@font-face { font-family: 'Poppins'; src: url('/fonts/Poppins-Regular.ttf') format('truetype'); font-weight: 400; font-style: normal; } body { font-family: 'Poppins', sans-serif; } .hero { background: linear-gradient(to right, #003973, #e5e5be); color: white; padding: 60px 30px; text-align: center; } .hero h1 { font-size: 2.5rem; font-weight: 700; } .hero h4 { font-weight: 300; } .article-box { background: white; border-radius: 10px; box-shadow: 0 8px 20px rgba(0,0,0,0.1); padding: 40px 30px; margin-top: -40px; position: relative; z-index: 1; } .meta-info { font-size: 1em; color: #6c757d; text-align: center; } .alert-warning { font-weight: bold; font-size: 1.05rem; } .section-footer { margin-top: 40px; padding: 20px 0; font-size: 0.95rem; color: #555; border-top: 1px solid #ddd; } .global-footer { background: #343a40; color: white; padding: 40px 20px 20px; margin-top: 60px; } .social-icons i { font-size: 1.4rem; margin: 0 10px; color: #ccc; } .social-icons a:hover i { color: #fff; } .languages { font-size: 0.9rem; color: #aaa; } footer { background-image: linear-gradient(to right, #7922a7, #3b2d6d, #7922a7, #b12968, #a42776); } body { background: #f5f8fa; } .innner-page-main-about-us-content-right-part { background:#ffffff; border:none; width: 100% !important; float: left; border-radius:10px; box-shadow: 0 8px 20px rgba(0,0,0,0.1); padding: 0px 30px 40px 30px; margin-top: 3px; } .event-heading-background { background: linear-gradient(to right, #7922a7, #3b2d6d, #7922a7, #b12968, #a42776); color: white; padding: 20px 0; margin: 0px -30px 20px; padding: 10px 20px; } .viewsreleaseEvent { background-color: #fff3cd; padding: 20px 10px; box-shadow: 0 .5rem 1rem rgba(0, 0, 0, .15) !important; } } @media print { .hero { padding-top: 20px !important; padding-bottom: 20px !important; } .article-box { padding-top: 20px !important; } }
WAVES BANNER 2025
ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਰੋਡ ਟੂ ਗੇਮ ਜੈਮ ਦੇ ਜ਼ਰੀਏ ਭਾਰਤ ਦੀ ਰੋਮਾਂਚਕਾਰੀ ਗੇਮ ਡਿਵੈਲਪਰ ਕਮਿਊਨਿਟੀ ਦਾ ਹਿੱਸਾ ਬਣੋ ਅਤੇ ਵੇਵਸ (WAVES) ਦੇ ਲਈ ਭਾਰਤ ਦੀ ਸਭ ਤੋਂ ਬਿਹਤਰੀਨ ਗੇਮ ਡਿਵੈਲਪਰ ਟੀਮ ਬਣੋ


ਜੀਡੀਏਆਈ, ਆਈਜੀਡੀਸੀ ਅਤੇ ਕੇਜੀਈਐੱਨ (KGeN) ਤੁਹਾਡੇ ਸੁਪਨੇ ਨੂੰ ਸਾਕਾਰ ਕਰਨ ਦੇ ਲਈ ਦੇਸ਼ ਭਰ ਦੀਆਂ ਪ੍ਰਤਿਭਾਵਾਂ ਨੂੰ ਪ੍ਰੋਤਸਾਹਿਤ ਕਰਨ ਦਾ ਭਰੋਸਾ ਦੇ ਰਹੇ ਹਨ

ਪ੍ਰਤਿਭਾਸ਼ਾਲੀ ਡਿਵੈਲਪਰਸ ਦੀ ਟੀਮ ਨੂੰ ਆਪਣੇ ਖੇਤਰਾਂ ਦੀ ਪ੍ਰਤੀਨਿਧਤਾ ਕਰਨ ਅਤੇ ਵਰਲਡ ਆਡੀਓ ਵਿਜ਼ੁਅਲ ਐਂਟਰਟੇਨਮੈਂਟ ਸਮਿਟ ਵਿੱਚ ਆਪਣੀਆਂ ਗੇਮਸ ਦਿਖਾਉਣ ਲਈ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ

