ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਅਨੀਮੀਆ ਵਿਰੁੱਧ ਭਾਰਤ ਦੀ ਲੜਾਈ


ਪੋਸ਼ਣ, ਬਚਾਅ ਅਤੇ ਸੁਰੱਖਿਆ

Posted On: 18 APR 2025 12:33PM by PIB Chandigarh

 

ਮੁੱਖ ਗੱਲਾਂ:

ਭਾਰਤ ਵਿੱਚ 67.1% ਬੱਚੇ ਅਤੇ 59.1%ਕਿਸ਼ੋਰ ਕੁੜੀਆਂ ਅਨੀਮੀਆ ਨਾਲ ਪੀੜ੍ਹਤ ਹਨ। (NFHS-5)

 

4 ਵਿੱਚੋਂ 3 ਭਾਰਤੀ ਮਹਿਲਾਵਾਂ ਦੀ ਖੁਰਾਕ ਵਿੱਚ ਆਇਰਨ ਦੀ ਮਾਤਰਾ ਘੱਟ ਹੁੰਦੀ ਹੈ।

ਅਨੀਮੀਆ ਮੁਕਤ ਭਾਰਤ (6x6x6 ਰਣਨੀਤੀ ਦੀ ਵਰਤੋਂ: 6 ਗਤੀਵਿਧੀਆਂ, ਲਾਭਾਰਥੀਆਂ ਦੇ 6 ਲਕਸ਼ਿਤ ਸਮੂਹ ਅਤੇ 6 ਸੰਸਥਾਗਤ ਵਿਧੀਆਂ)

ਵਿੱਤ ਵਰ੍ਹੇ 2024-25 ਦੀ ਦੂਸਰੀ ਤਿਮਾਹੀ ਵਿੱਚ 15.4 ਕਰੋੜ ਬੱਚਿਆਂ/ਕਿਸ਼ੋਰਾਂ ਨੂੰ ਆਇਰਨ ਅਤੇ ਫੋਲਿਕ ਐਸਿਡ ਸਪਲੀਮੈਂਟ ਮਿਲੇ।

ਡਿਜੀਟਲ ਉਪਕਰਣ ਰੀਅਲ ਟਾਈਮ ਵਿੱਚ ਅਨੀਮੀਆ ਦੀ ਜਾਂਚ ਨੂੰ ਟ੍ਰੈਕ ਕਰਦੇ ਹਨ ਅਤੇ ਡੇਟਾ ਪ੍ਰਦਾਨ ਕਰਦੇ ਹਨ।

ਏਐੱਮਬੀ ਪ੍ਰੋਗਰਾਮ ਪੋਸ਼ਣ ਅਭਿਯਾਨ ਅਤੇ ਸਕੂਲ ਸਿਹਤ ਪ੍ਰੋਗਰਾਮ ਦੇ ਨਾਲ ਏਕੀਕ੍ਰਿਤ ਹੈ।

 

 

