ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਨੌਜਵਾਨਾਂ ਨੂੰ “ਸਰਕਾਰੀ ਨੌਕਰੀ” ਦੀ ਮਾਨਸਿਕਤਾ ਛੱਡਣ ਦੀ ਅਪੀਲ ਕੀਤੀ
ਜੰਮੂ ਅਤੇ ਕਸ਼ਮੀਰ ਦੇ ਨੌਜਵਾਨਾਂ ਨੂੰ ਨੈਸ਼ਨਲ ਸਟਾਰਟਅੱਪ ਫੈਸਟੀਵਲ 2025 ਸਮਰਪਿਤ ਕੀਤਾ
“ਮਹੋਤਸਵ ਦਾ ਉਦੇਸ਼ ਨੌਜਵਾਨਾਂ ਵਿੱਚ ਇਨੋਵੇਸ਼ਨ ਅਤੇ ਉੱਦਮਤਾ ਨੂੰ ਹੁਲਾਰਾ ਦੇਣਾ ਹੈ” – ਡਾ. ਸਿੰਘ
ਬੈਂਗਨੀ ਕ੍ਰਾਂਤੀ- ਲੈਵੇਂਡਰ ਦੀ ਖੇਤੀ ਨੇ ਬਦਲ ਦਿੱਤਾ ਜੰਮੂ-ਕਸ਼ਮੀਰ: 3,000 ਤੋਂ ਵੱਧ ਨੌਜਵਾਨਾਂ ਦੀ ਕਮਾਈ ਲੱਖਾਂ ਵਿੱਚ
ਏਕੀਕ੍ਰਿਤ ਰਿਸਰਚ ਦੇ ਲਈ ਪੋਸਟ ਗ੍ਰੈਜੁਏਸ਼ਨ ਵਿੱਚ ਕੋ-ਗਾਇਡ ਸਾਂਝਾ ਕਰਨ ਦੇ ਲਈ ਏਮਸ, ਆਈਆਈਐੱਮ, ਆਈਆਈਟੀ, ਆਈਆਈਆਈਐੱਮ, ਜੀਐੱਮਸੀ ਜੰਮੂ ਦਰਮਿਆਨ ਸਮਝੌਤਾ: ਡਾ. ਸਿੰਘ
Posted On:
22 FEB 2025 7:33PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੂਲਾੜ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਅੱਜ ਨੌਜਵਾਨਾਂ ਨੂੰ “ਸਰਕਾਰੀ ਨੌਕਰੀ” ਦੀ ਮਾਨਸਿਕਤਾ ਛੱਡਣ ਦੀ ਅਪੀਲ ਕੀਤੀ।
ਉਨ੍ਹਾਂ ਨੇ ਜੰਮੂ ਵਿੱਚ ਗਾਂਧੀ ਨਗਰ ਦੇ ਸਰਕਾਰੀ ਮਹਿਲਾ ਕਾਲਜ ਵਿੱਚ ਸੀਐੱਸਆਈਆਰ-ਇੰਡੀਆ ਇੰਸਟੀਟਿਊਟ ਆਫ ਇੰਟੀਗ੍ਰੇਟਿਵ ਮੈਡੀਸਿਨ ਦੁਆਰਾ ਆਯੋਜਿਤ 2-ਦਿਨਾਂ “ਨੈਸ਼ਨਲ ਸਟਾਰਟਅੱਪ ਫੈਸਟੀਵਲ” ਦਾ ਉਦਘਾਟਨ ਕੀਤਾ। ਮੰਤਰੀ ਨੇ ਸਟਾਰਟਅੱਪ ਦੀ ਸਫਲਤਾ ਯਕੀਨੀ ਬਣਾਉਣ ਦੇ ਲਈ ਇਨੋਵੇਸ਼ਨ, ਉੱਦਮਸ਼ੀਲਤਾ ਅਤੇ ਸ਼ੁਰੂਆਤੀ ਉਦਯੋਗ ਸਬੰਧਾਂ ਦੇ ਮਹੱਤਵ ‘ਤੇ ਬਲ ਦਿੰਦੇ ਹੋਏ ਇਸ ਮਹੋਤਸਵ ਨੂੰ ਜੰਮੂ-ਕਸ਼ਮੀਰ ਦੇ ਨੌਜਵਾਨਾਂ ਨੂੰ ਸਮਰਪਿਤ ਕੀਤਾ।

