ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇਪੀ ਨੱਡਾ ਨੇ ਨਵੀਂ ਦਿੱਲੀ ਵਿੱਚ ਸਿਵਿਲ ਸੇਵਾ ਦਿਵਸ ਸਮਾਰੋਹ ਵਿੱਚ “ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਅਤੇ ਆਯੁਸ਼ਮਾਨ ਆਰੋਗਯ ਮੰਦਿਰ ਦੁਆਰਾ ਸਵਸਥ ਭਾਰਤ ਨੂੰ ਹੁਲਾਰਾ ਦੇਣ” ਸਬੰਧੀ ਸੈਸ਼ਨ ਦੀ ਪ੍ਰਧਾਨਗੀ ਕੀਤੀ
ਆਯੁਸ਼ਮਾਨ ਭਾਰਤ ਦੇ ਦੋ ਥੰਮ੍ਹ- ਆਯੁਸ਼ਮਾਨ ਆਰੋਗਯ ਮੰਦਿਰ (ਏਏਐੱਮ) ਅਤੇ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਏਬੀਪੀਐੱਮਜੇਏਵਾਈ) ਸੁਵਿਚਾਰਿਤ ਪ੍ਰਕਿਰਿਆ ਦੇ ਨਤੀਜਾ ਹਨ, ਜੋ 2015 ਵਿੱਚ ਸ਼ੁਰੂ ਹੋ ਕੇ 2017 ਵਿੱਚ ਰਾਸ਼ਟਰੀ ਸਿਹਤ ਨੀਤੀ ਅਪਣਾਉਣ ਦੇ ਨਾਲ ਪੂਰੀ ਹੋਈ: ਸ਼੍ਰੀ ਜੇਪੀ ਨੱਡਾ
“ਰਾਸ਼ਟਰੀ ਸਿਹਤ ਨੀਤੀ 2017 ਅਜਿਹੀ ਪਹਿਲ ਨੀਤੀ ਹੈ, ਜੋ ਸਿਹਤ ਸੇਵਾ ਦੇ ਸਾਰੇ ਪਹਿਲੂਆਂ ਨੂੰ ਸੰਪੂਰਨ ਢੰਗ ਨਾਲ ਕਵਰ ਕਰਦੀ ਹੈ”
ਸਮੇਂ ਤੋਂ ਪ੍ਰਭਾਵੀ ਫੈਸਲਾ ਲੈਣਾ ਯਕੀਨੀ ਬਣਾਉਣ ਦੇ ਲਈ ਸਿਹਤ ਪ੍ਰਸ਼ਾਸਕਾਂ ਦੇ ਸਮਰੱਥਾ ਨਿਰਮਾਣ, ਆਸ਼ਾ ਅਤੇ ਭਾਈਚਾਰਕ ਸਿਹਤ ਵਰਕਰਾਂ ਦੀ ਕਾਰਜ ਕੁਸ਼ਲਤਾ ਵਧਾਉਣ, ਡਿਜੀਟਲ ਸਿਹਤ ਦਖਲਅੰਦਾਜ਼ੀ ਦੇ ਹਬ-ਐਂਡ-ਸਪੋਕ ਮਾਡਲ ਨੂੰ ਮਜ਼ਬੂਤ ਕਰਨ ਅਤੇ ਸਿਹਤ ਪ੍ਰਭਾਵਾਂ ਦੀ ਨਿਗਰਾਨੀ ਅਤੇ ਆਕਲਨ ਦੀ ਜ਼ਰੂਰਤ ਰੇਖਾਂਕਿਤ ਕੀਤੀ
ਯੁਸ਼ਮਾਨ ਭਾਰਤ ਵਿੱਚ ਯੂਨੀਵਰਸਲ ਹੈਲਥ ਕੇਅਰ ਦਾ ਦਰਸ਼ਨ ਸ਼ਾਮਲ ਹੈ ਅਤੇ ਇਹ ਸਭ ਨੂੰ ਸਿਹਤ ਸੇਵਾ ਪ੍ਰਦਾਨ ਕਰਨ ਦਾ ਰਾਹ ਪੱਧਰਾ ਕਰਦਾ ਹੈ: ਡਾ. ਵੀਕੇ ਪੌਲ
