ਜਹਾਜ਼ਰਾਨੀ ਮੰਤਰਾਲਾ
azadi ka amrit mahotsav

ਆਈਡਬਲਿਊਏਆਈ ਨੇ ਸ੍ਰੀਨਗਰ ਵਿੱਚ ਆਪਣਾ ਨਵਾਂ ਦਫਤਰ ਸਥਾਪਿਤ ਕੀਤਾ; ਜੰਮੂ-ਕਸ਼ਮੀਰ ਵਿੱਚ ਰੀਵਰ ਨੈਵੀਗੇਸ਼ਨ ਇਨਫ੍ਰਾਸਟ੍ਰਕਚਰ ਦੇ ਵਿਕਾਸ ਦੇ ਲਈ ਪਹਿਲ ਸ਼ੁਰੂ ਕੀਤੀ

Posted On: 13 MAY 2025 5:40PM by PIB Chandigarh

ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਵਿੱਚ ਇਨਲੈਂਡ ਵਾਟਰ ਟ੍ਰਾਂਸਪੋਰਟ (ਆਈਡਬਲਿਊਟੀ) ਖੇਤਰ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਉਠਾਉਂਦੇ ਹੋਏ, ਪੋਰਟ, ਸ਼ਿਪਿੰਗ ਅਤੇ ਵਾਟਰਵੇਅਜ਼ ਮੰਤਰਾਲੇ ਦੇ ਤਹਿਤ ਇਨਲੈਂਡ ਵਾਟਰਵੇਅਜ਼ ਅਥਾਰਿਟੀ ਆਫ ਇੰਡੀਆ (ਆਈਡਬਲਿਊਏਆਈ) ਨੇ ਸ੍ਰੀਨਗਰ ਦੇ ਟ੍ਰਾਂਸਪੋਰਟ ਭਵਨ ਵਿੱਚ ਆਪਣਾ ਨਵਾਂ ਦਫਤਰ ਸਥਾਪਿਤ ਕੀਤਾ ਹੈ। ਇਸ ਦਫਤਰ ਦੇ ਲਈ ਥਾਂ ਜੰਮੂ-ਕਸ਼ਮੀਰ ਸਰਕਾਰ ਦੁਆਰਾ ਪ੍ਰਦਾਨ ਕੀਤੀ ਗਈ ਹੈ। ਅੱਜ ਤੋਂ ਕਾਰਜਸ਼ੀਲ ਇਹ ਦਫਤਰ ਖੇਤਰ ਵਿੱਚ ਅਥਾਰਿਟੀ ਦੁਆਰਾ ਕੀਤੇ ਜਾ ਰਹੇ ਸਾਰੇ ਆਈਡਬਲਿਊਟੀ ਕਾਰਜਾਂ ਦਾ ਕੇਂਦਰ ਹੋਵੇਗਾ।