ਡਾ. ਜਿਤੇਂਦਰ ਸਿੰਘ ਨੇ ਖੇਤਰ ਵਿੱਚ ਖੇਤੀਬਾੜੀ-ਅਧਾਰਿਤ ਸਟਾਰਟਅੱਪ, ਵਿਸ਼ੇਸ਼ ਤੌਰ ‘ਤੇ ਬੈਂਗਨੀ ਕ੍ਰਾਂਤੀ ਦੀਆਂ ਅਪਾਰ ਸੰਭਾਵਨਾਵਾਂ ‘ਤੇ ਬਲ ਦਿੱਤਾ। ਇਸ ਨੇ ਜੰਮੂ-ਕਸ਼ਮੀਰ ਵਿੱਚ 3,000 ਤੋਂ ਵੱਧ ਨੌਜਵਾਨਾਂ ਨੂੰ ਲੈਵੇਂਡਰ ਸਟਾਰਟਅੱਪ ਪਹਿਲ ਦੇ ਮਾਧਿਅਮ ਨਾਲ ਲੱਖਾਂ ਕਮਾਉਣ ਵਿੱਚ ਸਮਰੱਥ ਬਣਾਇਆ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਕੇਵਲ ਸਰਕਾਰੀ ਨੌਕਰੀਆਂ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਬਜਾਏ, ਆਪਣੀ ਯੋਗਤਾ ਨੂੰ ਪਹਿਚਾਣਨ ਅਤੇ ਉੱਦਮਸ਼ੀਲਤਾ ਉੱਦਮ ਨੂੰ ਅੱਗੇ ਵਧਾਉਣ ਦੇ ਲਈ ਪ੍ਰੋਤਸਾਹਿਤ ਕੀਤਾ।

ਮੰਤਰੀ ਨੇ ਇਸ ਗੱਲ ‘ਤੇ ਬਲ ਦਿੱਤਾ ਕਿ ਜੰਮੂ ਅਤੇ ਕਸ਼ਮੀਰ ਦਾ ਖੇਤੀਬਾੜੀ-ਸਟਾਰਟਅੱਪ ਈਕੋਸਿਸਟਮ ਫਲ-ਫੁੱਲ ਰਿਹਾ ਹੈ, ਭਦ੍ਰਵਾਹ, ਡੋਡਾ ਜ਼ਿਲ੍ਹੇ ਵਿੱਚ ਲੈਵੇਂਡਰ ਦੀ ਖੇਤੀ ਨੇ ਇਸ ਖੇਤਰ ਨੂੰ ਗਲੋਬਲ ਸਟਾਰਟਅੱਪ ਮੈਪ ‘ਤੇ ਲਾ ਦਿੱਤਾ ਹੈ। ਮੰਤਰੀ ਨੇ ਲੈਵੇਂਡਰ ਦੀ ਖੇਤੀ ਅਤੇ ਹੋਰ ਉੱਚ ਮੁੱਲ ਵਾਲੇ ਖੇਤੀਬਾੜੀ ਉੱਦਮਾਂ ਦੇ ਵਿਸਤਾਰ ‘ਤੇ ਧਿਆਨ ਦੇਣ ਦੇ ਨਾਲ, ਖੇਤੀਬਾੜੀ-ਸਟਾਰਟਅੱਪ ਵਿੱਚ ਸ਼ਹਿਰੀ ਖੇਤਰਾਂ ਨੂੰ ਵੱਧ ਤੋਂ ਵੱਧ ਸ਼ਾਮਲ ਕਰਨ ਦੀ ਤਾਕੀਦ ਕੀਤੀ।
