ਇਸਪਾਤ ਮੰਤਰਾਲਾ
‘ਆਰਟੀਫੀਸ਼ੀਅਲ ਇੰਟੈਲੀਜੈਂਸ ਸੰਚਾਲਨ ਕੁਸ਼ਲਤਾ ਵਧਾਉਣ ਅਤੇ ਪ੍ਰਭਾਵਸ਼ਾਲੀ ਨਤੀਜੇ ਦੇਣ ਵਿੱਚ ਮਦਦ ਕਰਦੀ ਹੈ’
ਸਟੀਲ ਮੰਤਰਾਲੇ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ‘ਤੇ ਪ੍ਰੋਗਰਾਮ ਆਯੋਜਿਤ ਕੀਤਾ, ਜਿਸ ਨਾਲ ਸਮਾਰਟ ਸਟੀਲ ਉਦਯੋਗ ਦਾ ਮਾਰਗ ਪੱਧਰਾ ਹੋਇਆ
Posted On:
07 JAN 2025 5:53PM by PIB Chandigarh
ਸਟੀਲ ਮੰਤਰਾਲੇ ਨੇ 7 ਜਨਵਰੀ, 2025 ਨੂੰ ਨਵੀਂ ਦਿੱਲੀ ਵਿੱਚ “ਸਟੀਲ ਉਦਯੋਗ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ” ‘ਤੇ ਇੱਕ ਪ੍ਰੋਗਰਾਮ ਆਯੋਜਿਤ ਕੀਤਾ। ਇਸ ਪ੍ਰੋਗਰਾਮ ਦਾ ਉਦੇਸ਼ ਸਟੀਲ ਨਿਰਮਾਣ ਵਿੱਚ ਆਰਟੀਫੀਸ਼ੀਅਲ ਇੰਟਲੀਜੈਂਸ ਦੀ ਪਰਿਵਰਤਨਕਾਰੀ ਸਮਰੱਥਾ ਦਾ ਗਹਿਰਾਈ ਨਾਲ ਅਧਿਐਨ ਕਰਨਾ ਅਤੇ ਵੈਲਿਊ ਚੇਨ ਵਿੱਚ ਕੁਸ਼ਲਤਾ ਵਧਾਉਣ ਲਈ ਘਰੇਲੂ ਸਟੀਲ ਉਦਯੋਗ ਵਿੱਚ ਇਸ ਦੇ ਏਕੀਕਰਣ ਲਈ ਪ੍ਰਯਾਸ ਕਰਨਾ ਸੀ। ਇਹ ਸਥਿਰਤਾ ਅਤੇ ਗਲੋਬਲ ਪੱਧਰ ‘ਤੇ ਮੁਕਾਬਲੇਬਾਜ਼ੀ ਵਧਾਉਣ ਲਈ ਅਤਿਆਧੁਨਿਕ ਟੈਕਨੋਲੋਜੀਆਂ ਦਾ ਇਸਤੇਮਾਲ ਕਰਕੇ ਉਦਯੋਗ ਲਈ ਇੱਕ ਉਦਾਹਰਣ ਸਥਾਪਿਤ ਕਰਦਾ ਹੈ।
ਇਸ ਪ੍ਰੋਗਰਾਮ ਵਿੱਚ ਉਦਯੋਗ ਜਗਤ ਦੇ ਲੀਡਰਸ, ਏਆਈ ਮਾਹਿਰ ਅਤੇ ਨੀਤੀ ਨਿਰਮਾਤਾਵਾਂ ਨੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਦੇ ਨਾਲ ਅੰਤਰਦ੍ਰਿਸ਼ਟੀ (ਸੂਝ) ਸਾਂਝੀ ਕੀਤੀ ਅਤੇ ਸਟੀਲ ਉਦਯੋਗ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਵਿੱਚ ਪ੍ਰਗਤੀ ‘ਤੇ ਵਿਚਾਰ ਵਟਾਂਦਰਾ ਕੀਤਾ।
