ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
ਸ਼੍ਰੀ ਜਯੰਤ ਚੌਧਰੀ ਨੇ ਐੱਨਐੱਸਟੀਆਈ ਬੰਗਲੁਰੂ ਵਿੱਚ ਨਵੇਂ ਹੋਸਟਲ ਭਵਨ ਦਾ ਉਦਘਾਟਨ ਕੀਤਾ
Posted On:
11 FEB 2025 3:15PM by PIB Chandigarh
ਕੌਸ਼ਲ ਵਿਕਾਸ ਲਈ ਸਮਾਵੇਸ਼ੀ ਅਤੇ ਸੁਰੱਖਿਅਤ ਆਧਾਰਭੂਤ ਢਾਂਚੇ ਨੂੰ ਵਧਾਉਣ ਵਾਸਤੇ ਮਹੱਤਵਪੂਰਣ ਕਦਮ ਚੁੱਕਦੇ ਹੋਏ ਕੇਂਦਰੀ ਕੌਸ਼ਲ ਵਿਕਾਸ ਅਤੇ ਉੱਦਮਸ਼ੀਲਤਾ ਰਾਜ ਮੰਤਰੀ (ਸਵਤੰਤਰ ਪ੍ਰਭਾਰ) ਸ਼੍ਰੀ ਜਯੰਤ ਚੌਧਰੀ ਨੇ ਅੱਜ ਨੈਸ਼ਨਲ ਸਕਿੱਲ ਟ੍ਰੇਨਿੰਗ ਇੰਸਟੀਟਿਊਟ (ਐੱਨਐੱਸਟੀਆਈ) (ਜਨਰਲ), ਬੰਗਲੁਰੂ ਵਿੱਚ ਨਵ ਨਿਰਮਿਤ ਹੋਸਟਲ ਭਵਨ ਦਾ ਉਦਘਾਟਨ ਕੀਤਾ। ਇਹ ਹੋਸਟਲ ਟ੍ਰੇਨੀਆਂ ਨੂੰ ਸੁਰੱਖਿਅਤ ਅਤੇ ਸੁਗਮ ਰਿਹਾਇਸ਼ੀ ਸਹੂਲਤ ਪ੍ਰਦਾਨ ਕਰੇਗਾ।

ਇਸ ਮੌਕੇ ’ਤੇ ਆਪਣੇ ਸੰਬੋਧਨ ਵਿੱਚ ਕੌਸ਼ਲ ਵਿਕਾਸ ਅਤੇ ਉੱਦਮਸ਼ੀਲਤਾ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸਿੱਖਿਆ ਰਾਜ ਮੰਤਰੀ ਸ਼੍ਰੀ ਜਯੰਤ ਚੌਧਰੀ ਨੇ ਕਿਹਾ ਕਿ 2047 ਵਿੱਚ ਵਿਕਸਿਤ ਭਾਰਤ ਦੇ ਸੰਕਲਪ ਦਾ ਕੌਸ਼ਲ ਵਿਕਾਸ ਕੇਂਦਰ ਬਿੰਦੂ ਹੈ, ਇਸ ਲਈ ਯੁਵਾਵਾਂ ਨੂੰ ਭਵਿੱਖ ਲਈ ਕੌਸ਼ਲਯੁਕਤ ਬਣਾਉਣ ਵਿੱਚ ਉੱਚ ਗੁਣਵੱਤਾ ਦੇ ਟ੍ਰੇਨਿੰਗ ਬੁਨਿਆਦੀ ਢਾਂਚੇ ਦਾ ਵਿਕਾਸ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਐੱਨਐੱਸਟੀਆਈ ਬੰਗਲੁਰੂ ਵਿੱਚ ਹੋਸਟਲ ਦਾ ਉਦਘਾਟਨ ਉਤਸਾਹਪੂਰਵਕ ਅਤੇ ਸਮਾਵੇਸ਼ੀ ਥਾਂ ਉਪਲਬਧ ਕਰਾਉਣ ਦੀ ਦਿਸ਼ਾ ਵਿੱਚ ਇੱਕ ਕਦਮ ਹੈ, ਜਿੱਥੇ ਟ੍ਰੇਨੀ ਰੁਕਾਵਟ ਰਹਿਤ ਮਾਹੌਲ ਵਿੱਚ ਸਿੱਖ ਸਕਦੇ ਹਨ, ਇਨੋਵੇਸ਼ਨ ਕਰ ਸਕਦੇ ਹਨ ਅਤੇ ਚੌਥੀ ਉਦਯੋਗਕ ਕ੍ਰਾਂਤੀ ਅਤੇ ਵਿਨਿਰਮਾਣ ਦੀ ਸਾਇਬਰ-ਭੌਤਿਕ ਤਬਦੀਲੀ - ਉਦਯੋਗ 4.0 ਲਈ ਖ਼ੁਦ ਨੂੰ ਤਿਆਰ ਕਰ ਸਕਦੇ ਹਨ। ਸ਼੍ਰੀ ਚੌਧਰੀ ਨੇ ਕਿਹਾ ਕਿ ਸੰਸਥਾਨ ਦੇ ਟ੍ਰੇਨੀਆਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਵਿੱਚ ਜਨੂੰਨ ਅਤੇ ਪ੍ਰਤੀਬਧਤਾ ਵੇਖੀ ਅਤੇ ਮਹਿਜ ਅਜਿਹੀ ਪਹਿਲ ਨਾਲ ਉਨ੍ਹਾਂ ਨੂੰ ਹੋਰ ਪ੍ਰੇਰਿਤ ਕੀਤਾ ਜਾ ਸਕਦਾ ਹੈ।

11 ਕਰੋੜ ਛੇ ਲੱਖ ਰੁਪਏ ਦੀ ਲਾਗਤ ਨਾਲ ਨਿਰਮਿਤ, ਨਵਨਿਰਮਿਤ ਹੋਸਟਲ 3,423.23 ਵਰਗ ਮੀਟਰ ਵਿੱਚ ਸਥਿਤ ਹੈ ਅਤੇ ਇਸ ਤਿੰਨ ਮੰਜਿਲਾ ਭਵਨ ਵਿੱਚ ਦੋ ਬੈੱਡਾਂ ਵਾਲੇ 30 ਕਮਰੇ ਹਨ, ਜਿਨ੍ਹਾਂ ਵਿੱਚ 60 ਟ੍ਰੇਨੀ ਰਹਿ ਸਕਦੇ ਹਨ। ਉਨ੍ਹਾਂ ਲਈ ਆਰਾਮ, ਸੁਰੱਖਿਆ ਅਤੇ ਟ੍ਰੇਨਿੰਗ ਯਕੀਨੀ ਬਣਾਉਣ ਲਈ ਤਿਆਰ ਕੀਤੇ ਗਏ ਇਸ ਰਿਹਾਇਸ਼ੀ ਕੇਂਦਰ ਵਿੱਚ ਸਟਡੀ ਹਾਲ, ਸਮੁਦਾਇਕ ਖੇਤਰ ਅਤੇ ਮਨੋਰੰਜਨ ਹਾਲ ਵਰਗੀਆਂ ਜ਼ਰੂਰੀਆਂ ਸੁਵਿਧਾਵਾਂ ਸ਼ਾਮਿਲ ਹਨ। ਇਸਦਾ ਆਧੁਨਿਕ, ਊਰਜਾ-ਦਕਸ਼ ਡਿਜਾਇਨ, ਵਿਸ਼ਵ ਪੱਧਰੀ ਕੌਸ਼ਲ ਵਿਕਾਸ ਕੇਂਦਰ ਸਥਾਪਤ ਕਰਣ ਦੇ ਸਰਕਾਰ ਦੇ ਦ੍ਰਸ਼ਟੀਕੋਣ ਦੇ ਸਮਾਨ ਹੈ, ਜੋ ਸਾਰੇ ਟ੍ਰੇਨੀਆਂ ਨੂੰ ਅਨੁਕੂਲ ਲਰਨਿੰਗ ਮਾਹੌਲ ਪ੍ਰਦਾਨ ਕਰਦਾ ਹੈ।
