ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਮੁੰਬਈ ਵਿੱਚ ਇੰਡੀਅਨ ਇੰਸਟੀਟਿਊਟ ਆਫ਼ ਕ੍ਰਿਏਟਿਵ ਟੈਕਨੋਲੋਜਿਜ਼ (IICT) ਦੀ ਸਥਾਪਨਾ ਦੇ ਲਈ ਮਹਾਰਾਸ਼ਟਰ ਸਰਕਾਰ ਦੇ ਨਾਲ ਸਹਿਮਤੀ ਪੱਤਰ (MoU) ‘ਤੇ ਹਸਤਾਖਰ ਕੀਤੇ

Posted On: 11 APR 2025 6:08PM by PIB Chandigarh

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਅੱਜ ਮਹਾਰਾਸ਼ਟਰ ਸਰਕਾਰ, ਮਹਾਰਾਸ਼ਟਰ ਫਿਲਮ, ਸਟੇਜ ਅਤੇ ਸੱਭਿਆਚਾਰਕ ਵਿਕਾਸ ਨਿਗਮ ਲਿਮਟਿਡ (MFSCDCL) ਅਤੇ ਇੰਡੀਅਨ ਇੰਸਟੀਟਿਊਟ ਆਫ਼ ਕ੍ਰਿਏਟਿਵ ਟੈਕਨੋਲੋਜਿਜ਼ (IICT)  ਦੇ ਨਾਲ ਸਹਿਮਤੀ ਪੱਤਰ (MoU) ‘ਤੇ ਹਸਤਾਖਰ ਕੀਤੇ। ਇਹ ਸਹਿਮਤੀ ਮੁੰਬਈ ਵਿੱਚ ਐਨੀਮੇਸ਼ਨ, ਵਿਜ਼ੁਅਲ ਇਫੈਕਟਸ, ਗੇਮਿੰਗ, ਕੌਮਿਕਸ ਅਤੇ ਐਕਟੈਂਡਿਡ ਰਿਐਲਿਟੀ (AVGC-XR) ਖੇਤਰ ਨੂੰ ਸਮਰਪਿਤ ਵਿਸ਼ਵ ਪੱਧਰੀ ਸੰਸਥਾਨ ਯਾਨੀ ਇੰਡੀਅਨ ਇੰਸਟੀਟਿਊਟ ਆਫ਼ ਕ੍ਰਿਏਟਿਵ ਟੈਕਨੋਲੋਜਿਜ਼ (IICT) ਦੀ ਸਥਾਪਨਾ ਲਈ ਕੀਤੀ ਗਈ ਹੈ। 

 

ਮਹਾਰਾਸ਼ਟਰ ਸਰਕਾਰ ਦੀ ਮੁੱਖ ਸਕੱਤਰ ਸ਼੍ਰੀਮਤੀ ਸੁਜਾਤਾ ਸੌਨਿਕ ਅਤੇ ਸੂਚਨਾ ਅਤੇ ਪ੍ਰਸਾਰਣ ਸਕੱਤਰ ਸ਼੍ਰੀ ਸੰਜੈ ਜਾਜੂ ਨੇ ਇਸ ਸਮਝੌਤੇ 'ਤੇ ਹਸਤਾਖਰ ਕੀਤੇ। ਦਸਤਾਵੇਜ਼ਾਂ ਦਾ ਅਦਾਨ-ਪ੍ਰਦਾਨ ਅੱਜ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫੜਣਵੀਸ ਅਤੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਦੀ ਮੌਜੂਦਗੀ ਵਿੱਚ ਕੀਤਾ ਗਿਆ।

ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫੜਣਵੀਸ ਨੇ ਕਿਹਾ ਕਿ ਮੁੰਬਈ ਵਿੱਚ ਇੰਡੀਅਨ ਇੰਸਟੀਟਿਊਟ ਆਫ਼ ਕ੍ਰਿਏਟਿਵ ਟੈਕਨੋਲੋਜੀ (IICT) - ਆਪਣੀ ਤਰ੍ਹਾਂ ਦਾ ਪਹਿਲਾ ਸੰਸਥਾਨ ਰਚਨਾਤਮਕ ਉਦਯੋਗਾਂ ਵਿੱਚ ਪ੍ਰਤਿਭਾ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ 'ਤੇ ਧਿਆਨ ਕੇਂਦ੍ਰਿਤ ਕਰੇਗਾ।

IICT ਦਾਦਾ ਸਾਹੇਬ ਫਾਲਕੇ ਫਿਲਮ ਸਿਟੀ, ਗੋਰੇਗਾਓਂ ਵਿਖੇ ਸਥਿਤ ਹੋਵੇਗਾ, ਅਤੇ AVGC-XR ਡੋਮੇਨ ਵਿੱਚ ਸਿੱਖਿਆ, ਖੋਜ, ਨਵੀਨਤਾ ਅਤੇ ਕੌਸ਼ਲ ਵਿਕਾਸ ਲਈ ਉੱਤਮਤਾ ਦੇ ਕੇਂਦਰ ਵਜੋਂ ਕੰਮ ਕਰੇਗਾ। ਇਹ ਦੇਸ਼ ਵਿੱਚ ਇਸ ਖੇਤਰ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਅਤੇ ਭਾਰਤ ਨੂੰ ਇਸ ਖੇਤਰ ਵਿੱਚ ਚੋਟੀ ਦੇ ਵਿਸ਼ਵਵਿਆਪੀ ਖਿਡਾਰੀਆਂ ਵਿੱਚੋਂ ਇੱਕ ਬਣਨ ਦੀ ਕਲਪਨਾ ਦੇ ਮਹੱਤਵ ਨੂੰ ਪਹਿਚਾਣਦਾ ਹੈ। ਕੇਂਦਰੀ ਮੰਤਰੀ ਸ਼੍ਰੀ ਵੈਸ਼ਣਵ ਨੇ ਕਿਹਾ ਕਿ ਰਚਨਾਤਮਕ ਅਰਥਵਿਵਸਥਾ ਅਤੇ ਮਨੋਰੰਜਨ ਖੇਤਰ ਦੀ ਰਾਜਧਾਨੀ ਮੁੰਬਈ ਵਿੱਚ ਸਥਾਪਿਤ ਪਹਿਲਾ ਇੰਡੀਅਨ ਇੰਸਟੀਟਿਊਟ ਆਫ਼ ਕ੍ਰਿਏਟਿਵ ਟੈਕਨੋਲੋਜੀਜ਼ (IICT), ਜੋ ਕਿ ਸ਼ਹਿਰ ਦੇ ਮਨੋਰੰਜਨ ਉਦਯੋਗ ਲਈ ਇੱਕ ਉਤਪ੍ਰੇਰਕ ਵਜੋਂ ਕੰਮ ਕਰੇਗਾ, ਜਿਸ ਨਾਲ ਇਸ ਦੇ ਵਿਸ਼ਵਵਿਆਪੀ ਵਿਸਥਾਰ ਵਿੱਚ ਮਦਦ ਮਿਲੇਗੀ।

