ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav

ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ, “ਬਾਇਓ ਟੈਕਨੋਲੋਜੀ ਵਿਭਾਗ ਅਧੀਨ ਜੀਨੋਮਇੰਡੀਆ ਪ੍ਰੋਜੈਕਟ, ਨਮੂਨਾ ਸੰਗ੍ਰਹਿ ਵਿੱਚ ਸਮਾਨ ਪ੍ਰਤੀਨਿਧੀਤਵ ਸੁਨਿਸ਼ਚਿਤ ਕਰਦਾ ਹੈ”


ਡਾ. ਸਿੰਘ ਨੇ ਦੱਸਿਆ ਕਿ ਲਗਭਗ 36.7 ਪ੍ਰਤੀਸ਼ਤ ਨਮੂਨੇ ਗ੍ਰਾਮੀਣ ਖੇਤਰਾਂ ਤੋਂ, 32.2 ਪ੍ਰਤੀਸ਼ਤ ਸ਼ਹਿਰੀ ਖੇਤਰਾਂ ਤੋਂ ਅਤੇ 31.1 ਪ੍ਰਤੀਸ਼ਤ ਆਦਿਵਾਸੀ ਆਬਾਦੀ ਤੋਂ ਇਕੱਠੇ ਕੀਤੇ ਗਏ ਸਨ

Posted On: 06 FEB 2025 3:42PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ, ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਪ੍ਰਧਾਨ ਮੰਤਰੀ ਦਫ਼ਤਰ, ਪਰਮਾਣੂ ਊਰਜਾ ਵਿਭਾਗ, ਪੁਲਾੜ ਵਿਭਾਗ, ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਰਾਜ ਸਭਾ ਵਿੱਚ ਤਾਰਾਬੱਧ ਸਵਾਲ ਦਾ ਜਵਾਬ ਦਿੰਦੇ ਹੋਏ ਦੱਸਿਆ ਕਿ ਲਗਭਗ 36.7 ਪ੍ਰਤੀਸ਼ਤ ਨਮੂਨੇ ਗ੍ਰਾਮੀਣ ਖੇਤਰਾਂ ਤੋਂ, 32.2 ਪ੍ਰਤੀਸ਼ਤ ਸ਼ਹਿਰੀ ਖੇਤਰਾਂ ਤੋਂ ਅਤੇ 31.1 ਪ੍ਰਤੀਸ਼ਤ ਕਬਾਇਲੀ ਆਬਾਦੀ ਤੋਂ ਇਕੱਠੇ ਕੀਤੇ ਗਏ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਜੀਨੋਮ ਇੰਡੀਆ ਪ੍ਰੋਜੈਕਟ ਵਿੱਚ ਗ੍ਰਾਮੀਣ, ਸ਼ਹਿਰੀ ਅਤੇ ਕਬਾਇਲੀ ਆਬਾਦੀ ਦਾ ਸਮਾਨ ਪ੍ਰਤੀਨਿਧੀਤਵ ਸੁਨਿਸ਼ਚਿਤ ਕੀਤਾ ਗਿਆ ਹੈ।

WhatsApp Image 2025-02-06 at 3.28.27 PM.jpeg

ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਨੇ ਇਹ ਵੀ ਦੱਸਿਆ ਕਿ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਜੀਨੋਮ ਇੰਡੀਆ ਪ੍ਰੋਜੈਕਟ ਵਿੱਚ ਸ਼ਾਮਲ ਖੋਜਕਰਤਾਵਾਂ ਨੂੰ ਕੁਝ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਜਿਵੇਂ ਕਿ ਹੇਠਾਂ ਦੱਸਿਆ ਗਿਆ ਹੈ।

  • ਭੂਗੋਲਿਕ ਪਹੁੰਚ: ਕਬਾਇਲੀ ਖੇਤਰਾਂ ਤੱਕ ਪਹੁੰਚ ਕੇ ਨਮੂਨੇ ਇਕੱਠੇ ਕਰਨਾ ਅਤੇ ਇਨ੍ਹਾਂ ਆਬਾਦੀਆਂ ਤੋਂ ਡੇਟਾ ਇਕੱਠਾ ਕਰਨਾ ਮੁਸ਼ਕਲ ਕੰਮ ਸੀ।

  • ਸੱਭਿਆਚਾਰਕ ਅਤੇ ਸਮਾਜਿਕ-ਆਰਥਿਕ ਰੁਕਾਵਟਾਂ: ਸਮਾਜਿਕ-ਆਰਥਿਕ ਅਤੇ ਸੱਭਿਆਚਾਰਕ ਰੁਕਾਵਟਾਂ ‘ਤੇ ਕਾਬੂ ਪਾਉਣਾ ਅਤੇ ਅਜਿਹੀ ਆਬਾਦੀ ਨੂੰ ਪ੍ਰੋਜੈਕਟ ਵਿੱਚ ਭਾਗੀਦਾਰੀ ਦੇ ਲਈ ਰਾਜੀ ਕਰਨਾ ਚੁਣੌਤੀਪੂਰਣ ਸੀ।

