ਰੇਲ ਮੰਤਰਾਲਾ
ਸਮਾਜ ਦੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਦੇ ਲਈ ਵਧੇਰੇ ਪਹੁੰਚ ਅਤੇ ਸੁਵਿਧਾਵਾਂ ਸੁਨਿਸ਼ਚਿਤ ਕਰਨ ਲਈ ਗ਼ੈਰ-ਰਾਖਵੇਂ ਯਾਤਰੀਆਂ ਲਈ ਯਾਤਰਾ ਨੂੰ ਹੁਲਾਰਾ ਦੇਣ ਲਈ 12,000 ਸਧਾਰਣ ਕੋਚਿਜ਼: ਸ਼੍ਰੀ ਅਸ਼ਵਿਨੀ ਵੈਸ਼ਣਵ
ਸੁਗਮ ਅਤੇ ਕੁਸ਼ਲ ਯਾਤਰਾ ਅਨੁਭਵ ਸੁਨਿਸ਼ਚਿਤ ਕਰਨ ਲਈ ਤੀਰਥਯਾਤਰੀਆਂ ਦੇ ਆਉਣ-ਜਾਣ ਨੂੰ ਅਸਾਨ ਬਣਾਉਣ ਲਈ 13,000 ਸਪੈਸ਼ਲ ਟ੍ਰੇਨਾਂ ਦੇ ਨਾਲ ਰੇਲਵੇ ਮਹਾਕੁੰਭ ਦੀ ਤਿਆਰੀ ਕਰ ਰਿਹਾ ਹੈ: ਰੇਲ ਮੰਤਰੀ
ਮਾਨਵ ਰਹਿਤ ਲੈਵਲ ਕ੍ਰਾਸਿੰਗ ਨੂੰ ਖ਼ਤਮ ਕਰਨ, ਸੁਰੱਖਿਅਤ ਯਾਤਰਾ ਅਤੇ ਕੁਸ਼ਲ ਟ੍ਰੇਨ ਸੰਚਾਲਨ ਸੁਨਿਸ਼ਚਿਤ ਕਰਨ ਦੇ ਲਈ ਪਿਛਲੇ ਦਹਾਕੇ ਵਿੱਚ 12,000 ਫਲਾਈਓਵਰ ਅਤੇ ਅੰਡਰਪਾਸ ਤਿਆਰ ਕੀਤੇ ਗਏ: ਸ਼੍ਰੀ ਵੈਸ਼ਣਵ
ਪੇਪਰ ਲੀਕ ਨਹੀਂ: ਰੇਲਵੇ ਨੇ 1.26 ਕਰੋੜ ਉਮੀਦਵਾਰਾਂ ਦੇ ਲਈ ਭਰਤੀ ਦਾ ਨਿਰਪੱਖ ਅਤੇ ਪਾਰਦਰਸ਼ੀ ਸੰਚਾਲਨ ਸੁਨਿਸ਼ਚਿਤ ਕੀਤਾ, ਜੋ ਯੋਗਤਾ –ਅਧਾਰਿਤ ਰੋਜ਼ਗਾਰ ਪ੍ਰਤੀ ਆਪਣੇ ਸਮਰਪਣ ਨੂੰ ਰੇਖਾਂਕਿਤ ਕਰਦਾ ਹੈ
Posted On:
11 DEC 2024 5:55PM by PIB Chandigarh
ਕੇਂਦਰੀ ਰੇਲਵੇ, ਸੂਚਨਾ ਅਤੇ ਪ੍ਰਸਾਰਣ ਅਤੇ ਇਲੈਕਟ੍ਰੋਨਿਕਸ ਅਤੇ ਸੂਚਨਾ ਤੇ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅੱਜ ਲੋਕ ਸਭਾ ਨੂੰ ਸੰਬੋਧਨ ਕੀਤਾ। ਸਾਂਸਦ ਮੈਂਬਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ, ਸ਼੍ਰੀ ਵੈਸ਼ਣਵ ਨੇ ਭਾਰਤੀ ਰੇਲਵੇ ਦੀਆਂ ਕਈ ਮਹੱਤਵਪੂਰਨ ਪਹਿਲਾਂ ਅਤੇ ਉਪਲਬਧੀਆਂ ‘ਤੇ ਚਾਨਣਾ ਪਾਇਆ। ਵਿਭਿੰਨ ਵਿਸ਼ਿਆਂ ‘ਤੇ ਬੋਲਦੇ ਹੋਏ, ਮੰਤਰੀ ਨੇ ਯਾਤਰੀ ਸੁਵਿਧਾਵਾਂ ਨੂੰ ਬਿਹਤਰ ਕਰਨ, ਲਾਗੂਕਰਨ ਦੀ ਕੁਸ਼ਲਤਾ ਵਿੱਚ ਸੁਧਾਰ, ਸੁਰੱਖਿਆ ਸੁਨਿਸ਼ਚਿਤ ਕਰਨ ਅਤੇ ਭਰਤੀ ਪ੍ਰਕਿਰਿਆਵਾਂ ਵਿੱਚ ਪਾਰਦਰਸ਼ਿਤਾ ਨੂੰ ਹੁਲਾਰਾ ਦੇਣ ਦੇ ਪ੍ਰਯਾਸਾਂ ਬਾਰੇ ਵਿਸਤਾਰ ਨਾਲ ਦੱਸਿਆ। ਇਨਫ੍ਰਾਸਟ੍ਰਕਚਰ ਵਿੱਚ ਐਡਵਾਂਸਮੈਂਟ ਤੋਂ ਲੈ ਕੇ ਇਨੋਵੇਟਿਵ ਟ੍ਰੇਨ ਸਰਵਿਸਿਜ਼ ਤੱਕ, ਮੰਤਰੀ ਨੇ ਦੇਸ਼ ਦੀਆਂ ਵਿਭਿੰਨ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਰੇਲਵੇ ਦੀ ਪ੍ਰਤੀਬੱਧਤਾ ‘ਤੇ ਜ਼ੋਰ ਦਿੱਤਾ।
ਸੰਸਦ ਵਿੱਚ ਬੋਲਦੇ ਹੋਏ, ਕੇਂਦਰੀ ਰੇਲ ਮੰਤਰੀ ਨੇ ਨੌਨ-ਏਸੀ ਕੋਸਿਜ਼ ਲਈ 2:3 ਅਤੇ ਏਸੀ ਕੋਸਿਜ਼ ਲਈ 1:3 ਦਾ ਅਨੁਪਾਤ ਬਣਾਏ ਰੱਖਦੇ ਹੋਏ ਆਰਥਿਕ ਤੌਰ ‘ਤੇ ਕਮਜ਼ੋਰ ਅਤੇ ਹੋਰ, ਦੋਵਾਂ ‘ਤੇ ਸੰਤੁਲਿਤ ਧਿਆਨ ਕੇਂਦ੍ਰਿਤ ਕਰਨ ‘ਤੇ ਜ਼ੋਰ ਦਿੱਤਾ। ਸਧਾਰਣ ਕੋਚਿਜ਼ ਦੀ ਵਧਦੀ ਮੰਗ ਨੂੰ ਪੂਰਾ ਕਰਨ ਦੇ ਲਈ, ਇੱਕ ਵਿਸ਼ੇਸ਼ ਮੈਨੂਫੈਕਚਰਿੰਗ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ, ਜਿਸ ਦਾ ਟੀਚਾ 12,000 ਸਧਾਰਣ ਕੋਚਿਜ਼ ਦਾ ਉਤਪਾਦਨ ਕਰਨਾ ਹੈ। ਇਸ ਵਿੱਚੋਂ 900 ਪਹਿਲਾਂ ਹੀ ਇਸ ਵਿੱਤੀ ਵਰ੍ਹੇ ਵਿੱਚ ਜੋੜੇ ਜਾ ਚੁੱਕੇ ਹਨ, ਉੱਥੇ ਹੀ 10,000 ਹੋਰ ਨਿਰਮਾਣ ਕਰਨ ਦਾ ਟੀਚਾ ਹੈ, ਜਿਸ ਨਾਲ ਗ਼ੈਰ ਰਾਖਵੀਆਂ ਸ਼੍ਰੇਣੀਆਂ ਦੇ ਯਾਤਰੀਆਂ ਦੇ ਲਈ ਸੁਵਿਧਾ ਸੁਨਿਸ਼ਚਿਤ ਕੀਤੀ ਜਾ ਸਕੇ।
ਸਾਂਸਦ ਮੈਂਬਰ ਦੇ ਸਵਾਲ ਦਾ ਜਵਾਬ ਦਿੰਦੇ ਹੋਏ, ਕੇਂਦਰੀ ਮੰਤਰੀ ਨੇ ਅਗਾਮੀ ਮਹਾਕੁੰਭ ਦੀਆਂ ਵਿਆਪਕ ਤਿਆਰੀਆਂ ਬਾਰੇ ਵਿਸਤਾਰ ਨਾਲ ਦੱਸਿਆ। ਯਾਤਰੀਆਂ ਦੇ ਅਨੁਮਾਨਿਤ ਵਾਧੇ ਨੂੰ ਪੂਰਾ ਕਰਨ ਦੇ ਲਈ ਕੁੱਲ 13,000 ਟ੍ਰੇਨਾਂ ਦੀ ਯੋਜਨਾ ਬਣਾਈ ਗਈ ਹੈ, ਜੋ ਮੱਧ ਵਰਗ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਦੀ ਸੇਵਾ ਦੇ ਲਈ ਇੱਕ ਕੇਂਦ੍ਰਿਤ ਪ੍ਰਯਾਸ ਨੂੰ ਦਰਸਾਉਂਦਾ ਹੈ।
ਮੰਤਰੀ ਨੇ ਛਠ ਅਤੇ ਦੀਵਾਲੀ ਤਿਉਹਾਰਾਂ ਦੌਰਾਨ ਰੇਲਵੇ ਦੀ ਲਾਗੂਕਰਨ ਕੁਸ਼ਲਤਾ ‘ਤੇ ਚਾਨਣਾ ਪਾਇਆ। ਇਸ ਮਿਆਦ ਦੌਰਾਨ, ਕਰੀਬ 7900 ਸਪੈਸ਼ਲ ਟ੍ਰੇਨਾਂ ਨੇ 1 ਕਰੋੜ 80 ਲੱਖ ਤੋਂ ਵਧ ਯਾਤਰੀਆਂ ਨੂੰ ਬਿਨਾ ਕਿਸੇ ਵੱਡੀ ਅਸੁਵਿਧਾ ਦੇ ਪਹੁੰਚਾਇਆ, ਜੋ ਪੀਕ ਟ੍ਰੈਵਲ ਸੀਜ਼ਨ ਦੌਰਾਨ ਯਾਤਰੀ ਸੁਵਿਧਾਵਾਂ ਦੇ ਪ੍ਰਤੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।
