ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਨੇ 17ਵੇਂ ਸਿਵਿਲ ਸੇਵਾ ਦਿਵਸ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਟਰਾਂਸਪੋਰਟ ਖੇਤਰ ਵਿੱਚ ਇਨੋਵੇਸ਼ਨ ਅਤੇ ਸਮਾਵੇਸ਼ੀ ਸ਼ਹਿਰੀ ਯੋਜਨਾਬੰਦੀ ‘ਤੇ ਜ਼ੋਰ ਦਿੱਤਾ
ਪੀਐੱਮ ਸਵਨਿਧੀ ਯੋਜਨਾ ਦੇ ਸਫਲਤਾਪੂਰਵਕ ਲਾਗੂ ਕਰਨ ਲਈ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਸਕੱਤਰ ਸ਼੍ਰੀ ਸ੍ਰੀਨਿਵਾਸ ਕਟੀਕਿਥਲਾ (Srinivas Katikithala) ਨੂੰ ਪ੍ਰਧਾਨ ਮੰਤਰੀ ਉੱਤਮਤਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ
प्रविष्टि तिथि:
21 APR 2025 8:15PM by PIB Chandigarh
ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲਿਆਂ ਅਤੇ ਬਿਜਲੀ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਨਵੀਂ ਦਿੱਲੀ ਵਿੱਚ ਆਯੋਜਿਤ ਸਿਵਿਲ ਸਰਵਿਸਿਜ਼ ਦਿਵਸ ਦੇ 17ਵੇਂ ਸੰਸਕਰਣ ਵਿੱਚ "ਸ਼ਹਿਰੀ ਆਵਾਜਾਈ ਨੂੰ ਸਸ਼ਕਤ ਕਰਨ" ਵਿਸ਼ੇ 'ਤੇ ਇੱਕ ਸੈਸ਼ਨ ਦੀ ਪ੍ਰਧਾਨਗੀ ਕੀਤੀ। ਯੁਵਾ ਸਿਵਿਲ ਸੇਵਕਾਂ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਸ਼ਹਿਰੀ ਆਵਾਜਾਈ ਜਿਹੀਆਂ ਮਹੱਤਵਪੂਰਨ ਚੁਣੌਤੀਆਂ ਨਾਲ ਨਜਿੱਠਣ ਲਈ ਇਨੋਵੇਟਿਵ ਸੋਚ ਅਤੇ ਲੀਕ ਤੋਂ ਹਟ ਕੇ ਕੰਮ ਕਰਨ ਲਈ ਉਤਸ਼ਾਹਿਤ ਕੀਤਾ।
ਉਨ੍ਹਾਂ ਨੇ ਟ੍ਰਾਂਜ਼ਿਟ-ਓਰੀਐਂਟੇਡ ਡਿਵੈਲਪਮੈਂਟ (ਟੀਓਡੀ) ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਅਧਿਕਾਰੀਆਂ ਨੂੰ ਤਾਕੀਦ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਮੈਟਰੋ ਟ੍ਰੇਨ ਜਾਂ ਜਨਤਕ ਬੱਸ ਤੋਂ ਉਤਰਨ ਵਾਲਾ ਹਰੇਕ ਯਾਤਰੀ ਆਪਣੇ ਘਰ ਤੱਕ ਪਹੁੰਚਣ ਦੀ ਚਿੰਤਾ ਤੋਂ ਮੁਕਤ ਰਹੇ, ਇਸ ਦੇ ਲਈ ਆਖਰੀ-ਮੀਲ (last-mile) ਕਨੈਕਟੀਵਿਟੀ ਸੁਗਮ, ਕਿਫਾਇਤੀ ਅਤੇ ਡਿਜੀਟਲ ਭੁਗਤਾਨ ਵਿਕਲਪਾਂ ਨਾਲ ਲੈਸ ਹੋਣਾ ਚਾਹੀਦਾ ਹੈ।

