕਾਲਜਾਂ ਵਿੱਚ ਵਿਦਿਆਰਥੀਆਂ ਲਈ  ਸੁਰੱਖਿਅਤ, ਸਿਹਤਮੰਦ ਵਾਤਾਵਰਣ ਬਣਾਉਣ ਲਈ ਅੰਤਰ-ਖੇਤਰੀ ਸਹਿਯੋਗ ਦੀ ਮਹੱਤਤਾ ਨੂੰ ਵੀ ਰੇਖਾਂਕਿਤ ਕੀਤਾ। 

ਸੀਬੀਐੱਸਈ ਦੇ ਚੇਅਰਮੈਨ ਸ਼੍ਰੀ ਰਾਹੁਲ ਸਿੰਘ ਨੇ ਵਿਸ਼ੇਸ਼ ਸੰਬੋਧਨ ਵਿੱਚ ਸਕੂਲਾਂ ਵਿੱਚ ਤੰਬਾਕੂ ਮੁਕਤ ਵਾਤਾਵਰਣ ਬਣਾਏ ਰੱਖਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਬੱਚਿਆਂ ਦੀ ਸਿਹਤ, ਵਿਕਾਸ ਅਤੇ ਅਕਾਦਮਿਕ ਪ੍ਰਦਰਸ਼ਨ 'ਤੇ ਤੰਬਾਕੂ ਦੀ ਵਰਤੋਂ ਦੇ ਗੰਭੀਰ ਅਤੇ ਲੰਬੇ ਸਮੇਂ ਦੇ ਪ੍ਰਭਾਵ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਤੰਬਾਕੂ ਜਾਗਰੂਕਤਾ ਅਤੇ ਰੋਕਥਾਮ ਦਾ ਸਮਰਥਨ ਕਰਨ ਲਈ ਸੀਬੀਐੱਸਈ ਦੁਆਰਾ ਕੀਤੀ ਗਈ ਵੱਖ-ਵੱਖ ਪਹਿਲਕਦਮੀਆਂ ਬਾਰੇ ਵਿਸਥਾਰ ਨਾਲ ਦੱਸਿਆ। ਇਨ੍ਹਾਂ ਵਿੱਚ ਪਾਠਕ੍ਰਮ ਵਿੱਚ ਸਿਹਤ ਅਤੇ ਭਲਾਈ ਮੌਡਿਊਲਾਂ ਨੂੰ ਸ਼ਾਮਲ ਕਰਨਾ, ਸਕੂਲ ਸਟਾਫ ਦੀ ਸਮਰੱਥਾ ਨਿਰਮਾਣ ਅਤੇ ਵਿਦਿਆਰਥੀਆਂ ਨੂੰ ਸੂਚਿਤ ਵਿਕਲਪ ਬਣਾਉਣ ਲਈ ਸਸ਼ਕਤ ਬਣਾਉਣ ਲਈ ਨਿਰੰਤਰ ਜਾਗਰੂਕਤਾ ਅਭਿਯਾਨ ਸ਼ਾਮਲ ਹਨ।

ਸੰਕਲਪ ਤੋਂ ਲੈ ਕੇ ਪ੍ਰਭਾਵ ਤੱਕ ਟੀਓਐੱਫਈਆਈ(TOFEI) ਦੀ ਯਾਤਰਾ ਦਾ ਦਸਤਾਵੇਜ਼ੀਕਰਨ ਕਰਨ ਵਾਲਾ ਇੱਕ ਵੀਡੀਓ ਦਿਖਾਇਆ ਗਿਆ, ਜਿਸ ਵਿੱਚ ਸੁਰੱਖਿਅਤ, ਸਿਹਤਮੰਦ ਅਤੇ ਤੰਬਾਕੂ-ਮੁਕਤ ਵਿਦਿਅਕ ਸਥਾਨਾਂ ਨੂੰ ਸੰਸਥਾਗਤ ਬਣਾਉਣ ਲਈ ਸਿੱਖਿਆ ਮੰਤਰਾਲੇ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਰਲ ਤੋਂ ਗੁੰਝਲਦਾਰ ਯਤਨਾਂ ਨੂੰ ਦਰਸਾਇਆ ਗਿਆ।

