ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਰੋਡ ਟ੍ਰਾਂਸਪੋਰਟ ਅਤੇ ਹਾਈਵੇਜ਼ ਮੰਤਰਾਲੇ ਨੇ ਭਾਰਤ ਦੇ ਰੋਡ ਟ੍ਰਾਂਸਪੋਰਟ ਸੈਕਟਰ ਵਿੱਚ ਬਦਲਾਅ ਲਿਆਉਣ ਲਈ ਮੁੱਦਿਆਂ, ਸਮਾਧਾਨਾਂ ਅਤੇ ਚੁੱਕੇ ਜਾਣ ਵਾਲੇ ਕਦਮਾਂ 'ਤੇ ਵਿਚਾਰ ਵਟਾਂਦਰਾ ਕਰਨ ਲਈ ਦਿੱਲੀ ਵਿੱਚ ਦੋ ਦਿਨਾਂ ਦੀ ਵਰਕਸ਼ਾਪ ਦਾ ਆਯੋਜਨ ਕੀਤਾ।

Posted On: 07 JAN 2025 8:18PM by PIB Chandigarh

ਰੋਡ ਟ੍ਰਾਂਸਪੋਰਟ ਅਤੇ ਹਾਈਵੇਜ਼ ਮੰਤਰਾਲੇ (ਐੱਮਓਆਰਟੀਐੱਚ) ਨੇ ਭਾਰਤ ਦੇ ਰੋਡ ਟ੍ਰਾਂਸਪੋਰਟ ਸੈਕਟਰ ਵਿੱਚ ਬਦਲਾਅ ਲਿਆਉਣ ਵਿੱਚ ਮਦਦ ਕਰਨ ਦੇ ਲਈ ਮੁੱਦਿਆਂ, ਸਮਾਧਾਨਾਂ ਅਤੇ ਚੁੱਕੇ ਜਾਣ ਵਾਲੇ ਅਗਲੇ ਕਦਮਾਂ ‘ਤੇ ਸਮੁੱਚੇ ਰੂਪ ‘ਤੇ ਵਿਚਾਰ ਵਟਾਂਦਰਾ ਕਰਨ ਲਈ 6 ਜਨਵਰੀ 2025 ਅਤੇ 7 ਜਨਵਰੀ 2025 ਨੂੰ ਭਾਰਤ ਮੰਡਪਮ ਵਿੱਚ ਦੋ ਦਿਨਾਂ ਦੀ ਵਰਕਸ਼ਾਪ ਦਾ ਆਯੋਜਨ ਕੀਤਾ। 6 ਜਨਵਰੀ ਨੂੰ ਵਰਕਸ਼ਾਪ ਦੇ ਪਹਿਲੇ ਦਿਨ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਟ੍ਰਾਂਸਪੋਰਟ ਸਕੱਤਰਾਂ ਦੇ ਨਾਲ ਆਯੋਜਿਤ ਕੀਤਾ ਗਿਆ ਸੀ ਅਤੇ ਇਸ ਦੀ ਪ੍ਰਧਾਨਗੀ ਰੋਡ ਟ੍ਰਾਂਸਪੋਰਟ ਅਤੇ ਹਾਈਵੇਜ਼ ਸਕੱਤਰ ਸ਼੍ਰੀ ਵੀ ਓਮਾਸ਼ੰਕਰ ਨੇ ਕੀਤੀ। ਵਧੀਕ ਸਕੱਤਰ, ਟ੍ਰਾਂਸਪੋਰਟ ਸ਼੍ਰੀ ਮਹਿਮੂਦ ਅਹਿਮਦ ਨੇ ਸੈਸ਼ਨ ਦੀ ਸ਼ੁਰੂਆਤ ਕੀਤੀ ਅਤੇ ਪਹਿਲੇ ਦਿਨ ਦੇ ਵਿਚਾਰ ਮੰਥਨ ਵਰਕਸ਼ਾਪ ਲਈ ਵਿਸ਼ੇ ਨਿਰਧਾਰਤ ਕੀਤੇ।