ਉਦਘਾਟਨ ਸਮਾਰੋਹ ਵਿੱਚ ਕੇਂਦਰ ਸਰਕਾਰ ਦੇ ਕੌਸ਼ਲ ਵਿਕਾਸ ਅਤੇ ਉੱਦਮਸ਼ੀਲਤਾ ਮੰਤਰਾਲੇ ਦੀ ਡਾਇਰੈਕਟਰ ਜਨਰਲ (ਟ੍ਰੇਨਿੰਗ) ਸ਼੍ਰੀਮਤੀ ਤ੍ਰਿਸ਼ਾਲਜੀਤ ਸੇਠੀ, ਉਦਯੋਗਕ ਟ੍ਰੇਨਿੰਗ ਅਤੇ ਰੋਜ਼ਗਾਰ ਵਿਭਾਗ ਦੀ ਕਮਿਸ਼ਨਰ ਡਾ. ਰਾਗਪ੍ਰਿਯਾ ਆਰ., ਕੇਂਦਰੀ ਲੋਕ ਉਸਾਰੀ ਵਿਭਾਗ ਬੰਗਲੁਰੂ ਦੇ ਐਡੀਸ਼ਨਲ ਡਾਇਰੈਕਟਰ ਜਨਰਲ, ਸ਼੍ਰੀ ਐੱਨਐੱਨਐੱਸਐੱਸ ਰਾਵ, ਡਿਪਟੀ ਡਾਇਰੈਕਟਰ ਜਨਰਲ (ਦੱਖਣ ਖੇਤਰ) ਸ਼੍ਰੀ ਅਨਿਲ ਕੁਮਾਰ ਅਤੇ ਖੇਤਰੀ ਕੌਸ਼ਲ ਵਿਕਾਸ ਅਤੇ ਉੱਦਮਤਾ ਨਿਦੇਸ਼ਾਲਯ (ਆਰਡੀਐਸਡੀਈ) ਕਰਨਾਟਕ ਦੇ ਖੇਤਰੀ ਨਿਦੇਸ਼ਕ ਸ਼੍ਰੀ ਐੱਨਆਰ ਅਰਵਿੰਦਨ ਸਹਿਤ ਹੋਰ ਪਤਵੰਤੇ ਵਿਅਕਤੀ ਮੌਜੂਦ ਸਨ।
ਨੈਸ਼ਨਲ ਸਕਿੱਲ ਟ੍ਰੇਨਿੰਗ ਇੰਸਟੀਟਿਊਟ (ਐੱਨਐੱਸਟੀਆਈ) ਬੰਗਲੁਰੂ, ਕੌਸ਼ਲ ਵਿਕਾਸ ਅਤੇ ਉੱਦਮਸ਼ੀਲਤਾ ਮੰਤਰਾਲੇ ਦੇ ਅਧੀਨ ਡਾਇਰੈਕਟਰੋਟ ਜਨਰਲ ਆਫ ਟ੍ਰੇਨਿੰਗ ਦਾ ਇੱਕ ਪ੍ਰਮੁੱਖ ਇੰਸਟੀਟਿਊਟ ਹੈ, ਜੋ ਪ੍ਰਮੁੱਖ ਉਦਯੋਗ ਖੇਤਰਾਂ ਵਿੱਚ ਐਡਵਾਂਸਡ ਵੋਕੇਸ਼ਨਲ ਟ੍ਰੇਨਿੰਗ ਪ੍ਰਦਾਨ ਕਰਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ। ਇਸ ਹੋਸਟਲ ਦੀ ਉਸਾਰੀ ਨਾਲ ਦੇਸ਼ ਭਰ ਦੇ ਟ੍ਰੇਨੀਆਂ ਨੂੰ ਆਧੁਨਿਕਤਮ ਸਹੂਲਤ ਮਿਲਣ ਦੀ ਉਂਮੀਦ ਹੈ, ਜਿਸ ਨਾਲ ਭਾਰਤ ਦੇ ਕੌਸ਼ਲ ਭਾਰਤ ਮਿਸ਼ਨ ਵਿੱਚ ਹੋਰ ਮਜ਼ਬੂਤੀ ਆਵੇਗੀ। ਇਹ ਬਿਹਤਰ ਕੌਸ਼ਲ ਵਿਕਾਸ ਈਕੋਸਿਸਟਮ ਨਿਰਮਿਤ ਕਰਣ ਲਈ ਸਰਕਾਰ ਦੀ ਪ੍ਰਤੀਬਧਤਾ ਦੀ ਵੀ ਪੁਸ਼ਟੀ ਕਰਦਾ ਹੈ। ਭਾਰਤ ਦੇ ਯੁਵਾਵਾਂ ਨੂੰ ਉਭਰਦੇ ਰੋਜ਼ਗਾਰ ਮੋਕਿਆਂ ਲਈ ਜ਼ਰੂਰੀ ਯੋਗਤਾਵਾਂ ਨਾਲ ਯੁਕਤ ਬਣਾਕੇ, ਆਖਿਰਕਾਰ ਦੇਸ਼ ਦਾ ਆਲਮੀ ਮੁਕਾਬਲਾ ਵਧੇਗਾ।
*****
ਪੀਐਸਐਫ/ਡੀਕੇ
(Release ID: 2102327)
Visitor Counter : 14