ਤਕਨੀਕੀ ਸੈਸ਼ਨਾਂ ਨੂੰ ਬੱਚਿਆਂ-ਰਾਸ਼ਟਰ ਦੇ ਭਵਿੱਖ ਦੇ ਨੌਜਵਾਨ - ਨੂੰ ਤੰਬਾਕੂ ਅਤੇ ਹੋਰ ਨੁਕਸਾਨਦੇਹ ਪ੍ਰਕਾਰ ਦੇ ਨਸ਼ਿਆਂ ਤੋਂ ਦੂਰ ਰੱਖਣ ਅਤੇ ਇੱਕ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ‘ਤੇ ਜ਼ੋਰ ਦੇਣ ਲਈ ਵਿਦਿਅਕ ਸੰਸਥਾਵਾਂ ਵਿੱਚ ਇੱਕ ਬਹੁ-ਖੇਤਰੀ ਸੰਪੂਰਨ ਦ੍ਰਿਸ਼ਟੀਕੋਣ ਅਪਣਾਉਣ ਦੇ ਵਿਚਾਰ ਦੇ ਅਧਾਰ ‘ਤੇ ਸੰਰਚਨਾ ਕੀਤੀ ਗਈ ਸੀ। ਨੌਜਵਾਨਾਂ ਦੇ ਭੋਜਨ ਉਪਭੋਗ ਪੈਟਰਨ ਅਤੇ ਜੀਵਨ ਸ਼ੈਲੀ ‘ਤੇ ਪ੍ਰਭਾਵ ਪਾਉਣ ਵਾਲੇ ਇੰਟਰਨੈੱਟ ਬ੍ਰਾਊਜ਼ਿੰਗ, ਸੋਸ਼ਲ ਮੀਡੀਆ, ਰੀਲਾਂ, ਈ-ਕਾਮਰਸ, ਓਟੀਟੀ ਅਤੇ ਫਿਲਮਾਂ ਰਾਹੀਂ ਅੱਜ ਉਪਲਬਧ ਸੂਚਨਾ/ਗਲਤ ਸੂਚਨਾ ਦੇ ਮਲਟੀਮੀਡੀਆ ਸਰੋਤਾਂ ਦੇ ਚਾਣਨ ਵਿੱਚ, ਤਕਨੀਕੀ ਸੈਸ਼ਨਾਂ ਦੇ ਸਰੋਤ ਬੁਲਾਰਿਆਂ ਨੇ ਸੰਭਾਵੀ ਰਾਹ ਸੁਝਾਏ, ਜਿਨ੍ਹਾਂ ਵਿੱਚ ਅਧਿਆਪਕਾਂ, ਮਾਪਿਆਂ, ਵਿਦਿਆਰਥੀ ਵਲੰਟੀਅਰਾਂ, ਸਿਵਿਲ ਸੁਸਾਇਟੀਆਂ ਦੁਆਰਾ ਸਿਹਤਮੰਦ ਜੀਵਨ ਸ਼ੈਲੀ ਦੇ ਸੰਦੇਸ਼ਾਂ ਨੂੰ ਸੰਚਾਰਿਤ ਕਰਨ ਲਈ ਖੋਜਿਆ ਜਾ ਸਕਦਾ ਹੈ।

  • ਮਨੋਦਰਪਣ ਅਤੇ ਸਹਿਯੋਗ (Manodarpan and Sahyog) ਰਾਹੀਂ ਮਾਨਸਿਕ ਸਿਹਤ ਜਾਗਰੂਕਤਾ: ਐੱਨਸੀਈਆਰਟੀ (NCERT) ਦੇ ਪ੍ਰੋਫੈਸਰ ਵਿਨੋਦ ਕੁਮਾਰ ਸ਼ਾਨਵਾਲ ਨੇ ਸਕੂਲਾਂ ਵਿੱਚ ਸ਼ੁਰੂਆਤੀ ਮਾਨਸਿਕ ਸਿਹਤ ਸਹਾਇਤਾ ਲਈ ਮਨੋਦਰਪਣ (Manodarpan) ਪਹਿਲਕਦਮੀ ਅਧੀਨ ਦਖਲਅੰਦਾਜ਼ੀ ਪੇਸ਼ ਕੀਤੀ।