ਸਰਕਾਰੀ ਅਧਿਕਾਰੀਆਂ ਦੇ ਨਾਲ 6 ਜਨਵਰੀ ਦੀ ਵਰਕਸ਼ਾਪ ਤੋਂ ਬਾਅਦ, 7 ਜਨਵਰੀ ਦੀ ਵਰਕਸ਼ਾਪ ਸਾਰੇ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮਾਣਯੋਗ ਟ੍ਰਾਂਸਪੋਰਟ ਮੰਤਰੀਆਂ ਦੇ ਨਾਲ ਆਯੋਜਿਤ ਕੀਤੀ ਗਈ ਸੀ ਅਤੇ ਇਸ ਦੀ ਪ੍ਰਧਾਨਗੀ ਮਾਣਯੋਗ ਰੋਡ ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰੀ ਨਿਤਿਨ ਗਡਕਰੀ ਜੀ ਨੇ ਕੀਤੀ, ਜਿਸ ਵਿੱਚ 6 ਜਨਵਰੀ ਦੇ ਮੁੱਖ ਵਿਚਾਰਾਂ ‘ਤੇ, ਰੋਡ ਟ੍ਰਾਂਸਪੋਰਟ ਸੈਕਟਰ ਦੇ ਕੇਂਦਰ ਅਤੇ ਰਾਜ ਸਰਕਾਰ ਦੇ ਹਿਤਧਾਰਕਾਂ ਦਰਮਿਆਨ ਅਤੇ ਵਿਸਤਾਰ ਨਾਲ ਚਰਚਾ ਕੀਤੀ ਗਈ। ਦਿਨ ਦੀ ਸਮਾਪਤੀ 42ਵੀਂ ਟ੍ਰਾਂਸਪੋਰਟ ਵਿਕਾਸ ਕੌਂਸਲ (ਟੀਡੀਸੀ) ਦੀ ਮੀਟਿੰਗ ਨਾਲ ਹੋਈ, ਜਿੱਥੇ ਦੇਸ਼ ਦੀਆਂ ਟ੍ਰਾਂਸਪੋਰਟ ਸੰਸਥਾਵਾਂ (ਜਿਵੇਂ ਕਿ ਏਆਈਐੱਮਟੀਸੀ, ਬੀਓਸੀਆਈ ਅਤੇ ਹੋਰ) ਦੇ ਸੁਝਾਵਾਂ 'ਤੇ ਮਾਣਯੋਗ ਮੰਤਰੀਆਂ ਅਤੇ ਟ੍ਰਾਂਸਪੋਰਟ ਸੈਕਟਰ ਦੇ ਸਰਕਾਰੀ ਅਧਿਕਾਰੀਆਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।

ਦੋ ਦਿਨਾਂ ਦੀ ਵਰਕਸ਼ਾਪ ਦੌਰਾਨ, ਹੇਠਾਂ ਲਿੱਖੇ ਵਿਸ਼ਿਆਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਰੋਡ ਟ੍ਰਾਂਸਪੋਰਟ ਈਕੋਸਿਸਟਮ ਨੂੰ ਅੱਗੇ ਵਧਾਉਣ ਵਿੱਚ ਮਦਦ ਕਰਨ ਲਈ ਸਬੰਧਿਤ ਹਿਤਧਾਰਕਾਂ ਲਈ ਵਿਸ਼ੇਸ਼ ਕਾਰਜਾਂ ਨੂੰ ਇਕਸਾਰ ਕੀਤਾ ਗਿਆ:

1. ਸਸਟੇਨੇਬਲ ਟ੍ਰਾਂਸਪੋਰਟ

 