“ਏਬੀਪੀਐੱਮਜੇਏਵਾਈ ਦੀ ਮਦਦ ਨਾਲ ਦੇਸ਼ ਵਿੱਚ ਹਸਪਤਾਲ ਵਿੱਚ ਭਰਤੀ ਹੋਣ ਦੀ ਦਰ ਵਿੱਚ 40 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ ਅਤੇ 2013-14 ਵਿੱਚ ਮਰੀਜਾਂ ਦੁਆਰਾ ਇਲਾਜ ਵਿੱਚ ਖੁਦ ਦਾ ਖਰਚ 64 ਪ੍ਰਤੀਸ਼ਤ ਤੋਂ ਘਟ ਕੇ 2021-22 ਵਿੱਚ 39.4 ਪ੍ਰਤੀਸ਼ਤ ਰਹਿ ਗਿਆ ਹੈ”
Posted On:
21 APR 2025 6:42PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਸਿਵਿਲ ਸੇਵਾ ਦਿਵਸ ਸਮਾਰੋਹ ਦੌਰਾਨ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਅਤੇ ਆਯੁਸ਼ਮਾਨ ਆਰੋਗਯ ਮੰਦਿਰ ਦੁਆਰਾ ਸਵਸਥ ਭਾਰਤ ਨੂੰ ਹੁਲਾਰਾ ਦੇਣ ਸਬੰਧੀ ਵਿਸ਼ੇਸ਼ ਸੈਸ਼ਨ ਦੀ ਪ੍ਰਧਾਨਗੀ ਕੀਤੀ। ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾ. ਵੀ ਕੇ ਪੌਲ ਵੀ ਇਸ ਅਵਸਰ ‘ਤੇ ਮੌਜੂਦ ਸਨ।

ਸ਼੍ਰੀ ਜੇਪੀ ਨੱਡਾ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਪ੍ਰਾਥਮਿਕਤਾ ਦੇਸ਼ ਦੇ ਹਰ ਗਰੀਬ ਵਿਅਕਤੀ ਨੂੰ ਸਸਤੀ ਅਤੇ ਗੁਣਵੱਤਾਪੂਰਨ ਸਿਹਤ ਸੇਵਾ ਪ੍ਰਦਾਨ ਕਰਨਾ ਹੈ ਅਤੇ ਆਯੁਸ਼ਮਾਨ ਭਾਰਤ ਪਹਿਲ ਦੇ ਦੋ ਥੰਮ੍ਹ- ਆਯੁਸ਼ਮਾਨ ਆਰੋਗਯ ਮੰਦਿਰ ਅਤੇ ਏਬੀ ਪੀਐੱਮਜੇਏਵਾਈ (ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ) ਇਸੇ ਸੁਵਿਚਾਰਿਤ ਪ੍ਰਕਿਰਿਆ ਦਾ ਨਤੀਜਾ ਹਨ। ਉਨ੍ਹਾਂ ਨੇ ਕਿਹਾ, “2015 ਵਿੱਚ ਵਿਚਾਰ-ਵਟਾਂਦਰਾ ਸ਼ੁਰੂ ਹੋਇਆ, 2016 ਵਿੱਚ ਖੇਤਰੀ ਕਾਨਫਰੰਸ ਆਯੋਜਿਤ ਕੀਤੇ ਗਏ ਅਤੇ 2016 ਵਿੱਚ ਰਾਸ਼ਟਰੀ ਸਿਹਤ ਨੀਤੀ ਤਿਆਰ ਕੀਤੀ ਗਈ ਜੋ ਸਿਹਤ ਸੇਵਾ ਦੇ ਸਾਰੇ ਪਹਿਲੂਆਂ ਨੂੰ ਸੰਪੂਰਨਤਾ ਨਾਲ ਕਵਰ ਕਰਨ ਵਾਲੀ ਪਹਿਲੀ ਵਿਸ਼ਿਸ਼ਟ ਨੀਤੀ ਹੈ।”
