ਸਿੱਖਿਆ ਮੰਤਰਾਲਾ
azadi ka amrit mahotsav

ਆਈ.ਆਈ.ਟੀ. ਰੋਪੜ ਨੇ ਸਵੱਛ ਊਰਜਾ ਅਤੇ ਸਥਿਰਤਾ ਖੇਤਰ ਵਿੱਚ ਟੈਕਨੋਲੋਜੀ ਨੂੰ ਅੱਗੇ ਵਧਾਉਣ ਲਈ ਐਨ.ਟੀ.ਐੱਫ (ਇੰਡੀਆ) ਪ੍ਰਾਇਵੇਟ ਲਿਮਿਟੇਡ ਨਾਲ ਇਤਿਹਾਸਕ ਐਮ.ਓ.ਯੂ. 'ਤੇ ਹਸਤਾਖਰ ਕੀਤੇ

Posted On: 27 MAR 2025 11:39PM by PIB Chandigarh

ਆਈ.ਆਈ.ਟੀ. ਰੋਪੜ ਨੇ ਐਨ.ਟੀ.ਐੱਫ (ਇੰਡੀਆ) ਪ੍ਰਾਇਵੇਟ ਲਿਮਿਟੇਡ ਨਾਲ ਇੱਕ ਮਹੱਤਵਪੂਰਨ ਸਮਝੌਤਾ ਪੱਤਰ (ਐਮ.ਓ.ਯੂ.) 'ਤੇ ਦਸਤਖਤ ਕੀਤੇ ਹਨ, ਜੋ ਭਾਰਤ ਵਿੱਚ ਆਪਣੀ ਕਿਸਮ ਦੀ ਪਹਿਲੀ ਭਾਗੀਦਾਰੀ ਹੈ। ਇਹ ਐਮ.ਓ.ਯੂ. 24 ਮਾਰਚ 2025 ਨੂੰ ਆਈ.ਆਈ.ਟੀ. ਰੋਪੜ ਵਿਖੇ ਸੌੰਪਿਆ ਗਿਆ ਸੀ, ਜਿਸ ਨਾਲ ਸਵੱਛ ਊਰਜਾ, ਸਥਿਰਤਾ ਅਤੇ ਹਾਈਡ੍ਰੋਜਨ-ਅਧਾਰਿਤ ਮੋਬਿਲਿਟੀ ਵਿੱਚ ਯਤਨਾਂ ਨੂੰ ਹੋਰ ਮਜ਼ਬੂਤੀ ਮਿਲੀ। ਇਸ ਸਮਝੌਤੇ 'ਤੇ ਐਨ.ਟੀ.ਐੱਫ (ਇੰਡੀਆ) ਪ੍ਰਾਇਵੇਟ ਲਿਮਿਟੇਡ ਦੇ ਕਾਰਜਕਾਰੀ ਨਿਰਦੇਸ਼ਕ ਸ਼੍ਰੀ ਰਜਤ ਜੈਨ ਅਤੇ ਆਈ.ਆਈ.ਟੀ. ਰੋਪੜ ਦੇ ਡੀਨ (ਆਰ ਐਂਡ ਡੀ) ਡਾ. ਪੁਸ਼ਪੇਂਦਰ ਪਾਲ ਸਿੰਘ ਨੇ ਮਕੈਨਿਕਲ ਇੰਜੀਨੀਅਰਿੰਗ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ. ਧੀਰਜ ਕੇ ਮਹਾਜਨ, ਐਨ.ਟੀ.ਐੱਫ (ਇੰਡੀਆ) ਦੇ ਪ੍ਰਬੰਧਕ (ਆਰ ਐਂਡ ਡੀ) ਡਾ. ਸੁਰੇਂਦਰ ਸਿੰਘ ਗੌਰ ਅਤੇ ਉਨ੍ਹਾਂ ਦੀਆਂ ਸੰਬੰਧਿਤ ਟੀਮਾਂ ਦੀ ਮੌਜੂਦਗੀ ਵਿੱਚ ਦਸਤਖਤ ਕੀਤੇ।

 

ਮੁੱਖ ਫੋਕਸ ਖੇਤਰ:

ਇਹ ਰਣਨੀਤਿਕ ਭਾਗੀਦਾਰੀ ਭਾਰਤ ਦੇ ਸਵੱਛ ਊਰਜਾ ਅਤੇ ਸਥਿਰਤਾ ਖੇਤਰਾਂ ਵਿੱਚ ਬਦਲਾਅ ਲਿਆਉਣ ਦੀ ਕੋਸ਼ਿਸ਼ ਹੈ, ਜੋ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਟੈਕਨੋਲੋਜੀ ਅਪਗ੍ਰੇਡ ਦੀਆਂ ਗਤੀਵਿਧੀਆਂ ਨਾਲ ਸਾਂਝ ਬਣਾਉਂਦੀ ਹੈ।