a.      ਵਾਹਨ ਸਕ੍ਰੈਪਿੰਗ ਨੀਤੀ ਨੂੰ ਲਾਗੂ ਕਰਨ ਵਿੱਚ ਤੇਜ਼ੀ ਲਿਆਉਣਾ: ਰਾਜਾਂ ਦੁਆਰਾ ਰਜਿਸਟਰਡ ਵ੍ਹੀਕਲ ਸਕ੍ਰੈਪਿੰਗ ਫੈਸਿਲੀਟੀਜ਼ (ਆਰਵੀਐੱਸਐੱਫ) ਅਤੇ ਆਟੋਮੇਟਿਡ ਟੈਸਟਿੰਗ ਸਟੇਸ਼ਨਾਂ (ਏਟੀਐੱਸ) ਦੇ ਸੰਚਾਲਨ ਵਿੱਚ ਤੇਜ਼ੀ ਲਿਆਉਣਾ ਅਤੇ ਸਕ੍ਰੈਪਿੰਗ ਕੇਂਦਰਾਂ ਦੀ ਆਡਿਟ ਜ਼ਰੂਰਤਾਂ ਅਤੇ ਰੇਟਿੰਗ ਦੇ ਮਾਨਕੀਕਰਣ ‘ਤੇ ਇਸ ਥੀਮ ਦੇ ਤਹਿਤ ਚਰਚਾ ਕੀਤੀ ਗਈ।

b. ਪੀਯੂਸੀਸੀ 2.0 ਨੂੰ ਪੂਰੇ ਭਾਰਤ ਵਿੱਚ ਅਪਣਾਉਂਣਾ: ਸੰਸ਼ੋਧਿਤ ਪੀਯੂਸੀਸੀ ਦਿਸ਼ਾ-ਨਿਰਦੇਸ਼ ਪੇਸ਼ ਕੀਤੇ ਗਏ ਤਾਂ ਜੋ ਸਾਰੇ ਰਾਜ ਸਰਬਸੰਮਤੀ ਨਾਲ ਉਨ੍ਹਾਂ ਵਿੱਚ ਸ਼ਾਮਲ ਹੋ ਸਕਣ।

c. ਬੀਐੱਸ-VII ਮਾਪਦੰਡਾਂ ਦੀ ਜਾਣ-ਪਛਾਣ: ਮਾਪਦੰਡਾਂ ਦੇ ਨਾਲ ਪ੍ਰਦੂਸ਼ਣ ਵਿੱਚ ਸੰਭਾਵਿਤ ਕਮੀ ਦੇ ਨਾਲ-ਨਾਲ ਨਵੇਂ ਮਾਪਦੰਡਾਂ ਨੂੰ ਲਾਗੂ ਕਰਨ ਦੀ ਸਮੇਂ ਸੀਮਾ ਬਾਰੇ ਚਰਚਾ ਕੀਤੀ ਗਈ।

 

2.  ਸੁਰੱਖਿਅਤ ਮੂਵਮੈਂਟ

 

a. ਮਾਣਯੋਗ ਰੋਡ ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰੀ ਨੇ ਡ੍ਰਾਈਵਰ ਟ੍ਰੇਨਿੰਗ ਇੰਸਟੀਟਿਊਟਸ (ਡੀਟੀਆਈਐੱਸ) ਦੇ ਦੇਸ਼ ਭਰ ਵਿੱਚ ਸੈੱਟਅੱਪ ਲਈ ਯੋਜਨਾ ਸ਼ੁਰੂ ਕੀਤੀ, ਜੋ ਡੀਟੀਆਈ ਦੀ ਸਥਾਪਨਾ ਲਈ ਪ੍ਰੋਤਸਾਹਨ ਅਤੇ ਏਟੀਐੱਸ ਅਤੇ ਡੀਟੀਆਈ ਦੇ ਏਕੀਕ੍ਰਿਤ ਬੁਨਿਆਦੀ ਢਾਂਚੇ ਲਈ ਵਾਧੂ ਪ੍ਰੋਤਸਾਹਨ ਪ੍ਰਦਾਨ ਕਰਦੀ ਹੈ।

