ਸੱਭਿਆਚਾਰ ਮੰਤਰਾਲਾ
ਮਹਾਕੁੰਭ ਵਿਖੇ ਕਲਾਗ੍ਰਾਮ
Posted On:
10 FEB 2025 5:05PM by PIB Chandigarh
ਸੱਭਿਆਚਾਰ ਮੰਤਰਾਲੇ ਨੇ ਮੰਤਰਾਲੇ ਦੇ ਖੁਦਮੁਖਤਿਆਰ ਸੰਗਠਨ ਵੱਲੋਂ ਨੌਰਥ ਸੈਂਟ੍ਰਲ ਜ਼ੋਨ ਕਲਚਰਲ ਸੈਂਟਰ(ਐੱਨਸੀਜੈੱਡਸੀਸੀ) ਰਾਹੀਂ ਮਹਾਕੁੰਭ ਜ਼ਿਲ੍ਹੇ ਦੇ ਸੈਕਟਰ-7 ਵਿੱਚ ਇੱਕ ਸੱਭਿਆਚਾਰਕ ਪਿੰਡ ਅਰਥਾਤ ਕਲਾਗ੍ਰਾਮ ਦੀ ਸਥਾਪਨਾ ਕੀਤੀ ਹੈ। ਕਲਾਗ੍ਰਾਮ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ:
-
ਮੁੱਖ ਪ੍ਰਵੇਸ਼ ਦੁਆਰ: 635 ਫੁੱਟ ਚੌੜਾ, 54 ਫੁੱਟ ਉੱਚਾ, 12 ਜਯੋਤਿਰਲਿੰਗਾਂ ਅਤੇ ਭਗਵਾਨ ਸ਼ਿਵ ਦੁਆਰਾ ਹਲਾਹਲ ਦਾ ਸੇਵਨ ਕਰਨ ਦੀ ਕਥਾ ਨੂੰ ਦਰਸਾਉਂਦਾ ਹੋਇਆ, ਕਲਾ ਅਤੇ ਅਧਿਆਤਮਿਕਤਾ ਦਾ ਸੰਗਮ।
-
ਚਾਰ-ਧਾਮ ਦੀ ਥੀਮ ‘ਤੇ ਅਧਾਰਿਤ 104 ਫੁੱਟ ਚੌੜਾ ਅਤੇ 72 ਫੁੱਟ ਗਹਿਰਾ ਮੰਚ।
-
ਕਲਾਕਾਰ ਅਤੇ ਪੇਸ਼ਕਾਰੀ: ਕਲਾਗ੍ਰਾਮ ਸਮੇਤ ਵਿਭਿੰਨ ਪਲੈਟਫਾਰਮਾਂ ‘ਤੇ 14,632 ਕਲਾਕਾਰ ਪ੍ਰਦਰਸ਼ਨ ਕਰਨਗੇ।
-
ਅਨੁਭੂਤ ਮੰਡਪਮ: ਸਵਰਗ ਤੋਂ ਧਰਤੀ ‘ਤੇ ਗੰਗਾ ਦੇ ਉਤਰਨ ਦੀ ਕਥਾ ਦਾ ਵਰਣਨ ਕਰਨ ਵਾਲਾ 360° ਅਭਿਭੂਤ ਕਰ ਦੇਣ ਵਾਲਾ ਅਨੁਭਵ।
-
ਅਵਿਰਲ ਸ਼ਾਸ਼ਵਤ ਕੁੰਭ: ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ), ਭਾਰਤੀ ਰਾਸ਼ਟਰੀ ਪੁਰਾਲੇਖ (ਐੱਨਏਆਈ) ਅਤੇ ਇੰਦਰਾ ਗਾਂਧੀ ਰਾਸ਼ਟਰੀ ਕਲਾ ਕੇਂਦਰ (ਆਈਜੀਐੱਨਸੀਏ) ਦੁਆਰਾ ਡਿਜੀਟਲ ਪ੍ਰਦਰਸ਼ਨ।
