ਪੇਂਡੂ ਵਿਕਾਸ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੁਆਰਾ ਪੀਐੱਮਏਵਾਈ-ਜੀ ਦੇ ਤਹਿਤ 8.21 ਲੱਖ ਘਰਾਂ ਦੇ ਟੀਚਿਆਂ ਦੀ ਵੰਡ

Posted On: 14 JAN 2025 7:29PM by PIB Chandigarh

ਗ੍ਰਾਮੀਣ ਵਿਕਾਸ ਮੰਤਰਾਲਾ 1 ਅਪ੍ਰੈਲ 2016 ਤੋਂ ਲਾਗੂ ਪ੍ਰਧਾਨ ਮੰਤਰੀ ਆਵਾਸ ਯੋਜਨਾ –ਗ੍ਰਾਮੀਣ (ਪੀਐੱਮਏਵਾਈ-ਜੀ) ਰਾਹੀਂ “ਸਾਰਿਆਂ ਲਈ ਆਵਾਸ” ਦੇ ਟੀਚੇ ਨੂੰ ਹਾਸਲ ਕਰਨ ਲਈ ਪ੍ਰਤੀਬੱਧ ਹੈ। ਇਸ ਯੋਜਨਾ ਦਾ ਟੀਚਾ ਮਾਰਚ 2029 ਤੱਕ 4.95 ਕਰੋੜ ਘਰਾਂ ਦਾ ਨਿਰਮਾਣ ਕਰਨਾ ਹੈ।

ਮੁੱਖ ਗੱਲਾਂ:

ਯੋਜਨਾ ਦੀ ਸਮੁੱਚੀ ਪ੍ਰਗਤੀ ਅਤੇ ਮੱਧ ਪ੍ਰਦੇਸ਼ ਵਿੱਚ ਹੋਈ ਪ੍ਰਗਤੀ ਦੇ ਪ੍ਰਮੁੱਖ ਅੰਕੜੇ ਹੇਠ ਲਿਖੇ ਅਨੁਸਾਰ ਹਨ:

 

1. ਪੀਐੱਮਏਵਾਈ-ਜੀ ਦੇ ਤਹਿਤ ਵਾਧੂ ਟੀਚਿਆਂ ਲਈ ਪ੍ਰਵਾਨਗੀ:

    • ਕੇਂਦਰੀ ਕੈਬਨਿਟ ਨੇ ਪੀਐੱਮਏਵਾਈ-ਜੀ ਦੇ ਨਵੇਂ ਪੜਾਅ ਦੇ ਤਹਿਤ 2 ਕਰੋੜ ਵਾਧੂ ਘਰਾਂ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਨੂੰ 3,06,137 ਕਰੋੜ ਰੁਪਏ ਦੇ ਵਿੱਤੀ ਖਰਚੇ ਦੇ ਨਾਲ ਵਿੱਤ ਵਰ੍ਹੇ 2024-25 ਤੋਂ ਵਿੱਤ ਵਰ੍ਹੇ 2028-29 ਤੱਕ ਲਾਗੂ ਕੀਤਾ ਜਾਵੇਗਾ।

 

  1. ਪੀਐੱਮਏਵਾਈ-ਜੀ ਦੇ ਤਹਿਤ ਉਪਲਬਧੀਆਂ
    • 3.33 ਕਰੋੜ ਘਰਾਂ ਦੇ ਟੀਚਿਆਂ ਵਿੱਚੋਂ 3.23 ਕਰੋੜ ਘਰਾਂ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ ਅਤੇ 2.69 ਕਰੋੜ ਘਰਾਂ ਦਾ ਨਿਰਮਾਣ ਪੂਰਾ ਹੋ ਚੁੱਕਿਆ ਹੈ।
    • ਯੋਜਨਾ ਦੀ ਸ਼ੁਰੂਆਤ ਦੇ ਬਾਅਦ ਤੋਂ ਲਾਭਾਰਥੀਆਂ ਨੂੰ ਕੁੱਸ 2.37 ਲੱਖ ਕਰੋੜ ਰੁਪਏ ਵੰਡੇ ਗਏ ਹਨ।
  2. ਮੱਧ ਪ੍ਰਦੇਸ਼ ਵਿੱਚ ਪ੍ਰਗਤੀ:
    • ਟੀਚਾ: 41,68,046 ਘਰ।
    • ਸਵੀਕ੍ਰਿਤ: 41,51,931 ਘਰ।
    • ਪੂਰਨ: 36,80,620 ਘਰ (88%)
  3. ਬਾਕੀ ਲਾਭਪਾਤਰੀਆਂ ਲਈ ਵੰਡ:
    • ਆਵਾਸ+ 2018 ਸੂਚੀ ਦੇ ਆਧਾਰ 'ਤੇ ਮੱਧ ਪ੍ਰਦੇਸ਼ ਵਿੱਚ 16.42 ਲੱਖ ਪਰਿਵਾਰ ਉਡੀਕ ਸੂਚੀ ਵਿੱਚ ਹਨ।
    • ਸਮਾਂਬੱਧ ਤਰੀਕੇ ਨਾਲ ਪੂਰਾ ਕਰਨ ਦੇ ਟੀਚੇ ਨਾਲ 15 ਜਨਵਰੀ, 2025 ਤੱਕ 8.21 ਲੱਖ ਘਰ ਅਲਾਟ ਕੀਤੇ ਜਾਣਗੇ
  4. ਮੱਧ ਪ੍ਰਦੇਸ਼ ਨੂੰ ਵਿੱਤੀ ਸਮਰਥਨ:
    • 7 ਜਨਵਰੀ 2025 ਨੂੰ 2,165 ਕਰੋੜ ਰੁਪਏ ਜਾਰੀ ਕੀਤੇ ਜਾਣ ਦੇ ਨਾਲ, ਵਿੱਤ ਵਰ੍ਹੇ 2024-25 ਲਈ 3,726 ਕਰੋੜ ਰੁਪਏ ਦੀ ਕੇਂਦਰੀ ਸਹਾਇਤਾ ਦਿੱਤੀ ਜਾ ਚੁੱਕੀ ਹੈ, ਜਿਸ ਨਾਲ ਲਾਭਾਰਥੀਆਂ ਨੂੰ ਪਹਿਲੀ ਕਿਸ਼ਤ ਦੀ ਤੇਜ਼ੀ ਨਾਲ ਵੰਡ ਸੁਨਿਸ਼ਚਿਤ ਹੋਵੇਗੀ।
    • ਸਮੇਂ ‘ਤੇ ਉਪਯੋਗ ਹੋਣ ‘ਤੇ ਵਿੱਤ ਵਰ੍ਹੇ ਦੇ ਅੰਦਰ ਵਾਧੂ 4,934 ਕਰੋੜ ਰੁਪਏ ਜਾਰੀ ਜਾ ਸਕਦੇ ਹਨ।
  5. ਟੈਕਨੋਲੋਜੀ ਵਿੱਚ ਪ੍ਰਗਤੀ:
    • ਲਾਭਾਰਥੀਆਂ ਦੀ ਸਟੀਕ ਪਹਿਚਾਣ ਲਈ ਏਆਈ-ਅਧਾਰਿਤ ਚਿਹਰੇ ਦੀ ਪਹਿਚਾਣ ਦਾ ਉਪਯੋਗ ਕਰਨ ਦੇ ਉਦੇਸ਼ ਨਾਲ, ਮਾਣਯੋਗ ਪ੍ਰਧਾਨ ਮੰਤਰੀ ਦੁਆਰਾ 17 ਸਤੰਬਰ 2024 ਨੂੰ ਆਵਾਸ+ 2024 ਮੋਬਾਈਲ ਐਪਲੀਕੇਸ਼ਨ ਦੀ ਸ਼ੁਰੂਆਤ ਕੀਤੀ ਗਈ।
    • ਦੇਸ਼ ਭਰ ਵਿੱਚ ਕੁਸ਼ਲ ਲਾਗੂਕਰਨ ਲਈ 2.5 ਲੱਖ ਤੋਂ ਵੱਧ ਸਰਵੇਖਣਕਰਤਾਵਾਂ ਨੂੰ ਟ੍ਰੇਂਡ ਅਤੇ ਓਰੀਐਂਟਿਡ ਕੀਤਾ ਗਿਆ।
  6. ਸਕੀਮਾਂ ਦਾ ਸੰਗਮ: (ਮਿਲਾਉਣਾ)
    • ਪੀਐੱਮਏਵਾਈ-ਜੀ ਲਾਭਾਰਥੀਆਂ ਨੂੰ ਹੋਰ ਸਰਕਾਰੀ ਯੋਜਨਾਵਾਂ ਜਿਵੇਂ ਕਿ ਮਨਰੇਗਾ, ਐੱਸਬੀਐੱਮ-ਜੀ, ਐੱਸਐੱਚਜੀ, ਜਲ ਜੀਵਨ ਮਿਸ਼ਨ ਅਤੇ ਪੀਐੱਮ-ਸੂਰ਼ਯ ਘਰ ਯੋਜਨਾ ਦੇ ਨਾਲ ਏਕੀਕਰਣ ਤੋਂ  ਲਾਭ ਮਿਲਦਾ ਹੈ।
    • ਮੱਧ ਪ੍ਰਦੇਸ਼ ਦੀਆਂ ਉਪਲਬਧੀਆਂ ਵਿੱਚ ਸ਼ਾਮਲ ਹਨ:
    • 36.37 ਲੱਖ ਪਖਾਨਿਆਂ ਦਾ ਨਿਰਮਾਣ।
    • 35 ਲੱਖ ਘਰਾਂ ਦਾ ਬਿਜਲੀਕਰਣ।
      1.  
  7. .ਮਹਿਲਾ ਸਸ਼ਕਤੀਕਰਣ:
    • ਪੀਐੱਮਏਵਾਈ-ਜੀ ਦੇ 74% ਘਰ ਮਹਿਲਾਵਾਂ ਦੇ ਸਿੰਗਲ ਜਾਂ ਸੰਯੁਕਤ ਮਲਕੀਅਤ ਵਿੱਚ ਹਨ, ਜਿਸ ਨਾਲ  ਜੈਂਡਰ ਸਮਾਨਤਾ ਅਤੇ ਸਸ਼ਕਤੀਕਰਣ ਨੂੰ ਹੁਲਾਰਾ ਮਿਲਦਾ ਹੈ।
  8. ਭਵਿੱਖ ਦੇ ਟੀਚੇ:
    • ਮੰਤਰਾਲਾ ਕਿਸੇ ਵੀ ਯੋਗ ਪਰਿਵਾਰ ਨੂੰ ਪੱਕੇ ਘਰ ਤੋਂ ਬਿਨਾ ਨਾ ਛੱਡਣ ਦੀ ਆਪਣੀ ਪ੍ਰਤੀਬੱਧਤਾ ਦੀ ਪੁਨਰ ਪੁਸ਼ਟੀ ਕਰਦਾ ਹੈ ਅਤੇ ਮੱਧ ਪ੍ਰਦੇਸ਼ ਸਰਕਾਰ ਨੂੰ ਅਪੀਲ ਕਰਦਾ ਹੈ ਕਿ ਉਹ ਇਸ  ਯੋਜਨਾ ਦੇ ਨਿਰਵਿਘਨ  ਲਾਗੂਕਰਨ ਲਈ ਫੰਡਾਂ ਦੇ ਉਪਯੋਗ ਵਿੱਚ ਤੇਜ਼ੀ ਲਿਆਉਣ।

