ਸੱਭਿਆਚਾਰ ਮੰਤਰਾਲਾ
ਦਿੱਲੀ ਦੇ ਡਾ. ਭੀਮ ਰਾਓ ਅੰਬੇਡਕਰ ਹਾਲ ਵਿੱਚ “ਭਾਰਤ-ਓਮਾਨ ਸਬੰਧਾਂ ਦੀ ਵਿਰਾਸਤ” ਪ੍ਰਦਰਸ਼ਨੀ ਲਗਾਈ ਗਈ
ਪ੍ਰਦਰਸ਼ਨੀ 11 ਫਰਵਰੀ ਤੋਂ 13 ਫਰਵਰੀ, 2025 ਤੱਕ ਆਮ ਲੋਕਾਂ ਦੇ ਲਈ ਖੁੱਲ੍ਹੀ ਰਹੇਗੀ
Posted On:
11 FEB 2025 8:58PM by PIB Chandigarh
ਭਾਰਤੀ ਰਾਸ਼ਟਰੀ ਅਭਿਲੇਖਾਗਾਰ (ਐੱਨਏਆਈ) ਨੇ ਨੈਸ਼ਨਲ ਰਿਕਾਰਡਸ ਐਂਡ ਆਰਕਾਈਵਜ਼ ਅਥਾਰਿਟੀ (ਐੱਨਆਰਏਏ), ਓਮਾਨ ਦੇ ਸਹਿਯੋਗ ਨਾਲ 11 ਫਰਵਰੀ 2025 ਨੂੰ ਡਾ. ਅੰਬੇਡਕਰ ਅੰਤਰਰਾਸ਼ਟਰੀ ਕੇਂਦਰ, ਜਨਪਥ, ਨਵੀਂ ਦਿੱਲੀ ਵਿੱਚ “ਭਾਰਤ-ਓਮਾਨ ਸਬੰਧਾਂ ਦੀ ਵਿਰਾਸਤ” ਵਿਸ਼ੇ ‘ਤੇ ਇੱਕ ਪ੍ਰਦਰਸ਼ਨੀ ਦਾ ਸੰਯੁਕਤ ਤੌਰ ‘ਤੇ ਉਦਘਾਟਨ ਕੀਤਾ।

ਇਸ ਪ੍ਰੋਗਰਾਮ ਵਿੱਚ ਦੋਨੋਂ ਦੇਸ਼ਾਂ ਦੇ ਪਤਵੰਤੇ, ਇਤਿਹਾਸਕਾਰ ਅਤੇ ਵਿਦਵਾਨ ਮੌਜੂਦ ਸਨ। ਉਦਘਾਟਨ ਸਮਾਰੋਹ ਵਿੱਚ ਹਿੱਸਾ ਲੈਣ ਵਾਲੇ ਪਤਵੰਤਿਆਂ ਵਿੱਚ ਕੁਵੈਤ, ਸੀਰੀਆ, ਜੌਰਡਨ, ਅਰਬ ਲੀਗ, ਮਿਸਰ, ਅਲਜੀਰੀਆ, ਯੂਏਈ, ਫਿਲੀਸਤੀਨ, ਬਹਿਰੀਨ ਦੇ ਰਾਜਦੂਤ, ਔਨਰੇਰੀ ਕਨਸਲ ਜਨਰਲ ਆਵ੍ ਮੋਂਟੇਨੇਗ੍ਰੋ ਸ਼ਾਮਲ ਸਨ। ਪ੍ਰਦਰਸ਼ਨੀ ਵਿੱਚ ਦੁਰਲਭ ਪੁਰਾਲੇਖ ਦਸਤਾਵੇਜ਼ਾਂ ਦਾ ਸੰਗ੍ਰਿਹ ਦਿਖਾਇਆ ਗਿਆ ਹੈ, ਜੋ ਭਾਰਤ ਅਤੇ ਓਮਾਨ ਦਰਮਿਆਨ ਸਦੀਆਂ ਪੁਰਾਣੇ ਵਪਾਰ, ਡਿਪਲੋਮੈਟਿਕ ਸਬੰਧਾਂ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ‘ਤੇ ਚਾਨਣਾ ਪਾਇਆ ਹੈ। ਇਹ ਉਨ੍ਹਾਂ ਮਹੱਤਵਪੂਰਨ ਇਤਿਹਾਸਿਕ ਪਲਾਂ ਅਤੇ ਸਹਿਯੋਗਾਂ ਨੂੰ ਰੇਖਾਂਕਿਤ ਕਰਦਾ ਹੈ, ਜਿਨ੍ਹਾਂ ਨੇ ਸਮੇਂ ਦੇ ਨਾਲ ਦੁਵੱਲੇ ਸਬੰਧਾਂ ਨੂੰ ਰੂਪ ਪ੍ਰਦਾਨ ਕੀਤਾ ਹੈ।

