ਸਹਿਕਾਰਤਾ ਮੰਤਰਾਲਾ
ਸਹਿਕਾਰਤਾ ਰਾਹੀਂ ਚੰਡੀਗੜ੍ਹ ਵਿੱਚ 24-25 ਅਪ੍ਰੈਲ ਨੂੰ ਗ੍ਰਾਮੀਣ ਅਰਥਵਿਵਸਥਾ ਵਿੱਚ ਬਦਲਾਅ ‘ਤੇ ਰਾਸ਼ਟਰੀ ਸੰਮੇਲਨ ਕੀਤਾ ਜਾਵੇਗਾ ਆਯੋਜਿਤ
ਕੇਂਦਰੀ ਸਹਿਕਾਰਤਾ ਰਾਜ ਮੰਤਰੀ ਕ੍ਰਿਸ਼ਨ ਪਾਲ ਗੁਰਜਰ ਅਤੇ ਹਰਿਆਣਾ ਦੇ ਸਹਿਕਾਰਤਾ ਮੰਤਰੀ ਅਰਵਿੰਦ ਕੁਮਾਰ ਸ਼ਰਮਾ ਇਸ ਪ੍ਰੋਗਰਾਮ ਵਿੱਚ ਹੋਣਗੇ ਸ਼ਾਮਲ
Posted On:
23 APR 2025 2:13PM by PIB Chandigarh
ਖੇਤਰੀ ਸਹਿਕਾਰੀ ਪ੍ਰਬੰਧਨ ਸੰਸਥਾਨ (ਆਰਆਈਸੀਐੱਮ), ਚੰਡੀਗੜ੍ਹ ਖੇਤਰੀ ਸਹਿਕਾਰੀ ਪ੍ਰਬੰਧਨ ਸੰਸਥਾਨ (ਆਰਆਈਸੀਐੱਮ), ਚੰਡੀਗੜ੍ਹ ਵਿਖੇ 24 ਅਪ੍ਰੈਲ 2025 ਨੂੰ ‘ ਇੱਕ ਵਿਕਸਿਤ ਭਾਰਤ ਦਾ ਨਿਰਮਾਣ’ ਸਹਿਕਾਰਤਾ, ਕਿਸਾਨ ਸਸ਼ਕਤੀਕਰਣ ਅਤੇ ਵਿਕਾਸ ਰਾਹੀਂ ਗ੍ਰਾਮੀਣ ਅਰਥਵਿਵਸਥਾਵਾਂ ਵਿੱਚ ਪਰਿਵਰਤਨ” ਵਿਸ਼ੇ ‘ਤੇ ਇੱਕ ਰਾਸ਼ਟਰੀ ਸੰਮੇਲਨ ਆਯੋਜਿਤ ਕੀਤਾ ਜਾ ਰਿਹਾ ਹੈ। ਦੋ ਦਿਨਾਂ ਸੰਮੇਲਨ ਦਾ ਉਦੇਸ਼ ਟਿਕਾਊ ਗ੍ਰਾਮੀਣ ਵਿਕਾਸ ਨੂੰ ਹੁਲਾਰਾ ਦੇਣਾ, ਕਿਸਾਨਾਂ ਨੂੰ ਸਸ਼ਕਤ ਬਣਾਉਣਾ ਅਤੇ ਗ੍ਰਾਮੀਣ ਅਰਥਵਿਵਸਥਾਵਾਂ ਨੂੰ ਲਚਕੀਲੇ ਅਤੇ ਸੰਪੰਨ ਈਕੋਸਿਸਟਮ ਵਿੱਚ ਬਦਲਣ ਵਿੱਚ ਸਹਿਕਾਰੀ ਕਮੇਟੀਆਂ ਦੀ ਮਹੱਤਵਪੂਰਨ ਭੂਮਿਕਾ ਦਾ ਪਤਾ ਲਗਾਉਣਾ ਹੈ। ਸੰਮੇਲਨ ਵਿੱਚ ਅਕਾਦਮਿਕ, ਨੀਤੀ ਨਿਰਮਾਤਾਵਾਂ, ਸਹਿਕਾਰੀ ਨੇਤਾਵਾਂ, ਖੋਜਕਰਤਾਵਾਂ, ਪ੍ਰੈਕਟੀਸ਼ਨਰਾਂ ਅਤੇ ਉਦਯੋਗ ਮਾਹਿਰਾਂ ਨੂੰ ਇਕੱਠੇ ਲਿਆਂਦਾ ਜਾਵੇਗਾ ਤਾਂ ਜੋ ਉਹ ਨਵੀਆਂ ਰਣਨੀਤੀਆਂ ‘ਤੇ ਚਰਚਾ ਕਰ ਸਕਣ, ਸਰਵੋਤਮ ਪ੍ਰਥਾਵਾਂ ਨੂੰ ਸਾਂਝਾ ਕਰ ਸਕਣ ਅਤੇ ਸਹਿਯੋਗ ਦੇ ਅਵਸਰਾਂ ਦੀ ਪਹਿਚਾਣ ਕਰ ਸਕਣ।
ਕੇਂਦਰੀ ਸਹਿਕਾਰਤਾ ਰਾਜ ਮੰਤਰੀ ‘ਸ਼੍ਰੀ ਕ੍ਰਿਸ਼ਨ ਪਾਲ ਗੁਰਜਰ’ ਹਰਿਆਣਾ ਦੇ ਸਹਿਕਾਰਤਾ ਮੰਤਰੀ ‘ਸ਼੍ਰੀ ਅਰਵਿੰਦ ਕੁਮਾਰ ਸ਼ਰਮਾ’, ਭਾਰਤ ਸਰਕਾਰ ਦੇ ਸਹਿਕਾਰਤਾ ਮੰਤਰਾਲੇ ਦੇ ਸਕੱਤਰ ‘ਸ਼੍ਰੀ ਆਸ਼ੀਸ਼ ਕੇ. ਭੂਟਾਨੀ’ ਅਤੇ ਭਾਰਤ ਸਰਕਾਰ ਅਤੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਹੋਰ ਅਧਿਕਾਰੀ ਵੀ ਇਸ ਸੰਮਲੇਨ ਵਿੱਚ ਹਿੱਸਾ ਲੈਣਗੇ।
