ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਆਈਆਈਟੀ ਰੋਪੜ ਨੇ ਗੇਮ-ਚੇਂਜਿੰਗ ਨੈਨੋ ਐਕਵਾ ਨੈਨੋ ਬਬਲ ਜਨਰੇਟਰ ਦੀ ਕੀਤੀ ਸ਼ੁਰੂਆਤ- ਭਾਰਤ ਦਾ ਟਿਕਾਊ ਜਲ ਪ੍ਰਬੰਧਨ ਲਈ ਆਪਣੀ ਕਿਸਮ ਦਾ ਪਹਿਲਾ ਲਾਗਤ-ਪ੍ਰਭਾਵਸ਼ਾਲੀ ਹੱਲ
Posted On:
10 JAN 2025 3:09PM by PIB Chandigarh
ਇੰਡੀਅਨ ਇੰਸਟੀਚਿਊਟ ਆਫ਼ ਟੈਕਨੋਲੋਜੀ ਰੋਪੜ ਨੇ ਆਪਣੇ ਇਨਕਲਾਬੀ ਨੈਨੋ ਐਕਵਾ ਨੈਨੋ ਬਬਲ ਜਨਰੇਟਰ ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ, ਜੋ ਕਿ ਭਾਰਤ ਦੀ ਜਲ ਸੋਧ, ਤਲਾਅ ਅਤੇ ਝੀਲ ਬਹਾਲੀ, ਜਲ-ਖੇਤੀ ਅਤੇ ਖੇਤੀਬਾੜੀ ਲਈ ਆਪਣੀ ਕਿਸਮ ਦੀ ਪਹਿਲੀ, ਰਸਾਇਣ-ਮੁਕਤ ਪਹੁੰਚ ਹੈ। ਇਹ ਲਾਗਤ-ਪ੍ਰਭਾਵਸ਼ਾਲੀ ਟੈਕਨੋਲੋਜੀ ਹੈ, ਜੋ ਕਿ ਟਿਕਾਊ ਜਲ ਪ੍ਰਬੰਧਨ ਵਿੱਚ ਇੱਕ ਕ੍ਰਾਂਤੀਕਾਰੀ ਕਦਮ ਦਰਸਾਉਂਦੀ ਹੈ, ਜਿਸ ਨੂੰ ਆਈਆਈਟੀ ਰੋਪੜ ਦੇ ਇੱਕ ਪ੍ਰਮੁੱਖ ਨਵੀਨਤਾ ਕੇਂਦਰ, ਆਈ ਹੱਬ - ਅਵਧ (ਖੇਤੀਬਾੜੀ ਅਤੇ ਜਲ ਟੈਕਨੋਲੋਜੀ ਵਿਕਾਸ ਹੱਬ) ਵਲੋਂ ਵਿਕਸਤ ਕੀਤਾ ਗਿਆ ਹੈ, ਜੋ ਕਿ ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਅੰਤਰ-ਅਨੁਸ਼ਾਸਨੀ ਸਾਈਬਰ-ਭੌਤਿਕ ਪ੍ਰਣਾਲੀਆਂ (ਐੱਨਐੱਮ-ਆਈਸੀਪੀਐੱਸ) 'ਤੇ ਰਾਸ਼ਟਰੀ ਮਿਸ਼ਨ ਦੇ ਅਧੀਨ ਸਥਾਪਿਤ ਕੀਤਾ ਗਿਆ ਹੈ।
ਅਵਧ ਦੇ ਡੋਮੇਨ ਕੋਆਰਡੀਨੇਟਰਾਂ ਵਿੱਚੋਂ ਇੱਕ ਅਤੇ ਆਈਆਈਟੀ ਰੋਪੜ ਦੇ ਫੈਕਲਟੀ ਮੈਂਬਰ ਡਾ. ਨੀਲਕੰਠ ਨਿਰਮਲਕਰ ਵਲੋਂ ਵਿਕਸਤ, ਨੈਨੋ ਐਕਵਾ ਨੈਨੋ ਬਬਲ ਜਨਰੇਟਰ ਜਲ ਸੋਧ, ਜਲ-ਖੇਤੀ, ਖੇਤੀਬਾੜੀ ਅਤੇ ਉਦਯੋਗਿਕ ਉਪਯੋਗਾਂ ਵਿੱਚ ਮਹੱਤਵਪੂਰਨ ਚੁਣੌਤੀਆਂ ਦਾ ਹੱਲ ਕਰਨ ਲਈ ਉੱਨਤ ਨੈਨੋ ਟੈਕਨੋਲੋਜੀ ਦਾ ਲਾਭ ਉਠਾਉਂਦਾ ਹੈ। ਇਹ ਪੂਰੀ ਤਰ੍ਹਾਂ ਭਾਰਤ ਵਿੱਚ ਡਿਜ਼ਾਈਨ ਅਤੇ ਵਿਕਸਤ ਕੀਤਾ ਗਿਆ ਹੈ, ਜੋ ਕਿ ਇੱਕ ਪੇਟੈਂਟ ਕੀਤਾ ਗਿਆ ਹੱਲ ਆਪਣੀ ਉੱਚ ਕੁਸ਼ਲਤਾ, ਊਰਜਾ-ਬਚਤ ਸਮਰੱਥਾਵਾਂ ਅਤੇ ਕਿਫਾਇਤੀਅਤਾ ਨਾਲ ਵਾਤਾਵਰਣ-ਅਨੁਕੂਲ ਜਲ ਪ੍ਰਬੰਧਨ ਅਭਿਆਸਾਂ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ-ਬਰ-ਤਿਆਰ ਹੈ।.