-
ਫੂਡ ਜ਼ੋਨ: ਪ੍ਰਯਾਗਰਾਜ ਦੇ ਸਥਾਨਕ ਪਕਵਾਨਾਂ ਤੋਂ ਇਲਾਵਾ ਸਾਰੇ ਖੇਤਰੀ ਸੱਭਿਆਚਾਰਕ ਕੇਂਦਰਾਂ ਦੇ ਸਾਤਵਿਕ ਪਕਵਾਨ।
-
ਸੰਸਕ੍ਰਿਤੀ ਆਂਗਣ: ਸੱਤ ਖੇਤਰੀ ਸੱਭਿਆਚਾਰਕ ਕੇਂਦਰਾਂ ਦੇ 98 ਕਾਰੀਗਗਾਂ ਦੁਆਰਾ ਵਿਹੜਿਆਂ ਵਿੱਚ ਪਰੰਪਰਾਗਤ ਇੰਡੀਅਨ ਹੈਂਡੀਕ੍ਰਾਫਟ ਅਤੇ ਹੈਂਡਲੂਮ ਦਾ ਪ੍ਰਦਰਸ਼ਨ ਅਤੇ ਵਿਕਰੀ।
ਸੱਭਿਆਚਾਰ ਮੰਤਰਾਲੇ ਦੇ ਤਹਿਤ ਖੁਦਮੁਖਤਿਆਰ ਸੰਗਠਨ ਦੱਖਣੀ ਖੇਤਰ ਸੱਭਿਆਚਾਰਕ ਕੇਂਦਰ (ਐੱਸਜੈੱਡਸੀਸੀ), ਤੰਜਾਵੁਰ ਦੁਆਰਾ ਪੇਸ਼ਕਾਰੀ ਲਈ, ਤਿੰਨ ਕਲਾ ਰੂਪਾਂ ਨਾਲ ਜੁੜੇ 45 ਕਲਾਕਾਰਾਂ ਅਤੇ ਸਟਾਲਾਂ ਦੇ ਲਈ ਕਰਨਾਟਕ ਦੇ 06 ਕਾਰੀਗਰਾਂ ਨੂੰ ਮਹਾਕੁੰਭ-2025 ਦੇ ਕਲਾਗ੍ਰਾਮ ਵਿੱਚ ਨਿਯੁਕਤ ਕੀਤਾ ਗਿਆ ਹੈ। ਉੱਤਰ ਪ੍ਰਦੇਸ਼ ਸਰਕਾਰ ਦੀ ਅਪੀਲ ‘ਤੇ ਮਹਾਕੁੰਭ-2025 ਵਿੱਚ ਕਲਾਗ੍ਰਾਮ ਦੀ ਸਥਾਪਨਾ ਕੀਤੀ ਗਈ ਹੈ। 2019 ਦੇ ਕੁੰਭ ਦੌਰਾਨ ਵੀ ਕਲਾਗ੍ਰਾਮ ਸਥਾਪਿਤ ਕੀਤਾ ਗਿਆ ਸੀ, ਹਾਲਾਂਕਿ ਛੋਟੇ ਪੈਮਾਨੇ ‘ਤੇ ਸੀ। ਨਿਜੀ ਤੌਰ ‘ਤੇ ਮੌਜੂਦ ਨਹੀਂ ਹੋ ਸਕਣ ਵਾਲੇ ਦਰਸ਼ਕਾਂ ਲਈ ਇਨ੍ਹਾ ਅਨੁਭਵਾਂ ਨੂੰ ਪਹੁੰਚਯੋਗ ਬਣਾਉਣ ਲਈ ਸੱਭਿਆਚਾਰਕ ਮੰਤਰਾਲਾ ਐੱਨਸੀਜੈੱਡਸੀਸੀ, ਪ੍ਰਯਾਗਰਾਜ ਦੇ ਨਾਲ ਮਿਲ ਕੇ ਆਪਣੇ ਵਿਭਿਨ ਸੋਸ਼ਲ ਮੀਡੀਆ ਹੈਂਡਲ ਜਿਹੇ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ ਆਦਿ ‘ਤੇ ਸਮੱਗਰੀ ਅਪਲੋਡ ਕਰ ਰਿਹਾ ਹੈ।