ਪ੍ਰਸਤਾਵਨਾ

ਭਾਰਤ ਦੁਨੀਆ ਵਿੱਚ ਕਿਸ਼ੋਰਾਂ ਦੀ ਸਭ ਤੋਂ ਵੱਡੀ ਆਬਾਦੀ ਦਾ ਘਰ ਹੈ। ਇਹ ਅਨੀਮੀਆ ਦੇ ਵਿਰੁੱਧ ਸਭ ਤੋਂ ਮਹੱਤਵਅਕਾਂਖੀ ਜਨਤਕ ਸਿਹਤ ਅਭਿਯਾਨਾਂ ਵਿੱਚੋਂ ਇੱਕ ਦੀ ਅਗਵਾਈ ਵੀ ਕਰਦਾ ਹੈ। ਅਨੀਮੀਆ, ਇੱਕ ਅਜਿਹੀ ਸਮੱਸਿਆ ਜੋ ਲੱਖਾਂ ਲੋਕਾਂ, ਖਾਸ ਕਰਕੇ ਮਹਿਲਾਵਾਂ, ਬੱਚਿਆਂ ਅਤੇ ਕਿਸ਼ੋਰਾਂ ਨੂੰ ਪ੍ਰਭਾਵਿਤ ਕਰਦੀ ਹੈਅਨੀਮੀਆ ,ਮੁੱਖ ਤੌਰ ‘ਤੇ ਆਇਰਨ ਦੀ ਕਮੀ ਦੇ ਕਾਰਨ ਹੁੰਦਾ ਹੈ, ਜਿਸ ਵਿੱਚ ਹੀਮੋਗਲੋਬਿਨ ਦਾ ਪੱਧਰ ਗਿਰ ਜਾਂਦਾ ਹੈ ਅਤੇ ਇਸ ਵਜ੍ਹਾ ਨਾਲ ਖੂਨ ਦੀ ਆਕਸੀਜਨ ਨੂੰ ਅਹਿਮ ਅੰਗਾਂ ਤੱਕ ਲੈ ਜਾਣ ਦੀ ਸਮਰੱਥਾ ਘੱਟ ਹੋ ਜਾਂਦੀ ਹੈ।[1] ਫੋਲੇਟ, ਵਿਟਾਮਿਨ ਬੀ 12 ਅਤੇ ਵਿਟਾਮਿਨ ਏ ਦੀ ਕਮੀ, ਅਨੀਮਆ ਦੇ ਹੋਰ ਪੋਸ਼ਣ ਸਬੰਧੀ ਕਾਰਨ ਹਨ[2] ਇਸ ਸਮੱਸਿਆ ਦਾ ਵੱਡੇ ਪੱਧਰ ‘ਤੇ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਮੁੱਖ ਵਜ੍ਹਾ ਖਰਾਬ ਪੋਸ਼ਣ, ਸਮੇਂ ਤੋਂ ਪਹਿਲਾਂ ਗਰਭਧਾਰਨ, ਨਾਕਾਫ਼ੀ ਮਾਵਾਂ ਦੀ ਦੇਖਭਾਲ ਅਤੇ ਅਤੇ ਆਇਰਨ ਨਾਲ ਭਰਪੂਰ ਖੁਰਾਕ ਪਦਾਰਥਾਂ ਤੱਕ ਸੀਮਿਤ ਪਹੁੰਚ ਹਨ, ਜਿਸ ਨਾਲ ਚਲਦੇ ਇਹ ਇੱਕ ਗੰਭੀਰ ਜਨਤਕ ਸਿਹਤ ਚੁਣੌਤੀ ਬਣ ਗਈ ਹੈ, ਜਿਸ ‘ਤੇ ਤੁਰੰਤ ਅਤੇ ਨਿਰੰਤਰ ਕਾਰਵਾਈ ਕਰਨ ਦੀ ਜ਼ਰੂਰਤ ਹੈ।[3]

ਅਨੀਮੀਆ ਦੀ ਰੋਕਥਾਮ ਅਤੇ ਇਲਾਜ ਦੋਵੇਂ ਮੁਮਕਿਨ ਹਨ ਅਤੇ ਪਿਛਲੇ ਦੋ ਦਹਾਕਿਆਂ ਵਿੱਚ ਭਾਰਤ ਸਰਕਾਰ ਨੇ ਇਸ ਨਾਲ ਨਜਿੱਠਣ ਲਈ ਮਜ਼ਬੂਤ ਅਤੇ ਲਕਸ਼ਿਤ ਤੌਰ ‘ਤੇ ਕਾਰਵਾਈ ਵੀ ਕੀਤੀ ਹੈ। 1998-99 ਵਿੱਚ ਦੂਸਰੇ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ (ਐੱਨਐੱਫਐੱਚਐੱਸ-2) ਦੇ ਨਾਲ ਇੱਕ ਅਹਿਮ ਮੋੜ ਆਇਆ, ਜਦੋਂ ਅਨੀਮੀਆ ਮੁਕਤ ਭਾਰਤ (ਏਐੱਮਬੀ) ਜਿਹੇ ਇਤਿਹਾਸਿਕ ਪ੍ਰੋਗਰਾਮਾਂ ਦੀ ਸ਼ੁਰੂਆਤ ਹੋਈ। ਮੌਜੂਦਾ ਵਕਤ ਵਿੱਚ ਏਐੱਮਬੀ ਇੱਕ ਵਿਆਪਕ ਰਣਨੀਤੀ ਦੇ ਜ਼ਰੀਏ ਹਰ ਸਾਲ ਲੱਖਾਂ ਲੋਕਾਂ ਤੱਕ ਪਹੁੰਚ ਰਿਹਾ ਹੈ, ਜਿਸ ਵਿੱਚ ਸਾਰੇ ਉਮਰ ਸਮੂਹਾਂ ਵਿੱਚ ਆਇਰਨ-ਫੋਲਿਕ ਐਸਿਡ ਸਪਲਾਈ, ਕ੍ਰਿਮੀ ਮੁਕਤੀ, ਬਿਹਤਰ ਪੋਸ਼ਣ ਅਤੇ ਵਿਵਹਾਰ ਪਰਿਵਰਤਨ ਨਾਲ ਜੁੜੇ ਸੰਚਾਰ ਪ੍ਰੋਗਰਾਮ ਸ਼ਾਮਲ ਹਨ।