ਇਸ ਅਵਸਰ ‘ਤੇ ਏਐੱਮਡੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਤੇ ਮੁੱਖ ਸੂਚਨਾ ਅਧਿਕਾਰੀ ਸ਼੍ਰੀ ਹੰਸਮੁਖ ਰੰਜਨ ਨੇ ਸਟੀਲ ਨਿਰਮਾਣ ਵਿੱਚ ਏਆਈ ਦੀ ਕ੍ਰਾਂਤੀਕਾਰੀ ਸਮਰੱਥਾਵਾਂ ਅਤੇ ਉਦਯੋਗ ਵਿੱਚ ਏਆਈ ਦੇ ਉਪਯੋਗ ਦੇ ਦਾਇਰੇ ‘ਤੇ ਕੀਮਤੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਕਿਹਾ, “ਏਆਈ ਸਾਡੀ ਇਨੋਵੇਸ਼ਨ ਯਾਤਰਾ ਦੇ ਮੂਲ ਵਿੱਚ ਹੈ, ਜੋ ਸੰਚਾਲਨ ਸਮਰੱਥਾ ਵਧਾਉਣ ਅਤੇ ਪ੍ਰਭਾਵਸਾਲੀ ਨਤੀਜੇ ਦੇਣ ਵਾਲੇ ਪਰਿਵਰਤਨਕਾਰੀ ਸਮਾਧਾਨਾਂ ਨੂੰ ਅੱਗੇ ਵਧਾਉਂਦਾ ਹੈ।”
ਸਟੀਲ ਮੰਤਰਾਲੇ ਦੇ ਸਕੱਤਰ ਸ਼੍ਰੀ ਸੰਦੀਪ ਪੌਂਡਰਿਕ ਨੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਇਸ ਗੱਲ ‘ਤੇ ਜ਼ੋਰ ਦਿੱਤਾ ਕਿ, “ਆਰਟੀਫੀਸ਼ੀਅਲ ਇੰਟੈਲੀਜੈਂਸ ਭਵਿੱਖ ਦੀ ਧਾਰਨਾ ਨਹੀਂ ਹੈ, ਬਲਕਿ ਇੱਕ ਮੌਜੂਦਾ ਹਕੀਕਤ ਹੈ ਜੋ ਸਟੀਲ ਉਤਪਾਦਨ ਦੀ ਨੀਂਹ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਿਤ ਕਰ ਰਹੀ ਹੈ।”
ਇਸ ਸੈਸ਼ਨ ਵਿੱਚ ਸੇਲ, ਐੱਨਐੱਮਡੀਸੀ ਅਤੇ ਐੱਮਐੱਸਟੀਸੀ ਦੁਆਰਾ ਪੇਸ਼ਕਾਰੀਆਂ ਵੀ ਕੀਤੀਆਂ ਗਈਆਂ, ਜਿਸ ਵਿੱਚ ਸਟੀਲ ਉਤਪਾਦਨ, ਮਾਈਨਿੰਗ ਓਪਰੇਸ਼ਨਸ ਅਤੇ ਖਰੀਦ ਪ੍ਰਕਿਰਿਆਵਾਂ ਦੇ ਆਧੁਨਿਕੀਕਰਣ ਵਿੱਚ ਏਆਈ ਦੇ ਵਰਤਮਾਨ ਉਪਯੋਗ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਬਾਰੇ ਵਿਸਤਾਰ ਨਾਲ ਦੱਸਿਆ ਗਿਆ। ਇਨ੍ਹਾਂ ਪੇਸ਼ਕਾਰੀਆਂ ਵਿੱਚ ਇਸ ਗੱਲ ਨੂੰ ਉਜਾਗਰ ਕੀਤਾ ਗਿਆ ਕਿ ਕਿਵੇਂ ਏਆਈ ਸੰਚਾਲਨ ਕੁਸ਼ਲਤਾ ਨੂੰ ਵਧਾਉਣ ਦੇ ਨਾਲ ਇਨੋਵੇਸ਼ਨ ਨੂੰ ਹੁਲਾਰਾ ਦੇ ਰਿਹਾ ਹੈ ਅਤੇ ਸਟੀਲ ਉਦਯੋਗ ਦੇ ਅੰਦਰ ਟਿਕਾਊ ਪ੍ਰਥਾਵਾਂ ਦਾ ਸਮਰਥਨ ਕਰ ਰਿਹਾ ਹੈ।
ਇਹ ਪ੍ਰੋਗਰਾਮ ਸਟੀਲ ਮੰਤਰਾਲੇ ਦੀ ਤਕਨੀਕੀ ਪ੍ਰਗਤੀ ਨੂੰ ਅਪਣਾਉਣ ਅਤੇ ਸੇਲ ਜਿਹੀਆਂ ਕੰਪਨੀਆਂ ਨੂੰ ਇੱਕ ਮਜ਼ਬੂਤ ਅਤੇ ਟਿਕਾਊ ਭਵਿੱਖ ਬਣਾਉਣ ਵਿੱਚ ਸਹਿਯੋਗ ਦੇਣ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।
****
ਐੱਮਜੀ/ਕੇਐੱਸਆਰ
(Release ID: 2091188)
Visitor Counter : 6