ਨੌਰਥ ਸੈਂਟ੍ਰਲ ਜ਼ੋਨ ਕਲਚਰਲ ਸੈਂਟਰ (ਐੱਨਸੀਜੈੱਡਸੀਸੀ), ਪ੍ਰਯਾਗਰਾਜ ਅਤੇ ਦੱਖਣੀ ਕੇਂਦਰੀ ਜ਼ੋਨ ਸੱਭਿਆਚਾਰਕ ਕੇਂਦਰ (ਐੱਸਸੀਜੈੱਡਸੀਸੀ), ਨਾਗਪੁਰ ਸਿੱਧੀ (ਮੱਧ ਪ੍ਰਦੇਸ਼) ਸਮੇਤ ਆਪਣੇ ਮੈਂਬਰ ਰਾਜਾਂ ਵਿੱਚ ਵਿਭਿੰਨ ਸਥਾਨਾਂ ‘ਤੇ ਕਈ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕਰਦੇ ਹਨ। ਇਨ੍ਹਾਂ ਪ੍ਰੋਗਰਾਮਾਂ ਦਾ ਨਿਰਧਾਰਨ ਪ੍ਰੋਗਰਾਮ ਕਮੇਟੀਆ ਕਰਦੀਆਂ ਹਨ। ਸੱਭਿਆਚਾਰ ਮੰਤਰਾਲੇ ਦੇ ਤਹਿਤ ਖੁਦਮੁਖਤਿਆਰ ਸੰਗਠਨ ਸੰਗੀਤ ਨਾਟਕ ਅਕਾਦਮੀ ਨੇ ਸਿੱਧੀ ਦੇ ਦੋ ਪ੍ਰਮੁੱਖ ਥਿਏਟਰ ਸਮੁਹਾਂ ਅਰਥਾਤ ਰੰਗਦੂਤ ਅਤੇ ਇੰਦਰਾਵਤੀ ਨਾਟਯ ਸਮਿਤੀ ਨੂੰ ਭੋਪਾਲ ਅਤੇ ਲਖਨਊ ਵਿੱਚ ਆਯੋਜਿਤ ਅੰਮ੍ਰਿਤ ਯੁਵਾ ਕਲੋਤਸਵ ਵਿੱਚ ਪੇਸ਼ਕਾਰੀ ਲਈ ਸੱਦਾ ਦਿੱਤਾ।
ਐੱਸਸੀਜੈੱਡਸੀਸੀ, ਨਾਗਪੁਰ ਨੇ ਸ਼ਿਲਪਗ੍ਰਾਮ, ਖਜੁਰਾਹੋ (ਮੱਧ ਪ੍ਰਦੇਸ਼) ਵਿੱਚ ਏਕਲਵਯ-ਬਘੇਲੀ ਰੰਗਮੰਚ ਦੀ ਥੀਏਟਰ ਪੇਸ਼ਕਾਰੀ ਦੇ ਆਯੋਜਨ ਦੌਰਾਨ ਇੰਦਰਾਵਤੀ ਨਾਟਯ ਸਮਿਤੀ, ਸਿੱਧੀ (ਮੱਧ ਪ੍ਰਦੇਸ਼) ਦੇ ਕਲਾਕਾਰਾਂ ਨੂੰ ਵੀ ਸੱਦਾ ਦਿੱਤਾ ਸੀ।
ਇਹ ਜਾਣਕਾਰੀ ਅੱਜ ਕੇਂਦਰੀ ਸੱਭਿਆਚਾਰ ਅਤੇ ਟੂਰਿਜ਼ਮ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
***
ਸੁਨੀਲ ਕੁਮਾਰ ਤਿਵਾਰੀ
(Release ID: 2101757)
Visitor Counter : 10