ਸ਼੍ਰੀ ਮਨੋਹਰ ਲਾਲ ਨੇ ਸ਼ਹਿਰੀ ਯੋਜਨਾਬੰਦੀ ਅਤੇ ਨੀਤੀ ਨਿਰਮਾਤਾਵਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਸ਼ਹਿਰਾਂ ਦੀ ਕਲਪਨਾ ਕਰਨ, ਜਿੱਥੇ ਰਿਹਾਇਸ਼ੀ ਕਲੋਨੀਆਂ ਕੰਮ ਵਾਲੀਆਂ ਥਾਵਾਂ ਦੇ ਨੇੜੇ ਹੋਣ, ਜਿਸ ਨਾਲ “ਵੌਕ-ਟੂ-ਵੌਕ” ਸੱਭਿਆਚਾਰ ਨੂੰ ਹੁਲਾਰਾ ਮਿਲ ਸਕੇ। ਉਨ੍ਹਾਂ ਕਿਹਾ ਕਿ ਇਸ ਸਿਧਾਂਤ ਨੂੰ ਸਰਕਾਰੀ ਰਿਹਾਇਸ਼ੀ ਕੰਪਲੈਕਸਾਂ ਦੇ ਵਿਕਾਸ ਵਿੱਚ ਵੀ ਅਪਣਾਇਆ ਜਾਣਾ ਚਾਹੀਦਾ ਹੈ, ਤਾਂ ਜੋ ਸ਼ਹਿਰ ਵਧੇਰੇ ਕੁਸ਼ਲ, ਰਹਿਣ ਯੋਗ ਅਤੇ ਟਿਕਾਊ ਵਿਕਾਸਸ਼ੀਲ ਬਣ ਸਕਣ।
PQEU.jpeg)
ਨੌਜਵਾਨ ਅਧਿਕਾਰੀਆਂ ਨੂੰ ਪਰਿਵਰਤਨਕਾਰੀ ਅਤੇ ਹੱਲ- ਸੰਚਾਲਿਤ ( solution-driven) ਨੇਤਾ ਬਣਨ ਲਈ ਪ੍ਰੇਰਿਤ ਕਰਦੇ ਹੋਏ, ਸ਼੍ਰੀ ਮਨੋਹਰ ਲਾਲ ਨੇ ਸ਼ਹਿਰੀ ਟਰਾਂਸਪੋਰਟ ਵਿੱਚ ਉਪਲਬਧੀਆਂ ਨੂੰ ਰੇਖਾਂਕਿਤ ਕੀਤਾ ਅਤੇ ਭਾਰਤੀ ਸ਼ਹਿਰਾਂ ਨੂੰ ਵਿਕਾਸ ਦੇ ਇੰਜਣ ਅਤੇ ਸਥਿਰਤਾ ਦੇ ਪ੍ਰਤੀਕ ਦੇ ਤੌਰ ‘ਤੇ ਦਿਖਾਉਣ ਦੀ ਕਲਪਨਾ ਕੀਤੀ। ਉਨ੍ਹਾਂ ਨੇ ਸਿਵਿਲ ਸਰਵੈਂਟਸ ਤੋਂ ਸਮਾਵੇਸ਼ੀ ਸ਼ਹਿਰੀ ਯੋਜਨਾਬੰਦੀ ਅਤੇ ਆਦਰਸ਼ ਸ਼ਾਸਨ ਨੂੰ ਉਤਸ਼ਾਹਿਤ ਕਰਨ ਦੀ ਤਾਕੀਦ ਕੀਤੀ, ਤਾਂ ਜੋ ਵਿਕਸਿਤ ਭਾਰਤ ਦੀ ਕਲਪਨਾ ਨੂੰ ਸਾਕਾਰ ਕੀਤਾ ਜਾ ਸਕੇ।
ਇਸ ਅਵਸਰ ‘ਤੇ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਸਕੱਤਰ ਸ਼੍ਰੀ ਸ੍ਰੀਨਿਵਾਸ ਕਟੀਕਿਥਲਾ ਨੂੰ ਲੋਕ ਪ੍ਰਸ਼ਾਸਨ ਵਿੱਚ ਉੱਤਮਤਾ ਲਈ ਪ੍ਰਧਾਨ ਮੰਤਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ, ਜੋ ਕਿ ਪੀਐੱਮ ਸਟ੍ਰੀਟ ਵੈਂਡਰਸ ਆਤਮ ਨਿਰਭਰ ਨਿਧੀ ਯੋਜਨਾ (ਪੀਐੱਮ ਸਵਨਿਧੀ) ਦੇ ਸਫਲ ਲਾਗੂਕਰਨ ਲਈ ਦਿੱਤਾ ਗਿਆ।
****
ਐੱਸਕੇ/ਏਕੇ
(रिलीज़ आईडी: 2123655)
आगंतुक पटल : 34