ਪੀਐੱਮਏਵਾਈ-ਜੀ ਦੇ ਅਧੀਨ ਮੱਧ ਪ੍ਰਦੇਸ਼ ਲਈ ਵਿੱਤੀ ਸੰਖੇਪ: (ਵਿੱਤੀ ਸਾਲ 2024-25):

 

  1. ਮੌਜੂਦਾ ਅਲਾਟਮੈਂਟ:  ₹18,036 ਕਰੋੜ ਦੀ ਅਨੁਮਾਨਿਤ ਲਾਗਤ ਨਾਲ, 11,89,690 ਘਰ
    • ਕੇਂਦਰ ਦਾ ਹਿੱਸਾ: ₹11,754 ਕਰੋੜ।
    • ਰਾਜ ਦਾ ਹਿੱਸਾ: ₹6,282 ਕਰੋੜ।
  2. ਬਾਕੀ ਟੀਚਾ: ਵਿੱਤੀ ਸਾਲ 2025-26 ਵਿੱਚ 8,21,190 ਘਰ ਅਲਾਟ ਕੀਤੇ ਜਾਣਗੇ।
    • ਅਨੁਮਾਨਿਤ ਲਾਗਤ: ₹12,636 ਕਰੋੜ।

ਵਿੱਤ ਵਰ੍ਹੇ 2024-25 ਅਤੇ 2025-26 ਲਈ ਕੁੱਲ ਲਾਗਤ:

  • ਕੇਂਦਰ ਦੇ ₹20,054 ਕਰੋੜ ਅਤੇ ਰਾਜ ਦੇ ₹10,618 ਕਰੋੜ ਦੇ ਹਿੱਸੇ ਦੇ ਨਾਲ ₹30,672 ਕਰੋੜ।

ਮੱਧ ਪ੍ਰਦੇਸ਼ ਨੂੰ ਜਾਰੀ ਕੀਤੀ ਗਈ ਕੁੱਲ ਕੇਂਦਰੀ ਸਹਾਇਤਾ(2016-2025):

  • ₹32,537.85 ਕਰੋੜ ਰੁਪਏ ਅਲਾਟ ਕੀਤੇ ਗਏ, ਜੋ ਗ੍ਰਾਮੀਣ ਵਿਕਾਸ ਅਤੇ ਆਵਾਸ ਸੁਰੱਖਿਆ ਲਈ ਸਰਕਾਰ ਦੀ ਮਜ਼ਬੂਤ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।

ਪੀਐੱਮਏਵਾਈ-ਜੀ ਸਿਰਫ਼ ਇੱਕ ਆਵਾਸ ਯੋਜਨਾ ਨਹੀਂ ਹੈ, ਬਲਕਿ ਗ੍ਰਾਮੀਣ ਭਾਰਤ ਦੇ ਉੱਥਾਨ ਲਈ ਸਰਕਾਰ ਦੇ ਪ੍ਰਯਾਸਾਂ ਦਾ ਨੀਂਹ ਪੱਥਰ ਹੈ। ਇਸ ਨਾਲ ਲੱਖਾਂ ਲੋਕਾਂ ਲਈ ਸਨਮਾਨ, ਸਸ਼ਕਤੀਕਰਣ ਅਤੇ ਉੱਜਵਲ ਭਵਿੱਖ ਨੂੰ ਹੁਲਾਰਾ ਮਿਲਦਾ ਹੈ ਅਤੇ ਇਸ ਨਾਲ ਸਮੁੱਚੇ ਗ੍ਰਾਮੀਣ ਵਿਕਾਸ ਲਈ ਸਰਕਾਰ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਹੁੰਦੀ ਹੈ।

*****

ਐੱਮਜੀ/ਕੇਐੱਸਆਰ


(Release ID: 2093642) Visitor Counter : 12


Read this release in: English , Urdu , Hindi , Tamil