ਸ਼੍ਰੀ ਨੱਡਾ ਨੇ ਜ਼ਿਕਰ ਕੀਤਾ ਕਿ ਸਿਹਤ ਸੇਵਾ ‘ਤੇ ਸਰਕਾਰ ਦਾ ਖਰਚ 2014 ਵਿੱਚ 29 ਪ੍ਰਤੀਸ਼ਤ ਤੋਂ ਵਧ ਕੇ ਅੱਜ 48 ਪ੍ਰਤੀਸ਼ਤ ਪਹੁੰਚ ਗਿਆ ਹੈ, ਜਿਸ ਨਾਲ ਲੋਕਾਂ ਦੇ ਇਲਾਜ ‘ਤੇ ਖੁਦ ਦੁਆਰਾ ਕੀਤੇ ਜਾਣ ਵਾਲੇ ਖਰਚ ਵਿੱਚ ਕਮੀ ਆਈ ਹੈ। ਉਨ੍ਹਾਂ ਨੇ ਕਿਹਾ ਕਿ ਆਯੁਸ਼ਮਾਨ ਆਰੋਗਯ ਮੰਦਿਰ ਵਿੱਚ ਸੰਚਾਰੀ ਅਤੇ ਗੈਰ-ਸੰਚਾਰੀ ਰੋਗਾਂ ਦੀ ਜਾਂਚ ਅਤੇ ਉੱਥੇ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਦੇ ਪੈਕੇਜ ਦਾ ਵਿਸਤਾਰ ਕਰਨ ਨਾਲ ਨਿਵਾਰਕ ਅਤੇ ਪ੍ਰੋਤਸਾਹਕ ਸਿਹਤ ਸੇਵਾ ਪ੍ਰਦਾਨ ਕਰਨ ਅਤੇ ਜੀਵਨਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਦੀਆਂ ਵਧਦੀਆਂ ਚਿੰਤਾਵਾਂ ਦੂਰ ਕਰਨ ਵਿੱਚ ਮਦਦ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਸਿਹਤ ਸੁਵਿਧਾਵਾਂ ਨੂੰ ਭਾਰਤੀ ਜਨਤਕ ਸਿਹਤ ਮਿਆਰ 2022 ਅਤੇ ਰਾਸ਼ਟਰੀ ਗੁਣਵੱਤਾ ਆਸ਼ਵਾਸਨ ਮਿਆਰਾਂ (ਐੱਨਕਿਊਏਐੱਸ) ਦੇ ਤਹਿਤ ਸਵੈ-ਮੁਲਾਂਕਣ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ।

ਕੇਂਦਰੀ ਸਿਹਤ ਮੰਤਰੀ ਨੇ ਸਮੇਂ ਤੋਂ ਪ੍ਰਭਾਵੀ ਫੈਸਲੇ ਲੈਣ ਦੇ ਲਈ ਸਿਹਤ ਪ੍ਰਸ਼ਾਸਕਾਂ ਦੇ ਸਮਰੱਥਾ ਨਿਰਮਾਣ, ਪ੍ਰੋਗਰਾਮ ਲਾਗੂਕਰਨ ਯੋਜਨਾਵਾਂ ‘ਤੇ ਕੰਮ ਕਰਨ, ਆਸ਼ਾ ਵਰਕਰਾਂ ਅਤੇ ਭਾਈਚਾਰਕ ਸਿਹਤ ਵਰਕਰਾਂ ਦੀ ਕਾਰਜਕੁਸ਼ਲਤਾ ਵਧਾਉਣ, ਡਿਜੀਟਲ ਸਿਹਤ ਦਖਲਅੰਦਾਜ਼ੀ ਦੇ ਹਬ-ਐਂਡ-ਸਪੋਕ ਮਾਡਲ ਨੂੰ ਮਜ਼ਬੂਤ ਕਰਨ ਅਤੇ ਸੰਸਥਾਗਤ ਬਣਾਉਣ ਅਤੇ ਸਿਹਤ ਪ੍ਰਭਾਵਾਂ ਨੂੰ ਨਿਗਰਾਨੀ ਅਤੇ ਆਕਲਨ ਦੀ ਜ਼ਰੂਰਤ ਦੱਸੀ।
ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਸਿਹਤ ਖੇਤਰ ਦੇ ਲਈ ਘੱਟ ਧਨ ਉਪਲਬਧ ਕਰਵਾਉਣ ਦੀ ਗੱਲ ਜਲਦੀ ਹੀ ਸਮਾਪਤ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੇ ਹਿੱਸੇ ਦਾ ਧਨ ਉਪਲਬਧ ਕਰਵਾ ਰਹੀ ਹੈ, ਹਾਲਾਕਿ ਰਾਜਾਂ ਵਿੱਚ ਇਸ ਦੀ ਘਾਟ ਹੈ।
ਸ਼੍ਰੀ ਨੱਡਾ ਨੇ ਯੁਵਾ ਅਧਿਕਾਰੀਆਂ ਨੂੰ ਸਿਹਤ ਮੰਤਰਾਲੇ ਦੇ ਪ੍ਰੋਗਰਾਮਾਂ ਦੇ ਜ਼ਮੀਨੀ ਪੱਧਰ ‘ਤੇ ਪ੍ਰਾਪਤ ਲਾਭਾਂ ਦਾ ਪ੍ਰਭਾਵ ਸਰਵੇਖਣ ਕਰਨ ਨੂੰ ਕਿਹਾ।
ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਪਿਛਲੇ 10 ਵਰ੍ਹਿਆਂ ਵਿੱਚ ਸਿਹਤ ਸੇਵਾ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ ਅਤੇ ਸਰਕਾਰ ਸਾਰਿਆਂ ਦੇ ਲਈ ਸਸਤੀ, ਸੁਲਭ, ਸਮਾਨ ਅਤੇ ਗੁਣਵੱਤਾਪੂਰਨ ਸਿਹਤ ਸੇਵਾ ਉਪਲਬਧ ਕਰਵਾਉਣ ਦੇ ਲਈ ਪ੍ਰਤੀਬੱਧ ਹੈ।
ਇਸ ਅਵਸਰ ‘ਤੇ ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾ. ਵੀ ਕੇ ਪੌਲ ਨੇ ਕਿਹਾ ਕਿ ਸਿਹਤ ਖੇਤਰ ਵਿੱਚ ਅੱਜ ਅੰਤਰਨਿਹਿਤ ਪ੍ਰੇਰਣਾ ਯੂਨੀਵਰਸਲ ਹੈਲਥ ਕਵਰੇਜ (ਯੂਐੱਚਸੀ) ਦੇ ਟੀਚੇ ਨੂੰ ਪ੍ਰਾਪਤ ਕਰਨਾ ਭਾਵ ਇਹ ਯਕੀਨੀ ਬਣਾਉਣਾ ਕਿ ਹਰੇਕ ਨਾਗਰਿਕ ਨੂੰ ਵਿੱਤੀ ਕਠਿਨਾਈ ਦੇ ਬਿਨਾ ਗੁਣਵੱਤਾਪੂਰਨ ਸਿਹਤ ਸੇਵਾ ਪ੍ਰਾਪਤ ਹੋਵੇ। ਉਨ੍ਹਾਂ ਨੇ ਕਿਹਾ ਕਿ ਅੱਜ ਸਿਹਤ ਕਵਰੇਜ ਵਿੱਚ ਨਾ ਸਿਰਫ ਰੋਗ ਨਿਦਾਨ ਸਗੋਂ ਪ੍ਰੋਤਸਾਹਨ, ਨਿਵਾਰਕ, ਉਪਚਾਰਕ, ਪੁਨਰਵਾਸ ਅਤੇ ਇਲਾਜ ਵੀ ਸ਼ਾਮਲ ਹਨ। ਆਯੁਸ਼ਮਾਨ ਭਾਰਤ ਪਹਿਲ ਦੇ ਦੋ ਥੰਮ੍ਹ- ਆਯੁਸ਼ਮਾਨ ਆਰੋਗਯ ਮੰਦਿਰਰ ਅਤੇ ਏਬੀ ਪੀਐੱਮਜੇਏਵਾਈ ਯੂਨੀਵਰਸਲ ਹੈਲਥ ਕਵਰੇਜ ਦੇ ਦਰਸ਼ਨ ਨੂੰ ਆਤਮਸਾਤ ਕਰਦੇ ਹੋਏ ਇਸ ਦਿਸ਼ਾ ਵਿੱਚ ਅਗ੍ਰਸਰ ਹੈ।
