ਸਿੱਖਿਆ ਮੰਤਰਾਲਾ
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਕਾਸ਼ੀ ਤਮਿਲ ਸੰਗਮਮ ਫੇਜ਼ 3 ਦੇ ਲਈ ਰਜਿਸਟ੍ਰੇਸ਼ਨ ਪੋਰਟਲ ਲਾਂਚ ਕੀਤਾ
ਕੇਟੀਐੱਸ 3.0 ਦਾ ਆਯੋਜਨ 15 ਫਰਵਰੀ 2025 ਤੋਂ ਹੋਵੇਗਾ- ਸ਼੍ਰੀ ਧਰਮੇਂਦਰ ਪ੍ਰਧਾਨ
ਕੇਟੀਐੱਸ 3.0 ਦਾ ਥੀਮ ਰਿਸ਼ੀ ਅਗਸਥਯਰ (Sage Agasthyar) – ਸ਼੍ਰੀ ਧਰਮੇਂਦਰ ਪ੍ਰਧਾਨ
ਪਹਿਲੀ ਵਾਰ ਕੇਟੀਐੱਸ 3.0 ਦੇ ਪ੍ਰਤੀਭਾਗੀ ਮਹਾਕੁੰਭ ਦਾ ਅਨੁਭਵ ਕਰਨਗੇ ਅਤੇ ਅਯੋਧਿਆ ਵਿੱਚ ਰਾਮ ਮੰਦਿਰ ਦਾ ਦੌਰਾ ਕਰਨਗੇ
प्रविष्टि तिथि:
15 JAN 2025 4:01PM by PIB Chandigarh
ਕੇਂਦਰੀ ਸਿੱਖਿਆ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਕਾਸ਼ੀ ਤਮਿਲ ਸੰਗਮਮ (ਕੇਟੀਐੱਸ) ਦੇ ਤੀਸਰੇ ਐਡੀਸ਼ਨ ਦੇ ਲਈ ਰਜਿਸਟ੍ਰੇਸ਼ਨ ਪੋਰਟਲ ਲਾਂਚ ਕੀਤਾ। ਕੇਂਦਰੀ ਸਿੱਖਿਆ ਮੰਤਰੀ ਨੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਐਲਾਨ ਕੀਤਾ ਕਿ ਕੇਟੀਐੱਸ 3.0 15 ਫਰਵਰੀ 2025 ਨੂੰ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਸ਼ੁਰੂ ਹੋਵੇਗਾ ਅਤੇ 10 ਦਿਨਾਂ ਤੱਕ ਚਲਣ ਵਾਲਾ ਇਹ ਪ੍ਰੋਗਰਾਮ 24 ਫਰਵਰੀ 2025 ਨੂੰ ਸਮਾਪਤ ਹੋਵੇਗਾ। ਕੇਂਦਰੀ ਸਿੱਖਿਆ ਮੰਤਰੀ ਨੇ ਕਿਹਾ ਕਿ ਆਈਆਈਟੀ ਮਦ੍ਰਾਸ ਦੁਆਰਾ ਹੋਸਟ ਕੀਤਾ ਗਿਆ ਪੋਰਟਲ, kashitamil.iitm.ac.in 1 ਫਰਵਰੀ 2025 ਤੱਕ ਰਜਿਸਟ੍ਰੇਸ਼ਨ ਸਵੀਕਾਰ ਕਰੇਗਾ।