ਪ੍ਰਭਾਵ ਅਤੇ ਨਤੀਜੇ
ਨੈਨੋ ਐਕਵਾ ਦੀ ਨੈਨੋ ਬਬਲ ਟੈਕਨੋਲੋਜੀ ਨੇ 1 ਮਿਲੀਅਨ ਘਣ ਮੀਟਰ ਤੋਂ ਵੱਧ ਪਾਣੀ ਨੂੰ ਸੋਧਿਆ ਹੈ, ਜਿਸ ਨੇ ਮਹੱਤਵਪੂਰਨ ਵਾਤਾਵਰਣ, ਸਮਾਜਿਕ, ਆਰਥਿਕ ਅਤੇ ਸਿਹਤ ਲਾਭ ਪ੍ਰਦਾਨ ਕੀਤੇ ਹਨ। ਵਾਤਾਵਰਣ ਤੌਰ 'ਤੇ, ਇਸ ਨੇ ਪਾਣੀ ਦੀ ਗੁਣਵੱਤਾ ਵਿੱਚ ਸੁਧਾਰ ਕੀਤਾ ਹੈ, ਜੈਵ ਵਿਭਿੰਨਤਾ ਵਿੱਚ ਵਾਧਾ ਕੀਤਾ ਹੈ ਅਤੇ ਵਾਤਾਵਰਣ ਪ੍ਰਣਾਲੀਆਂ ਨੂੰ ਸਥਿਰ ਕੀਤਾ ਹੈ। ਆਰਥਿਕ ਤੌਰ 'ਤੇ, ਇਸ ਟੈਕਨੋਲੋਜੀ ਨੇ ਲੰਬੇ ਸਮੇਂ ਦੇ, ਲਾਗਤ-ਪ੍ਰਭਾਵਸ਼ਾਲੀ ਜਲ ਇਲਾਜ ਹੱਲ ਪ੍ਰਦਾਨ ਕਰਦੇ ਹੋਏ ਸੈਰ-ਸਪਾਟਾ, ਮਨੋਰੰਜਨ ਅਤੇ ਅਸਾਸਿਆਂ ਦੇ ਮੁੱਲ ਨੂੰ ਹੁਲਾਰਾ ਦਿੱਤਾ ਹੈ। ਸਮਾਜਿਕ ਤੌਰ 'ਤੇ, ਇਸ ਨੇ ਮਨੋਰੰਜਨ ਲਈ ਭਾਈਚਾਰਕ ਥਾਵਾਂ ਨੂੰ ਵਧਾਇਆ ਹੈ, ਤੰਦਰੁਸਤੀ ਅਤੇ ਭਾਈਚਾਰਕ ਮਾਣ ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ ਹੈ। ਰਸਾਇਣ-ਮੁਕਤ ਸੋਧ ਜਨਤਕ ਸਿਹਤ ਨੂੰ ਬਿਹਤਰ ਬਣਾਉਂਦੀ ਹੈ, ਖੇਤੀਬਾੜੀ ਅਤੇ ਜਲ-ਖੇਤੀ ਦਾ ਸਮਰਥਨ ਕਰਦੀ ਹੈ ਅਤੇ ਖੁਰਾਕ ਸੁਰੱਖਿਆ ਨੂੰ ਮਜ਼ਬੂਤ ਬਣਾਉਂਦੀ ਹੈ, ਭਾਈਚਾਰਕ ਭਲਾਈ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਦੀ ਹੈ।
ਸਾਬਤ ਹੋਏ ਨਤੀਜੇ