ਸ਼੍ਰੀ ਰਜਤ ਜੈਨ ਨੇ ਕਿਹਾ, “ਇਹ ਐਮ.ਓ.ਯੂ. ਹੇਠ ਲਿਖੇ ਪ੍ਰਮੁੱਖ ਉਦੇਸ਼ਾਂ ਲਈ ਇੱਕ ਰੂਪਰੇਖਾ ਤਿਆਰ ਕਰਦਾ ਹੈ:”

  • ਸਥਿਰਤਾ ਪਹਿਲ: ਟਿਕਾਊ ਅਭਿਆਸਾਂ ਅਤੇ ਵਾਤਾਵਰਣੀ ਪ੍ਰਭਾਵ ਨੂੰ ਘਟਾਉਣ ਉੱਤੇ ਧਿਆਨ
  • ਸਵੱਛ ਊਰਜਾ ਵਿੱਚ ਉੱਨਤੀ: ਨਵੀਨਤਮ ਹੱਲ ਵਿਕਸਿਤ ਕਰਨ ਲਈ ਸਾਂਝੇ ਯਤਨ।
  • ਹਾਈਡ੍ਰੋਜਨ ਅਧਾਰਿਤ ਮੋਬਿਲਿਟੀ: ਵਾਤਾਵਰਣ-ਮਿੱਤਰ ਆਵਾਜਾਈ ਲਈ ਹਾਈਡ੍ਰੋਜਨ ਫਿਊਲ ਸੈੱਲ ਟੈਕਨੋਲੋਜੀ ਵਿੱਚ ਖੋਜ ਅਤੇ ਵਿਕਾਸ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਭਾਗੀਦਾਰੀ ਰਾਹੀਂ ਆਈ.ਆਈ.ਟੀ. ਰੋਪੜ ਅਤੇ NTF ਹੇਠ ਲਿਖੇ ਖੇਤਰਾਂ ਵਿੱਚ ਲੰਬੇ ਸਮੇਂ ਦੀਆਂ ਚੁਣੌਤੀਆਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਨਗੇ:

* ਵਾਤਾਵਰਣੀ ਅਤੇ ਸਮਾਜਿਕ ਪ੍ਰਭਾਵ: ਉਦਯੋਗਿਕ ਵਿਕਾਸ ਅਤੇ ਵਾਤਾਵਰਣਿਕ ਜ਼ਿੰਮੇਵਾਰੀਆਂ ਦਰਮਿਆਨ ਸੰਤੁਲਨ ਬਣਾਉਣਾ।

ਸਵੱਛ ਊਰਜਾ ਹੱਲ: ਕੁਸ਼ਲ ਅਤੇ ਲਾਗਤ ਪ੍ਰਭਾਵੀ ਹੱਲ ਵਿਕਸਿਤ ਕਰਨਾ।

ਹਾਈਡ੍ਰੋਜਨ ਮੋਬਿਲਿਟੀ ਨੂੰ ਅੱਗੇ ਵਧਾਉਣਾ: ਆਵਾਜਾਈ ਵਿੱਚ ਹਾਈਡ੍ਰੋਜਨ ਫਿਊਲ ਸੈੱਲ ਟੈਕਨੋਲੋਜੀ ਦੀ ਪ੍ਰਯੋਗਿਕ ਅਤੇ ਵਿਸ਼ਤ੍ਰਿਤ ਵਰਤੋਂ।

ਆਰ ਐਂਡ ਡੀ ਅਤੇ ਕਾਰੋਬਾਰੀਕਰਨ ਦਾ ਸਮਰਥਨ: ਖੋਜ ਨਤੀਜਿਆਂ ਅਤੇ ਮਾਰਕਿਟ-ਤਿਆਰ ਉਤਪਾਦਾਂ ਵਿਚਕਾਰ ਦੀ ਖਾਈ ਪੂਰੀ ਕਰਨੀ। ਪੀਐਚਡੀ ਖੋਜਕਰਤਾਵਾਂ ਦੀ ਉਮੀਦਾਂ ਨੂੰ ਪੂਰਾ ਕਰਨ ਲਈ ਉਨ੍ਹਾਂ ਦੀ ਮਦਦ।

