ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav

ਸੰਸਦ ਸਵਾਲ:ਵਾਈਬ੍ਰੈਂਟ ਇੰਡੀਆ ਲਈ ਪੀਐੱਮ ਯੁਵਾ ਉਪਲਬਧੀ ਸਕੌਲਰਸ਼ਿਪ

Posted On: 17 DEC 2024 1:46PM by PIB Chandigarh

 

ਸਰਕਾਰ ਹੋਰ ਪਿਛੜੇ ਵਰਗ (ਓਬੀਸੀ), ਆਰਥਿਕ ਤੌਰ ‘ਤੇ ਪਿਛੜੇ ਵਰਗ (ਈਬੀਸੀ) ਅਤੇ ਡੀ-ਨੋਟੀਫਾਈਡ ਜਨਜਾਤੀਆਂ (ਡੀਐੱਨਟੀ) ਦੇ ਵਿਦਿਆਰਥੀਆਂ ਨੂੰ ਸਕੌਲਰਸ਼ਿਪ ਅਤੇ ਵਿਦਿਅਕ ਸਹਾਇਤਾ ਪ੍ਰਦਾਨ ਕਰਨ ਲਈ ਵਾਈਬ੍ਰੈਂਟ ਇੰਡੀਆ ਲਈ ਪੀਐੱਮ ਯੁਵਾ ਉਪਲਬਧੀ ਸਕੌਲਰਸ਼ਿਪ ਐਵਾਰਡ ਸਕੀਮ (ਪੀਐੱਮ ਯਸ਼ਸਵੀ) ਨਾਮਕ ਇੱਕ ਵਿਆਪਕ ਯੋਜਨਾ ਲਾਗੂ ਕਰ ਰਹੀ ਹੈ। ਪੀਐੱਮ ਯਸ਼ਸਵੀ ਦੇ ਤਹਿਤ ਹੇਠ ਲਿਖਿਆਂ ਉਪ-ਯੋਜਨਾਵਾਂ ਹਨ-

  • ਹੋਰ ਪਿਛੜੇ ਵਰਗ, ਆਰਥਿਕ ਤੌਰ ‘ਤੇ ਪਿਛੜੇ ਵਰਗ ਅਤੇ ਡੀਐੱਨਟੀ ਵਿਦਿਆਰਥੀਆਂ ਲਈ ਪ੍ਰੀ-ਮੈਟ੍ਰਿਕ ਸਕੌਲਰਸ਼ਿਪ

  • ਭਾਰਤ ਵਿੱਚ ਪੜ੍ਹ ਰਹੇ ਓਬੀਸੀ, ਈਬੀਸੀ ਅਤੇ ਡੀਐੱਨਟੀ ਵਿਦਿਆਰਥੀਆਂ ਦੇ ਲਈ ਪੋਸਟ-ਮੈਟ੍ਰਿਕ ਸਕੌਲਰਸ਼ਿਪ

  • ਓਬੀਸੀ, ਈਬੀਸੀ ਤੇ ਡੀਐੱਨਟੀ ਵਿਦਿਆਰਥੀਆਂ ਲਈ ਸਕੂਲ ਵਿੱਚ ਉੱਚ ਸ਼੍ਰੇਣੀ ਦੀ ਸਿੱਖਿਆ

  • ਓਬੀਸੀ, ਈਬੀਸੀ ਅਤੇ ਡੀਐੱਨਟੀ ਵਿਦਿਆਰਥੀਆ ਲਈ ਕਾਲਜ ਵਿੱਚ ਉੱਚ ਸ਼੍ਰੇਣੀ ਦੀ ਸਿੱਖਿਆ

  • ਓਬੀਸੀ ਲੜਕੇ ਅਤੇ ਲੜਕੀਆਂ ਲਈ ਹੋਸਟਲਾਂ ਦਾ ਨਿਰਮਾਣ

ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਰਾਹੀਂ ਭਾਰਤ ਸਰਕਾਰ ਓਬੀਸੀ ਵਿਦਿਆਰਥੀਆਂ ਲਈ ਪ੍ਰੀ-ਮੈਟ੍ਰਿਕ/ਪੋਸਟ-ਮੈਟ੍ਰਿਕ ਸਕੌਲਰਸ਼ਿਪ ਲਾਗੂ ਕਰਦੀ ਹੈ। ਓਬੀਸੀ ਲੜਕੇ ਅਤੇ ਲੜਕੀਆਂ ਲਈ ਹੋਸਟਲ ਦੇ ਨਿਰਮਾਣ ਦੀ ਯੋਜਨਾ ਦੇ ਤਹਿਤ ਫੰਡ ਤਿੰਨ (3) ਕਿਸ਼ਤਾਂ ਵਿੱਚ ਪੂਰਨ ਪ੍ਰਸਤਾਵ ਪ੍ਰਾਪਤ ਹੋਣ ‘ਤੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਨੂੰ ਜਾਰੀ ਕੀਤਾ ਜਾਂਦਾ ਹੈ। ਵਿੱਤੀ ਵਰ੍ਹੇ 2023-24 ਦੇ ਲਈ ਬਜਟ ਐਲੋਕੇਸ਼ਨ 40 ਕਰੋੜ ਰੁਪਏ ਹੈ।

ਹੋਰ ਪਿਛੜਾ ਵਰਗ, ਈਬੀਸੀ ਅਤੇ ਡੀਐੱਨਟੀ ਵਿਦਿਆਰਥੀਆਂ ਲਈ ਸਕੂਲ ਵਿੱਚ ਉੱਚ ਸ਼੍ਰੇਣੀ ਦੀ ਸਿੱਖਿਆ ਦੀ ਯੋਜਨਾ ਦੇ ਤਹਿਤ ਸਕੂਲ ਦੁਆਰਾ ਜ਼ਰੂਰੀ ਟਿਊਸ਼ਨ ਫੀਸ, ਹੋਸਟਲ ਫੀਸ ਤੇ ਹੋਰ ਫੀਸਾਂ ਨੂੰ ਪੂਰਾ ਕਰਨ ਲਈ ਸਕੌਲਰਸ਼ਿਪ ਪ੍ਰਦਾਨ ਕੀਤੀ ਜਾਂਦੀ ਹੈ, ਜੋ ਕਲਾਸ 9 ਅਤੇ 10 ਦੇ ਹਰੇਕ ਵਿਦਿਆਰਥੀ ਨੂੰ ਵਧੇਰੇ 75 ਹਜ਼ਾਰ ਰੁਪਏ ਪ੍ਰਤੀ ਵਰ੍ਹੇ ਅਤੇ ਕਲਾਸ 11 ਅਤੇ 12 ਦੇ ਹਰੇਕ ਵਿਦਿਆਰਥੀ ਨੂੰ 1 ਲੱਖ 25 ਹਜ਼ਾਰ ਰੁਪਏ ਪ੍ਰਤੀ ਵਰ੍ਹੇ ਦੀ ਦਰ ਨਾਲ ਸਕੌਲਰਸ਼ਿਪ ਪ੍ਰਦਾਨ ਕੀਤੀ ਜਾਂਦੀ ਹੈ।

