ਪੇਂਡੂ ਵਿਕਾਸ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕੀਤੀ ਤਮਿਲ ਨਾਡੂ ਵਿੱਚ ਗ੍ਰਾਮੀਣ ਵਿਕਾਸ ਕਾਰਜਾਂ ਦੀ ਸਮੀਖਿਆ


ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਅਗਵਾਈ ਵਿੱਚ ਤਮਿਲ ਨਾਡੂ ਨੂੰ ਹਰ ਗ੍ਰਾਮੀਣ ਵਿਕਾਸ ਯੋਜਨਾ ਵਿੱਚ ਦਿੱਤੀ ਗਈ ਮਦਦ - ਸ਼੍ਰੀ ਸ਼ਿਵਰਾਜ ਸਿੰਘ ਚੌਹਾਨ

ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਅਸੀਂ ਤਮਿਲ ਨਾਡੂ ਨੂੰ ਯੋਜਨਾਵਾਂ ਤਹਿਤ ਹਰ ਸੰਭਵ ਸਹਿਯੋਗ ਦੇਵਾਂਗੇ - ਸ਼੍ਰੀ ਚੌਹਾਨ

ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਤਮਿਲ ਨਾਡੂ ਵਿੱਚ 8.15 ਲੱਖ ਮਕਾਨ ਬਣਾਏ ਜਾਣਗੇ - ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ

ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਤਹਿਤ, ਤਮਿਲ ਨਾਡੂ ਨੂੰ 10352 ਸੜਕਾਂ ਅਤੇ 214 ਬ੍ਰਿਜ (ਪੁਲ) ਮਿਲੇ

Posted On: 31 DEC 2024 8:30PM by PIB Chandigarh

ਕੇਂਦਰੀ ਗ੍ਰਾਮੀਣ ਵਿਕਾਸ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ, ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਚੇਨਈ ਵਿੱਚ ਤਮਿਲ ਨਾਡੂ ਵਿੱਚ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਗ੍ਰਾਮੀਣ ਵਿਕਾਸ ਨਾਲ ਸਬੰਧਤ ਕੰਮਾਂ ਦੀ ਸਮੀਖਿਆ ਕੀਤੀ। ਇਸ ਦੌਰਾਨ ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਤਮਿਲ ਨਾਡੂ ਦੇਸ਼ ਦਾ ਇੱਕ ਬਹੁਤ ਹੀ ਪ੍ਰਾਚੀਨ ਅਤੇ ਮਹਾਨ ਰਾਜ ਹੈ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਸੰਕਲਪ ਤਮਿਲ ਨਾਡੂ ਦਾ ਸਰਵਪੱਖੀ ਵਿਕਾਸ ਹੈ, ਇਸ ਲਈ ਰੂਰਲ ਡਿਵੈਲਪਮੈਂਟ ਦੇ ਦ੍ਰਿਸ਼ਟੀਕੋਣ ਤਹਿਤ ਕੇਂਦਰ ਸਰਕਾਰ ਵੱਲੋਂ ਤਮਿਲ ਨਾਡੂ ਨੂੰ ਹਰ ਯੋਜਨਾ ਵਿੱਚ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।

ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਸਮੀਖਿਆ ਮੀਟਿੰਗ ਦੌਰਾਨ ਦੱਸਿਆ ਕਿ ਤਮਿਲ ਨਾਡੂ ਵਿੱਚ ਮਹਾਤਮਾ ਗਾਂਧੀ ਨਰੇਗਾ ਸਕੀਮ ਤਹਿਤ ਕੇਂਦਰ ਸਰਕਾਰ ਨੇ ਪਿਛਲੇ ਸਾਲ 2023-24 ਵਿੱਚ ਮਜ਼ਦੂਰਾਂ ਨੂੰ 12 ਹਜ਼ਾਰ 603 ਕਰੋੜ ਰੁਪਏ ਦੀ ਮਜ਼ਦੂਰੀ ਦੇਣ ਦਾ ਕੰਮ ਕੀਤਾ ਹੈ। ਇਸ ਸਾਲ ਵੀ ਹੁਣ ਤੱਕ 7 ਹਜ਼ਾਰ 220 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ, ਤਾਂ ਜੋ ਇੱਥੇ ਕੋਈ ਵੀ ਮਜ਼ਦੂਰ ਬੇਰੋਜ਼ਗਾਰ ਨਾ ਰਹੇ, ਹਰ ਕਿਸੇ ਦੇ ਹੱਥ ਵਿੱਚ ਕੰਮ ਹੋਵੇ। ਉਨ੍ਹਾਂ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਤਮਿਲ ਨਾਡੂ ਨੂੰ 10,352 ਸੜਕਾਂ ਅਤੇ 214 ਬ੍ਰਿਜ (ਪੁਲ) ਦਿੱਤੇ ਹਨ। ਇਨ੍ਹਾਂ ਵਿੱਚੋਂ 150 ਬ੍ਰਿਜਾਂ ਸਮੇਤ 9,681 ਸੜਕਾਂ ਬਣਾਈਆਂ ਗਈਆਂ ਹਨ। 671 ਸੜਕਾਂ ਦਾ ਕੰਮ ਚੱਲ ਰਿਹਾ ਹੈ, ਉਮੀਦ ਹੈ ਕਿ ਇਹ ਕੰਮ ਵੀ ਸਮੇਂ ਸਿਰ ਮੁਕੰਮਲ ਹੋ ਜਾਵੇਗਾ।

ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਜੋ ਸਾਡਾ ਉਦੇਸ਼ ਹੈ, ਉਸ ਦੇ ਤਹਿਤ ਤਮਿਲ ਨਾਡੂ ਵਿੱਚ 8 ਲੱਖ 15 ਹਜ਼ਾਰ 771 ਘਰ ਬਣਾਏ ਜਾਣਗੇ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦਾ ਟੀਚਾ ਹੈ ਕਿ ਹਰ ਗਰੀਬ ਨੂੰ ਪੱਕਾ ਮਕਾਨ ਮਿਲਣਾ ਚਾਹੀਦਾ ਹੈ, ਇਸ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਚਲਾਈ ਜਾ ਰਹੀ ਹੈ। ਤਮਿਲ ਨਾਡੂ ਵਿੱਚ 8 ਲੱਖ 15 ਹਜ਼ਾਰ 771 ਘਰਾਂ ਵਿੱਚੋਂ ਹੁਣ ਤੱਕ 7 ਲੱਖ 47 ਹਜ਼ਾਰ 542 ਘਰਾਂ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ ਅਤੇ 7 ਲੱਖ 33 ਹਜ਼ਾਰ 359 ਦੀ ਪਹਿਲੀ ਕਿਸ਼ਤ ਵੀ ਜਾਰੀ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਵਿੱਚੋਂ 6 ਲੱਖ 31 ਹਜ਼ਾਰ 512 ਘਰਾਂ ਦੀ ਉਸਾਰੀ ਮੁਕੰਮਲ ਹੋ ਚੁੱਕੀ ਹੈ। ਅਸੀਂ ਤਮਿਲ ਨਾਡੂ ਸਰਕਾਰ ਨੂੰ ਬਾਕੀ ਰਹਿੰਦੇ ਮਕਾਨਾਂ ਦਾ ਕੰਮ ਜਲਦੀ ਪੂਰਾ ਕਰਨ ਲਈ ਕਿਹਾ ਹੈ।

 

ਕੇਂਦਰੀ ਮੰਤਰੀ ਸ਼੍ਰੀ ਚੌਹਾਨ ਨੇ ਕਿਹਾ ਕਿ ਇਸ ਸਾਲ ਵੀ ਅਸੀਂ ਤਮਿਲ ਨਾਡੂ 'ਚ ਗਰੀਬਾਂ ਨੂੰ 1 ਲੱਖ 42 ਹਜ਼ਾਰ 59 ਮਕਾਨ ਦੇਣ ਦਾ ਪ੍ਰਸਤਾਵ ਰੱਖਿਆ ਹੈ, ਤਾਂ ਜੋ ਇਸੇ ਵਿੱਤੀ ਵਰ੍ਹੇ 'ਚ ਮਾਰਚ ਤੱਕ ਤਮਿਲ ਨਾਡੂ ਸਰਕਾਰ ਜੇਕਰ ਚਾਹੇ ਤਾਂ ਅਸੀਂ ਇੱਥੇ ਗਰੀਬਾਂ ਨੂੰ ਘਰ ਦੇ ਦੇਵਾਂਗੇ। ਜਿਸ ਦੀ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਜਾਵੇਗੀ। ਮਕਾਨਾਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ, ਬਾਕੀ ਰਹਿੰਦੇ ਮਕਾਨ ਵੀ ਜਲਦੀ ਮੁਕੰਮਲ ਕਰ ਲਏ ਜਾਣਗੇ।

