ਆਯੂਸ਼
ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਜਨਤਕ ਸਿਹਤ ਸਪੁਰਦਗੀ (Delivery) ਲਈ ਨਵੇਂ ਸਿਰੇ ਤੋਂ ਜ਼ੋਰ ਦੇ ਨਾਲ NAM ਸੰਮੇਲਨ ਦੇ ਦੂਸਰੇ ਦਿਨ ਦੀ ਸਮਾਪਤੀ ਕੀਤੀ
ਅਨੁਭਵੀ ਗਿਆਨ ਦੇ ਅਦਾਨ-ਪ੍ਰਦਾਨ ਅਤੇ ਰਚਨਾਤਮਕ ਵਿਚਾਰ-ਵਟਾਂਦਰੇ ਤੋਂ ਆਯੁਸ਼ ਗੁਣਵੱਤਾ ਮਿਆਰਾਂ, ਨਿਯਮ ਅਤੇ ਨਿਵੇਸ਼ ਵਿੱਚ ਨਵੀਂ ਗਤੀ ਨੂੰ ਹੁਲਾਰਾ ਮਿਲਦਾ ਹਨ।
Posted On:
02 MAY 2025 6:26PM by PIB Chandigarh
ਲੋਨਾਵਾਲਾ, ਮਹਾਰਾਸ਼ਟਰ - ਕੈਵਲਯਧਾਮ, ਲੋਨਾਵਾਲਾ ਵਿਖੇ ਆਯੋਜਿਤ ਰਾਸ਼ਟਰੀ ਆਯੁਸ਼ ਮਿਸ਼ਨ (NAM) ਸੰਮੇਲਨ 2025 ਦੇ ਦੂਸਰੇ ਐਡੀਸ਼ਨ ਦੇ ਦੂਸਰੇ ਦਿਨ ਵਿੱਚ ਆਯੁਸ਼ ਸਹੂਲਤਾਂ ਅਧੀਨ ਗੁਣਵੱਤਾ ਵਾਲੀਆਂ ਸੇਵਾਵਾਂ ਨੂੰ ਵਧਾਉਣ, ਰੈਗੂਲੇਟਰੀ ਸਿਸਟਮ ਨੂੰ ਮਜ਼ਬੂਤ ਕਰਨ ਅਤੇ ਆਯੁਸ਼ ਖੇਤਰ ਵਿੱਚ ਨਿਵੇਸ਼ ਦੇ ਮੌਕਿਆਂ ਦੀ ਪੜਚੋਲ ਕਰਨ 'ਤੇ ਵਿਆਪਕ ਵਿਚਾਰ-ਵਟਾਂਦਰਾ ਕੀਤਾ ਗਿਆ।
ਦਿਨ ਦੀ ਸ਼ੁਰੂਆਤ "ਆਯੁਸ਼ ਸਹੂਲਤਾਂ ਅਧੀਨ ਗੁਣਵੱਤਾ ਵਾਲੀਆਂ ਸੇਵਾਵਾਂ ਸਮੇਤ ਮੈਡੀਸਨਲ ਪੌਦਿਆਂ" ਵਿਸ਼ੇ 'ਤੇ ਸੈਸ਼ਨ IV ਨਾਲ ਹੋਈ, ਜਿਸ ਦਾ ਤਾਲਮੇਲ ਡਾ. ਏ. ਰਘੂ, ਡੀਡੀਜੀ (ਆਯੁਸ਼), ਆਯੁਸ਼ ਵਰਟੀਕਲ ਡੀਜੀਐੱਚਐੱਸ ਦੁਆਰਾ ਕੀਤਾ ਗਿਆ। ਸੈਸ਼ਨ ਵਿੱਚ ਆਯੁਸ਼ਮਾਨ ਅਰੋਗਯ ਮੰਦਿਰ (ਏਏਐੱਮ) ਅਤੇ ਆਯੁਸ਼ ਹਸਪਤਾਲਾਂ ਲਈ ਭਾਰਤੀ ਜਨਤਕ ਸਿਹਤ ਮਿਆਰਾਂ (ਆਈਪੀਐੱਚਐਸ) ਦੇ ਲਾਗੂਕਰਨ 'ਤੇ ਚਾਨਣਾ ਪਾਇਆ, ਜਿਸ ਵਿੱਚ ਰਾਜਾਂ ਨੂੰ ਜੂਨ 2026 ਤੱਕ 30%, 2028 ਤੱਕ 40% ਅਤੇ 2029 ਤੱਕ 50% ਪਾਲਣਾ ਪ੍ਰਾਪਤ ਕਰਨ ਦੀ ਉਮੀਦ ਹੈ।