ਪ੍ਰਦਰਸ਼ਨੀ ਦਾ ਉਦਘਾਟਨ ਕਰਦੇ ਹੋਏ, ਨੈਸ਼ਨਲ ਰਿਕਾਰਡਸ ਐਂਡ ਆਰਕਾਈਵਜ਼ ਅਥਾਰਿਟੀ ਦੇ ਡਾਇਰੈਕਟਰ ਜਨਰਲ ਸ਼੍ਰੀ ਅਰੁਣ ਸਿੰਘਲ ਨੇ ਕਿਹਾ, “ਇਹ ਪ੍ਰਦਰਸ਼ਨੀ ਭਾਰਤ ਅਤੇ ਓਮਾਨ ਦਰਮਿਆਨ ਸਥਾਈ ਮਿੱਤਰਤਾ ਅਤੇ ਸਾਂਝੇ ਇਤਿਹਾਸ ਦਾ ਪ੍ਰਮਾਣ ਹੈ। ਇਹ ਸਾਡੇ ਇਤਿਹਾਸਿਕ ਸਬੰਧਾਂ ਨੂੰ ਪ੍ਰਤੀਬਿੰਬਤ ਕਰਨ ਅਤੇ ਸਾਡੇ ਦੋਨਾਂ ਦੇਸ਼ਾਂ ਦਰਮਿਆਨ ਅਭਿਲੇਖੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦਾ ਇੱਕ ਅਨੂਠਾ ਅਵਸਰ ਪ੍ਰਦਾਨ ਕਰਦਾ ਹੈ।” ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਮਹਾਮਹਿਮ ਡਾ. ਹਾਮਿਦ ਮੋਹੰਮਦ ਅਲ ਧਵੈਨੀ, ਚੇਅਰਮੈਨ ਨੈਸ਼ਨਲ ਰਿਕਾਰਡਸ ਐਂਡ ਆਰਕਾਈਵਜ਼ ਅਥਾਰਿਟੀ, ਓਮਾਨ ਨੇ ਕਿਹਾ ਕਿ ਓਮਾਨ ਅਤੇ ਭਾਰਤ ਦੇ ਦੁਵੱਲੇ ਸਬੰਧਾਂ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ, ਦੋਨੋਂ ਦੇਸ਼ ਵਿਸ਼ਵਾਸ ਅਤੇ ਆਪਸੀ ਸਨਮਾਨ ਦੇ ਅਧਾਰ ‘ਤੇ ਰਣਨੀਤਕ ਸਾਂਝੇਦਾਰੀ ਬਣਾ ਰਹੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਤਿਹਾਸਿਕ ਰਿਕਾਰਡ ਅਤੇ ਪੱਤਰ-ਵਿਹਾਰ ਇਨ੍ਹਾਂ ਸਬੰਧਾਂ ਦੇ ਸਥਾਈ ਮਹੱਤਵ ਨੂੰ ਪ੍ਰਦਰਸ਼ਿਤ ਕਰਦੇ ਹਨ, ਜਿਨ੍ਹਾਂ ਨੇ ਦੋਨਾਂ ਦੇਸ਼ਾਂ ਦੇ ਸਮਾਜਿਕ ਅਤੇ ਸੱਭਿਆਚਾਰਕ ਘਟਕ ਨੂੰ ਆਕਾਰ ਦੇਣਾ ਜਾਰੀ ਰੱਖਿਆ ਹੈ।

ਸੰਯੁਕਤ ਪਹਿਲ ਦਾ ਉਦੇਸ਼ ਆਰਕਾਈਵਲ ਅਦਾਨ-ਪ੍ਰਦਾਨ ਦੇ ਮਾਧਿਅਮ ਨਾਲ ਸੱਭਿਆਚਾਰਕ ਸਮਝ ਅਤੇ ਅਕਾਦਮਿਕ ਰਿਸਰਚ ਨੂੰ ਹੁਲਾਰਾ ਦੇਣਾ ਹੈ। 11 ਫਰਵਰੀ ਤੋਂ 13 ਫਰਵਰੀ, 2025 ਤੱਕ ਜਨਤਾ ਦੇ ਲਈ ਖੁਲ੍ਹੀ ਇਹ ਪ੍ਰਦਰਸ਼ਨੀ ਵਿਜ਼ੀਟਰਾਂ ਨੂੰ ਭਾਰਤ-ਓਮਾਨ ਸਬੰਧਾਂ ਦੀ ਸਮ੍ਰਿੱਧ ਵਿਰਾਸਤ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸੱਦਾ ਦਿੰਦੀ ਹੈ।
*********
ਸੁਨੀਲ ਕੁਮਾਰ ਤਿਵਾਰੀ
(Release ID: 2102334)
Visitor Counter : 22