ਮਾਂ ਅਤੇ ਬੱਚੇ ਦੀ ਸਿਹਤ ਨੂੰ ਕਿਸ਼ੋਰ ਪੋਸ਼ਣ ਅਤੇ ਸਕੂਲ-ਅਧਾਰਿਤ ਆਊਟਰੀਚ ਦੇ ਨਾਲ ਜੋੜ ਕੇ, ਭਾਰਤ ਪੀੜ੍ਹੀਆਂ ਤੋਂ ਚਲੇ ਆ ਰਹੇ ਕੁਪੋਸ਼ਣ ਦੇ ਚੱਕਰ ਨੂੰ ਤੋੜ ਰਿਹਾ ਹੈ। ਇਹ ਲਗਾਤਾਰ ਜਾਰੀ ਅਤੇ ਭਾਈਚਾਰਕ ਅਗਵਾਈ ਵਾਲਾ ਦ੍ਰਿਸ਼ਟੀਕੋਣ ਲੜਕੀਆਂ, ਗਰਭਵਤੀ ਅਤੇ ਦੁੱਧ ਚੁੰਘਾਉਣ ਵਾਲੀਆਂ ਮਹਿਲਾਵਾਂ ਅਤੇ ਪੰਜ ਵਰ੍ਹਿਆਂ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਨਤੀਜਿਆਂ ਵਿੱਚ ਤੇਜ਼ੀ ਨਾਲ ਬਦਲਾਅ ਲਿਆ ਰਿਹਾ ਹੈ ਅਤੇ ਭਾਰਤ ਨੂੰ ਸਬੂਤ-ਅਧਾਰਿਤ, ਸਮਾਵੇਸ਼ੀ ਪਬਲਿਕ ਹੈਲਥ ਇਨੋਵੇਸ਼ਨ ਦੇ ਖੇਤਰ ਵਿੱਚ ਗਲੋਬਲ ਲੀਡਰ ਦੇ ਰੂਪ ਵਿੱਚ ਸਥਾਪਿਤ ਕਰ ਰਿਹਾ ਹੈ।

 

ਅਨੀਮੀਆ ਦੀ ਸੰਖੇਪ ਜਾਣਕਾਰੀ

ਇਸ ਦੇ ਲੱਛਣ ਕੀ ਹਨ?[4]

 

 

 

ਆਮ ਤੌਰ ‘ਤੇ ਥਕਾਨ, ਸਰੀਰਕ ਕਾਰਜ ਸਮਰੱਥਾ ਦੀ ਕਮੀ ਅਤੇ ਸਾਹ ਚੜ੍ਹਨ ਜਿਹੇ ਲੱਛਣਾਂ ਦੇ ਜ਼ਰੀਏ ਅਨੀਮੀਆ ਦੀ ਪਹਿਚਾਣ ਹੁੰਦੀ ਹੈ। ਇਹ ਖਰਾਬ ਪੋਸ਼ਣ ਅਤੇ ਕਈ ਕਿਸਮ ਦੀ ਸਿਹਤ ਸਬੰਧੀ ਦਿੱਕਤਾਂ ਦਾ ਸੂਚਕ ਹੈ। ਅਨੀਮੀਆ ਦੇ ਆਮ ਅਤੇ ਗੈਰ-ਵਿਸ਼ੇਸ਼ ਲੱਛਣਾਂ ਵਿੱਚ ਖਾਸ ਕਰਕੇ ਕੰਮ ਕਰਨ ਵਿੱਚ ਥਕਾਵਟ, ਚੱਕਰ ਆਉਣਾ, ਹੱਥ ਅਤੇ ਪੈਰ ਠੰਡੇ ਹੋਣਾ, ਸਿਰ ਦਰਦ ਅਤੇ ਸਾਹ ਚੜ੍ਹਣਾ ਸ਼ਾਮਲ ਹਨ।

 

ਆਮ ਤੌਰ ‘ਤੇ ਇਸ ਦਾ ਅਸਰ ਕਿਸ ‘ਤੇ ਪੈਂਦਾ ਹੈ?

 

ਅਨੀਮੀਆ ਤੋਂ ਸਭ ਤੋਂ ਵੱਧ 5 ਸਾਲ ਤੋਂ ਘੱਟ ਉਮਰ ਦੇ ਬੱਚੇ, ਖਾਸ ਤੌਰ ‘ਤੇ ਸ਼ਿਸ਼ੂ ਅਤੇ 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ, ਮਾਹਵਾਰੀ ਵਾਲੀਆਂ ਕਿਸ਼ੋਰੀਆਂ ਅਤੇ ਮਹਿਲਾਵਾ, ਅਤੇ ਗਰਭਵਤੀ ਅਤੇ ਜਣੇਪੇ ਤੋਂ ਬਾਅਦ ਦੀਆਂ ਮਹਿਲਾਵਾਂ  ਪ੍ਰਭਾਵਿਤ ਹੁੰਦੀਆਂ ਹਨ।

 

ਇਸ ਦਾ ਕੀ ਅਸਰ ਹੁੰਦਾ ਹੈ?[5]