ਕੇਂਦਰੀ ਸਹਿਕਾਰਤਾ ਰਾਜ ਮੰਤਰੀ ਅਤੇ ਹਰਿਆਣਾ ਦੇ ਸਹਿਕਾਰਤਾ ਮੰਤਰੀ ਸੰਮੇਲਨ ਦੇ ਉਦਘਾਟਨ ਦਿਵਸ ‘ਤੇ ਇੱਕ ਔਨਲਾਈਨ ਪੋਰਟਲ ““ਮੇਰੀ ਸਮਿਤੀ ਮੇਰਾ ਪਟਲ” ਦੀ ਵੀ ਸ਼ੁਰੂਆਤ ਕਰਨਗੇ।
ਸੰਮੇਲਨ ਨੇ ਆਈਸੀਏ ਗਲੋਬਲ ਸਹਿਕਾਰੀ ਸੰਮੇਲਨ 2024 ਅਤੇ ਸੰਯੁਕਤ ਰਾਸ਼ਟਰ ਅੰਤਰਰਾਸ਼ਟਰੀ ਸਹਿਕਾਰਤਾ ਵਰ੍ਹੇ 2022 ਦੀ ਸ਼ੁਰੂਆਤ ਤੋਂ ਪ੍ਰੇਰਣਾ ਲਈ ਹੈ ਅਤੇ ਭਾਰਤ ਦੇ ਸਹਿਕਾਰੀ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਗਲੋਬਲ ਅੰਤਰਦ੍ਰਿਸ਼ਟੀ ਦਾ ਉਪਯੋਗ ਕਰਨ ਦੀ ਕੋਸ਼ਿਸ਼ ਕੀਤੀ ਹੈ।
ਵਰ੍ਹੇ 2047 ਤੱਕ ਭਾਰਤ ਦੇ ਵਿਕਸਿਤ ਦੇਸ਼ ਬਣਨ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ, ਇਹ ਸੰਮੇਲਨ ਗ੍ਰਾਮੀਣ ਸਮ੍ਰਿੱਧੀ ਵਿੱਚ ਸਹਿਕਾਰਤਾ ਦੀ ਮਹੱਤਵਪੂਰਨ ਭੂਮਿਕਾ ‘ਤੇ ਜ਼ੋਰ ਦਿੰਦਾ ਹੈ । ਵਿਕਸਿਤ ਦੇਸ਼ ਬਣਨ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ, ਇਹ ਸੰਮੇਲਨ ਗ੍ਰਾਮੀਣ ਸਮ੍ਰਿੱਧੀ ਵਿਚ ਸਹਿਕਾਰਤਾ ਦੀ ਮਹੱਤਵਪੂਰਨ ਭੂਮਿਕਾ ‘ਤੇ ਜ਼ੋਰ ਦਿੰਦਾ ਹੈ। ਸੰਮੇਲਨ ਵਿੱਚ ਪੰਜ ਮੁੱਖ ਵਿਸ਼ਿਆਂ ‘ਤੇ ਚਰਚਾ ਕੀਤੀ ਜਾਵੇਗੀ:
· ਇੱਕ ਵਿਕਸਿਤ ਭਾਰਤ ਦਾ ਨਿਰਮਾਣ: ਸਹਿਕਾਰਤਾ ਅਤੇ ਟਿਕਾਊ ਗ੍ਰਾਮੀਣ ਵਿਕਾਸ
· ਕਿਸਾਨਾਂ ਦੇ ਸਸ਼ਕਤੀਕਰਣ ਅਤੇ ਟਿਕਾਊ ਵਿਕਾਸ ਲਈ ਉਤਪ੍ਰੇਰਕ ਦੇ ਰੂਪ ਵਿੱਚ ਸਹਿਕਾਰਤਾ
· ਗ੍ਰਾਮੀਣ ਭਾਰਤ ਨੂੰ ਸਸ਼ਕਤ ਬਣਾਉਣ ਲਈ ਕਾਰੋਬਾਰ ਅਤੇ ਆਰਥਿਕ ਰਣਨੀਤੀਆਂ
· ਕਿਸਾਨਾਂ ਦੀ ਸਮ੍ਰਿੱਧੀ ਅਤੇ ਗ੍ਰਾਮੀਣ ਕਾਰੋਬਾਰ ਵਿਕਾਸ ਲਈ ਰਣਨੀਤਕ ਮਾਰਗ
· ਗ੍ਰਾਮੀਣ ਪਰਿਵਰਤਨ ਰਾਹੀਂ ਟਿਕਾਊ ਵਿਕਾਸ ਟੀਚੇ ਨੂੰ ਪ੍ਰਾਪਤ ਕਰਨਾ: ਕਾਰੋਬਾਰ ਅਤੇ ਨੀਤੀਗਤ ਦ੍ਰਿਸ਼ਟੀਕੋਣ
***
ਪੀਆਈਬੀ /ਚੰਡੀਗੜ੍ਹ/ਦੀਪ/ਸ਼ੀਨਮ/ ਅਹਿਮਦ/ਅਮਨਦੀਪ
(Release ID: 2123854)