b.   ਟੈਕਨੋਲੋਜੀ (ਈ-ਡੀਏਆਰ, ਆਈਆਰਏਡੀ, ਸੰਜੈ, ਨਕਸ਼ਾ) ਰਾਹੀਂ ਰੋਡ ਸੇਫਟੀ ਵਿੱਚ ਸੁਧਾਰ: ਮਾਣਯੋਗ ਰੋਡ ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰੀ ਨੇ ਰੋਡ ਸੇਫਟੀ ਅਤੇ ਬਲੈਕ ਸਪਾਟ ਪਛਾਣ ਲਈ ਤਿੰਨ ਐਪਲੀਕੇਸ਼ਨਾਂ ਸੰਜੈ ਪੋਰਟਲ, ਫੀਲਡ ਪਰਸੈਪਸ਼ਨ ਸਰਵੇ, ਮਦਰਾਸ ਮੈਟ੍ਰਿਕਸ ਦੇ ਨਾਲ ਨਕਸ਼ਾ (ਡਾਟਾ ਡਰਾਈਵਨ ਰੋਡ ਸੇਫਟੀ ਸਟੈਕ) ਨੂੰ ਲਾਂਚ ਕੀਤਾ।  ਸਾਰੇ ਐੱਪਲੀਕੇਸ਼ਨ ਦਾ ਲਾਇਵ ਡੈਮੋ ਵੀ ਦਿੱਤਾ ਗਿਆ। ਰਾਜਾਂ ਨੇ ਬਲੈਕ ਸਪਾਟ ਨੂੰ ਘੱਟ ਕਰਨ ਲਈ ਇਨ੍ਹਾਂ ਸਾਧਨਾਂ ਦੀ ਵਰਤੋਂ ਕਰਨ ਦੀ ਪ੍ਰਤੀਬੱਧਤਾ ਜਤਾਈ।  ਪੂਰੇ ਦੇਸ਼ ਵਿੱਚ ਇੱਕ ਹੀ ਐਮਰਜੈਂਸੀ ਟੋਲ ਫ੍ਰੀ ਨੰਬਰ ਰੱਖਣ ‘ਤੇ ਵੀ ਵਿਚਾਰ ਚਰਚਾ ਕੀਤੀ ਗਈ। ਰਾਜਾਂ ਨੂੰ ਹਮਸਫਰ ਨੀਤੀ ਅਤੇ ਨੈਸ਼ਨਲ ਹਾਈਵੇਅ 'ਤੇ ਸੜਕਾਂ ਦੇ ਕਿਨਾਰੇ ਸਹੂਲਤਾਂ ਬਾਰੇ ਜਾਣੂ ਕਰਵਾਇਆ ਗਿਆ, ਜੋ ਹਾਈਵੇਅ 'ਤੇ ਯਾਤਰਾ ਦੌਰਾਨ ਡ੍ਰਾਈਵਰਾਂ ਨੂੰ ਸਹੂਲਤ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

 

ਰਾਤ ਨੂੰ ਹੋਣ ਵਾਲੀਆਂ ਦੁਰਘਟਨਾਵਾਂ ਤੋਂ ਬਚਣ ਲਈ ਰਿਫਲੈਕਟਿਵ ਟੇਪ ਨੂੰ ਲਾਜ਼ਮੀ ਬਣਾਉਣ ਅਤੇ ਰੋਡ ਸੇਫਟੀ ਦੀ ਉਲੰਘਣਾ ਦੇ ਮਾਮਲਿਆਂ ਵਿੱਚ ਈ-ਚਲਾਨ ਜਾਰੀ ਕਰਨ ਲਈ ਏਟੀਐੱਮ ਦਾ ਲਾਭ ਚੁੱਕਣ ‘ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਦੁਰਘਟਨਾ ਤੋਂ ਬਾਅਦ ਦੇਖਭਾਲ ਨੂੰ ਉਤਸ਼ਾਹਿਤ ਕਰਨ ਲਈ, ਸੜਕ ਦੁਰਘਟਨਾ ਦੇ ਪੀੜਤਾਂ ਲਈ ਕੈਸ਼ਲੇਸ ਇਲਾਜ (ਟੋਲ ਫ੍ਰੀ ਨੰਬਰ 112) ਅਤੇ ਹਿੱਟ ਐਂਡ ਰਨ ਪੀੜਤਾਂ ਲਈ ਮੁਆਵਜ਼ੇ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।

