ਪੰਚਾਇਤੀ ਰਾਜ ਮੰਤਰਾਲਾ
ਕੇਂਦਰੀ ਰਾਜ ਮੰਤਰੀ ਪ੍ਰੋ. ਐੱਸ. ਪੀ. ਸਿੰਘ ਬਘੇਲ 4 ਅਪ੍ਰੈਲ ਨੂੰ ਨਵੀਂ ਦਿੱਲੀ ਵਿੱਚ “ਹਮਾਰੀ ਪਰੰਪਰਾ ਹਮਾਰੀ ਵਿਰਾਸਤ” (Hamari Parampara Hamari Virasat) ਦੇ ਤਹਿਤ ਇੱਕ ਦਿਨਾਂ ਪ੍ਰੋਗਰਾਮ ਦਾ ਉਦਘਾਟਨ ਕਰਨਗੇ
ਝਾਰਖੰਡ ਤੋਂ 560 ਤੋਂ ਵੱਧ ਆਦਿਵਾਸੀ ਪ੍ਰਤੀਨਿਧੀ ਭਗਵਾਨ ਬਿਰਸਾ ਮੁੰਡਾ ਦੀ ਵਿਰਾਸਤ ਨੂੰ ਸਨਮਾਨਿਤ ਕਰਨ ਵਾਲੇ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ
Posted On:
03 APR 2025 6:27PM by PIB Chandigarh
ਪੰਚਾਇਤੀ ਰਾਜ ਮੰਤਰਾਲਾ ਝਾਰਖੰਡ ਸਰਕਾਰ ਦੇ ਪੰਚਾਇਤੀ ਰਾਜ ਵਿਭਾਗ ਦੇ ਸਹਿਯੋਗ ਨਾਲ 4 ਅਪ੍ਰੈਲ 2025 ਨੂੰ ਰੰਗ ਭਵਨ ਆਡੀਟੋਰੀਅਮ, ਆਕਾਸ਼ਵਾਣੀ ਭਵਨ ਕੰਪਲੈਕਸ, ਨਵੀਂ ਦਿੱਲੀ ਵਿੱਚ “ਹਮਾਰੀ ਪਰੰਪਰਾ ਹਮਾਰੀ ਵਿਰਾਸਤ” (Hamari Parampara Hamari Virasat) ਪਹਿਲ ਦੇ ਤਹਿਤ ਇੱਕ ਦਿਨਾਂ ਰਾਸ਼ਟਰੀ ਪੱਧਰ ਦਾ ਪ੍ਰੋਗਰਾਮ ਆਯੋਜਿਤ ਕਰ ਰਿਹਾ ਹੈ। ਭਗਵਾਨ ਬਿਰਸਾ ਮੁੰਡਾ ਦੀ 150ਵੀਂ ਜਯੰਤੀ ਵਰ੍ਹੇ ਨੂੰ ਸਮਰਪਿਤ ਇਸ ਪ੍ਰੋਗਰਾਮ ਵਿੱਚ ਰਾਸ਼ਟਰੀ ਪੱਧਰ ‘ਤੇ ਆਦਿਵਾਸੀ ਵਿਰਾਸਤ ਦਾ ਜਸ਼ਨ ਮਨਾਇਆ ਜਾਵੇਗਾ ਅਤੇ ਉਸ ਦਾ ਸਨਮਾਨ ਕੀਤਾ ਜਾਵੇਗਾ। ਇਸ ਦਾ ਉਦਘਾਟਨ ਕੇਂਦਰੀ ਪੰਚਾਇਤੀ ਰਾਜ ਦੇ ਰਾਜ ਮੰਤਰੀ, ਪ੍ਰੋ. ਐੱਸ. ਪੀ. ਸਿੰਘ ਬਘੇਲ ਕਰਨਗੇ। ਇਸ ਅਵਸਰ ‘ਤੇ ਪੰਚਾਇਤੀ ਰਾਜ ਮੰਤਰਾਲੇ ਦੇ ਸਕੱਤਰ, ਸ਼੍ਰੀ ਵਿਵੇਕ ਭਾਰਦਵਾਜ ਅਤੇ ਝਾਰਖੰਡ ਸਰਕਾਰ ਦੇ ਪੰਚਾਇਤੀ ਰਾਜ ਵਿਭਾਗ ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹਿਣਗੇ।