ਨੈਸ਼ਨਲ ਮੈਡੀਸਨਲ ਪਲਾਂਟ ਬੋਰਡ (ਐੱਨਐੱਮਪੀਬੀ) ਦੇ ਸੀਈਓ ਡਾ. ਮਹੇਸ਼ ਕੁਮਾਰ ਦਾਧੀਚ ਨੇ "ਮੈਡੀਸਨਲ ਪੌਦਿਆਂ ਦੀ ਸੰਭਾਲ, ਵਿਕਾਸ ਅਤੇ ਟਿਕਾਊ ਪ੍ਰਬੰਧਨ ਲਈ ਕੇਂਦਰੀ ਖੇਤਰ ਯੋਜਨਾ" ਦੇ ਤਹਿਤ ਸੰਭਾਲ, ਜੈਵ ਵਿਭਿੰਨਤਾ ਅਤੇ ਜਲਵਾਯੂ ਪਰਿਵਰਤਨ ਘਟਾਉਣ ਵਿੱਚ ਮੈਡੀਸਨਲ ਪੌਦਿਆਂ ਦੀ ਮਹੱਤਵਪੂਰਨ ਭੂਮਿਕਾ ਬਾਰੇ ਦੱਸਿਆ।
ਡਾ. ਸਾਕੇਤ ਰਾਮ ਥ੍ਰੀਗੁਲਾ ਨੇ ਆਯੁਸ਼ ਗਰਿੱਡ ਪਹਿਲਕਦਮੀ ਬਾਰੇ ਪੇਸ਼ਕਾਰੀ ਕੀਤੀ, ਜੋ ਕਿ ਇੱਕ ਸਮਰਪਿਤ ਡਿਜੀਟਲ ਸਿਹਤ ਪਲੈਟਫਾਰਮ ਹੈ ਜਿਸ ਦਾ ਉਦੇਸ਼ ਆਯੁਸ਼ ਖੇਤਰ ਵਿੱਚ ਕਾਰਜਸ਼ੀਲ ਕੁਸ਼ਲਤਾ ਅਤੇ ਸੇਵਾ ਪ੍ਰਦਾਨ ਕਰਨ ਵਿੱਚ ਬਦਲਾਅ ਲਿਆਉਣਾ ਹੈ। ਕੇਰਲ, ਉੱਤਰ ਪ੍ਰਦੇਸ਼, ਤੇਲੰਗਾਨਾ, ਬਿਹਾਰ, ਮਨੀਪੁਰ, ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੇ ਪ੍ਰਤੀਨਿਧੀਆਂ ਨੇ ਆਯੁਸ਼ ਸਿਹਤ ਸੰਭਾਲ ਪ੍ਰਦਾਨ ਕਰਨ ਵਿੱਚ ਆਪਣੇ-ਆਪਣੇ ਸਭ ਤੋਂ ਵਧੀਆ ਅਭਿਆਸਾਂ ਅਤੇ ਇਨੋਵੇਸ਼ਨਸ ਨੂੰ ਸਾਂਝਾ ਕੀਤਾ।
ਪੰਜਵਾਂ ਸੈਸ਼ਨ "ਆਯੁਸ਼ ਦਵਾਈਆਂ ਦੀ ਗੁਣਵੱਤਾ ਭਰੋਸਾ ਅਤੇ ਗੁੰਮਰਾਹਕੁੰਨ ਇਸ਼ਤਿਹਾਰਾਂ ਦੀ ਨਿਗਰਾਨੀ ਦੇ ਸੰਬੰਧ ਵਿੱਚ ਰੈਗੂਲੇਟਰੀ ਸਿਸਟਮ" 'ਤੇ ਕੇਂਦ੍ਰਿਤ ਸੀ, ਜਿਸ ਦਾ ਸੰਯੋਜਨ ਡਾ. ਰਮਨ ਕੌਸ਼ਿਕ ਦੁਆਰਾ ਕੀਤਾ ਗਿਆ ਸੀ। ਸੈਸ਼ਨ ਨੇ ਰਾਜਾਂ ਵਿੱਚ ਰੈਗੂਲੇਟਰੀ ਪ੍ਰਬੰਧਾਂ ਨੂੰ ਇਕਸਾਰ ਲਾਗੂ ਕਰਨ ਵਿੱਚ ਚੁਣੌਤੀਆਂ ਅਤੇ ਕੇਂਦਰੀ ਅਤੇ ਰਾਜ ਅਧਿਕਾਰੀਆਂ ਦਰਮਿਆਨ ਮਜ਼ਬੂਤ ਤਾਲਮੇਲ ਦੀ ਜ਼ਰੂਰਤ ਨੂੰ ਸੰਬੋਧਨ ਕੀਤਾ। ਏਆਈਆਈਏ, ਦਿੱਲੀ ਤੋਂ ਡਾ. ਗਾਲਿਬ ਨੇ ਫਾਰਮਾਕੋਵਿਜੀਲੈਂਸ ਪ੍ਰੋਗਰਾਮ ਰਾਹੀਂ ਗੁੰਮਰਾਹਕੁੰਨ ਇਸ਼ਤਿਹਾਰਾਂ ਦੀ ਨਿਗਰਾਨੀ ਲਈ ਰਣਨੀਤੀਆਂ 'ਤੇ ਚਰਚਾ ਕੀਤੀ। ਗੁਜਰਾਤ, ਅਸਾਮ, ਕਰਨਾਟਕ ਅਤੇ ਤਮਿਲ ਨਾਡੂ ਦੇ ਪ੍ਰਤੀਨਿਧੀਆਂ ਨੇ ਰੈਗੂਲੇਟਰੀ ਪਾਲਣਾ ਅਤੇ ਗੁਣਵੱਤਾ ਭਰੋਸਾ ਵਿੱਚ ਆਪਣੇ ਸਭ ਤੋਂ ਵਧੀਆ ਅਭਿਆਸ ਪੇਸ਼ ਕੀਤੇ।
ਦਿਨ ਦੇ ਆਖਰੀ ਸੈਸ਼ਨ ਵਿੱਚ "ਆਯੁਸ਼ ਸੈਕਟਰ ਵਿੱਚ ਨਿਵੇਸ਼ ਦੇ ਮੌਕੇ" ਦੀ ਚਰਚਾ ਕੀਤੀ ਗਈ, ਜਿਸ ਦਾ ਸੰਯੋਜਨ ਇਨਵੈਸਟ ਇੰਡੀਆ ਦੇ ਸ਼੍ਰੀ ਇੰਦਰੋਨਿਲ ਦਾਸ ਨੇ ਕੀਤਾ। ਇਨਵੈਸਟ ਇੰਡੀਆ ਦੇ ਸੀਨੀਅਰ ਵਾਈਸ-ਪ੍ਰੈਜ਼ੀਡੈਂਟ ਅਤੇ ਸੀਆਈਓ ਡਾ. ਸੁਰੂਚੀ ਮਿੱਤਰ ਨੇ 2014 ਵਿੱਚ 2.85 ਬਿਲੀਅਨ ਅਮਰੀਕੀ ਡਾਲਰ ਤੋਂ 2023 ਤੱਕ ਨਿਰਮਾਣ ਵਿੱਚ 23 ਬਿਲੀਅਨ ਅਮਰੀਕੀ ਡਾਲਰ ਤੱਕ ਦੇ ਖੇਤਰ ਦੇ ਸ਼ਾਨਦਾਰ ਵਾਧੇ ਨੂੰ ਉਜਾਗਰ ਕੀਤਾ, ਜਿਸ ਦਾ 2030 ਤੱਕ 200 ਬਿਲੀਅਨ ਅਮਰੀਕੀ ਡਾਲਰ ਦਾ ਮਹੱਤਵਾਕਾਂਖੀ ਟੀਚਾ ਸੀ।
ਦਿਨ-1 ਦੀਆਂ ਮੁੱਖ ਗੱਲਾਂ
NAM ਸੰਮੇਲਨ 2025 1 ਮਈ ਨੂੰ ਕਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੰਤਰੀਆਂ ਦੀ ਭਾਗੀਦਾਰੀ ਨਾਲ ਸ਼ੁਰੂ ਹੋਇਆ, ਜਿਨ੍ਹਾਂ ਵਿੱਚ ਰਾਜਸਥਾਨ ਦੇ ਉਪ ਮੁੱਖ ਮੰਤਰੀ ਡਾ. ਪ੍ਰੇਮ ਚੰਦ ਬੈਰਵਾ; ਉੱਤਰ ਪ੍ਰਦੇਸ਼ ਤੋਂ ਡਾ. ਦਯਾਸ਼ੰਕਰ ਮਿਸ਼ਰਾ 'ਦਿਆਲੂ'; ਛੱਤੀਸਗੜ੍ਹ ਤੋਂ ਸ਼੍ਰੀ ਸ਼ਿਆਮ ਬਿਹਾਰੀ ਜੈਸਵਾਲ; ਹਿਮਾਚਲ ਪ੍ਰਦੇਸ਼ ਤੋਂ ਸ਼੍ਰੀ ਯਾਦਵਿੰਦਰ ਗੋਮਾ; ਮਿਜ਼ੋਰਮ ਤੋਂ ਸ਼੍ਰੀਮਤੀ ਪੀ ਲਾਲਰਿਨਪੁਈ; ਅਤੇ ਸਿੱਕਮ ਤੋਂ ਸ਼੍ਰੀ ਜੀਟੀ ਢੂੰਗਲ ਸ਼ਾਮਲ ਸਨ।
ਆਪਣੇ ਉਦਘਾਟਨੀ ਭਾਸ਼ਣ ਵਿੱਚ, ਸ਼੍ਰੀ ਪ੍ਰਤਾਪਰਾਓ ਜਾਧਵ, ਕੇਂਦਰੀ ਆਯੁਸ਼ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਰਾਜ ਮੰਤਰੀ, ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਆਯੁਸ਼ਮਾਨ ਅਰੋਗਯ ਮੰਦਿਰ (ਆਯੁਸ਼) ਦੇ ਲਾਭਪਾਤਰੀਆਂ ਦੀ ਗਿਣਤੀ 2021 ਵਿੱਚ 1.5 ਕਰੋੜ ਤੋਂ ਵੱਧ ਕੇ 2025 ਵਿੱਚ 11.5 ਕਰੋੜ ਤੋਂ ਵੱਧ ਹੋ ਗਈ ਹੈ। ਆਯੁਸ਼ ਮੰਤਰਾਲੇ ਦੇ ਸਕੱਤਰ ਵੈਦਯ ਰਾਜੇਸ਼ ਕੋਟੇਚਾ ਨੇ ਕਿਹਾ ਕਿ NAM ਬਜਟ 2014 ਵਿੱਚ 78 ਕਰੋੜ ਰੁਪਏ ਤੋਂ ਵੱਧ ਕੇ 2025-26 ਵਿੱਚ 1275 ਕਰੋੜ ਰੁਪਏ ਹੋ ਗਿਆ ਹੈ।
ਉੱਤਰ ਪ੍ਰਦੇਸ਼ ਤੋਂ ਡਾ. ਦਯਾਸ਼ੰਕਰ ਮਿਸ਼ਰਾ ਨੇ ਦੱਸਿਆ ਕਿ ਰਾਜ ਵਿੱਚ ਇਸ ਵੇਲੇ ਵੱਖ-ਵੱਖ ਬਿਸਤਰਿਆਂ ਦੀ ਸਮਰੱਥਾ ਵਾਲੇ 3,959 ਕਾਰਜਸ਼ੀਲ ਆਯੂਸ਼ ਹਸਪਤਾਲ ਹਨ। ਸ਼੍ਰੀ ਪ੍ਰੇਮ ਚੰਦ ਬੈਰਵਾ ਨੇ ਦੱਸਿਆ ਕਿ ਰਾਜਸਥਾਨ ਸਾਰੀਆਂ ਆਯੂਸ਼ ਪ੍ਰਣਾਲੀਆਂ ਦੇ ਏਕੀਕ੍ਰਿਤ ਵਿਕਾਸ ਲਈ ਇੱਕ ਵਿਆਪਕ ਆਯੂਸ਼ ਨੀਤੀ ਤਿਆਰ ਕਰ ਰਿਹਾ ਹੈ, ਜਦੋਂ ਕਿ ਸ਼੍ਰੀ ਯਾਦਵਿੰਦਰ ਗੋਮਾ ਨੇ ਹਿਮਾਚਲ ਪ੍ਰਦੇਸ਼ ਦੇ ਏਕੀਕ੍ਰਿਤ ਮਾਡਲ 'ਤੇ ਚਾਨਣਾ ਪਾਇਆ ਜੋ ਰਵਾਇਤੀ ਗਿਆਨ ਨੂੰ ਆਧੁਨਿਕ ਟੈਕਨੋਲੋਜੀ ਨਾਲ ਜੋੜਦਾ ਹੈ।