ਵਰਤਮਾਨ ਵਿੱਚ ਭਾਰਤ ਵਿੱਚ ਦੋ ਲੱਖ ਸਟਾਰਟਅੱਪ ਸੰਚਾਲਿਤ ਹੋਣ ਦੇ ਨਾਲ, ਦੇਸ਼ ਨੇ ਗਲੋਬਲ ਸਟਾਰਟਅੱਪ ਈਕੋਸਿਸਟਮ ਵਿੱਚ ਤੀਸਰਾ ਸਥਾਨ ਹਾਸਲ ਕਰ ਲਿਆ ਹੈ। ਸਾਇੰਸ ਐਂਡ ਟੈਕਨੋਲੋਜੀ ਮੰਤਰੀ ਨੇ ਕਿਹਾ ਕਿ ਸਟਾਰਟਅੱਪ ਨਾ ਕੇਵਲ ਆਰਥਿਕ ਵਿਕਾਸ ਨੂੰ ਹੁਲਾਰਾ ਦੇ ਰਹੇ ਹਨ ਸਗੋਂ ਵਿਸ਼ੇਸ਼ ਤੌਰ ‘ਤੇ ਮਹਿਲਾਵਾਂ ਅਤੇ ਸਵੈ ਸਹਾਇਤਾ ਸਮੂਹਾਂ (ਐੱਸਐੱਚਜੀ) ਦੇ ਲਈ ਆਕਰਸ਼ਕ ਰੋਜ਼ਗਾਰ ਦੇ ਅਵਸਰ ਵੀ ਪ੍ਰਦਾਨ ਕਰ ਰਹੇ ਹਨ।
ਡਾ. ਸਿੰਘ ਨੇ ਸਟਾਰਟਅੱਪਸ ਦੀ ਦੀਰਘਕਾਲੀ ਸਥਿਰਤਾ ਯਕੀਨੀ ਬਣਾਉਣ ਵਿੱਚ ਉਦਯੋਗ ਸਬੰਧਾਂ ਅਤੇ ਮਾਰਕਿਟ ਰਿਸਰਚ ਦੀ ਮਹੱਤਵਪੂਰਨ ਭੂਮਿਕਾ ‘ਤੇ ਬਲ ਦਿੱਤਾ। ਉਨ੍ਹਾਂ ਨੇ ਯੁਵਾ ਉੱਦਮੀਆਂ ਨੂੰ ਸ਼ੁਰੂਆਤ ਵਿੱਚ ਬਜ਼ਾਰ ਦੀ ਗਤੀਸ਼ੀਲਤਾ ਦੀ ਸਟਡੀ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ।
ਡਾ. ਜਿਤੇਂਦਰ ਸਿੰਘ ਨੇ ਭਾਰਤ ਦੀ ਪੁਲਾੜ ਅਰਥਵਿਵਸਥਾ ਦੇ ਤੇਜ਼ ਵਾਧੇ ਦੀ ਸਰਾਹਨਾ ਕੀਤੀ ਅਤੇ ਇਸ ਦੀ ਸਫਲਤਾ ਦਾ ਕ੍ਰੈਡਿਟ ਜਨਤਕ ਅਤੇ ਨਿਜੀ ਖੇਤਰ ਦਰਮਿਆਨ ਸਹਿਯੋਗ ਨੂੰ ਦਿੱਤਾ। ਉਨ੍ਹਾਂ ਨੇ ਚੰਦ੍ਰਯਾਨ-2 ਅਤੇ ਆਦਿਤਯ ਐੱਲ 1 ਸਹਿਤ ਪ੍ਰਮੁੱਖ ਪੁਲਾੜ ਅਭਿਯਾਨਾਂ ਵਿੱਚ ਮਹਿਲਾ ਅਗਵਾਈ ਵਾਲੀਆਂ ਟੀਮਾਂ ਦੇ ਯੋਗਦਾਨ ਦਾ ਵੀ ਉਤਸਵ ਮਨਾਇਆ।
ਸਿੱਖਿਆ ਦੇ ਮੋਰਚੇ ‘ਤੇ, ਡਾ. ਜਿਤੇਂਦਰ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਦੀ ਸਰਾਹਨਾ ਕੀਤੀ, ਜਿਸ ਨੇ ਸਮਾਨ ਅਵਸਰ ਬਣਾ ਕੇ ਅਤੇ ਡਿਜੀਟਲ ਸਮਾਵੇਸ਼ਿਤਾ ਯਕੀਨੀ ਬਣਾ ਕੇ ਭਾਰਤ ਦੀ ਸਿੱਖਿਆ ਪ੍ਰਣਾਲੀ ਨੂੰ ਨਵਾਂ ਰੂਪ ਦਿੱਤਾ ਹੈ। ਮੰਤਰੀ ਨੇ ਵਿਦਿਆਰਥੀਆਂ ਨੂੰ ਸਰਕਾਰੀ ਯੋਜਨਾਵਾਂ ਦੇ ਬਾਰੇ ਜਾਣਨ ਅਤੇ ਉਪਲਬਧ ਅਵਸਰਾਂ ਦਾ ਲਾਭ ਉਠਾਉਣ ਦੇ ਲਈ ਪ੍ਰਤੀਦਿਨ ਘੱਟ ਤੋਂ ਘੱਟ 30 ਮਿੰਟ ਬਿਤਾਉਣ ਦੀ ਤਾਕੀਦ ਕੀਤੀ।
ਸਾਇੰਸ ਐਂਡ ਟੈਕਨੋਲੋਜੀ ਮੰਤਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਮਾਰਗਦਰਸ਼ਨ ਦੇ ਬਾਅਦ ਏਕੀਕ੍ਰਿਤ ਰਿਸਰਚ ਦੇ ਲਈ ਪੋਸਟ ਗ੍ਰੈਜੁਏਟ ਵਿਦਿਆਰਥੀਆਂ ਦੇ ਲਈ ਕੋ-ਗਾਇਡ ਸਾਂਝਾ ਕਰਨ ਦੇ ਲਈ ਏਮਸ, ਆਈਆਈਆਈਐੱਮ, ਆਈਆਈਟੀ, ਆਈਆਈਐੱਮ, ਜੀਐੱਮਸੀ ਜੰਮੂ ਨੇ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਹਨ।

ਮਹੋਤਸਵ ਦੌਰਾਨ, ਡਾ. ਜਿਤੇਂਦਰ ਸਿੰਘ ਨੇ 45 ਸਟਾਰਟਅੱਪ ਸਟਾਲਾਂ ਦਾ ਦੌਰਾ ਕੀਤਾ ਅਤੇ ਨਵੋਦਿਤ ਉੱਦਮੀਆਂ ਅਤੇ ਆਪਣੇ ਇਨੋਵੇਸ਼ਨਸ ਦਾ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਭਾਰਤ ਦੇ ਸਟਾਰਟਅੱਪ ਈਕੋਸਿਸਟਮ ਵਿੱਚ ਯੋਗਦਾਨ ਦੇਣ ਦੇ ਉਨ੍ਹਾਂ ਦੇ ਯਤਨਾਂ ਦੀ ਸਰਾਹਨਾ ਕੀਤੀ ਅਤੇ ਉਨ੍ਹਾਂ ਇਨੋਵੇਸ਼ਨ ਜਾਰੀ ਰੱਖਣ ਦੇ ਲਈ ਪ੍ਰੋਤਸਾਹਿਤ ਕੀਤਾ।
ਨੈਸ਼ਨਲ ਸਟਾਰਟਅੱਪ ਫੈਸਟੀਵਲ 2025 ਜੰਮੂ-ਕਸ਼ਮੀਰ ਨੂੰ ਇਨੋਵੇਸ਼ਨ, ਆਤਮਨਿਰਭਰਤਾ ਅਤੇ ਆਰਥਿਕ ਸਸ਼ਕਤੀਕਰਣ ਦਾ ਕੇਂਦਰ ਬਣਾਉਣ ਦੀ ਦਿਸ਼ਾ ਵਿੱਚ ਇੱਕ ਕਦਮ ਹੈ।
******
ਐੱਨਕੇਆਰ/ਪੀਐੱਸਐੱਮ
(Release ID: 2105706)
Visitor Counter : 29