ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਸੰਜੈ ਜਾਜੂ ਨੇ ਇੰਡੀਅਨ ਇੰਸਟੀਟਿਊਟ ਆਫ ਮਾਸ ਕਮਿਊਨੀਕੇਸ਼ਨ, ਢੇਨਕਨਾਲ ਦਾ ਦੌਰਾ ਕੀਤਾ; ਕੈਂਪਸ ਦੇ ਵਿਕਾਸ ਦੀ ਸਮੀਖਿਆ ਕੀਤੀ ਅਤੇ ਭਵਿੱਖ ਦੇ ਵਿਕਾਸ ਲਈ ਸਮਰਥਨ ਦਾ ਭਰੋਸਾ ਦਿੱਤਾ
Posted On:
31 MAY 2025 5:27PM by PIB Chandigarh
ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਦੇ ਸਕੱਤਰ ਸ਼੍ਰੀ ਸੰਜੈ ਜਾਜੂ ਨੇ, ਅੱਜ ਇੰਡੀਅਨ ਇੰਸਟੀਟਿਊਟ ਆਫ਼ ਮਾਸ ਕਮਿਊਨੀਕੇਸ਼ਨ (IIMC) ਢੇਨਕਨਾਲ ਦਾ ਦੌਰਾ ਕੀਤਾ। ਸ਼੍ਰੀ ਜਾਜੂ ਨੇ ਇਸ ਸੰਸਥਾ ਵਿੱਚ ਚੱਲ ਰਹੇ ਨਵੀਨੀਕਰਣ ਦੇ ਕੰਮ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਖੇਤਰੀ ਕੈਂਪਸ ਦੇ ਭਵਿੱਖ ਦੀਆਂ ਵਿਕਾਸ ਯੋਜਨਾਵਾਂ 'ਤੇ ਚਰਚਾ ਕੀਤੀ।
ਸ਼੍ਰੀ ਜਾਜੂ ਨੇ ਆਪਣੇ ਦੌਰੇ ‘ਤੇ ਮੁੰਡਿਆਂ ਅਤੇ ਕੁੜੀਆਂ ਦੇ ਹੋਸਟਲਸ, ਅਕਾਦਮਿਕ ਬਲਾਕ, ਆਡੀਓ-ਵੀਡੀਓ ਸੁਵਿਧਾਵਾਂ ਅਤੇ ਪ੍ਰਸ਼ਾਸਕੀ ਬਲਾਕ ਸਮੇਤ ਭੌਤਿਕ ਇਨਫ੍ਰਾਸਟ੍ਰਕਚਰ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਖੇਤਰੀ ਨਿਰਦੇਸ਼ਕ ਪ੍ਰੋਫੈਸਰ ਡਾ. ਆਨੰਦ ਪ੍ਰਧਾਨ ਨਾਲ ਸੰਸਥਾ ਦੀ ਮੌਜੂਦਾ ਸਥਿਤੀ, ਅਕਾਦਮਿਕ ਪਹਿਲਕਦਮੀਆਂ, ਇਨਫ੍ਰਾਸਟ੍ਰਕਚਰ ਦੀਆਂ ਜ਼ਰੂਰਤਾਂ ਅਤੇ ਵਿਸਥਾਰ ਲਈ ਮੁੱਖ ਰੋਡਮੈਪ ਬਾਰੇ ਵਿਸਤ੍ਰਿਤ ਚਰਚਾ ਕੀਤੀ।



ਪ੍ਰੋਫੈਸਰ ਪ੍ਰਧਾਨ ਨੇ ਸਕੱਤਰ ਸ਼੍ਰੀ ਜਾਜੂ ਨੂੰ ਕੈਂਪਸ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਅਤੇ ਅੱਗੇ ਦੇ ਅਵਸਰਾਂ, ਵਿਸ਼ੇਸ਼ ਤੌਰ ਨਾਲ ਅਕਾਦਮਿਕ ਪੇਸ਼ਕਸ਼ਾਂ ਨੂੰ ਵਧਾਉਣ ਅਤੇ ਵਿਦਿਆਰਥੀ ਸਮਰੱਥਾ ਵਧਾਉਣ ਬਾਰੇ ਜਾਣਕਾਰੀ ਦਿੱਤੀ। ਚਰਚਾਵਾਂ ਵਿੱਚ ਪੋਸਟ ਗ੍ਰੈਜੂਏਟ (ਐੱਮਏ) ਪ੍ਰੋਗਰਾਮਾਂ ਅਤੇ ਇੰਡਸਟ੍ਰੀ ਅਕਾਦਮਿਕ ਜੁੜਾਅ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ‘ਤੇ ਵੀ ਚਰਚਾ ਕੀਤੀ।
ਸ਼੍ਰੀ ਜਾਜੂ ਨੇ ਕੀਤੇ ਜਾ ਰਹੇ ਕੰਮਾਂ 'ਤੇ ਸੰਤੁਸ਼ਟੀ ਵਿਅਕਤ ਕਰਦੇ ਹੋਏ, ਕੈਂਪਸ ਟੀਮ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਆਈਆਈਐੱਮਸੀ ਢੇਨਕਨਾਲ ਨੂੰ ਪੂਰਬੀ ਭਾਰਤ ਵਿੱਚ ਮੀਡੀਆ ਅਤੇ ਸੰਚਾਰ ਸਿੱਖਿਆ ਵਿੱਚ ਉੱਤਮਤਾ ਦੇ ਮੋਹਰੀ ਕੇਂਦਰ ਵਜੋਂ ਵਿਕਸਿਤ ਕਰਨ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ ਪੂਰੇ ਸਹਿਯੋਗ ਦਿੱਤੇ ਜਾਣ ਦਾ ਭਰੋਸਾ ਦਿੱਤਾ।
ਇਹ ਦੌਰਾ ਖੇਤਰੀ ਕੇਂਦਰਾਂ ਨੂੰ ਮਜ਼ਬੂਤ ਕਰਨ ਅਤੇ ਦੇਸ਼ ਭਰ ਵਿੱਚ ਗੁਣਵੱਤਾਪੂਰਨ ਮੀਡੀਆ ਸਿੱਖਿਆ ਤੱਕ ਸਮਾਵੇਸ਼ੀ ਪਹੁੰਚ ਯਕੀਨੀ ਬਣਾਉਣ ਲਈ ਮੰਤਰਾਲੇ ਦੀ ਨਿਰੰਤਰ ਪ੍ਰਤੀਬੱਧਤਾ ਨੂੰ ਪ੍ਰਦਰਸ਼ਿਤ ਕਰਦਾ ਹੈ।
**********
ਸਵਾਧੀਨ/ਮਨੋਜ/ ਅਮਨਦੀਪ
(Release ID: 2133254)