ਪ੍ਰਿੰਸੀਪਲ ਡੀਜੀ ਪੀਆਈਬੀ, ਸ਼੍ਰੀ ਧੀਰੇਂਦਰ ਓਝਾ, ਸਕੱਤਰ ਸਿੱਖਿਆ ਮੰਤਰਾਲਾ, ਸ਼੍ਰੀ ਸੰਜੈ ਕੁਮਾਰ, ਐਡੀਸ਼ਨਲ ਸਕੱਤਰ, ਉੱਚ ਸਿੱਖਿਆ, ਸ਼੍ਰੀ ਸੁਨੀਲ ਕੁਮਾਰ ਬਰਨਵਾਲ, ਭਾਰਤੀਯ ਭਾਸ਼ਾ ਸਮਿਤੀ, ਸਿੱਖਿਆ ਮੰਤਰਾਲੇ ਦੇ ਚੇਅਰਮੈਨ, ਸ਼੍ਰੀ ਚਾਮੂ ਕ੍ਰਿਸ਼ਣ ਸ਼ਾਸਤਰੀ ਵੀ ਪ੍ਰੈੱਸ ਕਾਨਫਰੰਸ ਵਿੱਚ ਸ਼ਾਮਲ ਹੋਏ।
ਸ਼੍ਰੀ ਪ੍ਰਧਾਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਾਸ਼ੀ ਤਮਿਲ ਸੰਗਮਮ 3.0 ਦੇ ਮਾਧਿਅਮ ਨਾਲ ਤਮਿਲ ਨਾਡੂ ਅਤੇ ਕਾਸ਼ੀ ਦਰਮਿਆਨ ਦੇ ਅਟੁੱਟ ਸਬੰਧ ਬਣਨਗੇ।
ਸ਼੍ਰੀ ਪ੍ਰਧਾਨ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਕਾਸ਼ੀ ਤਮਿਲ ਸੰਗਮਮ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਮੂਲ ਵਿਚਾਰਾਂ ਦੀ ਉਪਜ ਹੈ, ਜੋ ਤਮਿਲ ਨਾਡੂ ਅਤੇ ਕਾਸ਼ੀ ਦਰਮਿਆਨ ਸਦੀਵੀ ਸਬੰਧਾਂ ਦਾ ਜਸ਼ਨ ਮਨਾਉਣ, ਸੱਭਿਅਤਾ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਏਕ ਭਾਰਤ, ਸ਼੍ਰੇਸ਼ਠ ਭਾਰਤ ਦੀ ਭਾਵਨਾ ਨੂੰ ਅੱਗੇ ਵਧਾਉਣ ਦੀ ਪ੍ਰੇਰਣਾਦਾਇਕ ਪਹਿਲ ਹੈ।
ਸ਼੍ਰੀ ਪ੍ਰਧਾਨ ਨੇ ਕਿਹਾ ਕਿ ਕਾਸ਼ੀ ਤਮਿਲ ਸੰਗਮਮ ਭਾਰਤ ਦੇ ਸਭ ਤੋਂ ਪੂਜਨੀਯ ਸੰਤਾਂ ਵਿੱਚੋਂ ਇੱਕ ਮਹਾਰਿਸ਼ੀ ਅਗਸਥਯਰ (Maharishi Agasthyar) ਦਾ ਉਤਸਵ ਹੋਵੇਗਾ। ਸ਼੍ਰੀ ਪ੍ਰਧਾਨ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਮਹਾਰਿਸ਼ੀ ਅਗਸਥਯਰ ਦੀ ਵਿਰਾਸਤ ਭਾਰਤ ਦੇ ਸੱਭਿਆਚਾਰਕ ਅਤੇ ਅਧਿਆਤਮਿਕ ਤਾਣੇ-ਬਾਣੇ ਵਿੱਚ ਗਹਿਰਾਈ ਨਾਲ ਸਮਾਈ ਹੋਈ ਹੈ। ਸ਼੍ਰੀ ਪ੍ਰਧਾਨ ਨੇ ਇਹ ਵੀ ਕਿਹਾ ਕਿ ਬੌਧਿਕ ਪ੍ਰਤਿਭਾ ਤਮਿਲ ਭਾਸ਼ਾ ਅਤੇ ਸਾਹਿਤ ਦੇ ਨਾਲ-ਨਾਲ ਸਾਂਝਾ ਕਦਰਾਂ-ਕੀਮਤਾਂ, ਗਿਆਨ ਪਰੰਪਰਾਵਾਂ ਅਤੇ ਵਿਰਾਸਤ ਦਾ ਅਧਾਰ ਹੈ।

ਸ਼੍ਰੀ ਪ੍ਰਧਾਨ ਨੇ ਕਿਹਾ ਕਿ ਇਸ ਵਰ੍ਹੇ ਕਾਸ਼ੀ ਤਮਿਲ ਸੰਗਮਮ ਦਾ ਵਿਸ਼ੇਸ਼ ਮਹੱਤਵ ਹੈ ਕਿਉਂਕਿ ਇਹ ਮਹਾਕੁੰਭ ਦੇ ਨਾਲ ਮੇਲ ਖਾਂਦਾ ਹੈ ਅਤੇ ਇਹ ਅਯੋਧਿਆ ਵਿੱਚ ਸ਼੍ਰੀ ਰਾਮ ਲੱਲਾ ਦੀ ‘ਪ੍ਰਾਣ ਪ੍ਰਤਿਸ਼ਠਾ’ ਦੇ ਬਾਅਦ ਪਹਿਲਾ ਸੰਗਮਮ ਵੀ ਹੈ।
ਸ਼੍ਰੀ ਪ੍ਰਧਾਨ ਨੇ ਕਿਹਾ ਕਿ ਮਹਾਰਿਸ਼ੀ ਅਗਸਥਯਰ ਨੂੰ ਕੇਂਦਰੀ ਵਿਸ਼ਾ ਅਤੇ ਮਹਾਕੁੰਭ ਅਤੇ ਸ਼੍ਰੀ ਅਯੋਧਿਆ ਧਾਮ ਦੇ ਪਿਛੋਕੜ ਦੇ ਨਾਲ, ਕਾਸ਼ੀ ਤਮਿਲ ਸੰਗਮਮ 3.0 ਇੱਕ ਬ੍ਰਹਮ ਅਨੁਭਵ ਪ੍ਰਦਾਨ ਕਰੇਗਾ ਅਤੇ ਸਾਡੀ ਸੱਭਿਅਤਾ ਅਤੇ ਸੰਸਕ੍ਰਿਤੀ ਦੇ ਦੋ ਸਦੀਵੀ ਕੇਂਦਰਾਂ- ਤਮਿਲ ਨਾਡੂ ਅਤੇ ਕਾਸ਼ੀ ਨੂੰ ਪਹਿਲਾਂ ਤੋਂ ਕਿਤੇ ਹੋਰ ਅਧਿਕ ਨੇੜੇ ਲਿਆਵੇਗਾ।
ਸ਼੍ਰੀ ਪ੍ਰਧਾਨ ਨੇ ਤਮਿਲ ਨਾਡੂ ਦੇ ਲੋਕਾਂ ਨੂੰ ਕਾਸ਼ੀ ਤਮਿਲ ਸੰਗਮਮ 3.0 ਵਿੱਚ ਹਿੱਸਾ ਲੈਣ ਦੇ ਲਈ ਪ੍ਰੋਤਸਾਹਿਤ ਕੀਤਾ।
ਕੇਟੀਐੱਸ 3.0 ਦੌਰਾਨ ਕਾਸ਼ੀ ਵਿੱਚ ਸੇਜ ਅਗਸਥਯਰ (Sage Agasthyar) ਦੇ ਵਿਭਿੰਨ ਪਹਿਲੂਆਂ ਅਤੇ ਸਿਹਤ, ਦਰਸ਼ਨ, ਵਿਗਿਆਨ, ਭਾਸ਼ਾ ਵਿਗਿਆਨ, ਸਾਹਿਤ, ਰਾਜਨੀਤੀ, ਸੱਭਿਆਚਾਰ, ਕਲਾ, ਵਿਸ਼ੇਸ਼ ਤੌਰ ‘ਤੇ ਤਮਿਲ ਅਤੇ ਤਮਿਲ ਨਾਡੂ ਆਦਿ ਦੀ ਦੁਨੀਆ ਵਿੱਚ ਉਨ੍ਹਾਂ ਦੇ ਯੋਗਦਾਨ ‘ਤੇ ਇੱਕ ਪ੍ਰਦਰਸ਼ਨੀ ਅਤੇ ਸੰਗੋਸ਼ਠੀਆਂ, ਵਰਕਸ਼ਾਪਾਂ, ਪੁਸਤਕ ਵਿਮੋਚਨ ਆਦਿ ਦਾ ਆਯੋਜਨ ਕੀਤਾ ਜਾਵੇਗਾ। ਕੇਟੀਐੱਸ 3.0 ਤੋਂ ਪਹਿਲਾਂ ਤਮਿਲ ਨਾਡੂ ਵਿੱਚ ਪ੍ਰਤੀਯੋਗਿਤਾਵਾਂ ਅਤੇ ਹੋਰ ਜਾਗਰੂਕਤਾ ਪ੍ਰੋਗਰਾਮ ਭਾਰਤ ਦੇ ਪ੍ਰਮੁੱਖ ਸ਼ਹਿਰਾਂ ਅਤੇ ਵਿਦੇਸ਼ਾਂ ਵਿੱਚ ਜਿੱਥੇ ਤਮਿਲ ਪ੍ਰਵਾਸੀ ਬਹੁਤ ਸੰਖਿਆ ਵਿੱਚ ਹਨ, ਉੱਥੇ ਵੀ ਆਯੋਜਿਤ ਕੀਤੇ ਜਾਣਗੇ।
ਇਸ ਵਰ੍ਹੇ, ਸਰਕਾਰ ਨੇ ਤਮਿਲ ਨਾਡੂ ਤੋਂ ਪੰਜ ਸ਼੍ਰੇਣੀਆਂ/ਸਮੂਹਾਂ ਦੇ ਤਹਿਤ ਲਗਭਗ 1000 ਪ੍ਰਤੀਨਿਧੀਆਂ ਨੂੰ ਲਿਆਉਣ ਦਾ ਫੈਸਲਾ ਲਿਆ ਜੋ ਇਸ ਪ੍ਰਕਾਰ ਹੈ: (i) ਵਿਦਿਆਰਥੀ, ਅਧਿਆਪਕ ਅਤੇ ਲੇਖਕ (ii) ਕਿਸਾਨ ਅਤੇ ਕਾਰੀਗਰ (ਵਿਸ਼ਵਕਰਮਾ ਸ਼੍ਰੇਣੀਆਂ) (iii) ਪੇਸ਼ੇਵਰ ਅਤੇ ਛੋਟੇ ਉੱਦਮੀ (iv) ਮਹਿਲਾਵਾਂ (ਐੱਸਐੱਚਜੀ, ਮੁਦ੍ਰਾ ਲੋਨ ਲਾਭਾਰਥੀ, ਡੀਬੀਐੱਚਪੀਐੱਸ ਪ੍ਰਚਾਰਕ) (v) ਸਟਾਰਟ-ਅੱਪ, ਇਨੋਵੇਸ਼ਨ, ਐਡੁ-ਟੈੱਕ, ਰਿਸਰਚ। ਇਸ ਵਰ੍ਹੇ, ਵਿਭਿੰਨ ਕੇਂਦਰੀ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਤਮਿਲ ਮੂਲ ਦੇ ਲਗਭਗ 200 ਵਿਦਿਆਰਥੀਆਂ ਦਾ ਇੱਕ ਹੋਰ ਸਮੂਹ ਕਾਸ਼ੀ ਅਤੇ ਤਮਿਲ ਨਾਡੂ ਦਰਮਿਆਨ ਦੇ ਬੰਧਨ ਨੂੰ ਜੀਵੰਤ ਕਰਨ ਦੇ ਲਈ ਇਸ ਪ੍ਰੋਗਰਾਮ ਦਾ ਹਿੱਸਾ ਹੋਵੇਗਾ। ਇਸ ਵਰ੍ਹੇ ਸਾਰੀਆਂ ਸ਼੍ਰੇਣੀਆਂ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਨੂੰ ਪ੍ਰੋਤਸਾਹਿਤ ਕੀਤਾ ਜਾਵੇਗਾ।