  • ਜਾਗਰੂਕਤਾ ਅਤੇ ਸਿੱਖਿਆ ਦਾ ਅਭਾਵ: ਗ੍ਰਾਮੀਣ ਅਤੇ ਕਬਾਇਲੀ ਆਬਾਦੀ ਵਿੱਚ ਜੈਨੇਟਿਕ ਖੋਜ ਦੇ ਲਾਭਾਂ ਬਾਰੇ ਲੋੜੀਂਦੀ ਜਾਗਰੂਕਤਾ ਨਹੀਂ ਹੈ, ਜਿਸ ਦੇ ਕਾਰਨ ਇਸ ਦੇ ਉਦੇਸ਼ ਅਤੇ ਕੀਮਤ ਬਾਰੇ ਗਲਤਫਹਿਮੀਆਂ ਪੈਦਾ ਹੋ ਰਹੀਆਂ ਹਨ। ਅਜਿਹੀ ਆਬਾਦੀ ਨੂੰ ਸਿੱਖਿਅਤ ਕਰਨਾ ਅਤੇ ਸਮਝਾਉਣਾ ਮੁਸ਼ਕਲ ਸੀ।

  • ਡੇਟਾ ਪ੍ਰਤੀਨਿਧੀਤਵ ਅਤੇ ਪੱਖਪਾਤ: ਗ੍ਰਾਮੀਣ ਅਤੇ ਕਬਾਇਲੀ ਆਬਾਦੀ ਅਸਾਨੀ ਨਾਲ ਪਹੁੰਚਯੋਗ ਨਹੀਂ ਸੀ ਅਤੇ ਇਸ ਦੇ ਉਲਟ, ਸ਼ਹਿਰੀ ਆਬਾਦੀ ਅਕਸਰ ਵਧੇਰੇ ਪਹੁੰਚਯੋਗ ਸੀ ਅਤੇ ਉਨ੍ਹਾਂ ਵਿੱਚ ਵਧੇਰੇ ਜਾਗਰੂਕਤਾ ਸੀ। ਇਸ ਲਈ, ਸਾਰਿਆਂ ਤਰ੍ਹਾਂ ਦੀ ਆਬਾਦੀ ਦੇ ਉਚਿਤ ਅਨੁਪਾਤ ਦੀ ਭਾਗੀਦਾਰੀ ਸੁਨਿਸ਼ਚਿਤ ਕਰ ਕੇ ਪੱਖਪਾਤ ਨੂੰ ਦੂਰ ਕਰਨਾ ਮਹੱਤਵਪੂਰਨ ਸੀ।

ਲੌਜਿਸਟਿਕਸ ਰੁਕਾਵਟਾਂ: ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਅਤਿ-ਆਧੁਨਿਕ ਸਿਹਤ ਸੰਭਾਲ਼ ਬੁਨਿਆਦੀ ਢਾਂਚੇ, ਲੈਬਸ ਅਤੇ ਕੁਸ਼ਲ ਪੇਸ਼ਵਰਾਂ ਤੱਕ ਦੁਰਲਭ ਪਹੁੰਚ ਦੇ ਕਾਰਨ ਨਮੂਨੇ ਇਕੱਠੇ ਕਰਨਾ ਅਤੇ ਖੂਨ ਦੇ ਪੈਰਾਮੀਟਰ ਦਾ ਮੁਲਾਂਕਣ ਕਰਨਾ ਚੁਣੌਤੀਪੂਰਣ ਹੋ ਗਿਆ।

ਡਾ. ਜਿਤੇਂਦਰ ਸਿੰਘ ਨੇ ਅੱਗੇ ਦੱਸਿਆ ਕਿ ਜੀਨੋਮਇੰਡੀਆ ਟੀਮ ਨੇ ਵਿਭਿੰਨ ਚੁਣੌਤੀਆਂ ਨਾਲ ਨਜਿੱਠਣ ਲਈ ਯੋਜਨਾਬੱਧ ਰਣਨੀਤੀਆਂ ਦੀ ਪਾਲਣਾ ਕੀਤੀ। ਉਨ੍ਹਾਂ ਨੇ ਕਿਹਾ, “ਨਮੂਨਿਆਂ ਦੀ ਟ੍ਰਾਂਸਪੋਰਟੇਸ਼ਨ ਲਈ ਆਲੇ-ਦੁਆਲੇ ਦੇ ਲੌਜਿਸਟਿਕਸ ਹੱਬ ਸਥਾਪਿਤ ਕੀਤੇ ਗਏ ਸਨ, ਅਤੇ ਵਧੇਰੇ ਸੰਖਿਆ ਵਿੱਚ ਨਮੂਨਿਆਂ ਨੂੰ ਸੰਭਾਲਣ ਲਈ ਸੰਸਾਧਨ ਤਿਆਰ ਕਰਨ ਲਈ ਲੈਬਸ ਨਾਲ ਪਹਿਲਾਂ ਹੀ ਸੰਪਰਕ ਕੀਤਾ ਗਿਆ ਸੀ।”

