ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਬਿਊਰੋ ਆਫ਼ ਇੰਡੀਅਨ ਸਟੈਂਡਰਡ ਨੇ ਅਸੁਰੱਖਿਅਤ ਗੈਰ-ਪ੍ਰਮਾਣਿਤ ਉਤਪਾਦਾਂ ਨੂੰ ਵੇਚਣ ਵਾਲੇ ਈ-ਕਾਮਰਸ ਪਲੈਟਫਾਰਮਾਂ ’ਤੇ ਕਾਰਵਾਈ ਕੀਤੀ
Posted On:
15 MAR 2025 5:49PM by PIB Chandigarh
ਬਿਊਰੋ ਆਫ਼ ਇੰਡੀਅਨ ਸਟੈਂਡਰਡ (ਬੀਆਈਐੱਸ) ਨੇ ਈ-ਕਾਮਰਸ ਪਲੈਟਫਾਰਮਾਂ ਦੇ ਮਾਧਿਅਮ ਰਾਹੀਂ ਮਿਆਰਾਂ ਦੀ ਪਾਲਣਾ ਨਾ ਕਰਨ ਵਾਲੇ ਉਤਪਾਦਾਂ ਦੀ ਵੰਡ ’ਤੇ ਰੋਕ ਲਗਾਉਣ ਦੇ ਲਈ ਲਖਨਊ, ਗੁਰੂਗ੍ਰਾਮ ਅਤੇ ਦਿੱਲੀ ਜਿਹੇ ਸ਼ਹਿਰਾਂ ਵਿੱਚ ਐਮਾਜ਼ੌਨ ਅਤੇ ਫਲਿੱਪਕਾਰਟ ਸਮੇਤ ਪ੍ਰਮੁੱਖ ਈ-ਕਾਮਰਸ ਪਲੈਟਫਾਰਮਾਂ ਦੇ ਕਈ ਗੋਦਾਮਾਂ ’ਤੇ ਤਲਾਸ਼ੀ ਅਤੇ ਜ਼ਬਤੀ ਅਭਿਯਾਨ ਚਲਾਇਆ ਹੈ।
ਹਾਲ ਹੀ ਵਿੱਚ 07 ਮਾਰਚ 2025 ਨੂੰ ਲਖਨਊ ਵਿੱਚ ਐਮਾਜ਼ੌਨ ਦੇ ਗੋਦਾਮ ’ਤੇ ਕੀਤੀ ਗਈ ਛਾਪੇਮਾਰੀ ਵਿੱਚ ਬੀਆਈਐੱਸ ਨੇ ਲਾਜ਼ਮੀ ਬੀਆਈਐੱਸ ਪ੍ਰਮਾਣੀਕਰਣ ਤੋਂ ਰਹਿਤ 215 ਖਿਡੌਣਿਆਂ ਅਤੇ 24 ਹੈਂਡ ਬਲੈਂਡਰ ਜ਼ਬਤ ਕੀਤੇ। ਇਸ ਤੋਂ ਪਹਿਲਾਂ, ਫਰਵਰੀ 2025 ਵਿੱਚ, ਗੁਰੂਗ੍ਰਾਮ ਵਿੱਚ ਐਮਾਜ਼ੌਨ ਦੇ ਗੋਦਾਮ ਵਿੱਚ ਇਸੇ ਤਰ੍ਹਾਂ ਦੀ ਕਾਰਵਾਈ ਦੇ ਨਤੀਜੇ ਵਜੋਂ ਪ੍ਰਮਾਣੀਕਰਣ ਤੋਂ ਰਹਿਤ 58 ਐਲੂਮੀਨੀਅਮ ਫੋਇਲ, 34 ਧਾਤਾਂ ਦੇ ਪਾਣੀ ਦੀਆਂ ਬੋਤਲਾਂ, 25 ਖਿਡੌਣਿਆਂ, 20 ਹੈਂਡ ਬਲੈਂਡਰ, 7 ਪੀਵੀਸੀ ਕੇਬਲ, 2 ਫੂਡ ਮਿਕਸਰ ਅਤੇ 1 ਸਪੀਕਰ ਜ਼ਬਤ ਕੀਤੇ ਗਏ ਸਨ।
ਇਸੇ ਤਰ੍ਹਾਂ, ਗੁਰੂਗ੍ਰਾਮ ਵਿੱਚ ਇੰਸਟਾਕਾਰਟ ਸਰਵਿਸਿਜ਼ ਪ੍ਰਾਇਵੇਟ ਲਿਮਿਟਿਡ ਦੁਆਰਾ ਸੰਚਾਲਿਤ ਫਲਿਪਕਾਰਟ ਦੇ ਗੋਦਾਮ ’ਤੇ ਛਾਪੇਮਾਰੀ ਵਿੱਚ, ਬੀਆਈਐੱਸ ਨੇ ਗੈਰ-ਪ੍ਰਮਾਣਿਤ 534 ਸਟੇਨਲੈਸ ਸਟੀਲ ਦੀਆਂ ਬੋਤਲਾਂ (ਵੈਕਿਊਮ ਇੰਸੂਲੇਟਿਡ), 134 ਖਿਡੌਣਿਆਂ ਅਤੇ 41 ਸਪੀਕਰ ਜ਼ਬਤ ਕੀਤੇ। ਐਮਾਜ਼ੌਨ ਅਤੇ ਫਲਿਪਕਾਰਟ ਦੋਵਾਂ ਦੁਆਰਾ ਵਿਭਿੰਨ ਉਲੰਘਣਾਵਾਂ ਦੇ ਸਬੰਧ ਵਿੱਚ ਬੀਆਈਐੱਸ ਦੀ ਜਾਂਚ ਤੋਂ ਪਤਾ ਲੱਗਿਆ ਕਿ ਗੈਰ-ਪ੍ਰਮਾਣਿਤ ਉਤਪਾਦ ਟੈਕਵਿਜ਼ਨ ਇੰਟਰਨੈਸ਼ਨਲ ਪ੍ਰਾਇਵੇਟ ਲਿਮਿਟਿਡ ਨਾਲ਼ ਸਬੰਧਿਤ ਸਨ। ਇਸ ਸੁਰਾਗ ’ਤੇ ਕਾਰਵਾਈ ਕਰਦੇ ਹੋਏ, ਬੀਆਈਐੱਸ ਨੇ ਦਿੱਲੀ ਵਿੱਚ ਟੈਕਵਿਜ਼ਨ ਇੰਟਰਨੈਸ਼ਨਲ ਦੀਆਂ ਦੋ ਵੱਖ-ਵੱਖ ਸੁਵਿਧਾਵਾਂ ’ਤੇ ਛਾਪੇਮਾਰੀ ਕੀਤੀ, ਜਿਸ ਵਿੱਚ ਬੀਆਈਐੱਸ ਪ੍ਰਮਾਣੀਕਰਣ ਤੋਂ ਰਹਿਤ ਲਗਭਗ 7,000 ਇਲੈਕਟ੍ਰਿਕ ਵਾਟਰ ਹੀਟਰ, 4,000 ਇਲੈਕਟ੍ਰਿਕ ਫੂਡ ਮਿਕਸਰ, 95 ਇਲੈਕਟ੍ਰਿਕ ਰੂਮ ਹੀਟਰ ਅਤੇ 40 ਗੈਸ ਸਟੋਵ ਪਾਏ ਗਏ। ਜ਼ਬਤ ਕੀਤੇ ਗਏ ਗੈਰ-ਪ੍ਰਮਾਣਿਤ ਉਤਪਾਦਾਂ ਵਿੱਚ ਡਿਜੀਸਮਾਰਟ, ਐਕਟਿਵਾ, ਇਨਾਲਸਾ, ਸੈਲੋ ਸਵਿਫਟ, ਬਟਰਫਲਾਈ, ਆਦਿ ਜਿਹੇ ਬ੍ਰਾਂਡ ਸ਼ਾਮਲ ਹਨ।