ਆਈਡਬਲਿਊਏਆਈ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੀ ਸਰਕਾਰ ਦੇ ਨਾਲ ਤਿੰਨ ਰਾਸ਼ਟਰੀ ਜਲਮਾਰਗਾਂ- ਐੱਨਡਬਲਿਊ-26 (ਚੇਨਾਬ ਨਦੀ), ਐੱਨਡਬਲਿਊ-49 (ਝੇਲਮ ਨਦੀ) ਅਤੇ ਐੱਨਡਬਲਿਊ-84 (ਰਾਵੀ ਨਦੀ) ‘ਤੇ ਰੀਵਰ ਨੈਵੀਗੇਸ਼ਨ ਇਨਫ੍ਰਾਸਟ੍ਰਕਚਰ ਦੇ ਵਿਕਾਸ ਦੇ ਲਈ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਹਨ। ਅਥਾਰਿਟੀ ਹੁਣ ਇਸ ਸਹਿਮਤੀ ਪੱਤਰ ਦੇ ਢਾਂਚੇ ਦੇ ਤਹਿਤ ਵਿਕਾਸ ਕਾਰਜ ਸ਼ੁਰੂ ਹੋਵੇਗਾ। ਇਨ੍ਹਾਂ ਕਾਰਜਾਂ ਵਿੱਚ ਜੰਮੂ ਅਤੇ ਕਸ਼ਮੀਰ ਵਿੱਚ ਦਸ ਥਾਵਾਂ ‘ਤੇ ਫਲੋਟਿੰਗ ਜੈੱਟੀਜ਼ ਦੀ ਸਥਾਪਨਾ, ਜ਼ਰੂਰਤ ਅਨੁਸਾਰ ਡ੍ਰੇਜਿੰਗ ਦੁਆਰਾ ਨੈਵੀਗੇਸ਼ਨਲ ਜਲਮਾਰਗ ਦਾ ਵਿਕਾਸ, ਨਾਈਟ ਨੈਵੀਗੇਸ਼ਨਲ ਸਹਾਇਤਾ ਅਤੇ ਇਨ੍ਹਾਂ ਵਾਟਰਵੇਅਜ਼ ‘ਤੇ ਜਹਾਜ਼ਾਂ ਦੀ ਸੁਰੱਖਿਅਤ ਆਵਾਜਾਈ ਦੇ ਲਈ ਨਿਯਮਿਤ ਹਾਈਡ੍ਰੋਗ੍ਰਾਫਿਕ ਸਰਵੇਖਣ ਸ਼ਾਮਲ ਹਨ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਗਤੀਸ਼ੀਲ ਅਗਵਾਈ ਅਤੇ ਪੋਰਟ, ਸ਼ਿਪਿੰਗ ਅਤੇ ਵਾਟਰਵੇਅਜ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਦੇ ਕੁਸ਼ਲ ਮਾਰਗਦਰਸ਼ਨ ਵਿੱਚ, ਆਈਡਬਲਿਊਏਆਈ ਨੇ ਜਲਮਾਰਗਾਂ ਨੂੰ ਵਿਕਾਸ ਦਾ ਇੱਕ ਮਜ਼ਬੂਤ ਇੰਜਣ ਬਣਾਉਣ ਦੇ ਲਈ ਕਈ ਇਨਫ੍ਰਾਸਟ੍ਰਕਚਰ ਦਖਲਅੰਦਾਜ਼ੀਆਂ ਕੀਤੀਆਂ ਹਨ। ਆਈਡਬਲਿਊਟੀ ਟਰਮੀਨਲਾਂ ਅਤੇ ਸਬੰਧਿਤ ਇਨਫ੍ਰਾਸਟ੍ਰਕਚਰ ਦੇ ਵਿਕਾਸ ਜਿਹੇ ਸਰਗਰਮ ਕਦਮਾਂ ਦੇ ਨਾਲ ਆਈਡਬਲਿਊਏਆਈ ਦੇਸ਼ ਭਰ ਦੀਆਂ ਨਦੀਆਂ ਦੀਆਂ ਅਪਾਰ ਸੰਭਾਵਨਾਵਾਂ ਦਾ ਉਪਯੋਗ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ। ਆਈਡਬਲਿਊਏਆਈ ਅਤੇ ਜੰਮੂ-ਕਸ਼ਮੀਰ ਸਰਕਾਰ ਦਰਮਿਆਨ ਇਹ ਸਾਂਝੇਦਾਰੀ ਇੱਕ ਮਹੱਤਵਪੂਰਨ ਕਦਮ ਹੈ, ਜੋ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਈਕੋ-ਟੂਰਿਜ਼ਮ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਸਥਾਨਕ ਅਰਥਵਿਵਸਥਾ ਨੂੰ ਪ੍ਰੋਤਸਾਹਿਤ ਕਰਨ ਦਾ ਵਾਅਦਾ ਕਰਦੀ ਹੈ।

****

ਜੀਡੀਐੱਚ/ਐੱਚਆਰ/ਐੱਸਜੇ


(Release ID: 2128717)
Read this release in: English , Urdu , Hindi , Tamil