ਇਸ ਤੋਂ ਇਲਾਵਾ, ਡੇਟਾ ਸੰਗ੍ਰਹਿ ਨੂੰ ਸੁਚਾਰੂ ਬਣਾਉਣ ਅਤੇ ਪਹੁੰਚ ਵਿੱਚ ਸੁਧਾਰ ਕਰਨ ਲਈ ਸਥਾਨਕ ਸਿਹਤ ਸੰਭਾਲ ਸੰਸਾਧਨਾਂ ਦੇ ਨਾਲ ਸਾਂਝੇਦਾਰੀ ਬਣਾਈ ਗਈ। ਗ੍ਰਾਮੀਣ ਅਤੇ ਕਬਾਇਲੀ ਆਬਾਦੀ ਦੇ ਨਾਲ ਗੱਲਬਾਤ ਵਿੱਚ ਸਥਾਨਕ ਨੇਤਾਵਾਂ ਅਤੇ ਭਾਈਚਾਰਕ ਪ੍ਰਤੀਨਿਧੀਆਂ ਦੀ ਭਾਗੀਦਾਰੀ ਨੇ ਸੱਭਿਆਚਾਰਕ ਅਤੇ ਸਮਾਜਿਕ-ਆਰਥਿਕ ਰੁਕਾਵਟਾਂ ਨੂੰ ਘੱਟ ਕਰਨ, ਵਿਸ਼ਵਾਸ ਬਣਾਉਣ ਅਤੇ ਇਨ੍ਹਾਂ ਭਾਈਚਾਰਿਆਂ ਦੀ ਵੱਧ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕੀਤੀ।

ਜੈਨੇਟਿਕ ਅਧਿਐਨਾਂ ਦੇ ਮਹੱਤਵ ਬਾਰੇ ਜਾਗਰੂਕਤਾ ਵਧਾਉਣ ਅਤੇ ਪ੍ਰਤੀਭਾਗੀਆਂ ਨੂੰ ਡੇਟਾ ਗੁਪਨਿਯਤਾ ਦਾ ਭਰੋਸਾ ਦੇਣ, ਮਿੱਥਾਂ ਨੂੰ ਦੂਰ ਕਰਨ ਅਤੇ ਜੀਨੋਮਇੰਡੀਆ ਪ੍ਰੋਜੈਕਟ ਦੇ ਟੀਚਿਆਂ ਨੂੰ ਸਪਸ਼ਟ ਕਰਨ ਲਈ ਆਊਟਰੀਚ ਪ੍ਰੋਗਰਾਮ ਅਤੇ ਭਾਈਚਾਰਕ ਸ਼ਮੂਲੀਅਤ ਪਹਿਲ ਆਯੋਜਿਤ ਕੀਤੀ ਗਈ।

ਵਿਭਿੰਨ ਸਮੂਹਾਂ ਦੇ ਸੰਤੁਲਿਤ ਸਮਾਵੇਸ਼ ਨੂੰ ਸੁਨਿਸ਼ਚਿਤ ਕਰਨ ਲਈ ਸੰਚਾਲਿਤ ਅਭਿਯਾਨ ਚਲਾਏ ਗਏ। ਉਨ੍ਹਾਂ ਨੇ ਕਿਹਾ ਕਿ ਅਲਗ-ਅਲਗ ਖੇਤਰਾਂ ਵਿੱਚ ਲੌਜਿਸਟਿਕਸ ਰੁਕਾਵਟਾਂ ਨੂੰ ਯੋਜਨਾਬੱਧੀ ਯੋਜਨਾ ਰਾਹੀਂ ਪ੍ਰਭਾਵਸ਼ਾਲੀ ਢੰਗ ਨਾਲ ਸੰਭਾਲਿਆ ਗਿਆ।

****

ਐੱਨਕੇਆਰ/ਪੀਐੱਸਐੱਮ


(Release ID: 2106016) Visitor Counter : 24
Read this release in: Urdu , English , Hindi