ਰੋਡ ਟੂ ਗੇਮ ਦੇ ਲਈ ਰਜਿਸਟ੍ਰੇਸ਼ਨ ਮੁੜ ਤੋਂ ਸ਼ੁਰੂ: 1 ਫਰਵਰੀ ਤੱਕ ਅਪਲਾਈ ਕਰੋ, 16 ਫਰਵਰੀ ਤੱਕ ਜਮ੍ਹਾਂ ਕਰੋ, ਨਤੀਜਿਆਂ ਦਾ ਐਲਾਨ 16 ਮਾਰਚ ਨੂੰ ਹੋਵੇਗਾ

ਵੇਵਸ ਕ੍ਰਿਏਟ ਇਨ ਇੰਡੀਆ ਚੈਲੇਂਜ ਦੇ ਤਹਿਤ ਦੇਸ਼ ਭਰ ਦੇ ਗੇਮ ਡਿਵੈਲਪਰਸ ਨੂੰ ਇਕਜੁੱਟ ਕਰ ਰਹੇ ਰੋਡ ਟੂ ਗੇਮ ਜੈਮ ਵਿੱਚ 1622 ਕਾਲਜਾਂ ਵਿੱਚ 5,400 ਤੋਂ ਜ਼ਿਆਦਾ ਰਜਿਸਟ੍ਰੇਸ਼ਨ

 Posted On: 25 JAN 2025 6:07PM |   Location: PIB Chandigarh

ਗੇਮ ਡਿਵੈਲਪਰ ਐਸੋਸੀਏਸ਼ਨ ਆਫ਼ ਇੰਡੀਆ (GDAI), ਨੇ ਆਪਣੇ ਪ੍ਰਮੁੱਖ ਪ੍ਰੋਗਰਾਮ, ਇੰਡੀਆ ਗੇਮ ਡਿਵੈਲਪਰ ਕਾਨਫਰੰਸ (IGDC), ਰਾਹੀਂ ਕੇਜੀਈਐੱਨ (KGeN) ਦੇ ਨਾਲ ਮਿਲ ਕੇ “Road to Game Jam” ਦਾ ਆਯੋਜਨ ਕੀਤਾ ਹੈ। ਇਹ ਪਹਿਲ ਭਾਰਤ ਸਰਕਾਰ ਦੇ ਵਰਲਡ ਆਡੀਓ ਵਿਜ਼ੁਅਲ ਐਂਟਰਟੇਨਮੈਂਟ ਸਮਿਟ  (WAVES) ਦੇ ਤਹਿਤ ਕ੍ਰਿਏਟ ਇਨ ਇੰਡੀਆ ਚੈਲੇਂਜ ਸੀਜ਼ਨ 1 ਦੇ ਤਹਿਤ ਚੁਣੌਤੀਆਂ ਵਿੱਚ ਸ਼ਾਮਲ ਹੈ। ਇਸ ਦਾ ਉਦੇਸ਼ ਅਤਿਆਧੁਨਿਕ ਇਨੋਵੇਸ਼ਨ ਅਤੇ ਕ੍ਰਿਏਵਿਟੀ ਪ੍ਰਦਰਸ਼ਿਤ ਕਰਦੇ ਹੋਏ ਭਾਰਤ ਦੇ ਗੇਮ ਡਿਵੈਲਪਰਸ ਨੂੰ ਗੇਮਿੰਗ ਉਦਯੋਗ ਦੇ ਭਵਿੱਖ ਨੂੰ ਆਕਾਰ ਦੇਣ  ਦੀ ਦਿਸ਼ਾ ਵਿੱਚ ਸਸ਼ਕਤ ਬਣਾਉਣਾ ਹੈ। 

 