IICT ਨੂੰ ਇੱਕ ਗੈਰ-ਮੁਨਾਫ਼ਾ ਸੈਕਸ਼ਨ 8 ਕੰਪਨੀ ਵਜੋਂ ਸਥਾਪਿਤ ਕੀਤਾ ਗਿਆ ਹੈ, ਜਿਸ ਵਿੱਚ ਕੁੱਲ ਸਰਕਾਰੀ ਇਕੁਇਟੀ ਭਾਗੀਦਾਰੀ 48% ਹੈ - ਜਿਸ ਵਿੱਚ ਭਾਰਤ ਸਰਕਾਰ ਦਾ 34% ਅਤੇ ਮਹਾਰਾਸ਼ਟਰ ਸਰਕਾਰ ਦਾ 14% (MFSCDCL ਰਾਹੀਂ) ਸ਼ਾਮਲ ਹੈ। ਬਾਕੀ 52% ਪ੍ਰਮੁੱਖ ਉਦਯੋਗਿਕ ਸੰਸਥਾਵਾਂ ਕੋਲ ਹੈ, ਜਿਸ ਵਿੱਚ ਫੈੱਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ (FICCI) ਅਤੇ ਕਨਫੈੱਡਰੇਸ਼ਨ ਆਫ ਇੰਡੀਅਨ ਇੰਡਸਟਰੀ (CII) ਹਰੇਕ ਕੋਲ 26% ਹਿੱਸੇਦਾਰੀ ਹੈ।

ਭਾਰਤ ਸਰਕਾਰ ਨੇ ਪਹਿਲਾਂ ਹੀ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਸ਼ੁਰੂਆਤੀ ਕਾਰਜਾਂ ਲਈ ₹391.15 ਕਰੋੜ ਦੀ ਸ਼ੁਰੂਆਤੀ ਇੱਕ-ਮੁਸ਼ਤ ਬਜਟ ਗ੍ਰਾਂਟ ਪ੍ਰਦਾਨ ਕੀਤੀ ਹੈ। ਇਸ ਤੋਂ ਬਾਅਦ IICT ਸਵੈ-ਨਿਰਭਰ ਮੋਡ ਵਿੱਚ ਕੰਮ ਕਰੇਗਾ। ਸੰਸਥਾ ਨੂੰ ਦਾਦਾ ਸਾਹੇਬ ਫਾਲਕੇ ਫਿਲਮ ਸਿਟੀ ਵਿਖੇ MFSCDCL ਦੁਆਰਾ 30 ਵਰ੍ਹਿਆਂ ਲਈ ਲੀਜ਼ 'ਤੇ ਦਿੱਤੀ ਗਈ 10 ਏਕੜ ਜ਼ਮੀਨ ਦਾ ਵੀ ਲਾਭ ਹੋਵੇਗਾ। ਇਹ ਡਿਜੀਟਲ ਮੀਡੀਆ ਅਤੇ ਕ੍ਰਿਏਟਿਵ ਟੈਕਨੋਲੋਜੀ ਈਕੋਸਿਸਟਮ ਦੇ ਨਿਰਮਾਣ ਵਿੱਚ ਇੱਕ ਮਹੱਤਵਪੂਰਨ ਕਦਮ ਹੈ।

ਇਸ ਸਹਿਮਤੀ ਪੱਤਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਸ ਪ੍ਰਕਾਰ  ਹਨ:

  1. ਸਿੱਖਿਆ, ਕੌਸ਼ਲ, ਉਦਯੋਗ ਵਿਕਾਸ, ਅਤੇ ਖੋਜ ਅਤੇ ਨਵੀਨਤਾ 'ਤੇ ਰਣਨੀਤਕ ਧਿਆਨ ਕੇਂਦ੍ਰਿਤ ਕਰਦੇ ਹੋਏ ਇੱਕ AVGC-XR ਕੇਂਦਰ ਦੀ ਸਥਾਪਨਾ।

  2. ਸਰਕਾਰ ਅਤੇ ਉਦਯੋਗ ਦੇ ਪ੍ਰਤੀਨਿਧੀਆਂ ਨਾਲ ਇੱਕ ਗਵਰਨਿੰਗ ਕੌਂਸਲ ਅਤੇ ਡਾਇਰੈਕਟਰ ਬੋਰਡ ਦਾ ਗਠਨ।