ਇੱਕ ਸਵਾਲ ਦੇ ਜਵਾਬ ਵਿੱਚ, ਮੰਤਰੀ ਨੇ ਕਿਹਾ ਕਿ ਅੰਮ੍ਰਿਤ ਭਾਰਤ ਟ੍ਰੇਨ ਸੀਰੀਜ਼ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਕਿ ਪੂਰੀ ਤਰ੍ਹਾਂ ਨਾਲ ਨੌਨ-ਏਸੀ ਯਾਤਰੀਆਂ ਦੇ ਲਈ ਤਿਆਰ ਕੀਤੀ ਗਈ ਹੈ। ਵੰਦੇ ਭਾਰਤ ਟ੍ਰੇਨਾਂ ਦੇ ਬਰਾਬਰ ਅਤਿਆਧੁਨਿਕ ਤਕਨੀਕ ਨਾਲ ਲੈਸ, ਇਹ ਟ੍ਰੇਨਾਂ ਸ਼ੋਰ ਅਤੇ ਝਟਕਾ-ਮੁਕਤ ਯਾਤਰਾ ਦਾ ਅਨੁਭਵ ਦਿੰਦੀਆਂ ਹਨ। ਬੀਤੇ ਦਸ ਮਹੀਨਿਆਂ ਵਿੱਚ ਸ਼ੁਰੂਆਤੀ ਬੇੜੇ ਦੇ ਸਫਲ ਸੰਚਾਲਨ ਦੇ ਬਾਅਦ 50 ਵਾਧੂ ਅੰਮ੍ਰਿਤ ਭਾਰਤ ਟ੍ਰੇਨਾਂ ਦੇ ਉਤਪਾਦਨ ਦੀ ਯੋਜਨਾ ‘ਤੇ ਕੰਮ ਚੱਲ ਰਿਹਾ ਹੈ।
ਮੰਤਰੀ ਨੇ ਨਮੋ ਭਾਰਤ ਟ੍ਰੇਨ ਪਹਿਲ ‘ਤੇ ਚਾਨਣਾ ਪਾਇਆ, ਜੋ ਹਾਈ-ਫ੍ਰੀਕੂਐਂਸੀ ਸ਼ਟਲ ਸਰਵਿਸਿਜ਼ ਦੇ ਨਾਲ ਘੱਟ ਦੂਰੀ ਦੇ ਸ਼ਹਿਰੀ ਜੋੜੇ ਲਈ ਡਿਜ਼ਾਈਨ ਕੀਤੀ ਗਈ ਹੈ। ਦੋ ਨਮੋ ਭਾਰਤ ਟ੍ਰੇਨਾਂ ਪਹਿਲਾਂ ਤੋਂ ਹੀ ਚਾਲੂ ਹਨ, ਅਤੇ ਪ੍ਰਦਰਸ਼ਨ ਮੁਲਾਂਕਣ ਦੇ ਬਾਅਦ ਵੱਡੇ ਪੈਮਾਨੇ ‘ਤੇ ਉਤਪਾਦਨ ਸ਼ੁਰੂ ਕੀਤਾ ਜਾਵੇਗਾ। ਇਸ ਕਦਮ ਦਾ ਉਦੇਸ਼ ਭਾਰਤੀ ਮੱਧ ਵਰਗ ਦੇ ਲਈ ਯੂਰੋਪੀਅਨ ਖੇਤਰੀ ਟ੍ਰੇਨ ਮਾਪਦੰਡਾਂ ਨੂੰ ਦੁਹਰਾਉਣਾ ਹੈ।
ਕੇਂਦਰੀ ਮੰਤਰੀ ਨੇ ਹਾਲ ਹੀ ਵਿੱਚ ਹੋਈ ਰੇਲਵੇ ਭਰਤੀ ਬੋਰਡ (ਆਰਆਰਬੀ) ਪ੍ਰੀਖਿਆ ਨੂੰ ਪਾਰਦਰਸ਼ਿਤਾ ਅਤੇ ਕੁਸ਼ਲਤਾ ਦਾ ਇੱਕ ਮਾਡਲ ਦੱਸਿਆ। 211 ਸ਼ਹਿਰਾਂ ਤੋਂ ਹਿੱਸਾ ਲੈਣ ਵਾਲੇ 1.26 ਕਰੋੜ ਉਮੀਦਵਾਰਾਂ ਦੇ ਨਾਲ, ਪ੍ਰੀਖਿਆ ਇੱਕ ਵੀ ਪੇਪਰ ਲੀਕ ਜਾਂ ਘਟਨਾ ਦੇ ਬਿਨਾ ਸੰਪੰਨ ਹੋਈ। ਨਤੀਜੇ ਵਜੋਂ, 1,30,581 ਨੌਜਵਾਨਾਂ ਨੇ ਰੋਜ਼ਗਾਰ ਹਾਸਲ ਕੀਤਾ ਅਤੇ ਨਿਰਪੱਖ ਭਰਤੀ ਪ੍ਰਕਿਰਿਆ ਲਈ ਇਕ ਮਾਪਦੰਡ ਸਥਾਪਿਤ ਕੀਤਾ।
