ਗ੍ਰਹਿ ਮੰਤਰਾਲਾ
ਡਿਜ਼ੀਟਲ ਅਰੈਸਟ ਧੋਖਾਧੜੀ
Posted On:
10 DEC 2024 4:36PM by PIB Chandigarh
ਗ੍ਰਹਿ ਰਾਜ ਮੰਤਰੀ ਸ਼੍ਰੀ ਬੰਡੀ ਸੰਜੇ ਕੁਮਾਰ ਨੇ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਕਿਹਾ ਹੈ ਕਿ ਭਾਰਤੀ ਸੰਵਿਧਾਨ ਦੀ ਸੱਤਵੀਂ ਅਨੁਸੂਚੀ ਦੇ ਅਨੁਸਾਰ ਪੁਲਿਸ ਅਤੇ ਪਬਲਿਕ ਆਰਡਰ ਰਾਜ ਦੇ ਵਿਸ਼ੇ ਹਨ। ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਮੁੱਖ ਤੌਰ ’ਤੇ ਆਪਣੀਆਂ ਕਾਨੂੰਨ ਲਾਗੂਕਰਨ ਵਾਲੀਆਂ ਏਜੰਸੀਆਂ (ਐੱਲਈਏ) ਰਾਹੀਂ ਸਾਈਬਰ ਅਪਰਾਧ ਅਤੇ ਡਿਜੀਟਲ ਅਰੈਸਟ ਘੁਟਾਲਿਆਂ ਸਮੇਤ ਅਪਰਾਧਾਂ ਦੀ ਰੋਕਥਾਮ, ਉਨ੍ਹਾਂ ਦਾ ਪਤਾ ਲਗਾਉਣ, ਜਾਂਚ ਅਤੇ ਮੁਕੱਦਮਾ ਚਲਾਉਣ ਦੇ ਲਈ ਜ਼ਿੰਮੇਵਾਰ ਹਨ। ਕੇਂਦਰ ਸਰਕਾਰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਪਹਿਲਕਦਮੀਆਂ ਦੇ ਪੂਰਕ ਦੇ ਤੌਰ ’ਤੇ ਉਨ੍ਹਾਂ ਦੀਆਂ ਕਾਨੂੰਨ ਲਾਗੂਕਰਨ ਵਾਲੀਆਂ ਏਜੰਸੀਆਂ ਦੀ ਸਮਰੱਥਾ ਨਿਰਮਾਣ ਦੇ ਲਈ ਵਿਭਿੰਨ ਯੋਜਨਾਵਾਂ ਦੇ ਤਹਿਤ ਸਲਾਹਕਾਰ ਅਤੇ ਵਿੱਤੀ ਸਹਾਇਤਾ ਉਪਲਬਧ ਕਰਾਉਂਦੀ ਹੈ।
ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨਸੀਆਰਬੀ) ਆਪਣੇ ਪ੍ਰਕਾਸ਼ਨ “ਭਾਰਤ ਵਿੱਚ ਅਪਰਾਧ” ਵਿੱਚ ਅਪਰਾਧ ਸੰਬੰਧੀ ਸੰਖਿਆਵਾਂ ਦੇ ਅੰਕੜਿਆਂ ਨੂੰ ਸੰਕਲਿਤ ਅਤੇ ਪ੍ਰਕਾਸ਼ਿਤ ਕਰਦਾ ਹੈ। ਇਸਦੀ ਤਾਜ਼ਾ ਪ੍ਰਕਾਸ਼ਿਤ ਰਿਪੋਰਟ ਸਾਲ 2022 ਬਾਰੇ ਹੈ। ਡਿਜ਼ੀਟਲ ਅਰੈਸਟ ਧੋਖਾਧੜੀ ਦੇ ਬਾਰੇ ਵਿੱਚ ਖਾਸ ਅੰਕੜੇ ਐੱਨਸੀਆਰਬੀ ਦੁਆਰਾ ਵੱਖਰੇ ਤੌਰ ’ਤੇ ਨਹੀਂ ਰੱਖੇ ਜਾਂਦੇ।