  • ਸਕੂਲ ਹੈਲਥ ਪ੍ਰੋਗਰਾਮ (ਐੱਸਐੱਚਪੀ): ਡਾ. ਹਰੀਸ਼ ਕੁਮਾਰ ਮੀਣਾ, ਐੱਨਸੀਈਆਰਟੀ (NCERT)  ਨੇ ਐੱਸਐੱਚਪੀ ਮੌਡਿਊਲਾਂ ਅਤੇ ਆਜੀਵਨ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਪਾਠਕ੍ਰਮ ਵਿੱਚ ਉਨ੍ਹਾਂ ਨੂੰ ਜੋੜ੍ਹਣ ਬਾਰੇ ਵਿਸਥਾਰ ਨਾਲ ਦੱਸਿਆ।

  • ਵਿਦਿਆਰਥੀਆਂ ਦੀ ਸਿਹਤ ਅਤੇ ਭਲਾਈ ਵਿੱਚ ਸੀਬੀਐੱਸਈ ਦੀ ਭੂਮਿਕਾ: ਸੀਬੀਐੱਸਈ ਦੀ ਸੰਯੁਕਤ ਸਕੱਤਰ (ਅਕਾਦਮਿਕ), ਸ਼੍ਰੀਮਤੀ ਅੰਜਲੀ ਛਾਬੜਾ ਨੇ ਵਿਦਿਆਰਥੀਆਂ ਦਰਮਿਆਨ ਸਿਹਤ ਸਾਖਰਤਾ ਨੂੰ ਮਜ਼ਬੂਤ ​​ਕਰਨ ਲਈ ਰਣਨੀਤੀਆਂ ਅਤੇ ਮੁਲਾਂਕਣ ਸਾਧਨ ਸਾਂਝੇ ਕੀਤੇ। 

  • ਟੀਓਐੱਫਈਆਈ ਅਤੇ ਐੱਨਟੀਸੀਪੀ ਲਈ ਮੌਨਿਟਰਿੰਗ ਡੈਸ਼ਬੋਰਡ:  ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਐੱਨਟੀਸੀਪੀ ਦੇ ਡੀਏਡੀਜੀ ਡਾ. ਅਵਿਨਾਸ਼ ਸੁੰਥਲਿਆ ਨੇ ਦਿਖਾਇਆ ਕਿ ਕਿਵੇਂ ਡਿਜੀਟਲ ਟੂਲ ਅਤੇ ਡੈਸ਼ਬੋਰਡ ਦਾ ਉਪਯੋਗ ਵਾਸਤਵਿਕ ਸਮੇਂ ਵਿੱਚ ਟੀਓਐੱਫਈਆਈ ਅਤੇ ਐੱਨਟੀਸੀਪੀ ਟੀਚਿਆਂ ਦੇ ਪਾਲਣ ਨੂੰ ਟਰੈਕ ਕਰਨ ਲਈ ਕੀਤਾ ਜਾ ਰਿਹਾ ਹੈ।  

  • ਨਵਚੇਤਨਾ ਮੌਡਿਊਲ (Navchetna Module) (ਜੀਵਨ ਹੁਨਰ ਅਤੇ ਨਸ਼ੀਲੀਆ ਦਵਾਈਆਂ ਦੇ ਪ੍ਰਤੀਰੋਧ  ਸਿੱਖਿਆ) 'ਤੇ ਓਰੀਐਂਟੇਸ਼ਨ: ਸ਼੍ਰੀਮਤੀ ਸ਼੍ਰੀਕਲਾ ਪੀ. ਵੇਣੂਗੋਪਾਲ, ਡਾਇਰੈਕਟਰ, ਡੀਓਐੱਸਈਐੱਲ ਨੇ ਸਕੂਲੀ ਬੱਚਿਆਂ ਲਈ ਤਿਆਰ ਕੀਤੇ ਗਏ ਨਵਚੇਤਨਾ ਮੌਡਿਊਲ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਜੀਵਨ ਹੁਨਰ ਅਤੇ ਨਸ਼ੀਲੀਆਂ ਦਵਾਈਆਂ ਦੇ ਪ੍ਰਤੀਰੋਧ ਸਿੱਖਿਆ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।