ਬੀਆਈਐੱਸ ਸਮਾਨ ਜ਼ਬਤ ਕਰਨ ਤੋਂ ਬਾਅਦ ਜ਼ਿੰਮੇਵਾਰ ਸੰਸਥਾਵਾਂ ਨੂੰ ਜਵਾਬਦੇਹ ਠਹਿਰਾਉਣ ਦੇ ਲਈ ਬੀਆਈਐੱਸ ਐਕਟ, 2016 ਦੇ ਤਹਿਤ ਕਾਨੂੰਨੀ ਕਾਰਵਾਈ ਸ਼ੁਰੂ ਕਰਦਾ ਹੈ। ਬੀਆਈਐੱਸ ਨੇ ਪਹਿਲਾਂ ਹੀ ਬੀਆਈਐੱਸ ਐਕਟ, 2016 ਦੀ ਧਾਰਾ 17(1) ਅਤੇ 17(3) ਦੀ ਉਲੰਘਣਾ ਦੇ ਲਈ ਮੈਸਰਜ਼ ਟੈਕਵਿਜ਼ਨ ਇੰਟਰਨੈਸ਼ਨਲ ਪ੍ਰਾਇਵੇਟ ਲਿਮਿਟਿਡ ਦੇ ਖ਼ਿਲਾਫ਼ ਦੋ ਅਦਾਲਤੀ ਮਾਮਲੇ ਦਾਇਰ ਕੀਤੇ ਹਨ। ਜ਼ਬਤੀ ਦੀਆਂ ਹੋਰ ਕਾਰਵਾਈਆਂ ਦੇ ਲਈ ਵਾਧੂ ਮਾਮਲੇ ਦਾਇਰ ਕੀਤੇ ਜਾਣ ਦੀ ਪ੍ਰਕਿਰਿਆ ਚੱਲ ਰਹੀ ਹੈ। ਬੀਆਈਐੱਸ ਐਕਟ, 2016 ਦੀ ਧਾਰਾ 17 ਦੇ ਤਹਿਤ, ਡਿਫਾਲਟਰਾਂ ਨੂੰ ਘੱਟੋ-ਘੱਟ 2 ਲੱਖ ਰੁਪਏ ਦਾ ਜੁਰਮਾਨਾ ਦੇਣਾ ਪੈਂਦਾ ਹੈ, ਜੋ ਵੇਚੇ ਗਏ ਜਾਂ ਵਿਕਰੀ ਦੇ ਲਈ ਪੇਸ਼ ਕੀਤੇ ਗਏ ਸਮਾਨ ਦੇ ਮੁੱਲ ਤੋਂ ਦਸ ਗੁਣਾ ਤੱਕ ਹੋ ਸਕਦਾ ਹੈ। ਇਸ ਤੋਂ ਇਲਾਵਾ, ਉਲੰਘਣਾ ਦੀ ਗੰਭੀਰਤਾ ਦੇ ਅਧਾਰ ’ਤੇ ਅਪਰਾਧੀਆਂ ਨੂੰ ਦੋ ਸਾਲ ਤੱਕ ਦੀ ਕੈਦ ਵੀ ਹੋ ਸਕਦੀ ਹੈ।
ਬੀਆਈਐੱਸ ਸਰਗਰਮ ਰੂਪ ਨਾਲ ਬਜ਼ਾਰ ਦੀ ਨਿਗਰਾਨੀ ਕਰ ਰਿਹਾ ਹੈ, ਤਾਕਿ ਈ-ਕਾਮਰਸ ਪਲੈਟਫਾਰਮਾਂ ਸਮੇਤ ਬਾਜ਼ਾਰ ਵਿੱਚ ਉਪਲਬਧ ਉਪਭੋਗਤਾ ਉਤਪਾਦਾਂ ਦੁਆਰਾ ਲਾਗੂ ਸੁਰੱਖਿਆ ਅਤੇ ਗੁਣਵੱਤਾ ਮਿਆਰਾਂ ਦੀ ਪਾਲਣਾ ਸੁਨਿਸ਼ਚਿਤ ਕੀਤੀ ਜਾ ਸਕੇ। ਨਿਗਰਾਨੀ ਦੇ ਤਹਿਤ, ਬੀਆਈਐੱਸ ਵਿਭਿੰਨ ਉਪਭੋਗਤਾ ਉਤਪਾਦਾਂ ਨੂੰ ਖਰੀਦਦਾ ਹੈ ਅਤੇ ਨਿਰਧਾਰਤ ਮਿਆਰਾਂ ਦੀ ਪਾਲਣਾ ਦੀ ਪੁਸ਼ਟੀ ਦੇ ਲਈ ਉਨ੍ਹਾਂ ਦੀ ਸਖ਼ਤੀ ਨਾਲ ਜਾਂਚ ਕਰਦਾ ਹੈ।