ਇਸ ਦੇ ਇਲਾਵਾ, ਓਬੀਸੀ, ਈਬੀਸੀ ਅਤੇ ਡੀਐੱਨਟੀ ਵਿਦਿਆਰਥੀਆਂ ਲਈ ਕਾਲਜ ਵਿੱਚ ਉੱਚ ਸ਼੍ਰੇਣੀ ਦੀ ਸਿੱਖਿਆ ਦੀ ਯੋਜਨਾ ਦੇ ਤਹਿਤ (ਏ) ਪੂਰਨ ਸਿੱਖਿਆ ਫੀਸ ਅਤੇ ਗੈਰ-ਵਾਪਸੀ ਯੋਗ ਫੀਸ (ਵਪਾਰਕ ਪਾਇਲਟ ਟ੍ਰੇਨਿੰਗ ਅਤੇ ਟਾਈਪ ਰੇਟਿੰਗ ਕੋਰਸਾਂ ਲਈ ਨਿੱਜੀ ਖੇਤਰ ਦੇ ਸੰਸਥਾਨਾਂ ਲਈ ਪ੍ਰਤੀ ਵਿਦਿਆਰਥੀ 2.00 ਲੱਖ ਰੁਪਏ ਪ੍ਰਤੀ ਵਰ੍ਹੇ ਅਤੇ ਨਿੱਜੀ ਖੇਤਰ ਦੇ ਫਲਾਇੰਗ ਕਲੱਬਾਂ ਲਈ ਪ੍ਰਤੀ ਵਿਦਿਆਰਥੀ 3.72 ਲੱਖ ਰੁਪਏ ਪ੍ਰਤੀ ਵਰ੍ਹੇ ਦੀ ਸੀਮਾ ਹੈ) ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਕੌਲਰਸ਼ਿਪ ਪ੍ਰਦਾਨ ਕੀਤੀ ਜਾਂਦੀ ਹੈ, (ਬੀ) ਵਿਦਿਆਰਥੀ ਨੂੰ ਪ੍ਰਤੀ ਵਿਦਿਆਰਥੀ 3 ਹਜ਼ਾਰ ਰੁਪਏ ਪ੍ਰਤੀ ਮਹੀਨੇ ਦੀ ਦਰ ਨਾਲ ਰਹਿਣ ਦਾ ਖਰਚ, (ਸੀ) ਪੁਸਤਕਾਂ ਅਤੇ ਸਟੇਸ਼ਨਰੀ ਲਈ ਪ੍ਰਤੀ ਵਿਦਿਆਰਥੀ 5 ਹਜ਼ਾਰ ਰੁਪਏ ਪ੍ਰਤੀ ਵਰ੍ਹੇ ਦੀ ਦਰ ਨਾਲ ਅਤੇ (ਡੀ) ਯੂਪੀਐੱਸ ਅਤੇ ਪ੍ਰਿੰਟਰ ਜਿਹੇ ਸਹਾਇਕ ਉਪਕਰਣ ਦੇ ਨਾਲ ਪ੍ਰਤਿਸ਼ਠਿਤ ਬ੍ਰਾਂਡ ਦੇ ਕੰਪਿਊਟਰ/ਲੈਪਟੌਪ ਲਈ ਕੋਰਸ ਦੌਰਾਨ ਇਕਮੁਸ਼ਤ ਸਹਾਇਤਾ ਦੇ ਰੂਪ ਵਿੱਚ ਪ੍ਰਤੀ ਵਿਦਿਆਰਥੀ 45 ਹਜ਼ਾਰ ਰੁਪਏ ਤੱਕ ਸੀਮਿਤ ਹੈ।

ਹੋਰ ਪਿਛੜਾ ਵਰਗ, ਈਬੀਸੀ ਅਤੇ ਡੀਐੱਨਟੀ ਵਿਦਿਆਰਥੀਆਂ ਲਈ ਪ੍ਰੀ-ਮੈਟ੍ਰਿਕ ਅਤੇ ਪੋਸਟ-ਮੈਟ੍ਰਿਕ ਸਕੌਲਰਸ਼ਿਪ ਜਿਹੀਆਂ ਯੋਜਨਾਵਾਂ ਦੇ ਪ੍ਰਭਾਵੀ ਲਾਗੂਕਰਨ ਨੂੰ ਸੁਨਿਸ਼ਚਿਤ ਕਰਨ ਅਤੇ ਵਰ੍ਹੇ 2047 ਤੱਕ ਵਿਕਸਿਤ ਭਾਰਤ ਦੇ ਵਿਆਪਕ ਦ੍ਰਿਸ਼ਟੀਕੋਣ ਦੇ ਨਾਲ ਉਨ੍ਹਾਂ ਦੇ ਸੰਰੇਖਣ ਦਾ ਉਦੇਸ਼ ਸਿੱਖਿਆ ਤੱਕ ਪਹੁੰਚ ਵਿੱਚ ਸੁਧਾਰ ਕਰਨਾ, ਡ੍ਰੌਪਆਊਟ ਦਰਾਂ ਨੂੰ ਘੱਟ ਕਰਨਾ ਅਤੇ ਰਾਸ਼ਟਰ ਦੇ ਵਿਕਾਸ ਵਿੱਚ ਯੋਗਦਾਨ ਦੇਣਾ ਹੈ। ਪ੍ਰਭਾਵੀ ਲਾਗੂਕਰਨ ਲਈ ਪ੍ਰਮੁੱਖ ਉਪਾਅ ਇਸ ਪ੍ਰਕਾਰ ਹਨ:-

