ਸੈਰ ਸਪਾਟਾ ਮੰਤਰਾਲਾ
ਭਾਰਤ ਨੂੰ ਸਭ ਤੋਂ ਵੱਡੇ ਟੂਰਿਜ਼ਮ ਹੱਬ ਵਿੱਚ ਬਦਲਣਾ
Posted On:
16 DEC 2024 4:14PM by PIB Chandigarh
ਯੂਐੱਨਡਬਲਿਊਟੀਓ ਬੈਰੋਮੀਟਰ (ਮਈ 2024) ਦੇ ਮੁਤਾਬਕ, 2023 ਵਿੱਚ ਇੰਟਰਨੈਸ਼ਨਲ ਟੂਰਿਸਟ ਅਰਾਈਵਲਸ (ਆਈਟੀਏ) ਦੇ ਮਾਮਲੇ ਵਿੱਚ ਭਾਰਤ ਵਿਸ਼ਵ ਪੱਧਰ ‘ਤੇ 24ਵੇਂ ਸਥਾਨ ‘ਤੇ ਸੀ। ਇਸ ਮਿਆਦ ਦੇ ਦੌਰਾਨ, ਭਾਰਤ ਨੇ 18.89 ਮਿਲੀਅਨ ਆਈਟੀਏ ਦਰਜ ਕੀਤੇ, ਜੋ 2022 ਵਿੱਚ ਦਰਜ 14.33 ਮਿਲੀਅਨ ਦੇ ਮੁਕਾਬਲੇ 31.9% ਦਾ ਮਹੱਤਵਪੂਰਨ ਵਾਧਾ ਦਰਸਾਉਂਦਾ ਹੈ।
* ਕੁਝ ਦੇਸ਼ਾਂ ਤੋਂ ਡਾਟਾ ਗਾਇਬ ਹੋਣ ਕਾਰਨ 2023 ਦੀ ਰੈਂਕਿੰਗ ਅਸਥਾਈ ਹੈ।
ਟੂਰਿਜ਼ਮ ਮੰਤਰਾਲੇ ਨੇ ਭਾਰਤ ਨੂੰ ਵਿਸ਼ਵ ਦਾ ਸਭ ਤੋਂ ਵੱਡਾ ਟੂਰਿਜ਼ਮ ਹੱਬ ਬਣਾਉਣ ਲਈ ਹੇਠਾਂ ਦਿੱਤੇ ਕਈ ਕਦਮ ਚੁੱਕੇ ਹਨ:
∙ ਟੂਰਿਜ਼ਮ ਮੰਤਰਾਲੇ ‘ਸਵਦੇਸ਼ ਦਰਸ਼ਨ, 'ਤੀਰਥ ਯਾਤਰਾ ਪੁਨਰ-ਸੁਰਜੀਤੀ ਅਤੇ ਅਧਿਆਤਮਿਕ ਵਿਰਾਸਤ ਪ੍ਰੋਤਸਾਹਨ ਅਭਿਆਨ (ਪ੍ਰਸਾਦ)' ਅਤੇ 'ਟੂਰਿਜ਼ਮ ਇਨਫ੍ਰਾਸਟ੍ਰਕਚਰ ਡਿਵੇਲਪਮੈਂਟ ਦੇ ਲਈ ਕੇਂਦਰੀ ਏਜੰਸੀਆਂ ਦੀ ਸਹਾਇਤਾ' ਯੋਜਨਾਵਾਂ ਦੇ ਤਹਿਤ ਵੱਖ-ਵੱਖ ਟੂਰਿਜ਼ਮ ਸਥਾਨਾਂ 'ਤੇ ਟੂਰਿਜ਼ਮ ਨਾਲ ਸਬੰਧਿਤ ਬੁਨਿਆਦੀ ਢਾਂਚੇ ਅਤੇ ਸੁਵਿਧਾਵਾਂ ਦੇ ਵਿਕਾਸ ਲਈ ਰਾਜ ਸਰਕਾਰਾਂ/ਕੇਂਦਰ ਸ਼ਾਸਤ ਪ੍ਰਦੇਸ਼ ਪ੍ਰਸ਼ਾਸਨਾਂ/ ਕੇਂਦਰੀ ਏਜੰਸੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ।
-
ਟੂਰਿਜ਼ਮ ਮੰਤਰਾਲੇ ਆਪਣੇ ਵੱਖ-ਵੱਖ ਅਭਿਆਨਾਂ ਅਤੇ ਪ੍ਰੋਗਰਾਮਾਂ ਰਾਹੀਂ ਘਰੇਲੂ ਅਤੇ ਅੰਤਰਰਾਸ਼ਟਰੀ ਬਜ਼ਾਰਾਂ ਵਿੱਚ ਭਾਰਤ ਦੇ ਵੱਖ-ਵੱਖ ਟੂਰਿਜ਼ਮ ਸਥਾਨਾਂ ਅਤੇ ਉਤਪਾਦਾਂ ਨੂੰ ਉਤਸ਼ਾਹਿਤ ਕਰਦਾ ਹੈ। ਇਨ੍ਹਾਂ ਵਿਚੋਂ ਕੁਝ ਪਹਿਲਾਂ ਵਿੱਚ ਦੇਖੋ ਆਪਣਾ ਦੇਸ਼ ਅਭਿਆਨ, ਚਲੋ ਇੰਡੀਆ ਅਭਿਆਨ, ਇੰਟਰਨੈਸ਼ਨਲ ਟੂਰਿਜ਼ਮ ਮਾਰਟ, ਭਾਰਤ ਪਰਵ ਸ਼ਾਮਲ ਹਨ।
-
