ਪੰਚਾਇਤੀ ਰਾਜ ਮੰਤਰਾਲਾ
ਭੂਮੀ ਪ੍ਰਬੰਧਨ ‘ਤੇ ਇੰਟਰਨੈਸ਼ਨਲ ਵਰਕਸ਼ਾਪ 22 ਦੇਸ਼ਾਂ ਦੀ ਆਲਮੀ ਭਾਗੀਦਾਰੀ ਦੇ ਨਾਲ ਗੁਰੂਗ੍ਰਾਮ, ਹਰਿਆਣਾ ਵਿੱਚ ਸ਼ੁਰੂ
ਦੇਸ਼ ਭਰ ਵਿੱਚ ਗਿਆਨ ਸਾਂਝਾ ਕਰਨ ਨੂੰ ਹੁਲਾਰਾ ਦੇਣਾ; ਸਵਾਮਿਤਵ ਯੋਜਨਾ ਨੂੰ ਗ੍ਰਾਮੀਣ ਸਸ਼ਕਤੀਕਰਣ ਦੇ ਲਈ ਇੱਕ ਮਾਡਲ ਦੇ ਰੂਪ ਵਿੱਚ ਪ੍ਰਦਰਸ਼ਿਤ ਕੀਤਾ ਗਿਆ
ਪ੍ਰਤੀਭਾਗੀਆਂ ਨੂੰ ਟਿਕਾਊ ਭੂਮੀ ਪ੍ਰਬੰਧਨ ਦੇ ਲਈ ਡ੍ਰੋਨ ਸਰਵੇਖਣ ਅਤੇ ਭੂ-ਸਥਾਨਕ ਟੈਕਨੋਲੋਜੀਆਂ ਵਿੱਚ ਵਿਹਾਰਕ ਜਾਣਕਾਰੀ ਮਿਲੀ
Posted On:
24 MAR 2025 6:11PM by PIB Chandigarh
ਪੰਚਾਇਤੀ ਰਾਜ ਮੰਤਰਾਲਾ ਨੇ ਇੱਕ ਮਹੱਤਵਪੂਰਨ ਉਪਲਬਧੀ ਦੇ ਰੂਪ ਵਿੱਚ ਅੱਜ ਗੁਰੂਗ੍ਰਾਮ ਸਥਿਤ ਹਰਿਆਣਾ ਲੋਕ ਪ੍ਰਸ਼ਾਸਨ ਸੰਸਥਾਨ (ਐੱਚਆਈਪੀਏ) ਵਿੱਚ ਭੂਮੀ ਪ੍ਰਬੰਧਨ ‘ਤੇ ਆਪਣੀ ਤਰ੍ਹਾਂ ਦੀ ਪਹਿਲੀ ਇੰਟਰਨੈਸ਼ਨਲ ਵਰਕਸ਼ਾਪ ਦਾ ਉਦਘਾਟਨ ਕੀਤਾ। ਭਾਰਤੀ ਤਕਨੀਕੀ ਅਤੇ ਆਰਥਿਕ ਸਹਿਯੋਗ (ਆਈਟੀਈਸੀ) ਪ੍ਰੋਗਰਾਮ ਦੇ ਤਹਿਤ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਆਯੋਜਿਤ ਇਸ ਛੇ ਦਿਨਾਂ ਦੀ ਵਰਕਸ਼ਾਪ ਵਿੱਚ ਅਫਰੀਕਾ, ਲੈਟਿਨ ਅਮਰੀਕਾ ਅਤੇ ਦੱਖਣ-ਪੂਰਬ ਏਸ਼ੀਆ ਦੇ 22 ਦੇਸ਼ਾਂ ਦੇ 40 ਤੋਂ ਵੱਧ ਸੀਨੀਅਰ ਅਧਿਕਾਰੀ ਆਲਮੀ ਭੂਮੀ ਪ੍ਰਬੰਧਨ ਚੁਣੌਤੀਆਂ ਦੇ ਸਮਾਧਾਨ ਦੇ ਲਈ ਨਵੇਂ ਰਸਤੇ ਤਲਾਸ਼ਣ ਲਈ ਇਕੱਠੇ ਆਏ ਹਨ। ਇਸ ਦੇ ਉਦਘਾਟਨੀ ਸੈਸ਼ਨ ਵਿੱਚ ਪੰਚਾਇਤੀ ਰਾਜ ਮੰਤਰਾਲੇ ਵਿੱਚ ਐਡੀਸ਼ਨਲ ਸਕੱਤਰ, ਸ਼੍ਰੀ ਸੁਸ਼ੀਲ ਕੁਮਾਰ ਲੋਹਾਨੀ, ਵਿਦੇਸ਼ ਮੰਤਰਾਲੇ ਵਿੱਚ ਐਡੀਸ਼ਨਲ ਸਕੱਤਰ, ਸ਼੍ਰੀ ਵਿਰਾਜ ਸਿੰਘ, ਪੰਚਾਇਤੀ ਰਾਜ ਮੰਤਰਾਲੇ ਵਿੱਚ ਸੰਯੁਕਤ ਸਕੱਤਰ, ਸ਼੍ਰੀ ਅਲੋਕ ਪ੍ਰੇਮ ਨਗਰ ਅਤੇ ਹਰਿਆਣਾ ਲੋਕ ਪ੍ਰਸ਼ਾਸਨ ਸੰਸਥਾਨ ਦੇ ਡਾਇਰੈਕਟਰ ਜਨਰਲ, ਸ਼੍ਰੀ ਰਮੇਸ਼ ਚੰਦਰ ਬਿਧਾਨ ਸਹਿਤ ਸੀਨੀਅਰ ਅਧਿਕਾਰੀਆਂ ਦੀ ਵਿਸ਼ੇਸ਼ ਭਾਗੀਦਾਰੀ ਦੇਖੀ ਗਈ। ਇਹ ਇਤਿਹਾਸਿਕ ਪਹਿਲ ਤਕਨੀਕੀ ਇਨੋਵੇਸ਼ਨ ਅਤੇ ਭੂਮੀ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਦੇ ਮਾਧਿਅਮ ਨਾਲ ਗ੍ਰਾਮੀਣ ਭਾਰਤ ਨੂੰ ਬਦਲਣ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਨਾਲ ਮੇਲ ਖਾਂਦੀ ਹੈ।


ਪੰਚਾਇਤੀ ਰਾਜ ਮੰਤਰਾਲੇ ਵਿੱਚ ਐਡੀਸ਼ਨਲ ਸਕੱਤਰ, ਸ਼੍ਰੀ ਸੁਸ਼ੀਲ ਕੁਮਾਰ ਲੋਹਾਨੀ ਨੇ ਆਪਣੇ ਸੰਬੋਧਨ ਵਿੱਚ ਸਵਾਮਿਤਵ ਦੇ ਪਿੱਛੇ ਦੇ ਦ੍ਰਿਸ਼ਟੀਕੋਣ ਅਤੇ ਆਲਮੀ ਪੱਧਰ ‘ਤੇ ਇਸ ਨੂੰ ਉਤਾਰਨ ਦੀ ਇਸ ਦੀ ਸਮਰੱਥਾ ਨੂੰ ਸਪਸ਼ਟ ਕੀਤਾ ਅਤੇ ਨੀਤੀਗਤ ਪ੍ਰਗਤੀ ਅਤੇ ਭੂਮੀ ਪ੍ਰਬੰਧਨ ਨੂੰ ਲੈ ਕੇ ਭਾਰਤ ਦੇ ਰਣਨੀਤਕ ਦ੍ਰਿਸ਼ਟੀਕੋਣ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਸ਼੍ਰੀ ਲੋਹਾਨੀ ਨੇ ਕਿਹਾ, “ਸਵਾਮਿਤਵ ਸਿਰਫ ਭੂਮੀ ਮੈਪਿੰਗ ਅਭਿਆਸ ਤੋਂ ਕਿਤੇ ਵੱਧ ਦਾ ਪ੍ਰਤੀਨਿਧਤਾ ਕਰਦਾ ਹੈ; ਇਹ ਸੁਰੱਖਿਅਤ ਪ੍ਰਾਪਰਟੀ ਅਧਿਕਾਰਾਂ ਦੇ ਜ਼ਰੀਏ ਗ੍ਰਾਮੀਣ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਵਿਆਪਕ ਦ੍ਰਿਸ਼ਟੀਕੋਣ ਹੈ।” ਉਨ੍ਹਾਂ ਨੇ ਕਿਹਾ, “67,000 ਵਰਗ ਕਿਲੋਮੀਟਰ ਵਿੱਚ 3.17 ਲੱਖ ਤੋਂ ਵੱਧ ਪਿੰਡਾਂ ਦੀ ਮੈਪਿੰਗ ਕਰਨ ਦੇ ਨਾਲ, ਜੋ ਅਨੁਮਾਨਿਤ 132 ਲੱਖ ਕਰੋੜ ਰੁਪਏ ਦੀ ਪ੍ਰਾਪਰਟੀ ਹੈ, ਅਸੀਂ ਇਸ ਮਾਡਲ ਦੀ ਸਕੇਲੇਬੀਲਿਟੀ ਅਤੇ ਪ੍ਰਭਾਵ ਦਾ ਪ੍ਰਦਰਸ਼ਨ ਕੀਤਾ ਹੈ। ਅਸੀਂ ਆਪਣੇ ਅਨੁਭਵਾਂ ਨੂੰ ਸਾਂਝਾ ਕਰਨ ਅਤੇ ਆਪਣੇ ਅੰਤਰਰਾਸ਼ਟਰੀ ਭਾਗੀਦਾਰਾਂ ਤੋਂ ਸਿੱਖਣ ਦੇ ਲਈ ਉਤਸੁਕ ਹਾਂ ਤਾਕਿ ਦੁਨੀਆ ਭਰ ਵਿੱਚ ਭੂਮੀ ਪ੍ਰਬੰਧਨ ਨੂੰ ਸਮੂਹਿਕ ਤੌਰ ‘ਤੇ ਵਧਾਇਆ ਜਾ ਸਕੇ।” ਸ਼੍ਰੀ ਲੋਹਾਨੀ ਨੇ ਭੂਮੀ ਪ੍ਰਬੰਧਨ ਵਿੱਚ ਭੂ-ਸਥਾਨਕ ਟੈਕਨੋਲੋਜੀਆਂ ਦੀ ਪਰਿਵਰਤਨਕਾਰੀ ਭੂਮਿਕਾ ‘ਤੇ ਜ਼ੋਰ ਦਿੱਤਾ, ਅਤੇ ਉਸ ਤਕਨੀਕੀ ਮੁਹਾਰਤ ਨੂੰ ਦਰਸਾਇਆ ਜਿਸ ਨੇ ਸਵਾਮਿਤਵ ਨੂੰ ਦੁਨੀਆ ਦੀ ਸਭ ਤੋਂ ਵੱਡੀਆਂ ਗ੍ਰਾਮੀਣ ਮੈਪਿੰਗ ਪਹਿਲਾਂ ਵਿੱਚੋਂ ਇੱਕ ਬਣਾ ਦਿੱਤਾ ਹੈ। ਉਨ੍ਹਾਂ ਨੇ ਕਿਹਾ, “ਪਰੰਪਰਾਗਤ ਸਰਵੇਖਣ ਵਿਧੀਆਂ ਦੇ ਨਾਲ ਡ੍ਰੋਨ ਟੈਕਨੋਲੋਜੀ ਦੇ ਏਕੀਕਰਣ ਨੇ ਗ੍ਰਾਮੀਣ ਖੇਤਰਾਂ ਦੀ ਮੈਪਿੰਗ ਦੇ ਸਾਡੇ ਦ੍ਰਿਸ਼ਟੀਕੋਣ ਵਿੱਚ ਕ੍ਰਾਂਤੀਕਾਰੀ ਬਦਲਾਅ ਕੀਤਾ ਹੈ, ਜਿਸ ਨਾਲ ਅਭੂਤਪੂਰਵ ਸਟੀਕਤਾ ਅਤੇ ਦਕਸ਼ਤਾ ਹਾਸਲ ਹੋਈ ਹੈ।”
