ਘੱਟ ਗਿਣਤੀ ਮਾਮਲੇ ਮੰਤਰਾਲਾ
ਵਕਫ ਬੋਰਡ ਦੇ ਵਫਦਾਂ ਨੇ ਅਤਿਆਧੁਨਿਕ ਕੇਂਦਰੀ ਵਕਫ ਪੋਰਟਲ ਵਿਕਸਿਤ ਕਰਨ ਵਿੱਚ ਘੱਟ ਗਿਣਤੀ ਮਾਮਲੇ ਮੰਤਰਾਲੇ ਦੀ ਬੇਮਿਸਾਲ ਪਹਿਲ ਅਤੇ ਵਕਫ ਪ੍ਰੌਪਰਟੀ ਮੈਨੇਜਮੈਂਟ ਵਿੱਚ ਪਾਰਦਰਸ਼ਿਤਾ, ਜਵਾਬਦੇਹੀ ਅਤੇ ਕੁਸ਼ਲਤਾ ਲਿਆਉਣ ਦੇ ਯਤਨਾਂ ਦੀ ਸ਼ਲਾਘਾ ਕੀਤੀ
ਦਿੱਲੀ ਵਿੱਚ ਆਯੋਜਿਤ ਦੋ ਦਿਨਾਂ ਨੈਸ਼ਨਲ ਟ੍ਰੇਨਿੰਗ ਵਰਕਸ਼ਾਪ ਵਿੱਚ ਵੱਖ-ਵੱਖ ਰਾਜਾਂ ਦੇ ਮਾਸਟਰ ਟ੍ਰੇਨਰਜ਼ ਨੂੰ ਪੋਰਟਲ ਦੀਆਂ ਵਿਸ਼ੇਸ਼ਤਾਵਾਂ ਅਤੇ ਕਾਰਜਕੁਸ਼ਲਤਾਵਾਂ ਬਾਰੇ ਵਿਵਹਾਰਕ ਟ੍ਰੇਨਿੰਗ ਦਿੱਤੀ ਗਈ
Posted On:
27 MAY 2025 6:10PM by PIB Chandigarh
ਦੇਸ਼ ਭਰ ਦੇ ਵਕਫ ਬੋਰਡਾਂ ਦੇ ਵਫਦਾਂ ਨੇ ਘੱਟ ਗਿਣਤੀ ਮਾਮਲੇ ਮੰਤਰਾਲੇ (MoMA-ਐੱਮਓਐੱਮਏ) ਦੀ, ਅਤਿ-ਆਧੁਨਿਕ ਕੇਂਦਰੀ ਵਕਫ ਪੋਰਟਲ ਵਿਕਸਿਤ ਕਰਨ ਦੀ ਬੇਮਿਸਾਲ ਪਹਿਲ ਦੀ ਸ਼ਲਾਘਾ ਕੀਤੀ ਹੈ। ਨਵੀਂ ਦਿੱਲੀ ਦੇ ਲੋਧੀ ਰੋਡ ‘ਤੇ ਸਥਿਤ ਸਕੋਪ ਕੰਪਲੈਕਸ ਵਿੱਚ 26 ਤੋਂ 27 ਮਈ, 2025 ਤੱਕ ਆਯੋਜਿਤ ਦੋ ਦਿਨਾਂ ਨੈਸ਼ਨਲ ਟ੍ਰੇਨਿੰਗ ਵਰਕਸ਼ਾਪ ਵਿੱਚ ਉਮੀਦਵਾਰਾਂ ਨੇ ਵਕਫ ਪ੍ਰੌਪਰਟੀ ਮੈਨੇਜਮੈਂਟ ਵਿੱਚ ਪਾਰਦਰਸ਼ਿਤਾ, ਜਵਾਬਦੇਹੀ ਅਤੇ ਕੁਸ਼ਲਤਾ ਲਿਆਉਣ ਦੇ ਲਈ ਮੰਤਰਾਲੇ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਇਸ ਵਰਕਸ਼ਾਪ ਦਾ ਆਯੋਜਨ ਘੱਟ ਗਿਣਤੀ ਮਾਮਲੇ ਮੰਤਰਾਲੇ ਦੇ ਸਕੱਤਰ ਡਾ. ਚੰਦਰਸ਼ੇਖਰ ਕੁਮਾਰ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਇਸ ਵਿੱਚ ਵੱਖ-ਵੱਖ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਵਕਫ ਬੋਰਡਾਂ, ਆਈਟੀ ਟੀਮਾਂ ਅਤੇ ਹੋਰ ਹਿਤਧਾਰਕਾਂ ਦੇ ਲਗਭਗ 141 ਅਧਿਕਾਰੀਆਂ ਨੇ ਸਰਗਰਮੀ ਨਾਲ ਹਿੱਸਾ ਲਿਆ।
ਵਕਫ (ਸੰਸ਼ੋਧਨ) ਐਕਟ, 2025 ਦੇ ਤਹਿਤ ਵਿਕਸਿਤ ਕੀਤਾ ਜਾ ਰਿਹਾ ਕੇਂਦਰੀ ਵਕਫ ਪੋਰਟਲ ਇੱਕ ਪਰਿਵਰਤਨਕਾਰੀ ਡਿਜੀਟਲ ਪਲੈਟਫਾਰਮ ਬਣਨ ਜਾ ਰਿਹਾ ਹੈ ਜੋ ਪੂਰੇ ਭਾਰਤ ਵਿੱਚ ਵਕਫ ਪ੍ਰੌਪਰਟੀ ਰਿਕਾਰਡ ਦੇ ਕੇਂਦਰੀਕ੍ਰਿਤ ਭੰਡਾਰ ਵਜੋਂ ਕੰਮ ਕਰੇਗਾ। ਪੋਰਟਲ ਵਿੱਚ ਇੱਕ ਮਜ਼ਬੂਤ ਥ੍ਰੀ-ਟਾਇਰ ਵੈਰੀਫਿਕੇਸ਼ਨ (robust three-tier verification) ਅਤੇ ਸੁਰੱਖਿਆ ਪ੍ਰਣਾਲੀ ਹੋਵੇਗੀ ਜਿਸ ਵਿੱਚ ਮੇਕਰ-ਚੈੱਕਰ-ਅਪਰੂਵਰ ਮਕੈਨਿਜ਼ਮ (Maker-Checker-Approver mechanism) ਸ਼ਾਮਲ ਹੋਵੇਗਾ। ਮੁਤਵੱਲੀ (Mutawalli –ਕੇਅਰਟੇਕਰ) ਮੇਕਰ ਵਜੋਂ ਕੰਮ ਕਰੇਗਾ, ਜੋ ਸੰਪਤੀ ਦਾ ਵੇਰਵਾ ਦਰਜ ਕਰੇਗਾ। ਵਕਫ ਬੋਰਡ ਦਾ ਅਧਿਕਾਰੀ ਚੈੱਕਰ ਦੇ ਰੂਪ ਵਿੱਚ ਕੰਮ ਕਰੇਗਾ, ਐਂਟਰੀਆਂ ਦੀ ਸਮੀਖਿਆ ਅਤੇ ਵੈਰੀਫਿਕੇਸ਼ਨ ਕਰੇਗਾ ਅਤੇ ਅੰਤ ਵਿੱਚ, ਇੱਕ ਮਨੋਨੀਤ ਸਰਕਾਰੀ ਅਥਾਰਿਟੀ ਪ੍ਰਵਾਨਗੀਕਰਤਾ ਵਜੋਂ ਕੰਮ ਕਰੇਗਾ, ਜੋ ਰਿਕਾਰਡ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਪੂਰਨ ਵੈਰੀਫਿਕੇਸ਼ਨ ਨੂੰ ਯਕੀਨੀ ਬਣਾਏਗਾ।