ਡਾ. ਪੌਲ ਨੇ ਕਿਹਾ ਕਿ ਯੂਐੱਚਸੀ ਦੇ ਲਈ ਜ਼ਰੂਰੀ ਸੇਵਾ ਦਾ 90 ਪ੍ਰਤੀਸ਼ਤ ਪ੍ਰਾਥਮਿਕ ਸਿਹਤ ਸੇਵਾ ਪ੍ਰਣਾਲੀਆਂ ਦੇ ਮਾਧਿਅਮ ਨਾਲ ਪ੍ਰਦਾਨ ਕੀਤੇ ਜਾ ਸਕਦੇ ਹਨ ਅਤੇ ਟਿਕਾਊ ਵਿਕਾਸ ਲਕਸ਼ (ਐੱਸਡੀਜੀ) ਦੇ ਤਹਿਤ ਅਨੁਮਾਨਤ 75 ਪ੍ਰਤੀਸ਼ਤ ਸਿਹਤ ਲਾਭ ਪ੍ਰਾਥਮਿਕ ਸਿਹਤ ਸੇਵਾ ਪ੍ਰਣਾਲੀ ਦੁਆਰਾ ਪਹੁੰਚਾਏ ਜਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਮਜ਼ਬੂਤ ਪ੍ਰਾਥਮਿਕ ਸਿਹਤ ਸੇਵਾ ਵਾਲੇ ਦੇਸ਼ਾਂ ਵਿੱਚ ਜੀਵਨ ਸੰਭਾਵਨਾ ਬਹੁਤ ਵੱਧ ਹੁੰਦੀ ਹੈ, ਸਿਹਤ ਨਤੀਜਾ ਬਿਹਤਰ ਹੁੰਦੇ ਹਨ, ਦਵਾਈਆਂ ਦਾ ਉਪਯੋਗ ਘੱਟ ਹੁੰਦਾ ਹੈ ਅਤੇ ਕੁੱਲ ਮਿਲਾ ਕੇ ਮੈਡੀਕਲ ਲਾਗਤ ਵੀ ਘੱਟ ਹੁੰਦੀ ਹੈ। ਇਹੀ ਕਾਰਨ ਹੈ ਕਿ ਰਾਸ਼ਟਰੀ ਸਿਹਤ ਨੀਤੀ ਵਿੱਚ ਇਸ ਨੂੰ ਪ੍ਰਮੁੱਖਤਾ ਨਾਲ ਮਹੱਤਵ ਦਿੱਤਾ ਗਿਆ ਹੈ ਅਤੇ ਦੋ-ਤਿਹਾਈ ਵਿੱਤੀ ਸੰਸਾਧਨ ਪ੍ਰਾਥਮਿਕ ਸਿਹਤ ਸੇਵਾ ਪ੍ਰਣਾਲੀ ਦੇ ਲਈ ਰੱਖਿਆ ਗਿਆ ਹੈ।
ਡਾ. ਪੌਲ ਨੇ ਕਿਹਾ ਕਿ ਏਬੀ ਪੀਐੱਮਜੇਏਵਾਈ ਦੇ ਕਾਰਨ ਦੇਸ਼ ਵਿੱਚ ਹਸਪਤਾਲ ਵਿੱਚ ਭਰਤੀ ਹੋਣ ਦੀ ਦਰ ਵਿੱਚ 40 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਮਰੀਜ਼ ਦੇ ਖੁਦ ਦੁਆਰਾ ਇਲਾਜ ‘ਤੇ ਖਰਚ 2013-14 ਵਿੱਚ 64 ਪ੍ਰਤੀਸ਼ਤ ਤੋਂ ਘਟ ਕੇ 2021-22 ਵਿੱਚ 39.4 ਪ੍ਰਤੀਸ਼ਤ ਰਹਿ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਅੰਕੜੇ ਦਰਸਾਉਂਦੇ ਹਨ ਕਿ ਆਯੁਸ਼ਮਾਨ ਭਾਰਤ ਦੇ ਦੋ ਥੰਮ੍ਹ ਇਨ੍ਹਾਂ ਉਦੇਸ਼ਾਂ ਦੀ ਸਪਲਾਈ ਕਰ ਰਹੇ ਹਨ। ਉਨ੍ਹਾਂ ਨੇ ਕੇਂਦਰ ਸਰਕਾਰ ਦੇ ਵਿਭਿੰਨ ਮੰਤਰਾਲਿਆਂ ਅਤੇ ਵਿਭਾਗਾਂ ਤੋਂ ਸਿਹਤ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਲਈ ਤਾਲਮੇਲ ਤੌਰ ‘ਤੇ ਕੰਮ ਕਰਨ ਦੀ ਤਾਕੀਦ ਕੀਤੀ।