NABH ਦੇ ਸੀਈਓ ਡਾ. ਅਤੁਲ ਮੋਹਨ ਕੋਚਰ ਨੇ ਆਯੁਸ਼ ਸਹੂਲਤਾਂ ਵਿੱਚ ਵਿਸ਼ਵਾਸ ਅਤੇ ਰੈਗੂਲੇਟਰੀ ਪਾਲਣਾ ਵਧਾਉਣ ਵਿੱਚ ਮਾਨਤਾ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਸੈਸ਼ਨ ਵਿੱਚ ਨੈਸ਼ਨਲ ਹੋਮਿਓਪੈਥੀ ਰਿਸਰਚ ਇੰਸਟੀਟਿਊਟ ਇਨ ਮੈਂਟਲ ਹੈਲਥ (NHRIMH) ਅਤੇ ਇੰਸਟੀਟਿਊਟ ਆਫ ਅਪਲਾਈਡ ਡਰਮਾਟੋਲੋਜੀ (IAD) ਵਰਗੀਆਂ ਵਿਸ਼ੇਸ਼ ਸੰਸਥਾਵਾਂ ਤੋਂ ਵੀ ਜਾਣਕਾਰੀਆਂ ਪੇਸ਼ ਕੀਤੀਆਂ ਗਈਆਂ। ਆਂਧਰ ਪ੍ਰਦੇਸ਼, ਪੰਜਾਬ, ਤ੍ਰਿਪੁਰਾ ਅਤੇ ਮਹਾਰਾਸ਼ਟਰ ਦੇ ਪ੍ਰਤੀਨਿਧੀਆਂ ਨੇ ਆਯੁਸ਼ ਖੇਤਰ ਵਿੱਚ ਨਿਵੇਸ਼ ਆਕਰਸ਼ਿਤ ਕਰਨ ਲਈ ਆਪਣੀਆਂ ਪਹਿਲਕਦਮੀਆਂ ਸਾਂਝੀਆਂ ਕੀਤੀਆਂ।
ਆਯੂਸ਼ ਮੰਤਰਾਲੇ ਦੀ ਸੰਯੁਕਤ ਸਕੱਤਰ ਸ਼੍ਰੀਮਤੀ ਕਵਿਤਾ ਗਰਗ ਨੇ ਹੋਰ ਮੁੱਖ ਪ੍ਰਾਪਤੀਆਂ ਸਾਂਝੀਆਂ ਕੀਤੀਆਂ: "5.6 ਕਰੋੜ ਲਾਭਪਾਤਰੀਆਂ ਨੇ ਆਯੂਸ਼ ਤੀਸਰੇ ਦਰਜੇ ਦੀ ਦੇਖਭਾਲ ਸੰਸਥਾਵਾਂ ਵਿੱਚ ਸੇਵਾਵਾਂ ਪ੍ਰਾਪਤ ਕੀਤੀਆਂ ਹਨ। 1,372 ਆਯੂਸ਼ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਲਈ NABH ਪ੍ਰਵੇਸ਼-ਪੱਧਰੀ ਪ੍ਰਮਾਣੀਕਰਣ, ਅਤੇ 189 ਏਕੀਕ੍ਰਿਤ ਆਯੂਸ਼ ਹਸਪਤਾਲਾਂ ਦੀ ਸਥਾਪਨਾ ਗੁਣਵੱਤਾ ਅਤੇ ਪਹੁੰਚਯੋਗਤਾ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ।"