IIT Ropar ਨਾਲ ਇਹ ਭਾਗੀਦਾਰੀ NTF ਦੇ ਵਿਜ਼ਨ ਅਨੁਸਾਰ ਹੈ, ਜੋ ਇੱਕ ਦੂਰਦਰਸ਼ੀ ਸੰਗਠਨ ਹੈ ਜੋ ਲਗਾਤਾਰ ਸੁਧਾਰ ਅਤੇ ਸਥਿਰਤਾ ਰਾਹੀਂ ਵਿਕਾਸ ਨੂੰ ਤਰਜੀਹ ਦਿੰਦਾ ਹੈ। ਸਾਂਝੇਦਾਰੀ ਰਾਹੀਂ ਮਿਲਣ ਵਾਲੇ ਮੌਕਿਆਂ ਨੂੰ ਲੈ ਕੇ ਅਸੀਂ ਉਤਸ਼ਾਹਤ ਹਾਂ ਅਤੇ ਸਵੱਛ ਊਰਜਾ ਅਤੇ ਹਾਈਡ੍ਰੋਜਨ ਅਧਾਰਿਤ ਗਤੀਸ਼ੀਲਤਾ ਦੇ ਖੇਤਰ ਵਿੱਚ ਮਹਤਵਪੂਰਣ ਯੋਗਦਾਨ ਦੇਣ ਲਈ ਤਤਪਰ ਹਾਂ।

ਇਹ ਸਾਂਝਦਾਰੀ IIT Ropar ਦੀ ਉੱਨਤ ਖੋਜ, ਉਦਯੋਗਿਕ ਸਾਂਝੇਦਾਰੀ ਅਤੇ ਸਥਿਰਤਾ-ਚਲਿਤ ਇਨੋਵੇਸ਼ਨ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਸ ਨਾਲ R&D ਖੇਤਰ ਵਿੱਚ NTF ਦੇ ਵਧਦੇ ਪ੍ਰਭਾਵ ਨੂੰ ਵੀ ਮਜ਼ਬੂਤੀ ਮਿਲੇਗੀ, ਜਿਸ ਨਾਲ ਇੱਕ ਸਵੱਛ ਅਤੇ ਟਿਕਾਊ ਭਵਿੱਖ ਵੱਲ ਰਸਤਾ ਖੁਲੇਗਾ।

NTF (India) Private Limited ਬਾਰੇ:

NTF Group, ਜਿਸ ਵਿੱਚ DSIR ਦੁਆਰਾ ਮਨਜ਼ੂਰਸ਼ੁਦਾ R&D, ਸਟਾਈਲਿੰਗ ਅਤੇ ਡਿਜ਼ਾਇਨਿੰਗ ਸਟੂਡੀਓ, ਇੰਜੀਨੀਅਰਿੰਗ ਅਤੇ ਉਤਪਾਦ ਵਿਕਾਸ, ਇੰਜੀਨੀਅਰਿੰਗ ਪਲਾਸਟਿਕ ਅਤੇ ਕੰਪੋਜ਼ਿਟ ਪਾਰਟਸ ਨਿਰਮਾਣ ਸ਼ਾਮਲ ਹਨ, ਇੱਕ ਪ੍ਰਮੁੱਖ ਕੰਪਨੀ ਹੈ। ਕੰਪਨੀ ਟਰਾਂਸਪੋਰਟ ਖੇਤਰ ਵਿੱਚ ਮੁੱਖ ਤੌਰ 'ਤੇ ਆਟੋਮੋਟਿਵ ਉਦਯੋਗ, ਨਿੱਜੀ ਅਤੇ ਵਪਾਰਕ ਵਾਹਨਾਂ ਲਈ ਡਿਜ਼ਾਇਨ, ਇੰਜੀਨੀਅਰਿੰਗ, ਉਤਪਾਦਨ ਅਤੇ ਗਾਹਕ ਸੇਵਾਵਾਂ ਤੱਕ ਵਿਸ਼ਵ-ਪੱਧਰੀ ਐਂਡ-ਟੂ-ਐਂਡ ਮੋਬਿਲਿਟੀ ਹੱਲਾਂ ਪ੍ਰਦਾਨ ਕਰਨ ਦਾ ਚਾਰ ਦਹਾਕਿਆਂ ਦਾ ਅਨੁਭਵ ਹੈ। ਇਹ ਮਾਸ ਟ੍ਰਾਂਜ਼ਿਟ, ਵਿੰਡ ਐਨਰਜੀ ਅਤੇ ਮੈਡੀਕਲ ਡਿਵਾਈਸ ਓਈਐਮਜ਼ ਨੂੰ ਵੀ ਸੇਵਾਵਾਂ ਦਿੰਦੀ ਹੈ।

2500+ ਲੋਕਾਂ ਦੀ ਮਜ਼ਬੂਤ ਟੀਮ, ਨਵੀਨਤਮ ਕਾਰੋਬਾਰਾਂ ਅਤੇ ਆਗੂ ਸੋਚ ਰਾਹੀਂ ਕੰਪਨੀ ਨੇ ਹਮੇਸ਼ਾ ਆਪਣੇ ਗਾਹਕਾਂ ਅਤੇ ਸਮਾਜ ਨੂੰ ਬਿਹਤਰ ਮੁੱਲ ਪ੍ਰਦਾਨ ਕੀਤਾ ਹੈ।

 

*********

PIB Chandigarh: AK/Roos


(Release ID: 2115994) Visitor Counter : 12


Read this release in: English