 

 ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤੋਂ ਇਲਾਵਾ, ਇੱਕ ਹੋਰ ਮਹੱਤਵਪੂਰਨ ਯੋਜਨਾ, ਮਹਿਲਾ ਸਸ਼ਕਤੀਕਰਣ ਯੋਜਨਾ ਹੈ, , ਜਿਸ ਰਾਹੀਂ ਅਸੀਂ ਗ਼ਰੀਬ ਭੈਣਾਂ ਨੂੰ ਰੋਜ਼ੀ-ਰੋਟੀ ਮਿਸ਼ਨ ਰਾਹੀਂ ਸਵੈ-ਸਹਾਇਤਾ ਸਮੂਹ ਬਣਾ ਕੇ ਰੋਜ਼ੀ-ਰੋਟੀ ਮੁਹੱਈਆ ਕਰਵਾ ਰਹੇ ਹਾਂ। ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਦੋ ਟੀਚੇ ਦਿੱਤੇ ਹਨ, ਇੱਕ ਗ੍ਰਾਮੀਣ ਖੇਤਰਾਂ ਵਿੱਚ ਗਰੀਬਾਂ ਲਈ 2 ਕਰੋੜ ਘਰ ਬਣਾਉਣ ਦਾ ਅਤੇ ਦੂਜਾ, 3 ਕਰੋੜ ਲਖਪਤੀ ਦੀਦੀਆਂ ਬਣਾਉਣ ਦਾ। ਸ਼੍ਰੀ ਚੌਹਾਨ ਨੇ ਖੁਸ਼ੀ ਜ਼ਾਹਰ ਕੀਤੀ ਕਿ ਤਮਿਲ ਨਾਡੂ ਵਿੱਚ ਵੀ ਲਖਪਤੀ ਦੀਦੀ ਪ੍ਰੋਗਰਾਮ ਚੱਲ ਰਿਹਾ ਹੈ ਅਤੇ ਲਗਭਗ 10 ਲੱਖ ਦੀਦੀਆਂ ਲਖਪਤੀ ਬਣ ਚੁੱਕੀਆਂ ਹਨ, ਲਖਪਤੀ ਦੀਦੀ ਦਾ ਮਤਲਬ ਇੱਕ ਸਾਲ ਵਿੱਚ ਇੱਕ ਲੱਖ ਰੁਪਏ ਤੋਂ ਵੱਧ ਇੱਕ ਭੈਣ ਨੇ ਕਮਾਏ ਹਨ, ਅਸੀਂ ਇਸ ਮੁਹਿੰਮ ਵਿੱਚ ਲੱਗੇ ਹੋਏ ਹਾਂ।

 

ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਅੱਜ ਸਾਰੀਆਂ ਯੋਜਨਾਵਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਤਮਿਲ ਨਾਡੂ ਸਰਕਾਰ ਦੇ ਸਾਰੇ ਸਹਿਯੋਗੀਆਂ ਨੂੰ ਕਿਹਾ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਅਸੀਂ ਤਮਿਲ ਨਾਡੂ ਨੂੰ ਹਰ ਸੰਭਵ ਸਹਿਯੋਗ ਯੋਜਨਾਵਾਂ ਦੇ ਤਹਿਤ ਦੇਵਾਂਗੇ ਅਤੇ ਉਮੀਦ ਹੈ ਕਿ ਤਮਿਲ ਨਾਡੂ ਸਰਕਾਰ ਵੀ ਇਨ੍ਹਾਂ ਸਾਰੀਆਂ ਯੋਜਨਾਵਾਂ ਨੂੰ ਤੇਜ਼ ਰਫ਼ਤਾਰ ਨਾਲ ਪੂਰਾ ਕਰਕੇ ਆਪਣੇ ਲੋਕਾਂ ਦੀ ਬਿਹਤਰ ਸੇਵਾ ਕਰੇ।

 

******

ਐੱਸਐੱਸ/ਆਰਐੱਨ


(Release ID: 2089324) Visitor Counter : 13


Read this release in: English , Urdu , Hindi