ਪਾਇਲਟ ਤੌਰ 'ਤੇ ਸਥਾਪਨਾਵਾਂ ਵਿੱਚ, ਜਿਵੇਂ ਕਿ ਰੋਪੜ ਵਿੱਚ ਫੂਲ ਕਲਾਂ ਕਮਿਊਨਿਟੀ ਛੱਪੜ ਦੀ ਬਹਾਲੀ ਅਤੇ ਉਦੈਪੁਰ ਵਿੱਚ ਰੰਗ ਸਾਗਰ ਝੀਲ, ਨੈਨੋ ਐਕਵਾ ਨੈਨੋ ਬਬਲ ਜਨਰੇਟਰ ਨੂੰ ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਰਾਜਸਥਾਨ, ਪੰਜਾਬ ਅਤੇ ਮੱਧ ਪ੍ਰਦੇਸ਼ ਦੇ ਸਰਕਾਰੀ ਪ੍ਰੋਜੈਕਟਾਂ ਦੇ ਨਾਲ-ਨਾਲ ਸੱਤ ਸਵੈ-ਵਿੱਤੀ ਪ੍ਰੋਜੈਕਟਾਂ ਵਿੱਚ ਲਾਗੂ ਕੀਤਾ ਗਿਆ ਹੈ। ਇਨ੍ਹਾਂ ਸਥਾਪਨਾਵਾਂ ਨੇ ਕੰਮ ਦੇ ਪਹਿਲੇ ਮਹੀਨੇ ਦੇ ਅੰਦਰ ਪਾਣੀ ਦੀ ਸਪੱਸ਼ਟਤਾ, ਐਲਗੀ ਦੇ ਵਾਧੇ ਨੂੰ ਘਟਾਉਣ ਅਤੇ ਪਾਣੀ ਦੀ ਗੁਣਵੱਤਾ ਵਿੱਚ ਵਾਧਾ ਕਰਨ ਵਿੱਚ ਮਹੱਤਵਪੂਰਨ ਸੁਧਾਰ ਦਿਖਾਇਆ ਹੈ। ਇਹ ਨਤੀਜੇ ਵਾਤਾਵਰਣ ਸਥਿਰਤਾ ਨੂੰ ਉਤਸ਼ਾਹਿਤ ਕਰਦੇ ਹੋਏ ਜਲ ਪ੍ਰਬੰਧਨ ਵਿੱਚ ਕ੍ਰਾਂਤੀ ਲਿਆਉਣ ਦੀ ਇਸ ਦੀ ਸੰਭਾਵਨਾ ਨੂੰ ਰੇਖਾਂਕਿਤ ਕਰਦੇ ਹਨ।
ਮੁੱਖ ਵਿਸ਼ੇਸ਼ਤਾਵਾਂ:
- ਔਸਤ ਬੱਬਲ ਵਿਆਸ: ਕੁਸ਼ਲ ਆਕਸੀਜਨੇਸ਼ਨ ਲਈ 120 ਐੱਨਐੱਮ
- ਆਕਸੀਜਨ ਟ੍ਰਾਂਸਫਰ ਕੁਸ਼ਲਤਾ (ਓਟੀਈ): 75%-80%
- ਨੈਨੋ ਬੱਬਲ ਗਾੜ੍ਹਾਪਣ: >1×108 ਨੈਨੋ ਬੱਬਲ/ਐੱਮਐੱਲ
- ਊਰਜਾ ਕੁਸ਼ਲਤਾ: ਘੱਟ ਬਿਜਲੀ ਦੀ ਖਪਤ (1ਕੇਡਬਲਿਊ ਤੋਂ 10 ਕੇਡਬਲਿਊ)
- ਰਸਾਇਣ-ਮੁਕਤ ਹੱਲ: ਟਿਕਾਊ, ਐਲਗੀ ਦੇ ਵਾਧੇ ਨੂੰ ਘਟਾਉਣਾ ਅਤੇ ਨੁਕਸਾਨਦੇਹ ਰਸਾਇਣਾਂ ਦੀ ਵਰਤੋਂ ਕੀਤੇ ਬਿਨਾਂ ਪਾਣੀ ਦੀ ਗੁਣਵੱਤਾ ਵਿੱਚ ਸੁਧਾਰ ਕਰਨਾ
- ਨਿਰਮਾਣ ਸਮੱਗਰੀ: ਟਿਕਾਊ ਐੱਸਐੱਸ 304 ਅਤੇ ਐੱਸਐੱਸ 316
- ਆਈਓਟੀ ਸਿਸਟਮ (ਵਿਕਲਪਕ): ਅਨੁਕੂਲਿਤ ਪ੍ਰਦਰਸ਼ਨ ਲਈ ਉੱਨਤ ਨਿਗਰਾਨੀ ਅਤੇ ਸੰਚਾਲਨ ਨੂੰ ਸਮਰੱਥ ਬਣਾਉਂਦਾ ਹੈ