  • ਲਕਸ਼ਿਤ ਲਾਭਾਰਥੀ: ਹਰੇਕ ਵਰ੍ਹੇ ਸਕੌਲਰਸ਼ਿਪ ਲਈ ਲਾਭਾਰਥੀਆਂ ਦੀ ਸੰਖਿਆ ਦੇ ਸਬੰਧ ਵਿੱਚ ਸਪਸ਼ਟ ਲਕਸ਼ ਨਿਰਧਾਰਿਤ ਕੀਤੇ ਜਾਂਦੇ ਹਨ।

  • ਨਿਗਰਾਨੀ ਵਿਧੀ: ਰਾਜ ਸਰਕਾਰਾਂ ਅਤੇ ਵਿਦਿਅਕ ਸੰਸਥਾਨਾਂ ਦੁਆਰਾ ਪੇਸ਼ ਰਿਪੋਰਟਾਂ ਰਾਹੀਂ ਸਕੌਲਰਸ਼ਿਪ ਯੋਜਨਾਵਾਂ ਦੇ ਲਾਗੂਕਰਨ ਦੀ ਨਿਯਮਿਤ ਨਿਗਰਾਨੀ।

  • ਪ੍ਰਭਾਵ ਮੁਲਾਂਕਣ: ਸਲਾਨਾ ਪ੍ਰਗਤੀ ਰਿਪੋਰਟਾਂ ਰਾਹੀਂ ਸਕੌਲਰਸ਼ਿਪ ਯੋਜਨਾਵਾਂ ਦੀ ਪ੍ਰਗਤੀ ਨੂੰ ਨਿਯਮਿਤ ਜਾਂਚ ਕਰਦਾ ਹੈ, ਜੋ ਇਹ ਮੁਲਾਂਕਣ ਕਰਦੀ ਹੈ ਕਿ ਸਕੌਲਰਸ਼ਿਪ ਦੀ ਕਿੰਨੀ ਪ੍ਰਭਾਵੀ ਤੌਰ ‘ਤੇ ਵੰਡ ਕੀਤੀ ਗਈ ਹੈ। ਅੰਤਰਾਲ ਦਾ ਮੁਲਾਂਕਣ ਕਰਨ ਅਤੇ ਸੁਧਾਰ ਸੁਝਾਉਣ ਲਈ ਇਨ੍ਹਾਂ ਯੋਜਨਾਵਾਂ ਦੇ ਤੀਸਰੇ ਪਖ ਦੁਆਰਾ ਮੁਲਾਂਕਣ ਕੀਤਾ ਜਾਂਦਾ ਹੈ।

  • ਸਮੀਖਿਆ ਕਮੇਟੀਆਂ: ਯੋਜਨਾਵਾਂ ਦੀ ਪ੍ਰਭਾਵਸ਼ੀਲਤਾ ਨੂੰ ਮਾਪਣ ਲਈ ਸਮੇਂ-ਸਮੇਂ ‘ਤੇ ਸਮੀਖਿਆ ਅਤੇ ਪ੍ਰਭਾਵ ਮੁਲਾਂਕਣ ਕੀਤੇ ਜਾਂਦੇ ਹਨ।

ਇਹ ਜਾਣਕਾਰੀ ਕੇਂਦਰੀ ਸਮਾਜਿਕ ਨਿਆਂ ਅਤੇ ਸਹਿਕਾਰਤਾ ਰਾਜ ਮੰਤਰੀ ਸ਼੍ਰੀ ਬੀ.ਐੱਲ. ਵਰਮਾ ਨੇ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।

*****

ਵੀਐੱਮ


(Release ID: 2085568) Visitor Counter : 9


Read this release in: English , Urdu , Hindi