ਰੇਲ ਮੰਤਰਾਲਾ
ਅੰਮ੍ਰਿਤ ਸਟੇਸ਼ਨ ਯੋਜਨਾ ਦੇ ਤਹਿਤ ਭਾਰਤੀ ਰੇਲਵੇ ਵਿੱਚ ਸਟੇਸ਼ਨ ਮੁੜ ਵਿਕਾਸ
ਮੰਡੀ ਡਬਵਾਲੀ ਸਟੇਸ਼ਨ 'ਤੇ ਲਗਭਗ 13 ਕਰੋੜ ਰੁਪਏ ਤੋਂ ਮੁੜ ਵਿਕਾਸ ਕਾਰਜ
Posted On:
20 MAY 2025 8:29PM by PIB Chandigarh
ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਕੁਸ਼ਲ ਅਗਵਾਈ ਵਿੱਚ ਅੰਮ੍ਰਿਤ ਭਾਰਤ ਸਟੇਸ਼ਨ .ਯੋਜਨਾ ਦੇ ਤਹਿਤ, 22 ਮਈ ਨੂੰ ਦੇਸ਼ ਭਰ ਵਿੱਚ 103 ਪੁਨਰ ਵਿਕਸਿਤ ਰੇਲਵੇ ਸਟੇਸ਼ਨਾਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਇਸ ਯੋਜਨਾ ਦੇ ਤਹਿਤ ਦੇਸ਼ ਭਰ ਵਿੱਚ 1309 ਤੋਂ ਵੱਧ ਰੇਲਵੇ ਸਟੇਸ਼ਨਾਂ ਦਾ ਪੁਨਰ ਵਿਕਾਸ ਅਤੇ ਆਧੁਨਿਕੀਕਰਣ ਕੀਤਾ ਜਾਵੇਗਾ।
ਇਨ੍ਹਾਂ ਸਟੇਸ਼ਨਾਂ ਵਿੱਚ ਆਧੁਨਿਕ ਯਾਤਰੀ ਸੁਵਿਧਾਵਾਂ ਜਿਵੇਂ ਰੂਫ ਪਲਾਜਾ, ਸੁੰਦਰ ਭੂਦ੍ਰਿਸ਼, ਇੰਟਰ-ਮਾਡਲ ਕਨੈਕਟੀਵਿਟੀ, ਬਿਹਤਰ ਆਧੁਨਿਕ ਮੁੱਖੌਟਾ, ਬੱਚਿਆਂ ਦੇ ਖੇਡ ਖੇਤਰ, ਕਿਯੋਸਕ, ਫੂਡ ਕੋਰਟ ਆਦਿ ਸ਼ਾਮਲ ਹਨ। ਵਾਤਾਵਰਣ ਦੇ ਅਨੁਕੂਲ ਅਤੇ ਦਿਵਯਾਂਗਜਨ ਦੇ ਲਈ ਵੀ ਅਨੁਕੂਲ ਬਣਾਇਆ ਜਾ ਰਿਹਾ ਹੈ। ਇਨ੍ਹਾਂ ਸਟੇਸ਼ਨ ਭਵਨਾਂ ਦਾ ਡਿਜ਼ਾਈਨ ਸਥਾਨਕ ਸੱਭਿਆਚਾਰ, ਵਿਰਾਸਤ ਅਤੇ ਵਾਸਤੂਕਲਾ ਤੋਂ ਪ੍ਰੇਰਿਤ ਹੈ।
ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਮੰਡੀ ਡਬਵਾਲੀ ਸਟੇਸ਼ਨ ‘ਤੇ ਲਗਭਗ 13 ਕਰੋੜ ਰੁਪਏ ਨਾਲ ਪੁਨਰ ਵਿਕਾਸ ਕਾਰਜ ਕੀਤਾ ਗਿਆ ਹੈ। ਮੰਡੀ ਡਬਵਾਲੀ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦਾ ਇੱਕ ਇਤਿਹਾਸਿਕ ਅਤੇ ਸੱਭਿਆਚਾਰਕ ਦ੍ਰਿਸ਼ਟੀ ਨਾਲ ਮਹੱਤਵਪੂਰਨ ਸ਼ਹਿਰ ਹੈ।
