ਮੰਤਰੀ ਮੰਡਲ ਸਕੱਤਰੇਤ
ਕੈਬਨਿਟ ਸਕੱਤਰੇਤ ਨੇ ਭਰਤੀ ਇਸ਼ਤਿਹਾਰ ਬਾਰੇ ਗਲਤ ਸੂਚਨਾ ਨੂੰ ਸਪਸ਼ਟ ਕੀਤਾ
Posted On:
23 MAY 2025 8:49PM by PIB Chandigarh
ਭਾਰਤ ਸਰਕਾਰ ਦੇ ਕੈਬਨਿਟ ਸਕੱਤਰੇਤ ਦੇ ਧਿਆਨ ਵਿੱਚ ਇਹ ਆਇਆ ਹੈ ਕਿ ਫੀਲਡ ਅਸਿੱਸਟੈਂਟ (ਜੀਡੀ) ਦੀਆਂ 1736 ਅਸਾਮੀਆਂ ਦੀ ਭਰਤੀ ਸਬੰਧੀ ਇੱਕ ਫਰਜ਼ੀ ਇਸ਼ਤਿਹਾਰ ਔਨਲਾਇਨ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਰਿਪੋਰਟਾਂ ਤੋਂ ਪਤਾ ਲਗਦਾ ਹੈ ਕਿ ਇਸ ਫਰਜ਼ੀ ਭਰਤੀ ਨਾਲ ਸਬੰਧਿਤ ਕਥਿਤ ਲਿਖਤੀ ਪਰੀਖਿਆ ਦੇ ਲਈ ਫਰਜ਼ੀ ਐਡਮਿਟ ਕਾਰਡ ਵੀ ਵੰਡੇ ਜਾ ਰਹੇ ਹਨ।
ਕੈਬਨਿਟ ਸਕੱਤਰੇਤ ਅਜਿਹੇ ਕਿਸੇ ਵੀ ਭਰਤੀ ਇਸ਼ਤਿਹਾਰ ਤੋਂ ਸਪਸ਼ਟ ਤੌਰ 'ਤੇ ਇਨਕਾਰ ਕਰਦਾ ਹੈ ਅਤੇ ਸਪਸ਼ਟ ਕਰਦਾ ਹੈ ਕਿ ਫੀਲਡ ਅਸਿੱਸਟੈਂਟ (ਜੀਡੀ) ਦੀ ਭਰਤੀ ਦੇ ਲਈ ਕੋਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਹੈ।
ਜਨਤਾ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਾਵਧਾਨੀ ਵਰਤਣ ਅਤੇ ਭਰਤੀ ਸਬੰਧੀ ਕਿਸੇ ਵੀ ਜਾਣਕਾਰੀ ਦੀ ਪੁਸ਼ਟੀ ਕੇਵਲ ਕੈਬਨਿਟ ਸਕੱਤਰੇਤ ਜਾਂ ਭਾਰਤ ਸਰਕਾਰ ਦੇ ਅਧਿਕਾਰਤ ਚੈਨਲਾਂ ਦੇ ਜ਼ਰੀਏ ਹੀ ਕਰਨ।
************
ਐੱਮਜੇਪੀਐੱਸ/ਐੱਸਆਰ
(Release ID: 2130925)