  3. ਖੇਤਰੀ ਅਨੁਕੂਲਤਾ ਅਤੇ ਵਿਸ਼ਵਵਿਆਪੀ ਮੁਕਾਬਲੇਬਾਜ਼ੀ ਨੂੰ ਯਕੀਨੀ ਬਣਾਉਣ ਲਈ ਅਕਾਦਮਿਕ, ਕੌਸ਼ਲ, ਉਦਯੋਗ ਵਿਕਾਸ, ਅਤੇ ਖੋਜ ਅਤੇ ਵਿਕਾਸ 'ਤੇ ਵਿਸ਼ੇਸ਼ ਕੌਂਸਲਾਂ ਦਾ ਵਿਕਾਸ।

  4. ਜਨਤਕ-ਨਿਜੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਅਤੇ ਅੰਤਰਰਾਸ਼ਟਰੀ ਭਾਈਵਾਲੀ ਨੂੰ ਆਕਰਸ਼ਿਤ ਕਰਨ ਦੀ ਵਚਨਬੱਧਤਾ।

ਆਈਆਈਸੀਟੀ ਮੀਡੀਆ ਅਤੇ ਮਨੋਰੰਜਨ ਖੇਤਰ ਲਈ ਇੱਕ ਵਿਸ਼ਵ ਪੱਧਰੀ ਪ੍ਰੀਮੀਅਮ ਸੰਸਥਾ ਹੋਵੇਗੀ, ਜੋ ਕਿ ਟੈਕਨੋਲੋਜੀ ਅਤੇ ਪ੍ਰਬੰਧਨ ਲਈ ਆਈਆਈਟੀ ਅਤੇ ਆਈਆਈਐੱਮ ਦੇ ਸਮਾਨ ਹੋਵੇਗੀ।  ਆਈਆਈਸੀਟੀ ਦਾ ਇੱਕ ਅਸਥਾਈ ਕੈਂਪਸ ਮੁੰਬਈ ਦੇ ਐੱਨਐੱਫਡੀਸੀ ਕੈਂਪਸ ਵਿੱਚ ਸਥਾਪਿਤ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਉੱਚ ਕੌਸ਼ਲ ਸਮੱਗਰੀ ਕ੍ਰਿਏਟਰਾਂ ਦੇ ਇੱਕ ਨਿਰੰਤਰ ਪ੍ਰਵਾਹ ਨੂੰ ਪੈਦਾ ਕਰਕੇ, ਆਈਆਈਸੀਟੀ ਰਚਨਾਤਮਕ ਅਰਥਵਿਵਸਥਾ ਲਈ ਇੱਕ ਮੋਹਰੀ ਵਿਸ਼ਵਵਿਆਪੀ ਕੇਂਦਰ ਵਜੋਂ ਭਾਰਤ ਦੀ ਸਥਿਤੀ ਨੂੰ ਮਜ਼ਬੂਤੀ ਨਾਲ ਸਥਾਪਿਤ ਕਰੇਗਾ।

ਇਹ ਸਮਝੌਤਾ ਡਿਜੀਟਲ ਅਰਥਵਿਵਸਥਾ ਨੂੰ ਹੁਲਾਰਾ ਦੇਣ, ਰਚਨਾਤਮਕ ਪੇਸ਼ੇਵਰਾਂ ਨੂੰ ਸਸ਼ਕਤ ਬਣਾਉਣ ਅਤੇ ਉੱਭਰ ਰਹੇ ਖੇਤਰਾਂ ਵਿੱਚ ਉੱਚ-ਮੁੱਲ ਵਾਲੇ ਰੋਜ਼ਗਾਰ ਪੈਦਾ ਕਰਨ ਦੇ ਸਰਕਾਰ ਦੇ ਯਤਨਾਂ ਦੇ ਤਹਿਤ ਇੱਕ ਮਹੱਤਵਪੂਰਨ ਮੀਲ ਪੱਥਰ ਹੈ।

 

****

ਸੱਯਦ ਰਬੀਹਾਸ਼ਮੀ/ਸ੍ਰੀਯਾਂਕਾ ਚੈਟਰਜੀ/ਪਰਸ਼ੂਰਾਮ


(Release ID: 2122136)