 

ਆਇਰਨ ਦੀ ਕਮੀ ਨਾਲ ਹੋਣ ਵਾਲੇ ਅਨੀਮੀਆ ਦੇ ਕਾਰਨ, ਬੱਚਿਆਂ ਵਿੱਚ ਬੋਧਾਤਮਕ ਅਤੇ ਮੋਟਰ ਵਿਕਾਸ ਵਿੱਚ ਕਮੀ ਆਉਂਦੀ ਹੈ ਅਤੇ ਬਾਲਗਾਂ ਵਿੱਚ ਇਸ ਦੇ ਚਲਦੇ ਕੰਮ ਕਰਨ ਦੀ ਸਮਰੱਥਾ ਘੱਟ ਹੋ ਜਾਂਦੀ ਹੈ। ਇਸ ਦਾ ਅਸਰ ਬਚਪਨ ਵਿੱਚ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲਦਾ ਹੈ। ਗਰਭ ਅਵਸਥਾ ਵਿੱਚ, ਆਇਰਨ ਦੀ ਕਮ ਨਾਲ ਹੋਣ ਵਾਲੇ ਅਨੀਮੀਆ ਦੇ ਕਾਰਨ ਜਣੇਪੇ ਤੋਂ ਪਹਿਲਾਂ ਦੀਆਂ ਸਮੱਸਿਆਵਾਂ, ਸਮੇਂ ਤੋਂ ਪਹਿਲਾਂ ਜਨਮ, ਅਤੇ ਘੱਟ ਵਜ਼ਨ (LBW) ਵਾਲੇ ਬੱਚੇ ਹੋ ਸਕਦੇ ਹਨ।

 

ਇਸ ਨੂੰ ਕਿਵੇਂ ਰੋਕਿਆ ਅਤੇ ਇਲਾਜ ਕੀਤਾ ਜਾ ਸਕਦਾ ਹੈ ?

ਅਨੀਮੀਆ ਦਾ ਇਲਾਜ ਅਤੇ  ਇਸ ਦੀ ਰੋਕਥਾਮ ਇਸਦੇ ਮੂਲ ਕਾਰਨ 'ਤੇ ਨਿਰਭਰ ਕਰਦੀ ਹੈ। ਪਰ ਫਿਰ ਵੀ, ਇਸ ਨੂੰ ਅਕਸਰ ਖੁਰਾਕ ਵਿੱਚ ਬਦਲਾਅਕਰਕੇ ਠੀਕ ਕੀਤਾ ਜਾ ਸਕਦਾ ਹੈ ਜਿਵੇਂ ਕਿ ਆਇਰਨ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ (ਜਿਵੇਂ ਕਿ ਫੋਲੇਟ, ਵਿਟਾਮਿਨ ਬੀ12, ਅਤੇ ਵਿਟਾਮਿਨ ਏ) ਦਾ ਸੇਵਨ ਕਰਨਾ, ਸੰਤੁਲਿਤ ਖੁਰਾਕ ਬਣਾਈ ਰੱਖਣਾ, ਅਤੇ ਹੈਲਥਕੇਅਰ ਪ੍ਰੋਵਾਈਡਰ ਦੀ ਸਲਾਹ ‘ਤੇ ਸਪਲੀਮੈਂਟ ਲੈਣਾ।

 

ਅਨੀਮੀਆ ਦੀ ਗਲੋਬਲ ਸਥਿਤੀ[6]

 

 

ਅਨੀਮੀਆ ਦੁਨੀਆ ਭਰ ਵਿੱਚ 15 ਤੋਂ 49 ਸਾਲ ਦੀ ਉਮਰ ਦੀਆਂ ਲਗਭਗ 500 ਮਿਲੀਅਨ ਮਹਿਲਾਵਾਂ ਅਤੇ 5 ਸਾਲ (6-59 ਮਹੀਨੇ) ਤੋਂ ਘੱਟ ਉਮਰ ਦੇ 269 ਮਿਲੀਅਨ ਬੱਚਿਆਂ ਨੂੰ ਪ੍ਰਭਾਵਿਤ ਕਰਦਾ ਹੈ।

 

2019 ਵਿੱਚ

ਲਗਭਗ 30% ਗੈਰ-ਗਰਭਵਤੀ ਮਹਿਲਾਵਾਂ (539 ਮਿਲੀਅਨ) ਨੂੰ ਅਨੀਮੀਆ ਸੀ।

ਲਗਭਗ 37% ਗਰਭਵਤੀ ਮਹਿਲਾਵਾਂ (32 ਮਿਲੀਅਨ) ਅਨੀਮੀਆ ਤੋਂ ਪ੍ਰਭਾਵਿਤ ਸਨ।

 

ਰਾਸ਼ਟਰੀ ਸਿਹਤ ਸਰਵੇਖਣ 5 (2019-2021) ਦੇ ਅਨੁਸਾਰ ਭਾਰਤ ਵਿੱਚ ਅਨੀਮੀਆ ਦੀ ਸਥਿਤੀ[7]

[7]

 

 

ਅਨੀਮੀਆ ਦੇ ਖਾਤਮੇ ਲਈ ਭਾਰਤ ਸਰਕਾਰ ਦੁਆਰਾ ਨੀਤੀਗਤ ਦਖਲਅੰਦਾਜ਼ੀ

ਵਿਭਿੰਨ ਜਨਸੰਖਿਆ ਸਮੂਹਾਂ ਵਿੱਚ ਅਨੀਮੀਆ ਦੇ ਮਾਮਲਿਆਂ ਨੂੰ ਪਹਿਚਾਣਦੇ ਹੋਏ, ਭਾਰਤ ਸਰਕਾਰ ਇਸ ਦੇ ਖਾਤਮੇ ਲਈ ਪ੍ਰਤੀਬੱਧ ਹੈ। ਹਾਲਾਂਕਿ ਸਿਹਤ ਰਾਜ ਦਾ ਵਿਸ਼ਾ ਹੈ, ਲੇਕਿਨ ਕੇਂਦਰਸ ਰਾਸ਼ਟਰੀ ਸਿਹਤ ਮਿਸ਼ਨ (ਐੱਨਐੱਚਐਮ) ਦੇ ਜ਼ਰੀਏ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵਿੱਤੀ ਅਤੇ ਤਕਨੀਕੀ ਮਦਦ ਦੇ ਕੇ ਸਰਗਰਮ ਹੈ, ਜੋ ਉਨ੍ਹਾਂ ਦੀ ਸਲਾਨਾ ਪ੍ਰੋਗਰਾਮ ਲਾਗੂਕਰਨ ਯੋਜਨਾਵਾਂ ਦੇ ਅਨੁਸਾਰ ਹਨ।

 

 

  1. ਅਨੀਮੀਆ ਮੁਕਤ ਭਾਰਤ

2018 ਵਿੱਚ 6x6x6 ਰਣਨੀਤੀ ਦੇ ਨਾਲ ਸ਼ੁਰੂ ਕੀਤਾ ਗਿਆ ਸੀ, ਜਿਸ ਦੇ ਤਹਿਤ ਛੇ ਉਮਰ ਸਮੁਹਾਂ –ਪ੍ਰੀ ਸਕੂਲ ਵਾਲੇ ਬੱਚਿਆਂ (6-59 ਮਹੀਨੇ), ਬੱਚੇ (5-9 ਵਰ੍ਹੇ), ਕਿਸ਼ੋਰ ਲੜਕੀਆਂ ਅਤੇ ਲੜਕੇ (10-19 ਵਰ੍ਹੇ), ਗਰਭਵਤੀ ਮਹਿਲਾਵਾਂ, ਦੁੱਧ ਚੁੰਘਾਉਣ ਵਾਲੀਆਂ ਮਹਿਲਾਵਾਂ ਅਤੇ ਪ੍ਰਜਨਨ ਉਮਰ ਦੀਆਂ ਮਹਿਲਾਵਾਂ (15-49 ਵਰ੍ਹੇ), ਵਿੱਚ ਅਨੀਮੀਆ (ਪੌਸ਼ਟਿਕ ਅਤ ਗੈਰ-ਪੌਸ਼ਟਿਕ) ਦੀ ਵਿਆਪਕਤਾ ਨੂੰ ਘੱਟ ਕਰਨ ਲਈ ਛੇ ਕਿਸਮ ਦੀਆਂ ਗਤੀਵਿਧੀਆਂ ਸ਼ਾਮਲ ਹਨ।[8] ਅਨੀਮੀਆ ਮੁਕਤ ਭਾਰਤ ਦੀ ਰਣਨੀਤੀ ਭਾਰਤ ਦੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਾਰੇ ਪਿੰਡਾਂ, ਬਲਾਕਾਂ, ਅਤੇ ਜ਼ਿਲ੍ਹਿਆਂ  ਵਿੱਚ ਮੌਜੂਦਾ ਡਿਲੀਵਰੀ ਪਲੈਟਫਾਰਮਾਂ ਦੇ ਜ਼ਰੀਏ ਲਾਗੂ ਕੀਤੀ ਗਈ ਹੈ, ਜਿਵੇਂ ਕਿ ਨੈਸ਼ਨਲ ਆਇਰਨ ਪਲੱਸ ਪਹਿਲ (ਐੱਨਆਈਪੀਆਈ) [9] ਵਿੱਚ ਕਲਪਨਾ ਕੀਤੀ ਗਈ ਹੈ। ਇਹ ਪੂਰੇ ਜੀਵਨ ਕਾਲ ਵਿੱਚ ਆਇਰਨ ਦੀ ਕਮੀ ਨਾਲ ਹੋਣ ਵਾਲੇ ਅਨੀਮੀਆ ਦੀ ਜਨਤਕ ਸਿਹਤ ਚੁਣੌਤੀ ਨਾਲ ਨਜਿੱਠਣ ਲਈ ਇੱਕ ਵਿਆਪਕ ਰਣਨੀਤੀ ਹੈ।[10] ਅਤੇ ਕਿਸ਼ੋਰ ਆਬਾਦੀ (10-19) ਵਰ੍ਹੇ) ਵਿੱਚ ਅਨੀਮੀਆ ਦੀ ਵਿਆਪਕਤਾ ਅਤੇ ਗੰਭੀਰਤਾ ਨੂੰ ਘੱਟ ਕਰਨ ਲਈ ਸਪਤਾਹਿਕ  (ਹਫ਼ਤਾਵਾਰੀ) ਆਇਰਨ ਫੋਲਿਕ ਐਸਿਡ ਸਪਲੀਮੈਂਟੇਸ਼ਨ, (ਡਬਲਿਊਆਈਐੱਫਐੱਸ) ਪ੍ਰੋਗਰਾਮ [11] ‘ਤੇ ਕੇਂਦ੍ਰਿਤ ਹੈ।