ਰੋਡ ਟੂ ਗੇਮ ਜੈਮ ਡਿਵੈਲਪਰਸ ਨੂੰ ਇਸ ਰੋਮਾਂਚਕਾਰੀ ਪਹਿਲ ਵਿੱਚ ਸ਼ਾਮਲ ਹੋਣ ਦਾ ਇੱਕ ਹੋਰ ਮੌਕਾ ਦੇ ਰਿਹਾ ਹੈ। 1 ਫਰਵਰੀ 2025 ਤੱਕ ਰਜਿਸਟ੍ਰੇਸ਼ਨ ਖੁੱਲ੍ਹੇ ਰਹਿਣ ਦੇ ਚਲਦੇ ਇੱਛੁਕ ਡਿਵੈਲਪਰਸ ਹੁਣ ਗੇਮ ਡਿਜ਼ਾਈਨ ਵਿੱਚ ਆਪਣੇ ਟੈਲੈਂਟ ਅਤੇ ਕ੍ਰਿਏਟੀਵਿਟੀ ਦਾ ਪ੍ਰਦਰਸ਼ਨ ਕਰ ਸਕਦੇ ਹਨ। ਜਮ੍ਹਾਂ ਕਰਾਉਣ ਦੀ ਨਵੀਂ ਅੰਤਿਮ ਮਿਤੀ ਹੁਣ 16 ਫਰਵਰੀ 2025 ਹੈ, ਜਿਸ ਦੇ ਨਤੀਜੇ 16 ਮਾਰਚ 2025 ਨੂੰ ਐਲਾਨੇ ਜਾਣਗੇ।

ਜੇਕਰ ਤੁਸੀਂ ਪਹਿਲਾਂ ਰਾਊਂਡ ਹਾਰ ਗਏ ਹੋ, ਤਾਂ ਹੁਣ ਇਸ ਵਿੱਚ ਸ਼ਾਮਲ ਹੋਣ ਅਤੇ ਆਪਣੇ ਗੇਮ-ਮੇਕਿੰਗ ਕੌਸ਼ਲ ਦਾ ਪ੍ਰਦਰਸ਼ਨ ਕਰਨ ਦਾ ਇਹ ਸਹੀ ਮੌਕਾ ਹੈ। ਭਾਰਤ ਦੀ ਗੇਮ ਡਿਵੈਲਪਮੈਂਟ ਕਮਿਊਨਿਟੀ ਵਿੱਚ ਇਨੋਵੇਸ਼ਨ ਅਤੇ ਐਕਸੀਲੈਂਸ ਨੂੰ ਹੁਲਾਰਾ ਦੇਣ ਵਾਲੇ ਇਸ ਰਾਸ਼ਟਰੀ ਮੰਚ ਦਾ ਹਿੱਸਾ ਬਣਨ ਦਾ ਮੌਕਾ ਹੱਥੋਂ ਨਾ ਜਾਣ ਦਿਓ।

 GDAI ਅਤੇ KGeN ਨੂੰ ਭਾਰਤ ਦੀ ਰੋਮਾਂਚਕਾਰੀ ਗੇਮ ਡਿਵੈਲਪਮੈਂਟ ਕਮਿਊਨਿਟੀ ਨੂੰ ਪ੍ਰੋਤਸਾਹਿਤ ਅਤੇ ਵਿਸਤ੍ਰਿਤ ਕਰਨ ਦੇ ਪ੍ਰਤੀ ਟੀਚਾਬੱਧ ਇਸ ਬੇਮਿਸਾਲ ਪਹਿਲ ਰੋਡ ਟੂ ਗੇਮ ਜੈਮ ਦੀ ਜ਼ਿਕਰਯੋਗ ਪ੍ਰਗਤੀ ਬਾਰੇ ਐਲਾਨ ਕਰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ। ਇਹ ਪ੍ਰੋਗਰਾਮ ਸਥਾਨਕ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨ ਅਤੇ ਖੇਤਰੀ ਪ੍ਰਤੀਨਿਧਤਾ ਲਈ ਮੰਚ ਪ੍ਰਦਾਨ ਕਰਕੇ ਭਾਰਤ ਦੀ ਸਭ ਤੋਂ ਪ੍ਰਤਿਭਾਸ਼ਾਲੀ ਗੇਮ ਡਿਵੈਲਪਮੈਂਟ ਟੀਮਾਂ ਨੂੰ ਵੇਵਸ ਇੰਡੀਆ ਸਮਿਟ ਵਿੱਚ ਆਪਣੀ ਪ੍ਰਤਿਭਾ ਦਿਖਾਉਣ ਦਾ ਰਾਹ ਪੱਧਰਾ ਕਰ ਰਿਹਾ ਹੈ।

 

ਨਿਰੰਤਰ ਜਾਰੀ ਪ੍ਰਯਾਸ: ਹੁਣ ਤੱਕ ਦੀਆਂ ਉਪਲਬਧੀਆਂ

ਰੋਡ ਟੂ ਗੇਮ ਜੈਮ ਨੇ ਆਪਣੇ ਲਾਂਚ ਦੇ ਬਾਅਦ ਤੋਂ ਹੀ ਮਿਸਾਲੀ ਉਪਲਬਧੀਆਂ ਹਾਸਲ ਕੀਤੀਆਂ ਹਨ:

 

  • ਇਸ ਪ੍ਰੋਗਰਾਮ ਲਈ 5496 ਗੇਮ ਡਿਵੈਲਪਮੈਂਟਸ ਨੇ ਰਜਿਸਟ੍ਰੇਸ਼ਨ ਕਰਵਾਇਆ ਹੈ।

  • ਇਹ ਭਾਰਤ ਦੇ 1,622 ਵਿਸ਼ੇਸ਼ ਕਾਲਜਾਂ ਦੀ ਪ੍ਰਤੀਨਿਧਤਾ ਕਰ ਰਹੇ ਹਨ।

  • ਪ੍ਰਤਿਭਾਗੀ 28 ਰਾਜਾਂ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 446 ਸ਼ਹਿਰਾਂ ਤੋਂ ਹਨ।

  • ਵਿਭਿੰਨ ਕਾਲਜਾਂ ਦੀਆਂ 120 ਟੀਮਾਂ ਪਹਿਲਾਂ ਹੀ ਗਠਿਤ ਹੋ ਚੁੱਕੀਆਂ ਹਨ ਅਤੇ ਕਿਰਿਆਸ਼ੀਲ ਤੌਰ ‘ਤੇ ਹਿੱਸਾ ਲੈ ਰਹੀਆਂ ਹਨ।

  • ਗੇਮ ਜੈਮ ਲਈ ਥੀਮਸ 20 ਦਸੰਬਰ 2024 ਨੂੰ ਜਾਰੀ ਕੀਤੀਆਂ ਗਈਆਂ।

ਥੀਮ :

  • ਐਵਰੀਥਿੰਗ ਫੌਲਸ ਅਪਾਰਟ

  • ਸਟੱਕ ਟੂਗੈਦਰ

  • ਹੈਂਡਲ ਵਿਦ ਕੇਅਰ

  • ਇਨਵਿਜ਼ੀਬਲ ਕਨੈਕਸ਼ਨਸ 

  • ਦ ਸਾਉਂਡ ਆਫ ਸਾਇਲੈਂਸ

ਗੇਮ ਡਿਵੈਲਪਮੈਂਟ ਕਮਿਊਨਿਟੀ ਨੂੰ ਸਸ਼ਕਤ ਬਣਾਉਣਾ

GDAI ਅਤੇ KGeN ਨੇ ਗੇਮ ਡਿਵੈਲਪਮੈਂਟ ਕਮਿਊਨਿਟੀ ਨੂੰ ਸਿੱਖਿਅਤ ਅਤੇ ਸਸ਼ਕਤ ਬਣਾਉਣ ਲਈ ਕਈ ਪ੍ਰਭਾਵਸ਼ਾਲੀ ਗਤੀਵਿਧੀਆਂ ਵੀ ਸ਼ੁਰੂ ਕੀਤੀਆਂ ਹਨ:

ਵਰਕਸ਼ਾਪਸ  

  • ਪਹਿਲੀ ਵਰਕਸ਼ਾਪ ਦਾ ਸੰਚਾਲਨ ਗੇਮਰ 2ਮੇਕਰ ਦੇ ਫਾਉਂਡਰ ਰਾਹੁਲ ਸਹਿਗਲ ਨੇ ਕੀਤਾ। ਇਹ ਭਾਰਤ ਵਿੱਚ ਗੇਮ ਡਿਵੈਲਪਮੈਂਟ ਵਿੱਚ ਕਰੀਅਰ ਬਣਾਉਣ ‘ਤੇ ਕੇਂਦ੍ਰਿਤ ਸੀ ਅਤੇ ਉਦਯੋਗ ਦੇ ਬੁਨਿਆਦੀ ਪਹਿਲੂਆਂ ‘ਤੇ ਗੌਰ ਕਰਦੀ ਸੀ।