ਮੰਡੀ ਡਬਵਾਲੀ ਖੇਤੀਬਾੜੀ ਉਤਪਾਦਾਂ ਦੀ ਮੰਡੀ ਦੇ ਰੂਪ ਵਿੱਚ ਪ੍ਰਸਿੱਧ ਹੈ, ਜਿੱਥੇ ਕਿਸਾਨ ਆਪਣੀ ਉਪਜ ਵੇਚਣ ਲਈ ਆਉਂਦੇ ਹਨ। ਇਸ ਤੋਂ ਇਲਾਵਾ, ਇੱਥੇ ਖੇਤੀਬਾੜੀ ਉਪਕਰਣਾਂ, ਮਿਲਕ ਚਿਲਿੰਗ, ਸੀਡ ਪ੍ਰੋਸੈੱਸਿੰਗ, ਰਾਈਸ ਸ਼ੇਲਿੰਗ, ਸਟ੍ਰਾ ਬੋਰਡ ਨਿਰਮਾਣ, ਅਤੇ ਸਟੀਲ ਫੈਬ੍ਰੀਕੇਸ਼ਨ ਜਿਹੇ ਉਦਯੋਗ ਦੇ ਲਈ ਜਾਣਿਆ ਜਾਂਦਾ ਹੈ, ਜਿੱਥੇ ਦੇਸ਼ ਭਰ ਤੋਂ ਉਪਭੋਗਤਾ ਆਉਂਦੇ ਹਨ।
ਮੰਡੀ ਡਬਵਾਲੀ ਦੇ ਪੁਰਾਣੇ ਸਟੇਸ਼ਨ ਭਵਨ ਵਿੱਚ ਕਾਫ਼ੀ ਸਥਾਨ ਦੀ ਕਮੀ ਸੀ ਅਤੇ ਯਾਤਰੀ ਸੁਵਿਧਾਵਾਂ ਨੂੰ ਵਿਕਸਿਤ ਕਰਨ ਵਿੱਚ ਮੁਸ਼ਕਲ ਹੋ ਰਹੀ ਸੀ। ਯਾਤਰੀ ਸੁਵਿਧਾਵਾਂ ਵਿੱਚ ਵਿਸਤਾਰ ਕਰਨ ਲਈ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਸਟੇਸ਼ਨ ਬਿਲਡਿੰਗ ਦਾ ਨਵੀਨੀਕਰਣ ਕਰ ਕੇ ਇਸ ਵਿੱਚ ਸੁਧਾਰ ਕੀਤਾ ਗਿਆ ਹੈ। ਸਟੇਸ਼ਨ ਪੁਨਰ ਵਿਕਾਸ ਤੋਂ ਹੁਣ ਸਟੇਸ਼ਨ ਬਿਲਡਿੰਗ ਵਿੱਚ ਕਾਫੀ ਸਥਾਨ ਉਪਲਬਧ ਹੋਇਆ ਹੈ। ਮੰਡੀ ਡਬਲਵਾਲੀ ਸਟੇਸ਼ਨ ‘ਤੇ ਸਰਕੂਲੇਟਿੰਗ ਏਰੀਆ ਦੇ ਯੋਜਨਾਬੱਧ ਵਿਕਾਸ, ਆਗਮਨ ਅਤੇ ਰਵਾਨਗੀ ਦੀ ਬਿਹਤਰ ਵਿਵਸਥਾ ਅਤੇ ਪਾਰਕਿੰਗ ਸਪੇਸ ਵਿੱਚ ਸੁਧਾਰ ਕੀਤਾ ਗਿਆ ਹੈ।
ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਮੰਡੀ ਡਬਵਾਲੀ ਰੇਲਵੇ ਸਟੇਸ਼ਨ ਵਿੱਚ ਹੇਠ ਲਿਖਿਆ ਸੁਵਿਧਾਵਾਂ ਵਿੱਚ ਸੁਧਾਰ ਕੀਤਾ ਗਿਆ ਹੈ:
- ਲੈਂਡਸਕੇਪ ਦੇ ਨਾਲ ਸਰਕੂਲੇਟਿੰਗ ਏਰੀਆ ਦਾ ਪੁਨਰ ਵਿਕਾਸ
- ਅਲੱਗ-ਅਲੱਗ ਪ੍ਰਵੇਸ਼ ਅਤੇ ਨਿਕਾਸ ਦ੍ਵਾਰ
- ਪਾਰਕਿੰਗ ਏਰੀਆ ਦਾ ਵਿਕਾਸ
- ਯਾਤਰੀ ਸਮਰੱਥਾ ਦੇ ਅਨੁਸਾਰ ਲੋੜੀਂਦੇ ਖੇਤਰ ਵਿੱਚ ਪ੍ਰਵੇਸ਼ ਹਾਲ ਦਾ ਨਿਰਮਾਣ
- ਕੋਚ ਇੰਡੀਕੇਸ਼ਨ ਬੋਰਡ ਦਾ ਪ੍ਰਾਵਧਾਨ
