ਰੇਲ ਮੰਤਰਾਲਾ
azadi ka amrit mahotsav

ਭਾਰਤੀ ਰੇਲਵੇ ਨੇ ਆਰਡੀਐੱਸਓ ਅਤੇ ਆਈਆਈਟੀ ਮਦਰਾਸ ਦਰਮਿਆਨ ਸਹਿਮਤੀ ਪੱਤਰ ਦੇ ਨਾਲ ਹਾਈਪਰਲੂਪ ਟੈਕਨੋਲੋਜੀ ਨੂੰ ਅੱਗੇ ਵਧਾਇਆ, 20.89 ਕਰੋੜ ਰੁਪਏ ਦੀ ਫੰਡਿੰਗ ਹਾਸਲ ਕੀਤੀ

Posted On: 19 MAR 2025 5:03PM by PIB Chandigarh

ਹਾਈਪਰਲੂਪ ਇੱਕ ਉਭਰਦੀ ਹੋਈ ਟੈਕਨੋਲੋਜੀ ਹੈ ਅਤੇ ਹੁਣ ਵਿਕਾਸ ਦੇ ਸ਼ੁਰੂਆਤੀ ਪੜਾਅ ਵਿੱਚ ਹੈ। ਹਾਈਪਰਲੂਪ ਦੇ ਤਕਨੀਕੀ ਅਤੇ ਸੁਰੱਖਿਆ ਮਿਆਰਾਂ ਨੂੰ ਹਾਲੇ ਦੁਨੀਆ ਭਰ ਵਿੱਚ ਤਿਆਰ ਕੀਤਾ ਜਾਣਾ ਬਾਕੀ ਹੈ। ਹਾਈਪਰਲੂਪ ਦੇ ਹੋਰ ਟ੍ਰਾਂਸਪੋਰਟੇਸ਼ਨਲ ਸਾਧਨਾਂ ਦੀ ਤੁਲਨਾ ਵਿੱਚ ਵਧੇਰੇ ਤੇਜ਼, ਵਧੇਰੇ ਊਰਜਾ ਕੁਸ਼ਲ ਅਤੇ ਟਿਕਾਊ ਹੋਣ ਦੀ ਉਮੀਦ ਹੈ। ਇੱਕ ਪਹਿਲ ਦੇ ਰੂਪ ਵਿੱਚ, ਰੇਲ ਮੰਤਰਾਲੇ ਦੇ ਤਹਿਤ ਇੱਕ ਇਕਾਈ, ਰਿਸਰਚ ਡਿਜ਼ਾਈਨ ਅਤੇ ਸਟੈਂਡਰਡਜ਼ ਆਰਗੇਨਾਈਜ਼ੇਸ਼ਨ (ਆਰਡੀਐੱਸਓ) ਨੇ ਇਸ ਟੈਕਨੋਲੋਜੀ ਦੀ ਤਸਦੀਕ ਲਈ ਆਈਆਈਟੀ/ਮਦਰਾਸ ਵਿੱਚ ਭਵਿੱਖ ਦੇ ਪੂਰਨ ਪੈਮਾਨੇ ਦੇ ਹਾਈਪਰਲੂਪ ਦੇ ਪੌਡ, ਟੈਸਟ ਟ੍ਰੈਕ ਅਤੇ ਵੈਕਿਊਮ ਟਿਊਬ ਸੁਵਿਧਾ ਦੇ ਸਬ-ਸਕੇਲ ਮਾਡਲ ਦੇ ਵਿਕਾਸ ਦੇ ਉਦੇਸ਼ ਨਾਲ ਹਾਈਪਰਲੂਪ ਟੈਕਨੋਲੋਜੀ ਲਈ ਉਤਕ੍ਰਿਸ਼ਟਤਾ ਕੇਂਦਰ ਸਥਾਪਿਤ ਕਰਨ ਲਈ 20.89 ਕਰੋੜ ਰੁਪਏ ਦੀ ਫੰਡਿੰਗ ਦੇ ਨਾਲ ਆਈਆਈਟੀ/ਮਦਰਾਸ ਦੇ ਨਾਲ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਹਨ।

ਕੇਂਦਰੀ ਰੇਲ,ਸੂਚਨਾ ਅਤੇ ਪ੍ਰਸਾਰਣ ਅਤੇ ਇਲੈਕਟ੍ਰੌਨਿਕਸ ਅਤੇ ਇਨਫਰਮੇਸ਼ਨ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅੱਜ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।

*****

ਧਰਮੇਂਦਰ ਤਿਵਾਰੀ/ਸ਼ਤਰੁੰਜੈ ਕੁਮਾਰ


(Release ID: 2113415)
Read this release in: English , Urdu , Hindi , Tamil