  • 18 ਜਨਵਰੀ 2024 ਨੂੰ ਏਐੱਮਏ ਸੈਸ਼ਨ ਆਯੋਜਿਤ ਕੀਤਾ ਗਿਆ, ਜਿਸ ਵਿੱਚ ਪਲੇਬੇ ਦੇ ਫਾਉਂਡਰ ਅਤੇ ਨੈੱਟਫਲਿਕਸ ਦੇ ਸੀਨੀਅਰ ਇੰਜੀਨੀਅਰ ਨਕੁਲ ਵਰਮਾ ਸ਼ਾਮਲ ਹੋਏ। ਨਕੁਲ ਨੇ ਪ੍ਰਤਿਭਾਗੀਆਂ ਨੂੰ ਪ੍ਰੇਰਿਤ ਕਰਨ ਲਈ ਵਿਵਹਾਰਿਕ ਮਾਰਗਦਰਸ਼ਨ ਪ੍ਰਦਾਨ ਕਰਦੇ ਹੋਏ ਕਮਿਊਨਿਟੀ ਨੂੰ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ ਅਤੇ ਸੁਆਲਾਂ ਦੇ ਜੁਆਬ ਦਿੱਤੇ।

  • ਇਹ ਸੈਸ਼ਨ ਨੈੱਟਵਰਕਿੰਗ ਨੂੰ ਹੁਲਾਰਾ ਦੇਣ, ਸਲਾਹ ਦੇਣ ਅਤੇ ਪ੍ਰਤਿਭਾਗੀਆਂ ਨੂੰ ਗੇਮ ਡਿਵੈਲਪਮੈਂਟ ਵਿੱਚ ਉਤਕ੍ਰਿਸ਼ਟਤਾ ਹਾਸਲ ਕਰਨ ਲਈ ਜ਼ਰੂਰੀ ਕੌਸ਼ਲ ਅਤੇ ਗਿਆਨ ਨਾਲ ਲੈਸ ਕਰਨ ਦੇ ਲਈ ਡਿਜ਼ਾਈਨ ਕੀਤੇ ਗਏ। 

ਜੀਡੀਏਆਈ ਬਾਰੇ

  •  ਗੇਮ ਡਿਵੈਲਪਰ ਐਸੋਸੀਏਸ਼ਨ ਆਫ ਇੰਡੀਆ (GDAI) ਗੇਮ ਡਿਵੈਲਪਰਸ, ਸਟੂਡੀਓ ਅਤੇ ਉਦਯੋਗ ਦੇ ਪੇਸ਼ੇਵਰਾਂ ਲਈ ਆਲਮੀ ਪੱਧਰ ‘ਤੇ ਮਾਨਤਾ ਪ੍ਰਾਪਤ ਈਕੋਸਿਸਟਮ ਤਿਆਰ ਕਰਨ ਲਈ ਸਮਰਪਿਤ ਹੈ। ਇੱਕ ਦਹਾਕੇ ਤੋਂ ਵੱਧ ਸਮੇਂ ਤੋਂ, ਜੀਡੀਏਆਈ ਨੇ ਗੇਮ ਕ੍ਰਿਏਸ਼ਨ ਵਿੱਚ ਈਨੋਵੇਸ਼ਨ, ਸਥਿਰਤਾ ਅਤੇ ਉਤਕ੍ਰਿਸ਼ਟਤਾ ਦਾ ਸਮਰਥਨ ਕੀਤਾ ਹੈ। ਇਸ ਐਸੋਸੀਏਸ਼ਨ ਦੁਆਰਾ ਗੇਮਿੰਗ ਉਦਯੋਗ ਵਿੱਚ ਨੈਤਿਕ ਮਿਆਰਾਂ, ਸਮਾਵੇਸ਼ਨ ਅਤੇ ਇਨੋਵੇਸ਼ਨ ਨੂੰ ਹੁਲਾਰਾ ਦਿੰਦੇ ਹੋਏ ਸੰਸਾਧਨ, ਸਲਾਹ ਅਤੇ ਕੌਸ਼ਲ ਵਿਕਾਸ ਪ੍ਰਦਾਨ ਕੀਤਾ ਜਾਂਦਾ ਹੈ।