ਝਾਰਖੰਡ ਦੇ 560 ਤੋਂ ਵੱਧ ਆਦਿਵਾਸੀ ਪ੍ਰਤੀਨਿਧੀ, ਜਿਨ੍ਹਾਂ ਵਿੱਚ ਪ੍ਰਮੁੱਖ ਆਦਿਵਾਸੀ ਨੇਤਾ ਅਤੇ ਆਦਿਵਾਸੀ ਸਮੂਹਾਂ ਦੇ ਸਮੁਦਾਇਕ ਪ੍ਰਤੀਨਿਧੀ ਸ਼ਾਮਲ ਹਨ, ਇਸ ਪ੍ਰੋਗਰਾਮ ਵਿੱਚ ਸਰਗਰਮ ਤੌਰ ‘ਤੇ ਹਿੱਸਾ ਲੈਣਗੇ ਅਤੇ ਜ਼ਮੀਨੀ ਪੱਧਰ ‘ਤੇ ਸ਼ਾਸਨ, ਪਰੰਪਰਾਗਤ ਗਿਆਨ ਪ੍ਰਣਾਲੀਆਂ ਅਤੇ ਸਮੁਦਾਇ-ਸੰਚਾਲਿਤ ਵਿਰਾਸਤ ਸੰਭਾਲ ‘ਤੇ ਆਪਣੇ ਵਿਚਾਰ ਸਾਂਝਾ ਕਰਨਗੇ। ਪ੍ਰੋਗਰਾਮ ਵਿੱਚ ਪਰੰਪਰਾਗਤ ਸੰਥਾਲੀ (Santhali) ਡਾਂਸ ਅਤੇ ਮੁੰਡਾ ਜਨਜਾਤੀ ਕਹਾਣੀ-ਪਾਠ ਸਹਿਤ ਜੀਵੰਤ ਸੱਭਿਆਚਾਰਕ ਪ੍ਰਸਤੁਤੀਆਂ ਹੋਣਗੀਆਂ। ਨਾਲ ਹੀ ਵਿਰਾਸਤ ਸੰਭਾਲ ਵਿੱਚ ਗ੍ਰਾਮ ਸਭਾਵਾਂ (Gram Sabhas) ਦੀ ਭੂਮਿਕਾ, ਸਵਦੇਸ਼ੀ ਪਰੰਪਰਾਵਾਂ ਦੇ ਲਈ ਸਰਕਾਰੀ ਪਹਿਲ ਅਤੇ ਜ਼ਮੀਨੀ ਪੱਧਰ ‘ਤੇ ਸ਼ਾਸਨ ਅਤੇ ਸੱਭਿਆਚਾਰਕ ਸੰਭਾਲ ‘ਤੇ ਜਨਜਾਤੀ ਨੇਤਾਵਾਂ ਦੀ ਅੰਤਰਦ੍ਰਿਸ਼ਟੀ ਅਤੇ ਵਿਚਾਰ ‘ਤੇ ਚਰਚਾ ਹੋਵੇਗੀ। “ਹਮਾਰੀ ਪਰੰਪਰਾ ਹਮਾਰੀ ਵਿਰਾਸਤ” (Hamari Parampara Hamari Virasat) ਪਹਿਲ ਦਾ ਉਦੇਸ਼ ਜਨਜਾਤੀ ਵਿਰਾਸਤ ਨੂੰ ਰਾਸ਼ਟਰ ਦੀ ਸੱਭਿਆਚਾਰਕ ਅਤੇ ਸ਼ਾਸਨ ਸੰਰਚਨਾ ਵਿੱਚ ਏਕੀਕ੍ਰਿਤ ਕਰਨਾ ਹੈ।
ਪੰਚਾਇਤੀ ਰਾਜ ਮੰਤਰਾਲੇ ਦੁਆਰਾ ਪਰਿਕਲਪਿਤ ਅਤੇ ਸਮਰਥਿਤ ਇਸ ਅਭਿਯਾਨ ਦਾ ਝਾਰਖੰਡ ਸਰਕਾਰ ਦੇ ਪੰਚਾਇਤੀ ਰਾਜ ਵਿਭਾਗ ਦੁਆਰਾ 26 ਜਨਵਰੀ 2025 ਨੂੰ ਲਾਂਚ ਕੀਤਾ ਸੀ ਅਤੇ ਇਸ ਦੇ ਤਹਿਤ ਹੁਣ ਤੱਕ 