ਇਨਕ੍ਰੈਡੀਬਲ ਇੰਡੀਆ ਕੰਟੇਂਟ ਹੱਬ ਦੀ ਸ਼ੁਰੂਆਤ ਕੀਤੀ ਗਈ ਜੋ ਇੱਕ ਵਿਆਪਕ ਡਿਜੀਟਲ ਸੰਗ੍ਰਹਿ ਹੈ, ਜਿਸ ਵਿੱਚ ਭਾਰਤ ਦੇ ਟੂਰਿਜ਼ਮ ਨਾਲ ਸਬੰਧਿਤ ਉੱਚ ਗੁਣਵੱਤਾ ਵਾਲੀਆਂ ਤਸਵੀਰਾਂ , ਫਿਲਮਾਂ, ਬਰੋਸ਼ਰ ਅਤੇ ਅਖ਼ਬਾਰਾਂ ਦਾ ਇੱਕ ਸਮ੍ਰਿੱਧ ਸੰਗ੍ਰਹਿ ਹੈ। ਮੰਤਰਾਲੇ ਦੀ ਵੈੱਬਸਾਈਟ www.incredibleindia.org ਅਤੇ ਸੋਸ਼ਲ ਮੀਡੀਆ ਹੈਂਡਲਸ ਰਾਹੀਂ ਵੀ ਪ੍ਰਚਾਰ ਕੀਤਾ ਜਾਂਦਾ ਹੈ।
-
ਹੋਰ ਖ਼ਾਸ ਵਿਸ਼ਿਆਂ ਦੇ ਨਾਲ, ਹੈਲਥ ਟੂਰਿਜ਼ਮ, ਕਲੀਨਰੀ ਟੂਰਿਜ਼ਮ, ਗ੍ਰਾਮਿਣ, ਈਕੋ-ਟੂਰਿਜ਼ਮ ਆਦਿ ਥੀਮੈਟਿਕ ਟੂਰਿਜ਼ਮ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ, ਤਾਂ ਜੋ ਟੂਰਿਜ਼ਮ ਦੇ ਦਾਇਰਾ ਹੋਰ ਖੇਤਰਾਂ ਤੱਕ ਵੀ ਵਧਾਇਆ ਜਾ ਸਕੇ।
-
ਸਮਰੱਥਾ ਨਿਰਮਾਣ ਅਤੇ ਕੌਸ਼ਲ ਵਿਕਾਸ ‘ਤੇ ਕੇਂਦ੍ਰਿਤ ਪਹਿਲਾਂ ਜਿਵੇਂ ‘ ਸੇਵਾ ਪ੍ਰਦਾਤਾਵਾਂ ਦੇ ਲਈ ਸਮਰੱਥਾ ਨਿਰਮਾਣ’, 'ਇੰਕ੍ਰੇਡੀਬਲ ਇੰਡੀਆ ਟੂਰਿਸਟ ਫੈਸੀਲੀਟੇਟਰ' (ਆਈਆਈਟੀਐੱਫ), ‘ਪਰਯਟਨ ਮਿੱਤਰ’ ਅਤੇ ‘ਪਰਯਟਨ ਦੀਦੀ’ ਦੁਆਰਾ ਸਮੁੱਚੀ ਗੁਣਵੱਤਾ ਅਤੇ ਟੂਰਿਸਟਾਂ ਦੇ ਅਨੁਭਵਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
-
ਮਹੱਤਵਪੂਰਨ ਟੂਰਿਜ਼ਮ ਸਥਾਨਾਂ ਤੱਕ ਹਵਾਈ ਸੰਪਰਕ ਵਿੱਚ ਸੁਧਾਰ ਲਈ ਟੂਰਿਜ਼ਮ ਮੰਤਰਾਲੇ ਨੇ ਸਿਵਿਲ ਐਵੀਏਸ਼ਨ ਮੰਤਰਾਲੇ ਦੇ ਨਾਲ ਉਨ੍ਹਾਂ ਦੀ ਆਰਸੀਐੱਸ- ਉਡਾਣ ਤਹਿਤ ਸਹਿਯੋਗ ਕੀਤਾ ਹੈ।
-
ਈ-ਵੀਜ਼ਾ ਯੋਜਨਾ ਹੁਣ 168 ਦੇਸ਼ਾਂ ਦੇ ਲਈ ਉਪਲਬਧ ਹੈ ਅਤੇ ਇਹ 7 ਉਪ- ਸ਼੍ਰੇਣੀਆਂ ਲਈ ਉਪਲਬਧ ਹੈ:
-
ਈ-ਟੂਰਿਸਟ ਵੀਜ਼ਾ
-
ਈ- ਬਿਜ਼ਨੈਸ ਵੀਜ਼ਾ
-
ਈ-ਮੈਡਿਕਲ ਵੀਜ਼ਾ
-
ਈ-ਕਾਨਫਰੰਸ ਵੀਜ਼ਾ
-
ਈ-ਮੈਡੀਕਲ ਅਟੈਂਡੈਂਟ ਵੀਜ਼ਾ
-
ਈ-ਆਯੂਸ਼ ਵੀਜ਼ਾ
-
ਈ-ਆਯੂਸ਼ ਅਟੈਂਡੈਂਟ ਵੀਜ਼ਾ
ਇਹ ਜਾਣਕਾਰੀ ਕੇਂਦਰੀ ਟੂਰਿਜ਼ਮ ਅਤੇ ਸੱਭਿਆਚਾਰਕ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
***************
ਸੁਨੀਲ ਕੁਮਾਰ ਤਿਵਾਰੀ
(Release ID: 2085295)
Visitor Counter : 5