ਅਨੀਮੀਆ ਮੁਕਤ ਭਾਰਤ ਦੇ ਤਹਿਤ 6x6x6 ਗਤੀਵਿਧੀਆਂ ਇਸ ਪ੍ਰਕਰਾ ਹਨ: [12] [13] [14]

 

 

    1. ਪ੍ਰੋਫਾਈਲੈਕਟਿਕ ਆਇਰਨ ਅਤੇ ਫੋਲਿਕ ਐਸਿਡ ਪੂਰਕ

ਏਐੱਮਬੀ ਰਣਨੀਤੀ ਦੇ ਤਹਿਤ, ਆਇਰਨ-ਫੋਲਿਕ ਐਸਿਡ (ਆਈਐੱਫਏ) ਪੂਰਕ ਉਮਰ ਵਰਗ ਅਤੇ ਸਰੀਰਕ ਜ਼ਰੂਰਤਾਂ ਦੇ ਮੁਤਾਬਕ ਤਿਆਰ ਕੀਤਾ ਜਾਂਦਾ ਹੈ। 6-59 ਮਹੀਨੇ ਦੀ ਉਮਰ ਦੇ ਬੱਚਿਆਂ ਨੂੰ ਹਫ਼ਤੇ ਵਿੱਚ ਦੋ ਵਾਰ ਆਈਐੱਫਏ ਸਿਰਪ ਦਿੱਤਾ ਜਾਂਦਾ ਹੈ, ਜਦਕਿ 5.10 ਸਾਲ ਦੀ ਉਮਰ ਦੇ ਬੱਚਿਆਂ ਨੂੰ ਸਪਤਾਹਿਕ (ਹਫ਼ਤਾਵਾਰੀ) ਗੁਲਾਬੀ ਗੋਲੀ ਦਿੱਤੀ ਜਾਂਦੀ ਹੈ। ਕਿਸ਼ੋਰਾਂ (10-19 ਵਰ੍ਹੇ) ਅਤੇ ਗੈਰ-ਗਰਭਵਤੀ, ਦੁੱਧ ਚੁੰਘਾਉਣ ਵਾਲੀਆਂ ਮਹਿਲਾਵਾਂ (20-49 ਵਰ੍ਹੇ) ਨੂੰ ਕ੍ਰਮਵਾਰ ਹਫ਼ਤਾਵਾਰੀ ਨੀਲੀ ਜਾਂ ਲਾਲ ਆਈਐੱਫਏ ਗੋਲੀ ਦਿੱਤੀ ਜਾਂਦੀ ਹੈ।