- ਉੱਨਤ ਅਤੇ ਬਿਹਤਰ ਵੇਟਿੰਗ ਰੂਮ ਦੀ ਸੁਵਿਧਾ
- ਸਟੇਸ਼ਨ ਬਿਲਡਿੰਗ ਦੇ ਅੰਦਰੂਨੀ ਅਤੇ ਬਾਹਰੀ ਹਿੱਸੇ ਵਿੱਚ ਸ਼ਾਨਦਾਰ ਸਾਜ-ਸੱਜਾ ਦੇ ਨਾਲ ਨਵਾਂ ਸਰੂਪ ਪ੍ਰਦਾਨ ਕਰਨਾ
- ਨਵੇਂ ਪਲੇਟਫਾਰਮ ਸ਼ੈਲਟਰ ਦਾ ਪ੍ਰਾਵਧਾਨ
- ਦਿਵਯਾਂਗਜਨ ਦੀ ਸੁਵਿਧਾ ਲਈ ਟਾਇਲਟ ਅਤੇ ਵਾਟਰ ਬੂਥ ਦੀ ਸੁਵਿਧਾ
- ਬਿਹਤਰ ਸਾਈਨੇਜ਼ ਦੀ ਸੁਵਿਧਾ
- ਸਟੇਸ਼ਨ ‘ਤੇ ਉੱਨਤ ਅਤੇ ਬਿਹਤਰ ਫਰਨੀਚਰ ਦੀ ਵਿਵਸਥਾ
- ਇੱਕ ਪਲੈਟਫਾਰਮ ਤੋਂ ਦੂਸਰੇ ਪਲੈਟਫਾਰਮ ‘ਤੇ ਜਾਣ ਲਈ ਫੁੱਟ-ਓਵਰ ਬ੍ਰਿਜ ਦਾ ਪ੍ਰਾਵਧਾਨ
- ਵਾਤਾਵਰਣ ਅਨੁਕੂਲ ਸੌਲਰ ਐਨਰਜੀ ਦਾ ਉਪਯੋਗ, ਕੁਸ਼ਲ ਚਾਣਨਾ ਵਿਵਸਥਾ, ਮੀਂਹ ਦੇ ਪਾਣੀ ਦੀ ਸੰਭਾਲ ਪ੍ਰਣਾਲੀ ਦੀ ਵਿਵਸਥਾ
ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਭਾਰਤੀ ਰੇਲਵੇ ਦੀ ਇੱਕ ਮਹੱਤਵਪੂਰਨ ਪਹਿਲ ਹੈ, ਜਿਸ ਦਾ ਉਦੇਸ਼ ਬੁਨਿਆਦੀ ਢਾਂਚੇ ਦਾ ਆਧੁਨਿਕੀਕਰਣ ਕਰਕੇ ਲੱਖਾਂ ਯਾਤਰੀਆਂ ਦੇ ਯਾਤਰਾ ਅਨੁਭਵ ਨੂੰ ਬਿਹਤਰ ਬਣਾਉਣਾ ਹੈ। ਇਸ ਯੋਜਨਾ ਦੇ ਤਹਿਤ ਆਧੁਨਿਕ ਯਾਤਰੀ ਸੁਵਿਧਾਵਾਂ ਦਾ ਨਿਰਮਾਣ ਕੀਤਾ ਗਿਆ ਹੈ, ਜਿਵੇਂ ਸੁੰਦਰਤਾਪੂਰਣ ਡਿਜ਼ਾਈਨ ਵਾਲਾ ਸਟੇਸ਼ਨ ਭਵਨ, ਮੁੜ ਸੁਰਜੀਤ ਕੀਤੇ ਗਏ ਪਲੇਟਫਾਰਮ, ਸੁੰਦਰ ਭੂਸੱਜਾ ਆਦਿ। ਸੁਗਮ ਪਹੁੰਚ ਯਕੀਨੀ ਬਣਾਉਣ ਲਈ ਸੜਕਾਂ ਦਾ ਚੌੜੀਕਰਣ, ਗੈਰ-ਜ਼ਰੂਰੀ ਸੰਰਚਨਾਵਾਂ ਨੂੰ ਹਟਾਉਣਾ, ਚੰਗੀ ਤਰ੍ਹਾਂ ਨਾਲ ਡਿਜ਼ਾਈਨ ਕੀਤੇ ਗਏ ਸਾਈਨੇਜ਼, ਸਮਰਪਿਤ ਪੈਦਲ ਪਥ, ਬਿਹਤਰ ਪਾਰਕਿੰਗ ਸੁਵਿਧਾਵਾਂ ਅਤੇ ਉੱਨਤ ਪ੍ਰਕਾਸ਼ ਵਿਵਸਥਾ ‘ਤੇ ਧਿਆਨ ਦਿੱਤਾ ਗਿਆ ਹੈ।
************
ਧੀਪ/ਅਹਿਮਦ
(Release ID: 2130072)
ਵਿਜ਼ੀਟਰ ਕਾਊਂਟਰ : 4