ਈ-ਰਿਕਸ਼ਾ ਸੇਫਟੀ ਵਿੱਚ ਸੁਧਾਰ: ਇਸ ਗੱਲ ‘ਤੇ ਸਹਿਮਤੀ ਬਣੀ ਕਿ ਦੇਸ਼ਭਰ ਵਿੱਚ ਈ-ਰਿਕਸ਼ਾ ਦੇ ਪ੍ਰਸਾਰ ਨੂੰ ਦੇਖਦੇ ਹੋਏ, ਈ-ਰਿਕਸ਼ਾ ਸੁਰੱਖਿਆ ਵਿੱਚ ਸੁਧਾਰ ਲਈ ਵਿਸ਼ੇਸ਼ ਨਿਯਮਾਂ ਅਤੇ ਦਿਸ਼ਾ-ਨਿਰਦੇਸ਼ਾਂ ਨੂੰ ਪੇਸ਼ ਕਰਨ ਦੀ ਜ਼ਰੂਰਤ ਹੈ।

d.  ਵਾਹਨ ਸੁਰੱਖਿਆ ਵਿੱਚ ਸੁਧਾਰ: ਹੋਰ ਵਾਹਨ ਸ਼੍ਰੇਣੀਆਂ ਦੇ ਲਈ, ਵਾਹਨ ਸੁਰੱਖਿਆ ਵਿੱਚ ਸੁਧਾਰ ਦੇ ਲਈ ਇਨ੍ਹਾਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ:

 ਦਿਵਯਾਂਗਜਨਾਂ ਅਤੇ ਸੀਨੀਅਰ ਨਾਗਰਿਕਾਂ ਲਈ ਬਿਹਤਰ ਸੁਰੱਖਿਆ ਅਤੇ ਪਹੁੰਚ ਲਈ ਬੱਸ ਬੌਡੀ ਕੋਡ ਵਿੱਚ ਹੋਰ ਅਪਗ੍ਰੇਡੇਸ਼ਨ

  • ਸੁਰੱਖਿਆ ਰੇਟਿੰਗ ਲਈ ਓਈਐੱਮ ਦੇ ਸਾਰੇ 4W ਮਾਡਲਾਂ ਲਈ ਬੀਐੱਨਸੀਏਪੀ ਨੂੰ ਹੋਰ ਬਿਹਤਰ ਬਣਾਉਣਾ

  • ਟਰੱਕਾਂ ਲਈ ਐਡਵਾਂਸਡ ਡਰਾਈਵਰ ਅਸਿਸਟੈਂਸ ਸਿਸਟਮ (ਏਜੀਏਐੱਸ) ਦੀ ਸ਼ੁਰੂਆਤ

  • ਟ੍ਰਾਂਸਪੋਰਟ ਵਾਹਨ ਸੁਰੱਖਿਆ ਲਈ ਰੈਟਰੋ ਰਿਫਲੈਕਟਿਵ ਟੇਪ ਦਾ ਸਖਤੀ ਨਾਲ ਪਾਲਣ

e.ਜਨਤਕ ਸੇਵਾ ਵਾਹਨਾਂ ਵਿੱਚ ਮਹਿਲਾ ਸੁਰੱਖਿਆ ਲਈ ਏਕੀਕ੍ਰਿਤ ਕਮਾਂਡ ਕੰਟਰੋਲ ਸੈਂਟਰ ਦਾ ਲਾਗੂਕਰਨ: ਮਹਿਲਾਵਾਂ ਅਤੇ ਬੱਚਿਆਂ ਦੀ ਸੁਰੱਖਿਆ ਲਈ ਨਿਗਰਾਨੀ ਕੇਂਦਰਾਂ ਅਤੇ ਵਾਹਨ ਸਥਾਨ ਟਰੈਕਿੰਗ ਡਿਵਾਇਸ (ਵੀਐੱਲਟੀਡੀ) ਦੇ ਲਾਗੂਕਰਨ ‘ਤੇ ਚਰਚਾ ਕੀਤੀ ਗਈ, ਜਿੱਥੇ ਟ੍ਰਾਂਸਪੋਰਟ ਵਾਹਨਾਂ ਦੇ ਪਰਮਿਟ ਨੂੰ ਵੀਐੱਲਟੀਡੀ ਸਥਿਤੀ ਨਾਲ ਜੋੜਨ ਅਤੇ ਪ੍ਰਵਰਤਨ ਏਜੰਸੀ ਦੁਆਰਾ ਕਾਰਵਾਈ ਦਾ ਲਾਭ ਉਠਾਉਣ ਲਈ ਜੀਓ-ਲੋਕੇਸ਼ਨ ਨੂੰ ਪੈਨਿਕ ਬਟਨ ਟ੍ਰਿਗਰ ਨਾਲ ਜੋੜਨ ਜਿਹੇ ਵਿਚਾਰਾਂ ‘ਤੇ ਚਰਚਾ ਕੀਤੀ ਗਈ।