ਦੌਰੇ ਦੀ ਮਿਆਦ 8 ਦਿਨ ਹੋਵੇਗੀ (ਯਾਤਰਾ ਦੇ ਲਈ 4 ਦਿਨ, ਸਾਈਟ ‘ਤੇ 4 ਦਿਨ)। ਪਹਿਲਾ ਸਮੂਹ 13 ਫਰਵਰੀ 2025 ਨੂੰ ਤਮਿਲ ਨਾਡੂ ਤੋਂ ਰਵਾਨਾ ਹੋਵੇਗਾ ਅਤੇ ਅੰਤਿਮ ਸਮੂਹ 26 ਫਰਵਰੀ 2025 ਨੂੰ ਤਮਿਲ ਨਾਡੂ ਤੋਂ ਵਾਪਸ ਆਵੇਗਾ।
ਕਾਸ਼ੀ ਤਮਿਲ ਸੰਗਮਮ ਦਾ ਉਦੇਸ਼ ਤਮਿਲ ਨਾਡੂ ਅਤੇ ਕਾਸ਼ੀ ਇਨ੍ਹਾਂ ਦੋ ਸਭ ਤੋਂ ਮਹੱਤਵਪੂਰਨ ਅਤੇ ਪ੍ਰਾਚੀਨ ਸਿੱਖਿਆ ਕੇਂਦਰਾਂ ਦੇ ਵਿੱਚ ਸਦੀਆਂ ਪੁਰਾਣੇ ਸਬੰਧਾਂ ਨੂੰ ਮਜ਼ਬੂਤ ਬਣਾਉਣਾ, ਪੁਸ਼ਟੀ ਕਰਨਾ ਅਤੇ ਉਨ੍ਹਾਂ ਦਾ ਉਤਸਵ ਮਨਾਉਣਾ ਹੈ।
ਕਾਸ਼ੀ ਤਮਿਲ ਸੰਗਮਮ ਦਾ ਆਯੋਜਨ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੁਆਰਾ ਸੱਭਿਆਚਾਰ, ਟੈਕਸਟਾਈਲ, ਰੇਲਵੇ, ਟੂਰਿਜ਼ਮਸ ਫੂਡ ਪ੍ਰੋਸੈੱਸਿੰਗ, ਸੂਚਨਾ ਅਤੇ ਪ੍ਰਸਾਰਣ ਆਦਿ ਮੰਤਰਾਲਿਆਂ ਅਤੇ ਉੱਤਰ ਪ੍ਰਦੇਸ਼ ਸਰਕਾਰ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਦਾ ਉਦੇਸ਼ ਦੋਨੋਂ ਖੇਤਰਾਂ ਦੇ ਵਿਦਵਾਨਾਂ, ਵਿਦਿਆਰਥੀਆਂ, ਦਾਰਸ਼ਨਿਕਾਂ, ਵਪਾਰੀਆਂ, ਕਾਰੀਗਰਾਂ, ਕਲਾਕਾਰਾਂ ਅਤੇ ਹੋਰ ਖੇਤਰਾਂ ਦੇ ਲੋਕਾਂ ਨੂੰ ਇੱਕ ਪਟਲ ‘ਤੇ ਆਉਣ ਅਤੇ ਆਪਣੇ ਗਿਆਨ, ਸੱਭਿਆਚਾਰ ਅਤੇ ਸਰਵੋਤਮ ਪ੍ਰਥਾਵਾਂ ਨੂੰ ਸਾਂਝਾ ਕਰਨ ਅਤੇ ਇੱਕ-ਦੂਸਰੇ ਦੇ ਅਨੁਭਵ ਤੋਂ ਸਿੱਖਣ ਦਾ ਅਵਸਰ ਪ੍ਰਦਾਨ ਕਰਨਾ ਹੈ। ਇਸ ਦਾ ਉਦੇਸ਼ ਨੌਜਵਾਨਾਂ ਨੂੰ ਜਾਗਰੂਕ ਕਰਨਾ ਅਤੇ ਸੱਭਿਆਚਾਰਕ ਏਕਤਾ ਦਾ ਅਨੁਭਵ ਕਰਵਾਉਣਾ ਵੀ ਹੈ। ਇਹ ਯਤਨ ਐੱਨਈਪੀ 2020 ਦੇ ਭਾਰਤੀ ਗਿਆਨ ਪ੍ਰਣਾਲੀਆਂ ਦੀ ਸੰਪਦਾ ਨੂੰ ਗਿਆਨ ਦੀ ਆਧੁਨਿਕ ਪ੍ਰਣਾਲੀਆਂ ਦੇ ਨਾਲ ਏਕੀਕ੍ਰਿਤ ਕਰਨ ‘ਤੇ ਜ਼ੋਰ ਦੇਣਾ ਹੈ। ਆਈਆਈਟੀ ਮਦ੍ਰਾਸ ਅਤੇ ਬੀਐੱਚਯੂ ਇਸ ਪ੍ਰੋਗਰਾਮ ਦੇ ਲਈ ਦੋ ਲਾਗੂਕਰਨ ਸੰਸਥਾਵਾਂ ਹਨ।
ਸਰਕਾਰ ਨੇ ਇਸ ਤੋਂ ਪਹਿਲਾਂ ਦੋ ਵਾਰ ਕਾਸ਼ੀ ਤਮਿਲ ਸੰਗਮਮ ਮਨਾਇਆ ਹੈ। 2022 ਵਿੱਚ ਇੱਕ ਮਹੀਨੇ ਦੇ ਲਈ ਅਤੇ 2023 ਵਿੱਚ ਇੱਕ ਪਖਵਾੜੇ ਦੇ ਲਈ ਅਤੇ ਤਮਿਲ ਨਾਡੂ ਤੋਂ ਲਗਭਗ 4000 ਪ੍ਰਤੀਨਿਧੀਆਂ ਨੇ ਇਸ ਆਯੋਜਨ ਦਾ ਹਿੱਸਾ ਰਹੇ ਹਨ। ਕੇਟੀਐੱਸ ਦੇ ਦੋਨੋਂ ਐਡੀਸ਼ਨਾਂ ਵਿੱਚ ਤਮਿਲ ਨਾਡੂ ਅਤੇ ਉੱਤਰ ਪ੍ਰਦੇਸ਼ ਦੇ ਲੋਕਾਂ ਵੱਲੋਂ ਜ਼ਬਰਦਸਤ ਪ੍ਰਤੀਕਿਰਿਆਵਾਂ ਮਿਲੀਆਂ। ਆਈਆਈਟੀ ਮਦ੍ਰਾਸ ਪਹਿਲਾਂ ਦੇ ਸੰਸਕਰਣਾਂ ਦੀ ਤਰ੍ਹਾਂ ਪ੍ਰੇਸ਼ਕ ਸੰਸਥਾਨ ਅਤੇ ਬੀਐੱਚਯੂ ਪ੍ਰਾਪਤਕਰਤਾ ਸੰਸਥਾਨ ਹੋਵੇਗਾ। ਆਈਆਈਟੀ ਮਦ੍ਰਾਸ ਇੱਕ ਪੋਰਟਲ ਦੇ ਮਾਧਿਅਮ ਨਾਲ ਭਾਗੀਦਾਰੀ ਦੇ ਲਈ ਅਰਜ਼ੀਆਂ ਦੀ ਮੰਗ ਕਰੇਗਾ, ਜਿਸ ਨੂੰ ਅੱਜ ਲਾਂਚ ਕੀਤਾ ਗਿਆ।
ਕੇਟੀਐੱਸ 2.0 ਦਾ ਉਦਘਾਟਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ 17 ਦਸੰਬਰ, 2023 ਨੂੰ ਵਾਰਾਣਸੀ ਵਿੱਚ ਕੀਤਾ ਗਿਆ, ਜਿਸ ਵਿੱਚ ਤਮਿਲ ਪ੍ਰਤੀਨਿਧੀਆਂ ਦੇ ਲਾਭ ਦੇ ਲਈ ਪ੍ਰਧਾਨ ਮੰਤਰੀ ਦੇ ਭਾਸ਼ਣ ਦੇ ਇੱਕ ਹਿੱਸੇ ਦਾ ਪਹਿਲੀ ਵਾਰ ਤਮਿਲ ਵਿੱਚ ਰੀਅਲ ਟਾਈਮ, ਐਪ-ਅਧਾਰਿਤ ਅਨੁਵਾਦ ਕੀਤਾ ਗਿਆ।
*****
ਐੱਮਵੀ/ਏਕੇ
(रिलीज़ आईडी: 2093490)
आगंतुक पटल : 65