ਗਰਭ ਅਵਸਥਾ ਤੋਂ ਪਹਿਲਾਂ ਦੀ ਮਿਆਦ ਅਤੇ ਪਹਿਲੀ ਤਿਮਾਹੀ ਵਿੱਚ ਮਹਿਲਾਵਾਂ ਨੂੰ ਰੋਜ਼ਾਨਾ ਫੋਲਿਕ ਐਸਿਡ ਦੀ ਗੋਲੀਆਂ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਗਰਭਵਤੀ ਮਹਿਲਾਵਾਂ ਦੂਸਰੀ ਤਿਮਾਹੀ ਤੋਂ ਰੋਜ਼ਾਨਾ ਆਈਐੱਫਏ ਦੀਆਂ ਗੋਲੀਆਂ ਲੈਣਾ ਸ਼ੁਰੂ ਕਰ ਦਿੰਦੀਆਂ ਹਨ ਅਤੇ ਗਰਭ ਅਵਸਥਾ ਅਤੇ ਜਣੇਪੇ ਦੇ ਛੇ ਮਹੀਨਿਆਂ ਬਾਅਦ ਤੱਕ ਇਸ ਨੂੰ ਜਾਰੀ ਰੱਖਦੀਆਂ ਹਨ। ਸਾਰੀ ਸਪਲੀਮੈਂਟ ਨੂੰ ਮਾਪਦੰਡਾਂ ਦੇ ਤਹਿਤ ਖੁਰਾਕ ਦੇ ਰੂਪ ਵਿੱਚ  ਦਿੱਤਾ ਜਾਂਦਾ ਹੈ ਅਤੇ ਇਨ੍ਹਾਂ ਦੀ ਅਸਾਨੀ ਨਾਲ ਪਹਿਚਾਣ ਲਈ ਇਨ੍ਹਾਂ ਨੂੰ ਅਲਗ-ਅਲਗ ਰੰਗ ਦਿੱਤਾ ਜਾਂਦਾ ਹੈ।

    1.  ਕੀਟਾਣੂਨਾਸ਼ਕ
  • ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਰਾਸ਼ਟਰੀ ਕ੍ਰਿਮੀ ਮੁਕਤੀ ਦਿਵਸ (ਐੱਨਡੀਡੀ) ਪ੍ਰੋਗਰਾਮ ਚਲਾਇਆ ਜਾ ਰਿਹਾ ਹੈ, ਜਿਸ ਦੇ ਤਹਿਤ 1-19 ਸਾਲ ਦੀ ਉਮਰ ਦੇ ਬੱਚਿਆਂ ਅਤੇ ਕਿਸ਼ੋਰਾਂ ਲਈ ਸਾਲ ਵਿੱਚ  ਦੋ ਵਾਰ ਸਮੂਹਿਕ ਕ੍ਰਿਮੀ ਮੁਕਤੀ ਅਭਿਯਾਨ ਹਰ ਸਾਲ ਨਿਰਧਾਰਿਤ  ਮਿਤੀਆਂ-  10 ਫਰਵਰੀ ਅਤੇ 10 ਅਗਸਤ ਨੂੰ ਚਲਾਇਆ ਜਾਂਦਾ ਹੈ।
  • ਗਰਭਵਤੀ ਮਹਿਲਾਵਾਂ ਨੂੰ ਕ੍ਰਿਮੀ ਮੁਕਤੀ (ਦੂਸਰੀ ਤਿਮਾਹੀ ਵਿੱਚ) ਲਈ ਜਣੇਪੇ ਤੋਂ ਪਹਿਲਾਂ ਦੇਖਭਾਲ ਸੰਪਰਕਾਂ (ਏਐੱਨਸੀ ਕਲੀਨਿਕ/ਵੀਐੱਚਐੱਨਡੀ) ਦੇ ਜ਼ਰੀਏ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।

1.3 ਸਾਲ ਭਰ ਚਲਣ ਵਾਲਾ ਗਹਿਣ ਵਿਵਹਾਰ ਪਰਿਵਰਤਨ ਸੰਚਾਰ ਅਭਿਯਾਨ (ਸੌਲਿਡ ਬਾਡੀ, ਸਮਾਰਟ ਮਾਈਂਡ ਹੇਠਾਂ ਲਿਖੇ ਚਾਰ ਪ੍ਰਮੁੱਖ ਵਿਵਹਾਰਾਂ ‘ਤੇ ਕੇਂਦ੍ਰਿਤ ਹੈ:

 

 

  1. ਗਰਭਵਤੀ ਮਹਿਲਾਵਾਂ ਅਤੇ ਸਕੂਲ ਜਾਣ ਵਾਲੇ ਕਿਸ਼ੋਰਾਂ ‘ਤੇ ਵਿਸ਼ੇਸ਼ ਧਿਆਨ ਦਿੰਦੇ ਹੋਏ, ਡਿਜੀਟਲ ਤਰੀਕਿਆਂ ਅਤੇ ਪੁਆਇੰਟ-ਆਫ਼-ਕੇਅਰ ਇਲਾਜ ਦਾ ਉਪਯੋਗ ਕਰਕੇ ਅਨੀਮੀਆ ਦੀ ਜਾਂਚ ਅਤੇ ਇਲਾਜ

 

ਸਰਕਾਰੀ ਵਿਤਪੋਸ਼ਿਤ ਜਨਤਕ ਸਿਹਤ ਪ੍ਰੋਗਰਾਮਾਂ ਵਿੱਚ ਆਇਰਨ ਅਤੇ ਫੋਲਿਕ ਐਸਿਡ ਯੁਕਤ ਖੁਰਾਕ ਪਦਾਰਥਾਂ ਦਾ ਲਾਜ਼ਮੀ ਪ੍ਰਾਵਧਾਨ