ਵਿਲੱਖਣ ਵਿਕਰੀ ਅੰਕ:
- ਭਾਰਤ ਲਈ ਵਿਸ਼ੇਸ਼: ਨੈਨੋ ਐਕਵਾ ਦੀ ਨੈਨੋ ਬੱਬਲ ਟੈਕਨੋਲੋਜੀ ਭਾਰਤ ਵਿੱਚ ਆਪਣੀ ਕਿਸਮ ਦਾ ਇੱਕੋ ਇੱਕ ਉਤਪਾਦ ਹੈ, ਜਿਸ ਵਿੱਚ ਕੋਈ ਘਰੇਲੂ ਮੁਕਾਬਲਾ ਨਹੀਂ ਹੈ।
- ਪੇਟੈਂਟ ਅਤੇ 100% ਭਾਰਤ ਵਿੱਚ ਨਿਰਮਿਤ: ਪੇਟੈਂਟ ਦੇ ਅਧੀਨ ਪੂਰੀ ਤਰ੍ਹਾਂ ਵਿਕਸਤ ਅਤੇ ਸੁਰੱਖਿਅਤ, ਭਾਰਤ ਦੀ ਨਵੀਨਤਾ ਅਤੇ ਆਤਮ-ਨਿਰਭਰਤਾ ਦਾ ਪ੍ਰਦਰਸ਼ਨ ਕਰਦਾ ਹੈ।
- ਮਾਪਣਯੋਗ ਅਤੇ ਲਾਗਤ-ਪ੍ਰਭਾਵਸ਼ਾਲੀ: ਮੌਜੂਦਾ ਟੈਕਨੋਲੋਜੀਆਂ ਉੱਤੇ 50% ਲਾਗਤ ਲਾਭ ਦੀ ਪੇਸ਼ਕਸ਼ ਕਰਦਾ ਹੈ, ਹਰ ਆਕਾਰ ਦੇ ਉਦਯੋਗਾਂ ਲਈ ਪਹੁੰਚਯੋਗਤਾ ਨੂੰ ਯਕੀਨੀ ਬਣਾਉਂਦਾ ਹੈ।
- ਬਹੁਪੱਖੀ ਉਪਯੋਗਤਾ: ਜਲ-ਖੇਤੀ, ਖੇਤੀਬਾੜੀ, ਜਲ ਸੋਧ ਅਤੇ ਉਦਯੋਗਿਕ ਖੇਤਰਾਂ ਲਈ ਆਦਰਸ਼, ਨੈਨੋ ਐਕਵਾ ਵੱਖ-ਵੱਖ ਪਾਣੀ ਪ੍ਰਬੰਧਨ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ।
ਨੈਨੋ ਐਕਵਾ ਨੈਨੋ ਬੱਬਲ ਜਨਰੇਟਰ ਲਾਂਚ ਕਰਕੇ, ਅਵਧ ਸਵਦੇਸ਼ੀ ਨਵੀਨਤਾ ਅਤੇ ਟਿਕਾਊ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ, ਜੋ ਅਜਿਹੇ ਹੱਲ ਪੇਸ਼ ਕਰਦਾ ਹੈ ਜਿਹੜੇ ਉਦਯੋਗਾਂ, ਭਾਈਚਾਰਿਆਂ ਅਤੇ ਵਾਤਾਵਰਣ ਨੂੰ ਇੱਕੋ ਜਿਹੇ ਲਾਭ ਪਹੁੰਚਾਉਂਦੇ ਹਨ।
ਇਹ ਵੀ ਪੜ੍ਹੋ:
ਨੈਨੋ ਐਕਵਾ ਨੈਨੋ ਬੱਬਲ ਜਨਰੇਟਰ
***
ਪੀਆਈਬੀ ਚੰਡੀਗੜ੍ਹ | ਡੀਜੇਐੱਮ/ ਆਈਆਈਟੀ ਰੋਪੜ
(Release ID: 2091844)
Visitor Counter : 20