ਸਿਹਤ ਅਤੇ ਪਰਿਵਾਰ ਭਲਾਈ ਸਕੱਤਰ, ਸ਼੍ਰੀਮਤੀ ਪੁਣਯ ਸਲਿਲਾ ਸ੍ਰੀਵਾਸਤਵ ਨੇ ਕਿਹਾ ਕਿ ‘ਸਵਸਥ ਭਾਰਤ’ ਦੇ ਬਿਨਾ ਵਿਕਸਿਤ ਭਾਰਤ ਦਾ ਸੁਪਨਾ ਪੂਰਾ ਨਹੀਂ ਹੋ ਸਕਦਾ। ਉਨ੍ਹਾਂ ਨੇ ਕਿਹਾ ਕਿ ਆਯੁਸ਼ਮਾਨ ਭਾਰਤ ਜਿਹੀ ਪਹਿਲ ਸ਼ੁਰੂ ਹੋਣ ਦੇ ਨਾਲ ਪਿਛਲੇ ਦਹਾਕੇ ਵਿੱਚ ਸਿਹਤ ਸੇਵਾ ਖੇਤਰ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ, “ਆਯੁਸ਼ਮਾਨ ਭਾਰਤ ਆਯੁਸ਼ਮਾਨ ਆਰੋਗਯ ਮੰਦਿਰ ਦੇ ਮਾਧਿਅਮ ਨਾਲ ਵਿਆਪਕ ਪ੍ਰਾਥਮਿਕ ਸਿਹਤ ਸੇਵਾ ਪ੍ਰਦਾਨ ਕਰਨ ਤੋਂ ਲੈ ਕੇ ਦੂਸਰੀ ਅਤੇ ਤੀਸਰੇ ਦਰਜੇ ਦੀ ਸਿਹਤ ਸੇਵਾ ਦੇ ਲਈ ਰੈਫਰਲ ਅਤੇ ਰਿਸਰਚ ਤੱਕ ਦੇਖਭਾਲ ਦੀ ਨਿਰੰਤਰਤਾ ਪ੍ਰਦਾਨ ਕਰਨ ‘ਤੇ ਅਧਾਰਿਤ ਹੈ। ਏਬੀ ਪੀਐੱਮਜੇਏਵਾਈ ਦੂਸਰੇ ਥੰਮ੍ਹ ਦੇ ਤਹਿਤ ਆਉਂਦਾ ਹੈ। ਸੰਦਰਭ ਲਿੰਕੇਜ ਦੀ ਸਮਰੱਥਾ ਦੇ ਲਈ, ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ਏਬੀਡੀਐੱਮ) ਹੈ ਜੋ ਤੀਸਰੇ ਥੰਮ੍ਹ ਦੇ ਤਹਿਤ ਆਉਂਦਾ ਹੈ ਅਤੇ ਪੀਐੱਮ ਏਬੀਐੱਚਆਈਐੱਮ (ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ) ਇਨਫ੍ਰਾਸਟ੍ਰਕਚਰ ਦੀ ਕਮੀ ਦੂਰ ਕਰਨ ਦੇ ਲਈ ਆਖਰੀ ਥੰਮ੍ਹ ਦੇ ਤਹਿਤ ਸ਼ਾਮਲ ਹੈ।”
ਕੇਂਦਰੀ ਸਿਹਤ ਸਕੱਤਰ ਨੇ ਰਾਸ਼ਟਰੀ ਸਿਹਤ ਮਿਸ਼ਨ ਦੇ ਤਹਿਤ ਸਿਹਤ ਪ੍ਰਣਾਲੀ ਮਜ਼ਬੂਤੀਕਰਣ ਦ੍ਰਿਸ਼ਟੀਕੋਣ ਦਾ ਜ਼ਿਕਰ ਕੀਤਾ ਜੋ ਤਿੰਨ ਵਿਆਪਕ ਥੰਮ੍ਹਾਂ ਦੇ ਤਹਿਤ ਸੰਚਾਲਿਤ ਹੁੰਦੇ ਹਨ। ਇਨ੍ਹਾਂ ਵਿੱਚ ਪ੍ਰਜਨਨ, ਮਾਵਾਂ, ਨਵਜਾਤ, ਬਾਲ, ਕਿਸ਼ੋਰ ਸਿਹਤ ਅਤੇ ਪੋਸ਼ਣ, ਸੰਚਾਰੀ ਰੋਗ ਅਤੇ ਗੈਰ-ਸੰਚਾਰੀ ਰੋਗ ਸ਼ਾਮਲ ਹਨ।