  • ਯੁਵਾ ਲਚਕੀਲੇਪਣ 'ਤੇ ਗਲੋਬਲ ਸਰਵੋਤਮ ਅਭਿਆਸ: ਸ਼੍ਰੀ ਸਮਰਥ ਪਾਠਕ, ਯੂਐੱਨਓਡੀਸੀ ਨੇ ਜੋਖ਼ਮ ਭਰੇ ਵਿਵਹਾਰ ਵਿੱਚ ਸ਼ਮੂਲੀਅਤ ਨੂੰ ਰੋਕਣ ਲਈ ਸਕੂਲੀ ਬੱਚਿਆਂ ਦਰਮਿਆਨ ਲਚਕੀਲਾਪਣ ਬਣਾਉਣ ਲਈ ਸਬੂਤ-ਅਧਾਰਿਤ ਦ੍ਰਿਸ਼ਟੀਕੌਣਾਂ 'ਤੇ ਚਰਚਾ ਕੀਤੀ।

  • ਸੰਪੂਰਨ ਤੰਦਰੁਸਤੀ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ: ਇੰਸਟੀਟਿਊਟ ਫਾਰ ਮੈਂਟਲ ਹੈਲਥ ਐਂਡ ਲਾਈਫ ਸਕਿੱਲਜ਼ ਪ੍ਰਮੋਸ਼ਨ ਅਤੇ ਸੀਨੀਅਰ ਸਲਾਹਕਾਰ, ਮਨੋਵਿਗਿਆਨੀ ਡਾ. ਜਿਤੇਂਦਰ ਨਾਗਪਾਲ ਨੇ ਤੰਬਾਕੂ ਮੁਕਤ ਜੀਵਨ ਸ਼ੈਲੀ ਨੂੰ ਹੁਲਾਰਾ ਦੇਣ ਲਈ ਸਕੂਲੀ ਰੁਟੀਨ ਵਿੱਚ ਤੰਦਰੁਸਤ ਸਿੱਖਿਆ, ਪੋਸ਼ਣ ਅਤੇ ਜੀਵਨ ਹੁਨਰ ਟ੍ਰੇਨਿੰਗ ਨੂੰ ਏਕੀਕ੍ਰਿਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।

  • ਸਰਵੋਤਮ ਕਾਰਜ ਪ੍ਰਣਾਲੀਆਂ ਨੂੰ ਸਾਂਝਾ ਕਰਨਾ: ਚੰਡੀਗੜ੍ਹ, ਮਹਾਰਾਸ਼ਟਰ, ਆਂਧਰ ਪ੍ਰਦੇਸ਼ ਅਤੇ ਪੁਡੁਚੇਰੀ ਦੇ ਨੋਡਲ ਅਧਿਕਾਰੀਆਂ ਨੇ ਆਪਣੇ ਰਾਜ/ਕੇਂਦਰ ਸਾਸ਼ਿਤ ਪ੍ਰਦੇਸ਼ਾਂ ਵਿੱਚ ਟੀਓਐੱਫਈਆਈ ਨੂੰ ਲਾਗੂ ਕਰਨ ਵਿੱਚ ਸਫਲਤਾ ਦੀ ਕਹਾਣੀਆਂ ਦੀ ਪੇਸ਼ਕਸ਼ ਦਿੱਤੀ। ਜ਼ਿਕਰਯੋਗ ਪਹਿਲਕਦਮੀਆਂ ਵਿੱਚ ਸਕੂਲਾਂ ਵਿੱਚ ਲਾਈਵ ਔਰਗਨ ਮਿਊਜ਼ਿਅਮ ਅਤੇ ਡੈਂਟਲ ਹੈਲਥ ਚੇਕ-ਅੱਪ ਦੀ ਸਥਾਪਨਾ ਸ਼ਾਮਲ ਹੈ, ਤਾਂ ਜੋ ਤੰਬਾਕੂ ਦੀ ਵਰਤੋਂ ਦੇ ਸ਼ੁਰੂਆਤੀ ਲੱਛਣਾਂ ਨੂੰ ਪਹਿਚਾਣਨ ਵਿੱਚ ਮਦਦ ਮਿਲ ਸਕੇ, ਵਿਦਿਆਰਥੀਆਂ ਨੂੰ ਰਚਨਾਤਮਕ ਰੂਪ ਵਿੱਚ ਜੋੜ੍ਹਣ ਲਈ ਕੌਮਿਕ ਬੁੱਕ ਅਤੇ ਅਨੀਮੇਟੇਡ ਵੀਡੀਓ ਦੀ ਵਰਤੋਂ ਕੀਤੀ ਜਾ ਸਕੇ ਅਤੇ ਮਾਪਿਆਂ ਵਿੱਚ ਜਾਗਰੂਕਤਾ ਵਧਾਉਣ ਲਈ ਸਕੂਲ ਕਾਉਂਸਲਰ ਨਾਲ ਮਾਤਾ-ਪਿਤਾ-ਅਧਿਆਪਕ ਮੀਟਿੰਗਾਂ ਦਾ ਆਯੋਜਨ ਕੀਤਾ ਜਾ ਸਕਦਾ ਹੈ। ਟੀਓਐੱਫਈਆਈ ਮੈਨੁਅਲ ਨੂੰ ਖੇਤਰੀ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਅਤੇ ਪ੍ਰਸੰਗਿਕ ਬਣਾਉਣ ਦੇ ਯਤਨਾਂ ‘ਤੇ ਵੀ ਚਾਣਨਾ ਪਾਇਆ ਗਿਆ, ਜਿਸ ਨਾਲ ਜ਼ਮੀਨੀ ਪੱਧਰ ‘ਤੇ ਬਿਹਤਰ ਪਹੁੰਚ ਅਤੇ ਲਾਗੂ ਕਰਨਾ ਯਕੀਨੀ ਬਣਾਇਆ ਜਾ ਸਕੇ। ਹਰਿਆਣਾ ਅਤੇ ਤਾਮਿਲ ਨਾਡੂ ਦੇ ਨੋਡਲ ਅਫਸਰਾਂ ਨੇ ਵੀ ਤੰਬਾਕੂ ਦੀ ਵਰਤੋਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਵਧਾਉਣ ਲਈ ਆਪਣੇ ਰਾਜਾਂ ਵਿੱਚ ਕੀਤੇ ਜਾ ਰਹੇ ਯਤਨਾਂ ਦੇ ਬਾਰੇ ਵਿੱਚ ਦੱਸਿਆ।