3.  ਨਾਗਰਿਕਾਂ ਲਈ ਸੁਵਿਧਾ ਵਧਾਉਣ ਲਈ ਸਮਾਰਟ ਮੋਬੀਲਿਟੀ

ਸਾਰੀਆਂ ਫੇਸਲੈੱਸ ਟ੍ਰਾਂਸਪੋਰਟ ਸੇਵਾਵਾਂ (ਵਾਹਨ, ਸਾਰਥੀ) ਦਾ ਪੈਨ-ਇੰਡੀਆ ਲਾਂਚ: ਰਾਜਾਂ ਨੂੰ ਮਾਰਚ 2025 ਦੇ ਅੰਤ ਤੱਕ ਸਾਰੀਆਂ ਫੇਸਲੈੱਸ ਸੇਵਾਵਾਂ ਦਾ ਲਾਂਚ ਅਤੇ ਏਕੀਕਰਣ ਪੂਰਾ ਕਰਨਾ ਹੋਵੇਗਾ। ਇਸ ਦੇ ਇਲਾਵਾ, ਰਾਜਾਂ, ਐੱਮਓਆਰਟੀਐੱਚ ਅਤੇ ਐੱਨਆਈਸੀ ਦੇ ਪ੍ਰਤੀਨਿਧੀਆਂ ਦੇ ਨਾਲ ਸਕੱਤਰਾਂ ਦੀ ਇੱਕ ਕਮੇਟੀ, ਫੇਸਲੈੱਸ ਸੇਵਾ ਮਾਡਿਊਲਾਂ ਦਾ ਮਾਨਕੀਕਰਣ, ਰਜਿਸਟ੍ਰੇਸ਼ਨ ਲਈ ਦਸਤਾਵੇਜ ਮਾਨਕੀਕਰਣ ਦੀ ਦਿਸ਼ਾ ਵਿੱਚ ਕੰਮ ਕਰੇਗੀ।

ਇੰਟੈਲੀਜੈਂਟ ਟ੍ਰਾਂਸਪੋਰਟ ਸਿਸਟਮ (ਆਈਟੀਐੱਸ) ਨੂੰ ਅਪਣਾਉਣਾ: ਐੱਸਟੀਯੂ ਕੇਵਲ ਹਾਰਡਵੇਅਰ ਦੀ ਬਜਾਏ ਇੰਟੈਲੀਜੈਂਟ ਸਿਸਟਮ ਸੌਫਟਵੇਅਰ ਅਤੇ ਕੰਪੋਨੈਂਟਸ ਨੂੰ ਲਿਆਉਣ ‘ਤੇ ਧਿਆਨ ਕੇਂਦ੍ਰਿਤ ਕਰੇਗਾ। ਓਪਨ ਲੂਪ ਸਮਾਰਟ ਕਾਰਡ ਭੁਗਤਾਨ ਨੂੰ ਪ੍ਰੋਤਸਾਹਿਤ ਕੀਤਾ ਜਾਵੇਗਾ। ਲਾਗੂਕਰਨ ਲਈ ਆਟੋਮੈਟਿਕ ਵ੍ਹੀਕਲ ਲੋਕੇਸ਼ਨ ਸਿਸਟਮ (ਏਵੀਐੱਲਐੱਸ) ਨੂੰ ਈਆਰਐੱਸਐੱਸ ਦੇ ਨਾਲ ਏਕੀਕ੍ਰਿਤ ਕੀਤਾ ਜਾਵੇਗਾ।