ਪਹਿਲੇ ਦਿਨ ਦਾ ਇੱਕ ਮੁੱਖ ਆਕਰਸ਼ਣ ਆਯੁਸ਼ ਪ੍ਰਣਾਲੀਆਂ ਵਿੱਚ ਮੈਟਾਬੋਲਿਕ ਵਿਕਾਰਾਂ ਬਾਰੇ ਸਟੈਂਡਰਡ ਟ੍ਰੀਟਮੈਂਟ ਗਾਈਡਲਾਈਨਜ਼ (STGs) ਦਾ ਜਾਰੀ ਹੋਣਾ ਸੀ, ਜਿਸ ਵਿੱਚ ਪੰਜ ਪ੍ਰਮੁੱਖ ਮੈਟਾਬੋਲਿਕ ਵਿਕਾਰਾਂ - ਡਾਇਬਟੀਜ਼ ਮੇਲਿਟਸ, ਮੋਟਾਪਾ, ਗਾਊਟ, ਗੈਰ-ਅਲਕੋਹਲਿਕ ਫੈਟੀ ਜਿਗਰ ਬਿਮਾਰੀ (NAFLD), ਅਤੇ ਡਿਸਲਿਪੀਡੇਮੀਆ ਸ਼ਾਮਲ ਸਨ।
ਇਹ ਸੰਮੇਲਨ ਭਾਰਤ ਭਰ ਵਿੱਚ ਆਯੁਸ਼ ਸਿਹਤ ਸੰਭਾਲ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਗਿਆਨ ਦੇ ਆਦਾਨ-ਪ੍ਰਦਾਨ, ਨੀਤੀਗਤ ਵਿਚਾਰ-ਵਟਾਂਦਰੇ ਅਤੇ ਸਹਿਯੋਗੀ ਯੋਜਨਾਬੰਦੀ ਲਈ ਇੱਕ ਮਹੱਤਵਪੂਰਨ ਪਲੈਟਫਾਰਮ ਵਜੋਂ ਕੰਮ ਕਰਦਾ ਰਹਿੰਦਾ ਹੈ।
ਰਾਸ਼ਟਰੀ ਆਯੂਸ਼ ਮਿਸ਼ਨ ਬਾਰੇ
2014 ਵਿੱਚ ਸ਼ੁਰੂ ਕੀਤਾ ਗਿਆ ਰਾਸ਼ਟਰੀ ਆਯੁਸ਼ ਮਿਸ਼ਨ (NAM) ਭਾਰਤ ਦੀਆਂ ਰਵਾਇਤੀ ਦਵਾਈਆਂ ਪ੍ਰਣਾਲੀਆਂ ਨੂੰ ਸੁਰੱਖਿਅਤ ਰੱਖਣ ਅਤੇ ਉਤਸ਼ਾਹਿਤ ਕਰਨ ਅਤੇ ਮੁੱਖ ਧਾਰਾ ਸਿਹਤ ਸੰਭਾਲ ਪ੍ਰਣਾਲੀ ਵਿੱਚ ਉਹਨਾਂ ਦੇ ਏਕੀਕਰਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਸਦਾ ਉਦੇਸ਼ ਭਾਰਤ ਸਰਕਾਰ ਦੀ ਆਯੁਸ਼ਮਾਨ ਭਾਰਤ ਯੋਜਨਾ ਦੇ ਹਿੱਸੇ ਵਜੋਂ ਆਯੁਸ਼ਮਾਨ ਅਰੋਗਯ ਮੰਦਿਰ (ਆਯੁਸ਼) ਰਾਹੀਂ ਦੇਸ਼ ਭਰ ਵਿੱਚ ਆਯੁਸ਼ ਸਿਹਤ ਸੰਭਾਲ ਸੇਵਾਵਾਂ ਦੀ ਉਪਲਬਧਤਾ, ਪਹੁੰਚਯੋਗਤਾ ਅਤੇ ਗੁਣਵੱਤਾ ਨੂੰ ਵਧਾਉਣਾ ਹੈ।
* * *
ਪੀਆਈਬੀ ਮੁੰਬਈ | ਏ. ਚਵਾਨ/ਡੀ. ਰਾਣੇ
(Release ID: 2126498)
Visitor Counter : 6