2,800 ਪਿੰਡਾਂ ਨੇ ਪਰੰਪਰਾਗਤ ਸਵੈਸ਼ਾਸਨ ਅਤੇ ਸੱਭਿਆਚਾਰਕ ਵਿਰਾਸਤ ਦੀ ਸੰਭਾਲ ਦੇ ਲਈ ਆਪਣੀ ਵਚਨਬੱਧਤਾ ਦੀ ਸਹੁੰ ਚੁੱਕੀ ਹੈ। “ਹਮਾਰੀ ਪਰੰਪਰਾ ਹਮਾਰੀ ਵਿਰਾਸਤ” (Hamari Parampara Hamari Virasat) ਦਾ ਉਦੇਸ਼ ਅਨੁਸੂਚਿਤ ਖੇਤਰਾਂ ਵਿੱਚ ਵਿਭਿੰਨ ਅਨੁਸੂਚਿਤ ਜਨਜਾਤੀ ਭਾਈਚਾਰਿਆਂ ਦੀਆਂ ਪਰੰਪਰਾਗਤ ਸ਼ਾਸਨ ਪ੍ਰਣਾਲੀਆਂ ਦੇ ਅਭਿੰਨ ਅੰਗ ਸੱਭਿਆਚਾਰਕ ਵਿਰਾਸਤ, ਲੋਕ ਗੀਤਾਂ, ਤਿਉਹਾਰਾਂ ਅਤੇ ਪੂਜਾ ਵਿਧੀਆਂ ਨੂੰ ਸੁਰੱਖਿਅਤ ਕਰਨਾ, ਵਧਾਉਣਾ ਅਤੇ ਭਾਵੀ ਪੀੜ੍ਹੀਆਂ ਤੱਕ ਪਹੁੰਚਾਉਣਾ ਹੈ। ਇਸ ਪ੍ਰੋਗਰਾਮ ਦਾ ਉਦੇਸ਼ ਝਾਰਖੰਡ ਦੇ 20,300 ਪਿੰਡਾਂ ਦੇ ਜੀਵੰਤ ਇਤਿਹਾਸ ਅਤੇ ਸੱਭਿਆਚਾਰਕ ਪ੍ਰਥਾਵਾਂ ਦਾ ਦਸਤਾਵੇਜ਼ੀਕਰਣ ਕਰਨਾ ਹੈ ਅਤੇ ਇਹ ਪਹਿਲ ਪੰਚਾਇਤ (ਅਨੁਸੂਚਿਤ ਖੇਤਰਾਂ ਦਾ ਵਿਸਤਾਰ) ਐਕਟ, 1996 (ਪੇਸਾ ਐਕਟ) (PESA Act) ਦੇ ਨਾਲ ਨਿਕਟਤਾ ਨਾਲ ਜੁੜੀ ਹੋਈ ਹੈ।
ਜ਼ਿਕਰਯੋਗ ਹੈ ਕਿ 1 ਅਪ੍ਰੈਲ, 2025 ਨੂੰ ਮਨਾਏ ਜਾਣ ਵਾਲੇ ਸਰਹੁਲ ਮਹੋਤਸਵ (Sarhul Mahotsav) ਨੇ ਇਸ ਪਹਿਲ ਦੇ ਲਈ ਮੰਚ ਤਿਆਰ ਕਰ ਦਿੱਤਾ ਹੈ, ਜਿਸ ਵਿੱਚ ਝਾਰਖੰਡ ਦੇ ਆਦਿਵਾਸੀ ਪ੍ਰਤੀਨਿਧੀ ਸੱਭਿਆਚਾਰਕ ਅਤੇ ਸ਼ਾਸਨ ਸੰਵਾਦ ਵਿੱਚ ਹਿੱਸਾ ਲੈਣਗੇ। ਇਸ ਪ੍ਰੋਗਰਾਮ ਦਾ ਉਦੇਸ਼ ਵਿਰਾਸਤ ਸੰਭਾਲ ਨੂੰ ਭਾਗੀਦਾਰੀ ਸ਼ਾਸਨ ਦੇ ਨਾਲ ਏਕੀਕ੍ਰਿਤ ਕਰਕੇ ਇਨ੍ਹਾਂ ਚਰਚਾਵਾਂ ਨੂੰ ਹੋਰ ਅੱਗੇ ਵਧਾਉਣਾ ਹੈ।

***
ਅਦਿਤੀ ਅਗ੍ਰਵਾਲ
(Release ID: 2118796)
Visitor Counter : 14