ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਸੀਨੀਅਰ ਸਿਟੀਜ਼ਨਸ ਦੀ ਭਲਾਈ ਲਈ ‘ਬਜ਼ੁਰਗਾਂ ਦਾ ਸਨਮਾਨ’ ਪਹਿਲ ‘ਤੇ ਇੱਕ ਪ੍ਰੋਗਰਾਮ ਦੀ ਸ਼ੋਭਾ ਵਧਾਈ
ਬਜ਼ੁਰਗ ਲੋਕ ਅਤੀਤ ਦੀ ਕੜੀ ਅਤੇ ਭਵਿੱਖ ਦੇ ਮਾਰਗਦਰਸ਼ਕ ਹੁੰਦੇ ਹਨ, ਸਾਨੂੰ ਉਨ੍ਹਾਂ ਦੇ ਮਾਰਗਦਰਸ਼ਨ ਨੂੰ ਮਹੱਤਵ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਕੀਮਤੀ ਸੰਗਤ ਦਾ ਆਨੰਦ ਲੈਣਾ ਚਾਹੀਦਾ ਹੈ: ਰਾਸ਼ਟਰਪਤੀ ਦ੍ਰੌਪਦੀ ਮੁਰਮੂ
Posted On:
02 MAY 2025 2:02PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (2 ਮਈ, 2025) ਰਾਸ਼ਟਰਪਤੀ ਭਵਨ ਸੱਭਿਆਚਾਰਕ ਕੇਂਦਰ ਵਿੱਚ ਸੀਨੀਅਰ ਸਿਟੀਜ਼ਨਸ ਲਈ ਪਹਿਲ-‘ਬਜ਼ੁਰਗਾਂ ਦਾ ਸਨਮਾਨ’ ਪ੍ਰੋਗਰਾਮ ਦੀ ਸ਼ੋਭਾ ਵਧਾਈ। ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਵੱਲੋਂ ਇਹ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸੀਨੀਅਰ ਸਿਟੀਜ਼ਨ ਵੈੱਲਫੇਅਰ ਪੋਰਟਲ ਦੀ ਸ਼ੁਰੂਆਤ, ਸੀਨੀਅਰ ਸਿਟੀਜ਼ਨਸ ਹੋਮਸ ਦਾ ਵਰਚੁਅਲੀ ਉਦਘਾਟਨ, ਸਹਾਇਕ ਉਪਕਰਣਾਂ ਦੀ ਵੰਡ ਅਤੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਵਿਭਾਗ ਅਤੇ ਬ੍ਰਹਮਾਕੁਮਾਰੀ ਸੰਗਠਨ ਦਰਮਿਆਨ ਸਮਝੌਤਾ ਪੱਤਰ ‘ਤੇ ਹਸਤਾਖਰ ਕੀਤੇ ਗਏ।

ਇਸ ਮੌਕੇ ਆਪਣੇ ਸੰਬੋਧਨ ਵਿੱਚ, ਰਾਸ਼ਟਰਪਤੀ ਨੇ ਕਿਹਾ ਕਿ ਮਾਤਾ-ਪਿਤਾ ਅਤੇ ਵੱਡਿਆਂ ਦਾ ਸਨਮਾਨ ਕਰਨਾ ਸਾਡੇ ਸੱਭਿਆਚਾਰ ਦਾ ਹਿੱਸਾ ਹੈ। ਆਮ ਤੌਰ ‘ਤੇ ਪਰਿਵਾਰਾਂ ਵਿੱਚ ਦੇਖਿਆ ਜਾਂਦਾ ਹੈ ਕਿ ਬੱਚੇ ਆਪਣੇ ਦਾਦਾ-ਦਾਦੀ ਦੇ ਨਾਲ ਬਹੁਤ ਸਹਿਜ ਰਹਿੰਦੇ ਹਨ। ਬਜ਼ੁਰਗ ਮੈਂਬਰ ਆਪਣੇ ਪਰਿਵਾਰ ਦੇ ਲਈ ਭਾਵਨਾਤਮਕ ਥੰਮ੍ਹ ਦੀ ਤਰ੍ਹਾਂ ਹੁੰਦੇ ਹਨ। ਜਦੋਂ ਬਜ਼ੁਰਗ ਆਪਣੇ ਪਰਿਵਾਰ ਨੂੰ ਸਮ੍ਰਿੱਧ ਹੁੰਦੇ ਦੇਖਦੇ ਹਨ ਤਾਂ ਉਹ ਵੀ ਸਰੀਰਕ ਅਤੇ ਭਾਵਨਾਤਮਕ ਤੌਰ ‘ਤੇ ਸਿਹਤਮੰਦ ਰਹਿੰਦੇ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਅੱਜ ਦੀ ਮੁਕਾਬਲੇਬਾਜ਼ੀ ਅਤੇ ਭੱਜ-ਨੱਠ ਭਰੀ ਜਿੰਦਗੀ ਵਿੱਚ ਸੀਨੀਅਰ ਸਿਟੀਜਨਸ ਦਾ ਸਹਿਯੋਗ, ਪ੍ਰੇਰਣਾ ਅਤੇ ਮਾਰਗਦਰਸ਼ਨ ਸਾਡੀ ਯੁਵਾ ਪੀੜ੍ਹੀ ਦੇ ਲਈ ਬਹੁਤ ਜ਼ਰੂਰੀ ਹੈ। ਸੀਨੀਅਰ ਸਿਟੀਜ਼ਨਸ ਕੋਲ ਜੋ ਤਜ਼ਰਬਾ ਅਤੇ ਗਿਆਨ ਹੈ, ਉਹ ਯੁਵਾ ਪੀੜ੍ਹੀ ਨੂੰ ਜਟਿਲ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਮਦਦ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਬੁਢਾਪੇ ਵਿੱਚ ਅਧਿਆਤਮਿਕ ਤੌਰ ‘ਤੇ ਖੁਦ ਨੂੰ ਸਸ਼ਕਤ ਬਣਾਉਣ, ਆਪਣੇ ਜੀਵਨ ਅਤੇ ਕਾਰਜਾਂ ਦਾ ਵਿਸ਼ਲੇਸ਼ਣ ਕਰਨ ਅਤੇ ਸਾਰਥਕ ਜੀਵਨ ਜਿਉਣ ਦਾ ਵੀ ਇੱਕ ਪੜਾਅ ਹੈ। ਅਧਿਆਤਮਿਕ ਤੌਰ ‘ਤੇ ਸਸ਼ਕਤ ਸੀਨੀਅਰ ਨਾਗਰਿਕ ਦੇਸ਼ ਅਤੇ ਸਮਾਜ ਨੂੰ ਵਧੇਰੇ ਸਮ੍ਰਿੱਧੀ ਅਤੇ ਵਿਕਾਸ ਵੱਲ ਅੱਗੇ ਵਧਾ ਸਕਦੇ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਬਜ਼ੁਰਗ ਲੋਕ ਅਤੀਤ ਦੀ ਕੜੀ ਅਤੇ ਭਵਿੱਖ ਦੇ ਮਾਰਗਦਰਸ਼ਕ ਹੁੰਦੇ ਹਨ। ਇੱਕ ਰਾਸ਼ਟਰ ਦੇ ਤੌਰ ਇਹ ਸਾਡੀ ਸਮੂਹਿਕ ਜ਼ਿੰਮੇਦਾਰੀ ਹੈ ਕਿ ਅਸੀਂ ਇਹ ਯਕੀਨੀ ਕਰੀਏ ਕਿ ਸਾਡੇ ਬਜ਼ੁਰਗ ਆਪਣੇ ਬੁਢਾਪੇ ਵਿੱਚ ਗਰਿਮਾ ਅਤੇ ਕਿਰਿਆਸ਼ੀਲਤਾ ਨਾਲ ਜਿਉਣ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਸਰਕਾਰ ਵੱਖ-ਵੱਖ ਪਹਿਲਕਦਮੀਆਂ ਰਾਹੀਂ ਸੀਨੀਅਰ ਸਿਟੀਜਨਸ ਨੂੰ ਸਸ਼ਕਤ ਬਣਾ ਰਹੀ ਹੈ, ਤਾਂ ਜੋ ਉਹ ਜੀਵਨ ਦੇ ਸਾਰੇ ਪਹਿਲੂਆਂ ਵਿੱਚ ਸਰਗਰਮੀ ਨਾਲ ਹਿੱਸਾ ਲੈ ਸਕਣ। ਉਨ੍ਹਾਂ ਨੇ ਸਾਰੇ ਨਾਗਰਿਕਾਂ ਨੂੰ ਬਜ਼ੁਰਗਾਂ ਦੀ ਖੁਸ਼ੀ ਅਤੇ ਭਲਾਈ ਲਈ ਖੁਦ ਨੂੰ ਪ੍ਰਤੀਬੱਧ ਕਰਨ, ਉਨ੍ਹਾਂ ਦੇ ਮਾਰਗਦਰਸ਼ਨ ਨੂੰ ਮਹੱਤਵ ਦੇਣ ਅਤੇ ਉਨ੍ਹਾਂ ਦੀ ਕੀਮਤੀ ਸੰਗਤ ਦਾ ਆਨੰਦ ਲੈਣ ਦੀ ਤਾਕੀਦ ਕੀਤੀ।

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ-
************
ਐੱਮਜੇਪੀਐੱਸ/ਐੱਸਆਰ
(Release ID: 2126241)