ਇੱਕ ਢਾਂਚਾਗਤ ਭਰਤੀ ਪ੍ਰਕਿਰਿਆ ਲਈ ਮੰਗਾਂ ਨੂੰ ਸੰਬੋਧਨ ਕਰਦੇ ਹੋਏ, ਮੰਤਰੀ ਨੇ ਕਿਹਾ ਕਿ ਰੇਲਵੇ ਨੇ ਪ੍ਰੀਖਿਆਵਾਂ ਲਈ ਇੱਕ ਸਲਾਨਾ ਕੈਲੰਡਰ ਪੇਸ਼ ਕੀਤਾ ਹੈ। ਵਰਤਮਾਨ ਵਿੱਚ 58,642 ਅਸਾਮੀਆਂ ਲਈ ਭਰਤੀ ਜਾਰੀ ਹੈ, ਹਾਲ ਹੀ ਵਿੱਚ 11 ਲੱਖ ਤੋਂ ਵੱਧ ਉਮੀਦਵਾਰ ਲੋਕੋ ਪਾਇਲਟ ਸਲੈਕਸ਼ਨ ਪ੍ਰੋਸੈੱਸ ਵਿੱਚ ਹਿੱਸਾ ਲੈ ਰਹੇ ਹਨ। ਉਨ੍ਹਾਂ ਨੇ ਸੰਸਦ ਨੂੰ ਪਾਰਦਰਸ਼ੀ ਤਰੀਕੇ ਨਾਲ ਵਧੇਰੇ ਰੋਜ਼ਗਾਰ ਦੇ ਅਵਸਰ ਪ੍ਰਦਾਨ ਕਰਨ ਦੀ ਰੇਲਵੇ ਦੀ ਪ੍ਰਤੀਬੱਧਤਾ ਦਾ ਭਰੋਸਾ ਦਿੱਤਾ।
ਮੰਤਰੀ ਨੇ ਕਿਹਾ ਕਿ ਅੱਜ ਸਾਰੇ ਮਾਨਵਰਹਿਤ ਆਥੋਰਾਈਜ਼ਡ ਲੈਵਲ ਕ੍ਰਾਸਿੰਗਸ ਨੂੰ 100% ਮਾਨਵਯੁਕਤ ਕਰ ਦਿੱਤਾ ਗਿਆ ਹੈ ਜਾਂ ਫਿਰ ਫਲਾਈਓਵਰ ਜਾਂ ਅੰਡਰਪਾਸ ਦਾ ਨਿਰਮਾਣ ਕਰਕੇ ਖਤਮ ਕਰ ਦਿੱਤਾ ਗਿਆ ਹੈ। ਇਨ੍ਹਾਂ 10 ਵਰ੍ਹਿਆਂ ਵਿੱਚ 12,000 ਫਲਾਈਓਵਰ ਅਤੇ ਅੰਡਰਪਾਸ ਦਾ ਨਿਰਮਾਣ ਕੀਤਾ ਗਿਆ ਹੈ। ਇਹ ਉਪਲਬਧੀ ਵਧੀ ਹੋਈ ਸੁਰੱਖਿਆ ਅਤੇ ਕੁਸ਼ਲ ਟ੍ਰੇਨ ਸੰਚਾਲਨ ਸੁਨਿਸ਼ਚਿਤ ਕਰਦੀ ਹੈ, ਜੋ ਰੇਲਵੇ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ।
******
ਡੀਟੀ/ਐੱਸਕੇ/ਬੀਕੇਸੀਵੀ/ਏਡੀ
(Release ID: 2084034)
Visitor Counter : 10