ਉਨ੍ਹਾਂ ਨੇ ਮਾਵਾਂ ਦੀ ਮੌਤ ਦਰ (ਐੱਮਐੱਮਆਰ) ਵਿੱਚ ਕਮੀ ਆਉਣ ਦੀ ਭਾਰਤ ਦੀ ਸਫਲਤਾ ਦਾ ਜ਼ਿਕਰ ਕੀਤਾ, ਜੋ ਆਲਮੀ ਗਿਰਾਵਟ ਨੂੰ ਦੁੱਗਣੇ ਤੋਂ ਵੱਧ ਹੈ। ਉਨ੍ਹਾਂ ਨੇ ਕਿਹਾ ਕਿ ਇਸੇ ਪ੍ਰਕਾਰ ਸ਼ਿਸੂ ਮੌਤ ਦਰ (ਆਈਐੱਮਆਰ) ਅਤੇ 5 ਵਰ੍ਹੇ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ (ਯੂ5ਐੱਮਆਰ) ਵਿੱਚ ਵੀ ਭਾਰਤ ਵਿੱਚ ਆਈ ਗਿਰਾਵਟ ਆਲਮੀ ਪੱਧਰ ਤੋਂ ਕਿਤੇ ਵੱਧ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ ਦੇ ਪੰਜਵੇਂ ਦੌਰ (ਐੱਨਐੱਫਐੱਚਐੱਸ-5) ਦੇ ਅਨੁਸਾਰ 31 ਰਾਜਾਂ ਨੇ ਪ੍ਰਜਨਨ ਸਮਰੱਥਾ ਦੇ ਬਦਲਵੇਂ ਪੱਧਰ ਨੂੰ ਹਾਸਲ ਕਰ ਲਿਆ ਹੈ। ਸ਼੍ਰੀਮਤੀ ਸ੍ਰੀਵਾਸਤਵ ਨੇ ਦੱਸਿਆ ਕਿ ਇਹ ਸਫਲਤਾਵਾਂ ਸਾਡੇ ਪ੍ਰਾਥਮਿਕ ਸਿਹਤ ਕੇਂਦਰਾਂ ਅਤੇ ਉਪ-ਕੇਂਦਰਾਂ ਨੂੰ ਮਜ਼ਬੂਤ ਕਰਕੇ ਅਤੇ ਉਨ੍ਹਾਂ ਨੂੰ ਆਯੁਸ਼ਮਾਨ ਆਰੋਗਯ ਮੰਦਿਰਾਂ ਦੇ ਰੂਪ ਵਿੱਚ ਵਿਕਸਿਤ ਕਰਕੇ ਬਹੁਤ ਵਿਆਪਕ ਪ੍ਰਾਥਮਿਕ ਸਿਹਤ ਸੇਵਾ ਪ੍ਰਣਾਲੀ ਵਿਕਸਿਤ ਕਰਨ ਦੇ ਨਤੀਜਾ ਹਨ।

ਇਸ ਅਵਸਰ ‘ਤੇ ਰਾਜਸਥਾਨ ਸਰਕਾਰ ਦੀ ਮੈਡੀਕਲ ਅਤੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ, ਸ਼੍ਰੀਮਤੀ ਗਾਇਤ੍ਰੀ ਏ. ਰਾਠੌੜ, ਕੇਂਦਰੀ ਸਿਹਤ ਮੰਤਰਾਲੇ ਦੀ ਵਧੀਕ ਸਕੱਤਰ ਸ਼੍ਰੀਮਤੀ ਐੱਲ. ਐੱਸ. ਚਾਂਗਸਨ, ਕੇਂਦਰੀ ਸਿਹਤ ਮੰਤਰਾਲੇ ਦੀ ਵਧੀਕ ਸਕੱਤਰ ਅਤੇ ਰਾਸ਼ਟਰੀ ਸਿਹਤ ਮਿਸ਼ਨ (ਐੱਨਐੱਚਐੱਮ) ਦੀ ਮਿਸ਼ਨ ਡਾਇਰੈਕਟਰ, ਸ਼੍ਰੀਮਤੀ ਅਰਾਧਨਾ ਪਟਨਾਇਕ, ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਸੌਰਭ ਜੈਨ ਅਤੇ ਕੇਂਦਰ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
*****
ਐੱਮਵੀ
(Release ID: 2123511)