ਇਹ ਸੰਰਚਿਤ ਪ੍ਰਕਿਰਿਆ ਕਮੀਆਂ ਨੂੰ ਕਾਫੀ ਹੱਦ ਤੱਕ ਘਟਾ ਦੇਵੇਗੀ ਅਤੇ ਵਕਫ ਪ੍ਰੌਪਰਟੀ ਰਜਿਸਟ੍ਰੇਸ਼ਨ ਅਤੇ ਨਿਗਰਾਨੀ ਵਿੱਚ ਬੇਮਿਸਾਲ ਪਾਰਦਰਸ਼ਿਤਾ ਲਿਆਵੇਗੀ।
ਇਸ ਦੋ ਦਿਨਾਂ ਵਰਕਸ਼ਾਪ ਦੇ ਦੌਰਾਨ, ਵੱਖ-ਵੱਖ ਰਾਜਾਂ ਦੇ ਮਾਸਟਰ ਟ੍ਰੇਨਰਜ਼ ਨੂੰ ਪੋਰਟਲ ਦੀਆਂ ਵਿਸ਼ੇਸ਼ਤਾਵਾਂ ਅਤੇ ਕਾਰਜਾਤਮਕਤਾ ‘ਤੇ ਵਿਵਹਾਰਕ ਟ੍ਰੇਨਿੰਗ ਦਿੱਤੀ ਗਈ। ਉਮੀਦਵਾਰਾਂ ਨੇ ਵਿਸ਼ੇਸ਼ ਤੌਰ ‘ਤੇ ਵਿਵਹਾਰਕ ਸੈਸ਼ਨਾਂ ਦੇ ਲਈ ਬਹੁਤ ਉਤਸ਼ਾਹ ਦਿਖਾਇਆ ਜਿਸ ਨਾਲ ਪੋਰਟਲ ਦੇ ਨਾਲ ਰੀਅਲ-ਟਾਈਮ ਇੰਟਰੈਕਸ਼ਨ ਸੰਭਵ ਹੋਈ।
ਭਾਰਤ ਸਰਕਾਰ ਘੱਟ ਗਿਣਤੀ ਮਾਮਲੇ ਮੰਤਰਾਲੇ ਦੇ ਜ਼ਰੀਏ ਕੇਂਦਰੀ ਵਕਫ ਪੋਰਟਲ ਦੇ ਸਫ਼ਲ ਲਾਗੂਕਰਨ ਨੂੰ ਯਕੀਨੀ ਬਣਾਉਣ ਦੇ ਲਈ ਪ੍ਰਤੀਬੱਧ ਹੈ। ਵਕਫ ਬੋਰਡ ਕਰਮਚਾਰੀਆਂ ਨੂੰ ਜ਼ਰੂਰੀ ਡਿਜੀਟਲ ਸਕਿੱਲਸ ਅਤੇ ਡੋਮੇਨ ਨਾਲੇਜ਼ ਨਾਲ ਸੰਪੰਨ ਕਰਨ ਲਈ ਨਿਰੰਤਰ ਸਮਰੱਥਾ ਨਿਰਮਾਣ ਅਤੇ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ।
ਇਹ ਪਹਿਲ ਵਕਫ ਪ੍ਰਸ਼ਾਸਨ ਦੇ ਆਧੁਨਿਕੀਕਰਣ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਹ ਦੇਸ਼ ਭਰ ਵਿੱਚ ਵਕਫ ਸੰਪਤੀਆਂ ਦੀ ਸੰਭਾਲ ਦੇ ਲਈ ਇੱਕ ਪਾਰਦਰਸ਼ੀ, ਜਵਾਬਦੇਹੀ ਅਤੇ ਟੈਕਨੋਲੋਜੀ ਸੰਚਾਲਿਤ ਪ੍ਰਣਾਲੀ ਦੇ ਮੰਤਰਾਲੇ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ।
***************
ਐੱਸਐੱਸ/ਆਈਐੱਸਏ/ਏਕੇ
(Release ID: 2132125)