ਬਾਜ਼ਾਰ ਨਿਗਰਾਨੀ ਦੇ ਦਾਇਰੇ ਵਿੱਚ ਆਉਣ ਵਾਲੇ ਉਤਪਾਦਾਂ ਵਿੱਚ ਆਮ ਤੌਰ ’ਤੇ ਇਸਤੇਮਾਲ ਹੋਣ ਵਾਲੇ ਉਪਭੋਗਤਾ ਸਮਾਨ ਜਿਵੇਂ ਕਿ ਘਰੇਲੂ ਪ੍ਰੈਸ਼ਰ ਕੁੱਕਰ, ਹੈਂਡ ਹੈਲਡ ਬਲੈਂਡਰ, ਫੂਡ ਮਿਕਸਰ, ਇਲੈਕਟ੍ਰਿਕ ਆਇਰਨ, ਰੂਮ ਹੀਟਰ, ਪੀਵੀਸੀ ਕੇਬਲ, ਗੈਸ ਸਟੋਵ, ਖਿਡੌਣੇ, ਦੋਪਹੀਆ ਵਾਹਨ ਹੈਲਮੇਟ, ਸਵਿੱਚ, ਸਾਕੇਟ ਅਤੇ ਖਾਣ-ਪੀਣ ਪਦਾਰਥਾਂ ਦੀ ਪੈਕੇਜਿੰਗ ਦੇ ਲਈ ਐਲੂਮੀਨੀਅਮ ਫੋਇਲ ਸ਼ਾਮਲ ਹਨ। ਘਟੀਆ ਗੁਣਵੱਤਾ ਵਾਲੇ ਉਤਪਾਦਾਂ ਤੋਂ ਸੰਭਾਵੀ ਖ਼ਤਰਿਆਂ ਨੂੰ ਦੇਖਦੇ ਹੋਏ, ਕੇਂਦਰ ਸਰਕਾਰ ਨੇ ਜਨਹਿਤ ਵਿੱਚ ਇਨ੍ਹਾਂ ਉਤਪਾਦਾਂ ਦੇ ਲਈ ਬੀਆਈਐੱਸ ਪ੍ਰਮਾਣੀਕਰਣ ਲਾਜ਼ਮੀ ਕਰ ਦਿੱਤਾ ਹੈ।
ਹਾਲਾਂਕਿ, ਆਪਣੀਆਂ ਨਿਗਰਾਨੀ ਗਤੀਵਿਧੀਆਂ ਦੇ ਦੌਰਾਨ, ਬੀਆਈਐੱਸ ਨੇ ਪਾਇਆ ਹੈ ਕਿ ਕਈ ਗੈਰ-ਪ੍ਰਮਾਣਿਤ ਉਤਪਾਦ ਐਮਾਜ਼ਨ, ਫਲਿਪਕਾਰਟ, ਮੀਸ਼ੋ, ਮਯੰਤਰਾ, ਬਿੱਗਬਾਸਕਿਟ ਜਿਹੇ ਈ-ਕਾਮਰਸ ਪਲੈਟਫਾਰਮਾਂ ’ਤੇ ਵੇਚੇ ਜਾ ਰਹੇ ਹਨ, ਜਦੋਂ ਕਿ ਇਨ੍ਹਾਂ ਉਤਪਾਦਾਂ ਦੇ ਲਈ ਬੀਆਈਐੱਸ ਪ੍ਰਮਾਣੀਕਰਣ ਲਾਜ਼ਮੀ ਕਰ ਦਿੱਤਾ ਗਿਆ ਹੈ। ਗੈਰ-ਪ੍ਰਮਾਣਿਤ ਉਤਪਾਦਾਂ ਵਿੱਚ ਉਹ ਉਤਪਾਦ ਸ਼ਾਮਲ ਹਨ ਜਿਨ੍ਹਾਂ ’ਤੇ ਆਈਐੱਸਆਈ ਮਾਰਕ ਨਹੀਂ ਹੁੰਦਾ ਜਾਂ ਜਿਨ੍ਹਾਂ ’ਤੇ ਅਵੈਧ ਲਾਇਸੈਂਸ ਨੰਬਰ (ਸੀਐੱਮ/ਐੱਲ ਨੰਬਰ) ਦੇ ਨਾਲ਼ ਆਈਐੱਸਆਈ ਮਾਰਕ ਹੈ। ਇਹ ਗੈਰ-ਪ੍ਰਮਾਣਿਤ ਉਤਪਾਦ ਘੱਟੋ-ਘੱਟ ਸੁਰੱਖਿਆ ਅਤੇ ਪ੍ਰਦਰਸ਼ਨ ਮਿਆਰਾਂ ਨੂੰ ਪੂਰਾ ਕਰਨ ਦੇ ਲਈ ਸੁਤੰਤਰ ਤੀਸਰੇ ਪੱਖ ਦੀ ਜਾਂਚ ਤੋਂ ਨਾ ਗੁਜਰੇ ਹੋਣ ਦੇ ਕਾਰਨ ਉਪਭੋਗਤਾਵਾਂ ਦੇ ਲਈ ਮਹੱਤਵਪੂਰਨ ਸੁਰੱਖਿਆ ਜੋਖਮ ਪੈਦਾ ਕਰਦੇ ਹਨ।
ਵੱਡੇ ਪੈਮਾਨੇ ’ਤੇ ਕੀਤੀਆਂ ਗਈਆਂ ਇਹ ਜ਼ਬਤੀਆਂ ਔਨਲਾਈਨ ਵੇਚੇ ਜਾ ਰਹੇ ਅਸੁਰੱਖਿਅਤ ਗੈਰ-ਪ੍ਰਮਾਣਿਤ ਉਤਪਾਦਾਂ ਦੇ ਵਿਆਪਕ ਮੁੱਦੇ ਨੂੰ ਉਜਾਗਰ ਕਰਦੀਆਂ ਹਨ ਅਤੇ ਈ-ਕਾਮਰਸ ਪਲੈਟਫਾਰਮਾਂ ਦੇ ਲਈ ਇਹ ਸੁਨਿਸ਼ਚਿਤ ਕਰਨ ਵਿੱਚ ਵਧੇਰੇ ਸਾਵਧਾਨੀ ਵਰਤਣ ਦੀ ਤੁਰੰਤ ਜ਼ਰੂਰਤ ’ਤੇ ਜ਼ੋਰ ਦਿੰਦੀਆਂ ਹਨ ਕਿ ਜਿੱਥੇ ਵੀ ਕੇਂਦਰ ਸਰਕਾਰ ਦੁਆਰਾ ਲਾਜ਼ਮੀ ਕੀਤਾ ਗਿਆ ਹੈ, ਉੱਥੇ ਸਿਰਫ਼ ਬੀਆਈਐੱਸ-ਪ੍ਰਮਾਣਿਤ ਉਤਪਾਦਾਂ ਨੂੰ ਹੀ ਵਿਕਰੀ ਦੇ ਲਈ ਸੂਚੀਬੱਧ ਕੀਤਾ ਜਾਵੇ। ਇਸ ਸਬੰਧ ਵਿੱਚ, ਬੀਆਈਐੱਸ ਨੇ ਇਨ੍ਹਾਂ ਸਾਰੇ ਈ-ਕਾਮਰਸ ਪਲੈਟਫਾਰਮਾਂ ਨੂੰ ਨੋਟਿਸ ਜਾਰੀ ਕੀਤੇ ਹਨ, ਜਿਸ ਵਿੱਚ ਉਨ੍ਹਾਂ ਨੂੰ ਬੀਆਈਐੱਸ ਪ੍ਰਮਾਣੀਕਰਣ ਦੀ ਜ਼ਰੂਰਤ ਵਾਲੇ ਉਤਪਾਦਾਂ ਨੂੰ ਉਪਭੋਗਤਾਵਾਂ ਨੂੰ ਉਪਲਬਧ ਕਰਵਾਉਣ ਤੋਂ ਪਹਿਲਾਂ ਸਹੀ ਢੰਗ ਨਾਲ ਪ੍ਰਮਾਣਿਤ ਕੀਤਾ ਜਾਣਾ ਸੁਨਿਸ਼ਚਿਤ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ।