ਇੰਟਰਨੈਸ਼ਨਲ ਵਰਕਸ਼ਾਪ ਨੂੰ ਸੰਬੋਧਨ ਕਰਦੇ ਹੋਏ ਵਿਦੇਸ਼ ਮੰਤਰਾਲੇ ਵਿੱਚ ਐਡੀਸ਼ਨਲ ਸਕੱਤਰ, ਸ਼੍ਰੀ ਵਿਰਾਜ ਸਿੰਘ ਨੇ ਵਰਕਸ਼ਾਪ ਦੇ ਕੂਟਨੀਤਕ ਮਹੱਤਵ ‘ਤੇ ਜ਼ੋਰ ਦਿੱਤਾ। ਸ਼੍ਰੀ ਸਿੰਘ ਨੇ ਕਿਹਾ, “ਇਹ ਪਹਿਲ ਦੱਖਣ-ਦੱਖਣ ਸਹਿਯੋਗ ਅਤੇ ਗਿਆਨ ਸਾਂਝਾ ਕਰਨ ਦੀ ਭਾਰਤ ਦੀ ਪ੍ਰਤੀਬੱਧਤਾ ਦੀ ਉਦਾਹਰਣ ਹੈ। ਸਮਾਨ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਦੇਸ਼ਾਂ ਨੂੰ ਇਕੱਠੇ ਲਿਆ ਕੇ ਅਸੀਂ ਆਲਮੀ ਪੱਧਰ ‘ਤੇ ਭੂਮੀ ਪ੍ਰਬੰਧਨ ਦੇ ਮੁੱਦਿਆਂ ਦਾ ਸਮਾਧਾਨ ਕਰਨ ਦੀ ਦਿਸ਼ਾ ਵਿੱਚ ਇੱਕ ਸਹਿਯੋਗੀ ਦ੍ਰਿਸ਼ਟੀਕੋਣ ਨੂੰ ਹੁਲਾਰਾ ਦੇ ਰਹੇ ਹਨ।” ਉਨ੍ਹਾਂ ਨੇ ਅੰਤਰਰਾਸ਼ਟਰੀ ਸਹਿਯੋਗ ਨੂੰ ਸੁਵਿਧਾਜਨਕ ਬਣਾਉਣ ਵਿੱਚ ਆਈਟੀਈਸੀ ਪ੍ਰੋਗਰਾਮ ਦੀ ਭੂਮਿਕਾ ਅਤੇ ਆਈਟੀਈਸੀ ਦੇ ਉਦੇਸ਼ਾਂ ਨੂੰ ਅੱਗੇ ਵਧਾਉਣ ਵਿੱਚ ਪੰਚਾਇਤੀ ਰਾਜ ਮੰਤਰਾਲੇ ਦੇ ਨਾਲ ਸਹਿਯੋਗ ਦੀ ਭੂਮਿਕਾ ‘ਤੇ ਵੀ ਚਾਨਣਾ ਪਾਇਆ।
ਪੰਚਾਇਤੀ ਰਾਜ ਮੰਤਰਾਲੇ ਵਿੱਚ ਸੰਯੁਕਤ ਸਕੱਤਰ ਸ਼੍ਰੀ ਆਲੋਕ ਪ੍ਰੇਮ ਨਗਰ ਨੇ ਕਿਹਾ ਕਿ ਸਵਾਮਿਤਵ ਯੋਜਨਾ ਇਸ ਗੱਲ ਦਾ ਉਦਾਹਰਣ ਹੈ ਕਿ ਕਿਵੇਂ ਇਨੋਵੇਟਿਵ ਦ੍ਰਿਸ਼ਟੀਕੋਣ ਪ੍ਰਾਪਰਟੀ ਦੇ ਅਧਿਕਾਰਾਂ ਨੂੰ ਸੁਰੱਖਿਅਤ ਕਰਕੇ ਅਤੇ ਆਰਥਿਕ ਸਮਰੱਥਾ ਨੂੰ ਉਜਾਗਰ ਕਰਕੇ ਗ੍ਰਾਮੀਣ ਭਾਈਚਾਰਿਆਂ ਨੂੰ ਬਦਲ ਸਕਦੇ ਹਨ। ਉਨ੍ਹਾਂ ਨੇ ਕਿਹਾ, “ਸਵਾਮਿਤਵ ਦਰਸਾਉਂਦਾ ਹੈ ਕਿ ਭੂਮਿਕਾ ਪ੍ਰਬੰਧਨ ਦੇ ਲਈ ਅਭਿਨਵ ਦ੍ਰਿਸ਼ਟੀਕੋਣ ਗਰੀਬੀ ਵਿੱਚ ਕਮੀ, ਸੁਰੱਖਿਅਤ ਭੂਮੀ ਸਵਾਮਿਤਵ ਅਤੇ ਟਿਕਾਊ ਭੂਮੀ ਉਪਯੋਗ ਨਾਲ ਸਬੰਧਿਤ ਟਿਕਾਊ ਵਿਕਾਸ ਲਕਸ਼ਾਂ ਨੂੰ ਪ੍ਰਾਪਤ ਕਰਨ ਵਿੱਚ ਸਿੱਧਾ ਯੋਗਦਾਨ ਦੇ ਸਕਦੇ ਹਨ।” ਭਾਰਤੀ ਡ੍ਰੋਨ ਸੰਘ ਦੇ ਪ੍ਰਧਾਨ, ਸ਼੍ਰੀ ਸਮਿਤ ਸ਼ਾਹ ਨੇ ਭਾਰਤ ਦੀ ਤੇਜ਼ੀ ਨਾਲ ਵਿਕਸਿਤ ਹੋ ਰਹੀ ਡ੍ਰੋਨ ਪ੍ਰਣਾਲੀ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਕਿਵੇਂ ਨੀਤੀਗਤ ਸੁਧਾਰਾਂ ਅਤੇ ਤਕਨੀਕੀ ਪ੍ਰਗਤੀ ਨੇ ਭਾਰਤ ਨੂੰ ਭੂਮੀ ਪ੍ਰਬੰਧਨ ਵਿੱਚ ਡ੍ਰੋਨ-ਅਧਾਰਿਤ ਸਮਾਧਾਨਾਂ ਵਿੱਚ ਲੀਡਰ ਦੇ ਰੂਪ ਵਿੱਚ ਸਥਾਪਿਤ ਕੀਤਾ ਹੈ।
ਭੂ-ਸਥਾਨਕ ਟੈਕਨੋਲੋਜੀਆਂ ਅਤੇ ਡ੍ਰੋਨ ਸਮਾਧਾਨਾਂ ਵਿੱਚ ਇਨੋਵੇਸ਼ਨ
ਉਦਘਾਟਨ ਦਿਵਸ ਦਾ ਇੱਕ ਪ੍ਰਮੁੱਖ ਆਕਰਸ਼ਣ ਅਤਿਆਧੁਨਿਕ ਪ੍ਰਦਰਸ਼ਨੀ ਸੀ, ਜਿਸ ਵਿੱਚ ਭੂਮੀ ਪ੍ਰਬੰਧਨ, ਡਿਜੀਟਲ ਕੈਡਸਟ੍ਰਲ ਸਿਸਟਮ ਅਤੇ ਭੂ-ਸਥਾਨਕ ਟੈਕਨੋਲੋਜੀਆਂ ਵਿੱਚ ਨਵੀਨਤਮ ਪ੍ਰਗਤੀ ‘ਤੇ ਚਾਨਣਾ ਪਾਇਆ ਗਿਆ। ਇਸ ਪ੍ਰੋਗਰਾਮ ਵਿੱਚ ਸਟੀਕ ਡ੍ਰੋਨ ਮੈਪਿੰਗ ਅਤੇ 3ਡੀ ਭੂ-ਸਥਾਨਕ ਡੇਟਾ ਐਨਾਲੀਟਿਕਸ ਤੋਂ ਲੈ ਕੇ ਏਕੀਕ੍ਰਿਤ ਭੂਮੀ ਪ੍ਰਬੰਧਨ ਪ੍ਰਣਾਲੀਆਂ ਤੱਕ ਤਕਨੀਕੀ ਸਮਾਧਾਨਾਂ ਦੀ ਇੱਕ ਵਿਸਤ੍ਰਿਤ ਚੇਨ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨੀ ਵਿੱਚ ਭੂਮੀ ਪ੍ਰਬੰਧਨ ਨੂੰ ਵਧਾਉਣ ਦੇ ਲਈ ਡਿਜ਼ਾਈਨ ਕੀਤੇ ਗਏ ਉੱਚ-ਸਟੀਕ ਸਰਵੇਖਣ ਉਪਕਰਣ ਅਤੇ ਵਿਆਪਕ ਜੀਆਈਐੱਸ ਅਨੁਪ੍ਰਯੋਗਾਂ ‘ਤੇ ਵੀ ਚਾਨਣਾ ਪਾਇਆ ਗਿਆ। ਇਸ ਵਿੱਚ ਡ੍ਰੋਨ ਤਕਨੀਕ ਅਤੇ ਯੂਏਵੀ-ਅਧਾਰਿਤ ਭੂਮੀ ਪ੍ਰਬੰਧਨ ਸਮਾਧਾਨਾਂ ਵਿੱਚ ਸਥਾਨਕ ਇਨੋਵੇਸ਼ਨਾਂ ਨੂੰ ਪ੍ਰਮੁੱਖਤਾ ਨਾਲ ਦਿਖਾਇਆ ਗਿਆ। ਨਾਲ ਹੀ ਸਰਕਾਰੀ ਸੰਸਥਾਵਾਂ ਦੇ ਯੋਗਦਾਨ ਨੇ ਸਰਵੇਖਣ-ਗ੍ਰੇਡ ਡ੍ਰੋਨ, ਸੀਓਆਰਐੱਸ ਐਂਡ ਰੋਵਰ ਸਿਸਟਮ ਅਤੇ ਹੋਰ ਪਰਿਵਰਤਨਕਾਰੀ ਉਪਕਰਣਾਂ ਦਾ ਪ੍ਰਦਰਸ਼ਨ ਕੀਤਾ। ਉਪਸਥਿਤ ਲੋਕਾਂ ਨੂੰ ਡ੍ਰੋਨ ਉਡਾਨ ਯੋਜਨਾ, ਡੇਟਾ ਪ੍ਰੋਸੈੱਸਿੰਗ ਤਕਨੀਕਾਂ ਅਤੇ ਰੀਅਲ-ਟਾਇਮ, ਉੱਚ-ਸਟੀਕਤਾ ਸਰਵੇਖਣ ਸਮਰੱਥਾਵਾਂ ਦੇ ਵਿਹਾਰਕ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਣ ਦਾ ਅਵਸਰ ਮਿਲਿਆ।
Y8G0.jpeg)
ਤਕਨੀਕੀ ਸੈਸ਼ਨਾਂ ਵਿੱਚ ਸਵਾਮਿਤਵ ਦੇ ਪ੍ਰਭਾਵ ਅਤੇ ਕਾਰਜਪ੍ਰਣਾਲੀ ‘ਤੇ ਚਾਨਣਾ ਪਾਇਆ ਗਿਆ
ਉਦਘਾਟਨ ਦੇ ਦਿਨ, ਪ੍ਰਤੀਭਾਗੀਆਂ ਨੇ ਭੂਮੀ ਪ੍ਰਬੰਧਨ ਦੇ ਆਧੁਨਿਕੀਕਰਣ ਅਤੇ ਇਸ ਦੇ ਪ੍ਰਭਾਵ ਦੇ ਨਾਲ-ਨਾਲ ਸੰਸਾਧਨ ਜੁਟਾਉਣ ਅਤੇ ਪ੍ਰਸ਼ਾਸਨਿਕ ਕਾਰਜਾਂ ‘ਤੇ ਗਹਿਰੀ ਤਕਨੀਕੀ ਚਰਚਾ ਕੀਤੀ। ਸਵਾਮਿਤਵ ਯੋਜਨਾ ਦਾ ਇੱਕ ਵਿਆਪਕ ਅਵਲੋਕਨ ਪੇਸ਼ ਕੀਤਾ ਗਿਆ। ਇਸ ਵਿੱਚ ਇਸ ਦੇ ਉਦੇਸ਼ਾਂ, ਲਾਗੂਕਰਨ ਰਣਨੀਤੀ ਅਤੇ ਗ੍ਰਾਮੀਣ ਭਾਈਚਾਰਿਆਂ ‘ਤੇ ਇਸ ਦੇ ਸਕਾਰਾਤਮਕ ਪ੍ਰਭਾਵ, ਖਾਸ ਤੌਰ ‘ਤੇ ਵਿੱਤੀ ਸਮਾਵੇਸ਼ਨ ਅਤੇ ਆਰਥਿਕ ਸਸ਼ਕਤੀਕਰਣ ਨੂੰ ਹੁਲਾਰਾ ਦੇਣ ‘ਤੇ ਜ਼ੋਰ ਦਿੱਤਾ ਗਿਆ। ਵਿਭਿੰਨ ਦੇਸ਼ਾਂ ਤੋਂ ਪ੍ਰਸਤੁਤੀਆਂ ਭੂਮੀ ਪ੍ਰਬੰਧਨ ਪ੍ਰਣਾਲੀਆਂ ਵਿੱਚ ਉਨ੍ਹਾਂ ਦੇ ਅਨੁਭਵ ਅਤੇ ਬਿਹਤਰੀਨ ਪਿਰਤਾਂ ਨੂੰ ਸਾਂਝਾ ਕਰਦੇ ਹੋਏ ਵੀ ਪੇਸ਼ ਕੀਤੀਆਂ ਗਈਆਂ। ਪ੍ਰਤੀਭਾਗੀਆਂ ਨੂੰ ਵਿਹਾਰਕ ਡ੍ਰੋਨ ਪ੍ਰਦਰਸ਼ਨਾਂ, ਵਿਕ੍ਰੇਤਾਵਾਂ ਦੇ ਨਾਲ ਸੰਵਾਦਾਤਮਕ ਸੈਸ਼ਨਾਂ ਅਤੇ ਸਿੱਖਣ ਦੇ ਪਰਿਣਾਮਾਂ ਨੂੰ ਮਜ਼ਬੂਤ ਕਰਨ ਦੇ ਲਈ ਗਿਆਨ ਮੁੱਲਾਂਕਣ ਨਾਲ ਵੀ ਲਾਭ ਹੋਇਆ।
ਆਲਮੀ ਭਾਗੀਦਾਰੀ ਨਾਲ ਅੰਤਰਰਾਸ਼ਟਰੀ ਰੁਚੀ ਉਜਾਗਰ
ਇਸ ਵਰਕਸ਼ਾਪ ਵਿੱਚ ਤੁਰਕਮੇਨਿਸਤਾਨ, ਕੋਲੰਬੀਆ, ਜ਼ਿੰਬਾਬਵੇ, ਫਿਜੀ ਸਹਿਤ 22 ਦੇਸ਼ਾਂ ਦੇ ਪ੍ਰਤੀਨਿਧੀਆਂ ਦੀ ਮਹੱਤਵਪੂਰਨ ਅੰਤਰਰਾਸ਼ਟਰੀ ਭਾਗੀਦਾਰੀ ਹੋਈ ਹੈ, ਜੋ ਭੂਮੀ ਪ੍ਰਬੰਧਨ ਦੇ ਮੁੱਦਿਆਂ ਦੇ ਆਲਮੀ ਮਹੱਤਵ ਨੂੰ ਦਰਸਾਉਂਦਾ ਹੈ। ਸੰਵਾਦਾਤਮਕ ਤਕਨੀਕੀ ਸੈਸ਼ਨ, ਖੇਤਰ ਦੇ ਦੌਰੇ ਅਤੇ ਵਿਹਾਰਕ ਪ੍ਰਦਰਸ਼ਨਾਂ ਵਾਲੀ ਇਹ ਵਰਕਸ਼ਾਪ ਦੱਖਣ-ਦੱਖਣ ਸਹਿਯੋਗ ਵਿੱਚ ਭਾਰਤ ਦੀ ਅਗਵਾਈਕਾਰੀ ਭੂਮਿਕਾ ‘ਤੇ ਚਾਨਣਾ ਪਾਉਂਦੀ ਹੈ। ਸਵਾਮਿਤਵ ਦੇ ਮਾਧਿਅਮ ਨਾਲ ਤਕਨੀਕੀ ਮੁਹਾਰਤ, ਨੀਤੀ ਮਾਰਗਦਰਸ਼ਨ ਅਤੇ ਕੌਸ਼ਲ ਵਿਕਾਸ ਦੇ ਅਵਸਰ ਪ੍ਰਦਾਨ ਕਰਕੇ, ਭਾਰਤ ਭਾਗੀਦਾਰ ਦੇਸ਼ਾਂ ਦੇ ਲਈ ਭੂਮੀ ਪ੍ਰਬੰਧਨ, ਪ੍ਰਾਪਰਟੀ ਅਧਿਕਾਰ ਪ੍ਰਬੰਧਨ ਅਤੇ ਗ੍ਰਾਮੀਣ ਵਿਕਾਸ ਵਿੱਚ ਸੰਸਥਾਗਤ ਸਮਰੱਥਾ ਦੇ ਨਿਰਮਾਣ ਵਿੱਚ ਯੋਗਾਦਨ ਦੇ ਰਿਹਾ ਹੈ। ਇਹ ਪ੍ਰੋਗਰਾਮ ਪ੍ਰਾਪਰਟੀ ਵਿਵਾਦ, ਪੁਰਾਣੇ ਭੂਮੀ ਡੇਟਾਬੇਸ ਅਤੇ ਹਾਈ-ਰਿਜ਼ੌਲਿਊਸ਼ਨ ਵਾਲੇ ਡਿਜੀਟਲ ਮੈਪ ਦੀ ਜ਼ਰੂਰਤ ਜਿਹੀਆਂ ਚੁਣੌਤੀਆਂ ਦਾ ਪਤਾ ਲਗਾਉਂਦਾ ਹੈ। ਇਹ ਛੇ ਦਿਨਾਂ ਇੰਟਰਨੈਸ਼ਨਲ ਵਰਕਸ਼ਾਪ ਵਿਸਤ੍ਰਿਤ ਤਕਨੀਕੀ ਸੈਸ਼ਨਾਂ, ਖੇਤਰ ਪ੍ਰਦਰਸ਼ਨਾਂ ਅਤੇ ਸਰਵੇ ਆਫ ਇੰਡੀਆ ਲੈਬ ਦੇ ਦੌਰੇ ਦੇ ਨਾਲ ਜਾਰੀ ਰਹੇਗੀ।
ਸਵਾਮਿਤਵ ਯੋਜਨਾ ਬਾਰੇ: ਸਵਾਮਿਤਵ (ਗ੍ਰਾਮੀਣ ਖੇਤਰਾਂ ਵਿੱਚ ਉੱਚ ਟੈਕਨੋਲੋਜੀ ਦੇ ਨਾਲ ਪਿੰਡਾਂ ਦੀ ਆਬਾਦੀ ਦਾ ਸਰਵੇਖਣ ਅਤੇ ਮੈਪਿੰਗ) ਯੋਜਨਾ ਭਾਰਤ ਸਰਕਾਰ ਦੀ ਇੱਕ ਪ੍ਰਮੁੱਖ ਪਹਿਲ ਹੈ ਜਿਸ ਨੂੰ ਪੰਚਾਇਤੀ ਰਾਜ ਮੰਤਰਾਲਾ ਲਾਗੂ ਕਰਦਾ ਹੈ। ਇਸ ਦਾ ਉਦੇਸ਼ ਪਿੰਡਾਂ ਦੇ ਬਸਾਵਟ ਖੇਤਰਾਂ ਦੀ ਮੈਪਿੰਗ ਕਰਨ ਦੇ ਲਈ ਡ੍ਰੋਨ ਸਰਵੇਖਣ ਤਕਨੀਕ ਦਾ ਉਪਯੋਗ ਕਰਕੇ ਗ੍ਰਾਮੀਣ ਪ੍ਰਾਪਰਟੀ ਮਾਲਕਾਂ ਨੂੰ “ਅਧਿਕਾਰਾਂ ਦਾ ਰਿਕਾਰਡ” ਪ੍ਰਦਾਨ ਕਰਨਾ ਹੈ। ਇਸ ਯੋਜਨਾ ਨੇ ਪੂਰੇ ਭਾਰਤ ਵਿੱਚ 3.17 ਲੱਖ ਤੋਂ ਵੱਧ ਪਿੰਡਾਂ ਦਾ ਸਫਲਤਾਪੂਰਵਕ ਮੈਪਿੰਗ ਕੀਤਾ ਹੈ, ਜੋ 132 ਲੱਖ ਕਰੋੜ ਰੁਪਏ ਦੀ ਅਨੁਮਾਨਿਤ ਪ੍ਰਾਪਰਟੀ ਹੈ।
***
ਅਦਿਤੀ ਅਗਰਵਾਲ
(Release ID: 2114935)
Visitor Counter : 8