c. ਵਾਹਨਾਂ ਵਿੱਚ ਏਆਈਟੀਪੀ, ਬੀਐੱਚ ਸੀਰੀਜ਼ ਅਤੇ ਐੱਚਐੱਸਆਰਪੀ ਦਾ ਪੈਨ ਇੰਡੀਆ ਲਾਗੂਕਰਨ:  ਭਾਰਤ ਵਿੱਚ ਜੀਵਨ ਨੂੰ ਅਸਾਨ ਬਣਾਉਣ ਅਤੇ ਵਪਾਰ ਕਰਨ ਵਿੱਚ ਅਸਾਨੀ ਲਈ ਇਹ ਸਾਰੀਆਂ ਸੇਵਾਵਾਂ ਬੇਹਦ ਜ਼ਰੂਰੀ ਹਨ। ਏਆਈਟੀਪੀ ‘ਤੇ, ਰਾਜਾਂ ਤੋਂ ਫੀਡਬੈਕ ਨੂੰ ਸ਼ਾਮਲ ਕਰਦੇ ਹੋਏ ਇੱਕ ਵਿਸਤ੍ਰਿਤ ਨੀਤੀ ਵਿਕਸਿਤ ਕਰਨ ਲਈ ਇੱਕ ਕਮੇਟੀ ਬਣਾਉਣ ਦਾ ਫੈਸਲਾ ਲਿਆ ਗਿਆ। ਐੱਚਐੱਸਆਰਪੀ ਨੂੰ ਲੈ ਕੇ, ਇਹ ਸਹਿਮਤੀ ਬਣੀ ਕਿ ਮੁਕਦਮੇਬਾਜ਼ੀ ਦੇ ਕਾਰਨ ਐੱਚਐੱਸਆਰਪੀ ਲਾਗੂਕਰਨ ਵਿੱਚ ਹੋਣ ਵਾਲੀ ਦੇਰੀ ਨੂੰ ਘੱਟ ਕਰਨ ਲਈ ਰਾਜਾਂ ਦੇ ਕੋਲ ਐੱਚਐੱਸਆਰਪੀ ਜੋੜਨ ਲਈ ਸਾਰੇ ਐੱਮਓਆਰਟੀਐੱਚ ਸੂਚੀਬੱਧ ਵਿਕਰੇਤਾ ਹੋਣਗੇ।

ਇਹ ਵਰਕਸ਼ੌਪਸ ਮਾਣਯੋਗ ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਹਾਈਵੇਅਜ਼ ਮੰਤਰੀ ਸ਼੍ਰੀ ਨਿਤਿਨ ਗਡਕਰੀ ਦੇ ਸੰਬੋਧਨ ਦੇ ਨਾਲ ਖਤਮ ਹੋਈਆਂ, ਜਿਸ ਵਿੱਚ ਉਨ੍ਹਾਂ ਨੇ ਇਨ੍ਹਾਂ ਸਾਰੇ ਵਿਸ਼ਿਆਂ ਨੂੰ ਇੱਕ ਸੁਮੇਲ, ਦੂਰਦਰਸ਼ੀ ਦ੍ਰਿਸ਼ਟੀਕੋਣ ਵਿੱਚ ਇਕੱਠੇ ਲਿਆਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਇਸ ਕਮਰੇ ਵਿੱਚ ਸਾਡੇ ਸਹਿਯੋਗਾਤਮਕ ਪ੍ਰਯਾਸ, ਇੱਕ ਅਜਿਹੀ ਟ੍ਰਾਂਸਪੋਰਟ ਪ੍ਰਣਾਲੀ ਦੀ ਨੀਂਹ ਰੱਖਣਗੇ, ਜੋ ਹਰ ਨਾਗਰਿਕ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗੀ, ਸਾਡੇ ਰਾਸ਼ਟਰੀ ਵਿਕਾਸ ਵਿੱਚ ਯੋਗਦਾਨ ਦੇਵੇਗੀ ਅਤੇ ਸਾਰੇ ਨਾਗਰਿਕਾਂ ਲਈ ਇੱਕ ਸਥਾਈ ਅਤੇ ਸੁਰੱਖਿਅਤ ਭਵਿੱਖ ਸੁਨਿਸ਼ਚਿਤ ਕਰੇਗੀ।

*****

ਜੀਡੀਐੱਚ/ਟੀਐੱਚਆਰ


(Release ID: 2091199) Visitor Counter : 8


Read this release in: English , Urdu , Hindi