ਆਈਜੀਡੀਸੀ ਬਾਰੇ

  • ਇੰਡੀਆ ਗੇਮ ਡਿਵੈਲਪਰ ਕਾਨਫਰੰਸ (IGDC) ਗੇਮ ਡਿਵੈਲਪਰਸ ਲਈ ਭਾਰਤ ਦਾ ਪ੍ਰਮੁੱਖ ਪ੍ਰੋਗਰਾਮ ਹੈ, ਜਿਸ ਨੂੰ ‘ਉਦਯੋਗ ਦੁਆਰਾ, ਉਦਯੋਗ ਲਈ’ ਆਯੋਜਿਤ ਕੀਤਾ ਜਾਂਦਾ ਹੈ। ਹੁਣ ਆਪਣੇ 16ਵੇਂ ਸੰਸਕਰਣ ਵਿੱਚ, ਆਈਜੀਡੀਸੀ ਭਾਰਤ ਦੇ ਗੇਮਿੰਗ ਈਕੋਸਿਸਟਮ ਦੇ ਨੀਂਹ ਪੱਥਰ ਵਜੋਂ ਕੰਮ ਕਰ ਰਿਹਾ ਹੈ,  ਜੋ ਡਿਵੈਲਪਰਸ ਨੂੰ ਗਲੋਬਲ ਇੰਡਸਟਰੀ ਲੀਡਰਸ ਤੋਂ ਸਿੱਖਣ, ਸਾਥੀਆਂ ਦੇ ਨਾਲ ਨੈੱਟਵਰਕ ਬਣਾਉਣ ਅਤੇ ਨਿਵੇਸ਼ਕਾਂ ਅਤੇ ਪਬਲਿਸ਼ਰਜ਼ ਨਾਲ ਜੁੜਨ ਦੇ ਸਮਰੱਥ ਬਣਾਉਂਦਾ ਹੈ।

ਕੇਜੀਈਐੱਨ (KGeN) ਬਾਰੇ 

  • ਕੇਜੀਈਐੱਨ ਗੇਮਰਸ ਨੂੰ ਉਨ੍ਹਾਂ ਦੇ ਡੇਟਾ ਦੀ ਮਾਲਕੀ ਰੱਖਣ ਦੇ ਸਮਰੱਥ ਬਣਾ ਕੇ ਉਨ੍ਹਾਂ ਨੂੰ ਸਸ਼ਕਤ ਬਣਾਉਣ ਲਈ ਇੱਕ ਵਿਕੇਂਦ੍ਰੀਕ੍ਰਿਤ ਗੇਮਰ ਨੈੱਟਵਰਕ (decentralized gamer network) ਬਣਾ ਰਿਹਾ ਹੈ। ਕੇਜੀਈਐੱਨ ਦੇ ਪਲੈਟਫਾਰਮ ਦੇ ਮੂਲ ਵਿੱਚ ਪਰੂਫ ਆਫ਼ ਗੇਮਰ (PoG) ਇੰਜਣ ਹੈ, ਜੋ ਗੇਮਰਸ ਨੂੰ ਆਪਣੀ ਪ੍ਰਤਿਸ਼ਠਾ ਬਣਾਉਣ, ਮਾਲਕੀ ਰੱਖਣ, ਪ੍ਰਦਰਸ਼ਣ ਕਰਨ ਅਤੇ ਉਸ ਤੋਂ ਕਮਾਈ ਕਰਨ ਦਾ ਮੌਕਾ ਦਿੰਦਾ ਹੈ। ਗੇਮ ਪਬਲਿਸ਼ਰਸ ਕੇਜੀਈਐੱਨ ਦੇ ਪ੍ਰੋਡਕਟ ਸਟੈਕ ਦੀ ਵਰਤੋਂ ਆਪਣੇ ਮਲਟੀ-ਚੇਨ ਗੇਮਰ ਨੈੱਟਵਰਕ ਦੇ ਜ਼ੀਏ ਗੇਮਰ ਸਾਥੀਆਂ ਨਾਲ ਸਾਰਥਕ ਤੌਰ ‘ਤੇ ਜੁੜਨ ਲਈ ਕਰਦੇ ਹਨ। ਕ੍ਰੋਟੋਸ ਗੇਮਰ ਨੈੱਟਵਰਕ ਭਾਰਤ, ਬ੍ਰਾਜ਼ੀਲ, ਨਾਇਜ਼ੀਰੀਆ, ਦੱਖਣ ਪੂਰਬ ਏਸ਼ੀਆ ਅਤੇ ਐੱਮਈਐੱਨਏ ਖੇਤਰ ਵਿੱਚ ਸੰਚਾਲਿਤ ਹੈ।

*****

ਧਰਮੇਂਦਰ ਤਿਵਾਰੀ/ਸ਼ਿਤਿਜ ਸਿੰਘਾ


Release ID: (Release ID: 2096379)   |   Visitor Counter: 43