ਮਲੇਰੀਆ, ਹੀਮੋਗਲੋਬਿਨੋਪੈਥੀ ਅਤੇ ਫਲੋਰੋਸਿਸ 'ਤੇ ਵਿਸ਼ੇਸ਼ ਧਿਆਨ ਦਿੰਦੇ ਹੋਏ, ਸਥਾਨਕ ਖੇਤਰਾਂ ਵਿੱਚ ਅਨੀਮੀਆ ਦੇ ਗੈਰ-ਪੋਸ਼ਣ ਸਬੰਧੀ ਕਾਰਨਾਂ ਬਾਰੇ ਜਾਗਰੂਕਤਾ, ਜਾਂਚ ਅਤੇ ਇਲਾਜ ਨੂੰ ਤੇਜ਼ ਕਰਨਾ

 

ਅਨੀਮੀਆ ਮੁਕਤ ਭਾਰਤ ਦੀ ਪ੍ਰਗਤੀ [15]

ਮਹਿਲਾਵਾਂ ਅਤੇ ਬੱਚਿਆਂ ਵਿੱਚ ਅਨੀਮੀਆ ਤੋਂ ਬਚਾਅ ਲਈ ਸਰਕਾਰ ਦੀ ਪਹਿਲ[16] [17]

ਸਿੱਟਾ

 

ਅਨੀਮੀਆ ਨੂੰ ਖ਼ਤਮ ਕਰਨ ਲਈ ਭਾਰਤ ਦੀ ਪ੍ਰਤੀਬੱਧਤਾ, ਸਮਾਵੇਸ਼ੀ ਜਨਤਕ ਸਿਹਤ ਕਾਰਵਾਈ ਦੀ ਇੱਕ ਗਲੋਬਲ ਉਦਾਹਰਣ ਹੈ। ਅਨੀਮੀਆ ਮੁਕਤ ਭਾਰਤ ਰਣਨੀਤੀ ਦੇ ਜ਼ਰੀਏ, ਸਰਕਾਰ ਨੇ ਲੱਖਾਂ ਮਹਿਲਾਵਾਂ, ਬੱਚਿਆਂ ਅਤੇ ਕਿਸ਼ੋਰਾਂ ਤੱਕ ਆਇਰਨ-ਫੋਲਿਕ ਐਸਿਡ ਸਪਲੀਮੈਂਟੇਸ਼ਨ, ਡੀਵਾਮਿੰਗ, ਬਿਹਤਰ ਪੋਸ਼ਣ ਅਤੇ ਜਾਗਰੂਕਤਾ ਅਭਿਯਾਨ ਦੀ ਪਹੁੰਚ ਮੁਮਕਿਨ ਬਣਾਈ ਹੈ। ਆਪਣੇ ਸਭ ਤੋਂ ਸੰਵੇਦਨਸ਼ੀਲ ਵਰਗਾਂ- ਲੜਕੀਆਂ, ਮਾਤਾਵਾਂ ਅਤੇ ਛੋਟੇ ਬੱਚਿਆਂ ਦੀ ਸਿਹਤ ਨੂੰ ਪ੍ਰਾਥਮਿਕਤਾ ਦੇ ਕੇ ਭਾਰਤ, ਕੁਪੋਸ਼ਣ ਦੇ ਪੀੜ੍ਹੀਆਂ ਤੋਂ ਚਲੇ ਆ ਰਹੇ ਚੱਕਰ ਨੂੰ ਤੋੜ ਰਿਹਾ ਹੈ। ਲਗਾਤਾਰ ਨਿਵੇਸ਼, ਇਨੋਵੇਸ਼ਨ ਅਤੇ ਆਖਰੀ ਮੀਲ ਤੱਕ ਸੁਵਿਧਾਵਾਂ ਦੀ ਸਸ਼ਕਤ ਪਹੁੰਚ ਦੇ ਨਾਲ, ਇੱਕ ਸਵਸਥ, ਅਨੀਮੀਆ ਮੁਕਤ ਭਾਰਤ ਦਾ ਸੁਪਨਾ ਹੁਣ ਜ਼ਰੂਰ ਹਕੀਕਤ ਵਿੱਚ ਬਦਲਿਆ ਜਾ ਸਕਦਾ ਹੈ।

ਸੰਦਰਭ

ਪੀਡੀਐੱਫ ਲਈ ਇੱਥੇ ਕਲਿੱਕ ਕਰੋ.

 

*****

ਸੰਤੋਸ਼ ਕੁਮਾਰ/ਰੀਤੂ ਕਟਾਰੀਆ/ਤਸਲਾ ਸ੍ਰੀਵਾਸਤਵ


(Release ID: 2123784)