ਡੀਓਐੱਸਈਐੱਲ ਦੇ ਡਿਪਟੀ ਡਾਇਰੈਕਟਰ ਸ਼੍ਰੀ ਰਾਮ ਸਿੰਘ ਨੇ ਸਾਰੇ ਹਿਤਧਾਰਕਾਂ ਦੀ ਸਰਗਰਮ ਭਾਗੀਦਾਰੀ ਨੂੰ ਸਵੀਕਾਰ ਕਰਦੇ ਹੋਏ ਵਿਦਿਆਰਥੀਆਂ ਲਈ ਸਕੂਲ ਚੈਲੇਂਜ ਪ੍ਰੋਗਰਾਮ ਦੇ ਨਿਯਮ ਅਤੇ ਸ਼ਰਤਾਂ ਨੂੰ ਸਮਝਾਇਆ, ਜਿਸ ਵਿੱਚ ਉਹ ਹਿੱਸਾ ਲੈ ਸਕਦੇ ਹਨ ਅਤੇ ਮੁਲਾਂਕਣ ਲਈ MyGov ਪੋਰਟਲ ਰਾਹੀਂ ਆਪਣੀਆਂ ਗਤੀਵਿਧੀਆਂ ਨੂੰ ਅਪਲੋਡ ਕਰ ਸਕਦੇ ਹਨ। ਉਨ੍ਹਾਂ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜਾਗਰੂਕਤਾ ਵਧਾਉਣ, ਅੰਤਰ-ਖੇਤਰੀ ਸਹਿਯੋਗ ਅਤੇ ਨਿਗਰਾਨੀ ਲਈ ਯਤਨ ਜਾਰੀ ਰੱਖਣ ਦਾ ਸੱਦਾ ਦਿੱਤਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਹਰੇਕ ਸਕੂਲ ਇੱਕ ਸੁਰੱਖਿਅਤ, ਸਹਾਇਕ ਅਤੇ ਹੈਲਥ-ਪ੍ਰਮੋਟਿੰਗ ਸਪੇਸ ਵਜੋਂ ਵਿਕਸਿਤ ਹੋਵੇ।

*****

ਐੱਮਵੀ/ਏਕੇ

MOE/DoSEL/2 June 2025/15


(Release ID: 2133541)
Read this release in: English , Urdu , Hindi