ਬੀਆਈਐੱਸ ਉਪਭੋਗਤਾਵਾਂ ਨੂੰ ਬੀਆਈਐੱਸ ਕੇਅਰ ਐਪ ਦੀ ਵਰਤੋਂ ਕਰਕੇ ਸੋਚ-ਵਿਚਾਰ ਕਰਕੇ ਖਰੀਦਦਾਰੀ ਦਾ ਫੈਸਲਾ ਲੈਣ ਦੀ ਬੇਨਤੀ ਕਰਦਾ ਹੈ। ਇਹ ਐਪ ਉਪਭੋਗਤਾਵਾਂ ਨੂੰ ਉਨ੍ਹਾਂ ਉਤਪਾਦਾਂ ਦੇ ਬਾਰੇ ਅਹਿਮ ਜਾਣਕਾਰੀ ਦਿੰਦਾ ਹੈ, ਜਿਨ੍ਹਾਂ ਦੇ ਲਈ ਲਾਜ਼ਮੀ ਬੀਆਈਐੱਸ ਪ੍ਰਮਾਣੀਕਰਣ ਦੀ ਜ਼ਰੂਰਤ ਹੁੰਦੀ ਹੈ ਅਤੇ ਉਨ੍ਹਾਂ ਨੂੰ ਆਈਐੱਸਆਈ ਮਾਰਕ ਅਤੇ ਨਿਰਮਾਤਾ ਦੇ ਲਾਇਸੈਂਸ ਨੰਬਰ (ਸੀਐੱਮ/ਐੱਲ) ਦੀ ਜਾਂਚ ਕਰਕੇ ਕਿਸੇ ਉਤਪਾਦ ਦੇ ਬੀਆਈਐੱਸ ਪ੍ਰਮਾਣੀਕਰਣ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕਰਨ ਦਾ ਅਵਸਰ ਦਿੰਦਾ ਹੈ। ਇਸ ਤੋਂ ਇਲਾਵਾ, ਉਪਭੋਗਤਾ ਆਈਐੱਸਆਈ ਮਾਰਕ ਰਹਿਤ ਉਤਪਾਦਾਂ ਦੇ ਬਾਰੇ ਸ਼ਿਕਾਇਤਾਂ ਦਰਜ ਕਰਨ ਜਾਂ ਬੀਆਈਐੱਸ-ਪ੍ਰਮਾਣਿਤ ਉਤਪਾਦਾਂ ਦੇ ਬਾਰੇ ਗੁਣਵੱਤਾ ਸੰਬੰਧੀ ਚਿੰਤਾਵਾਂ ਦੀ ਰਿਪੋਰਟ ਕਰਨ ਦੇ ਲਈ ਬੀਆਈਐੱਸ ਕੇਅਰ ਐਪ ਦੀ ਵਰਤੋਂ ਕਰ ਸਕਦੇ ਹਨ।
ਬੀਆਈਐੱਸ ਉਪਭੋਗਤਾ ਦੇ ਹਿਤਾਂ ਦੀ ਰੱਖਿਆ ਦੇ ਲਈ ਪ੍ਰਤੀਬੱਧ ਹੈ ਅਤੇ ਸੁਰੱਖਿਅਤ ਬਜ਼ਾਰਾਂ ਅਤੇ ਬਿਹਤਰ ਉਤਪਾਦ ਗੁਣਵੱਤਾ ਸੁਨਿਸ਼ਚਿਤ ਕਰਨ ਦੇ ਲਈ ਜਨਤਾ ਨੂੰ ਬੀਆਈਐੱਸ ਕੇਅਰ ਐਪ ਦੇ ਮਾਧਿਅਮ ਨਾਲ਼ ਬੀਆਈਐੱਸ ਨਾਲ ਜੁੜਨ ਦੇ ਲਈ ਪ੍ਰੋਤਸਾਹਿਤ ਕਰਦਾ ਹੈ।
ਵਧੇਰੇ ਜਾਣਕਾਰੀ ਦੇ ਲਈ, ਉਪਭੋਗਤਾ ਬੀਆਈਐੱਸ ਵੈੱਬਸਾਈਟ www.bis.gov.in ’ਤੇ ਵਿਜ਼ਿਟ ਕਰ ਸਕਦੇ ਹਨ।
************
ਅਭਿਸ਼ੇਕ ਦਿਆਲ/ ਨਿਹੀ ਸ਼ਰਮਾ
(Release ID: 2112185)