ਡਿਜੀਟਲ ਅਰੈਸਟ ਧੋਖਾਧੜੀ ਸਮੇਤ ਸਾਈਬਰ ਅਪਰਾਧਾਂ ਨਾਲ ਵਿਆਪਕ ਅਤੇ ਤਾਲਮੇਲ ਵਾਲੇ ਤਰੀਕੇ ਨਾਲ ਨਜਿੱਠਣ ਦੇ ਤੰਤਰ ਨੂੰ ਮਜ਼ਬੂਤ ਕਰਨ ਦੇ ਲਈ, ਕੇਂਦਰ ਸਰਕਾਰ ਨੇ ਹੇਠ ਲਿਖੇ ਕਦਮ ਚੁੱਕੇ ਹਨ:
i. ਗ੍ਰਹਿ ਮੰਤਰਾਲੇ ਨੇ ਦੇਸ਼ ਵਿੱਚ ਹਰ ਕਿਸਮ ਦੇ ਸਾਈਬਰ ਅਪਰਾਧਾਂ ਨਾਲ ਤਾਲਮੇਲ ਅਤੇ ਵਿਆਪਕ ਤਰੀਕੇ ਨਾਲ਼ ਨਜਿੱਠਣ ਦੇ ਲਈ ਇੱਕ ਸਾਂਝੇ ਦਫ਼ਤਰ ਦੇ ਤੌਰ ’ਤੇ ਭਾਰਤੀ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (I4ਸੀ) ਦੀ ਸਥਾਪਨਾ ਕੀਤੀ ਹੈ।
ii. ਕੇਂਦਰ ਸਰਕਾਰ ਨੇ ਡਿਜੀਟਲ ਅਰੈਸਟ ਧੋਖਾਧੜੀ ’ਤੇ ਇੱਕ ਵਿਆਪਕ ਜਾਗਰੂਕਤਾ ਅਭਿਆਨ ਸ਼ੁਰੂ ਕੀਤਾ ਹੈ, ਜਿਸ ਵਿੱਚ ਹੋਰ ਉਪਾਵਾਂ ਦੇ ਨਾਲ ਅਖਬਾਰਾਂ ਵਿੱਚ ਇਸ਼ਤਿਹਾਰ, ਦਿੱਲੀ ਮੈਟਰੋ ਵਿੱਚ ਘੋਸ਼ਣਾ, ਸੋਸ਼ਲ ਮੀਡੀਆ ਇਨਫਲੂਐਂਸਰਾਂ ਦੁਆਰਾ ਵਿਸ਼ੇਸ਼ ਪੋਸਟਾਂ ਬਣਵਾਉਣ, ਪ੍ਰਸਾਰ ਭਾਰਤੀ ਅਤੇ ਇਲੈਕਟ੍ਰੋਨਿਕ ਮੀਡੀਆ ਦੇ ਮਾਧਿਅਮ ਰਾਹੀਂ ਅਭਿਆਨ ਚਲਾਉਣ, ਆਕਾਸ਼ਬਾਣੀ ’ਤੇ ਵਿਸ਼ੇਸ਼ ਪ੍ਰੋਗਰਾਮ ਪ੍ਰਸਾਰਿਤ ਕਰਨ ਅਤੇ 27 ਨਵੰਬਰ 2024 ਨੂੰ ਨਵੀਂ ਦਿੱਲੀ ਦੇ ਕਨਾਟ ਪਲੇਸ ਵਿੱਚ ਰਾਹਗਿਰੀ ਸਮਾਰੋਹ ਆਯੋਜਿਤ ਕਰਨਾ ਸ਼ਾਮਲ ਹੈ।
iii. ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ-I4ਸੀ ਨੂੰ ਕਾਨੂੰਨ ਲਾਗੂਕਰਨ ਵਾਲੀਆਂ ਏਜੰਸੀਆਂ ਨੂੰ ਤਾਲਮੇਲ ਅਤੇ ਵਿਆਪਕ ਤਰੀਕੇ ਨਾਲ ਸਾਈਬਰ ਅਪਰਾਧ ਦੇ ਲਈ ਢਾਂਚਾ ਅਤੇ ਈਕੋਸਿਸਟਮ ਪ੍ਰਦਾਨ ਕਰਨ ਦੇ ਲਈ ਡਿਜ਼ਾਇਨ ਕੀਤਾ ਗਿਆ ਹੈ। ਇਸ ਨੇ ਡਿਜੀਟਲ ਅਰੈਸਟ ਦੇ ਲਈ ਵਰਤੀਆਂ ਗਈਆਂ 1700 ਤੋਂ ਵੱਧ ਸਕਾਈਪ ਆਈਡੀਜ਼ ਅਤੇ 59 ਹਜ਼ਾਰ ਵਟਸਐਪ ਖਾਤਿਆਂ ਦੀ ਸਰਗਰਮੀ ਨਾਲ ਪਹਿਚਾਣ ਕਰਕੇ ਉਨ੍ਹਾਂ ਨੂੰ ਬਲੌਕ ਕੀਤਾ ਹੈ।
iv. ਕੇਂਦਰ ਸਰਕਾਰ ਨੇ ਰਾਜ/ ਕੇਂਦਰ ਸ਼ਾਸਿਤ ਪ੍ਰਦੇਸ਼ ਪੁਲਿਸ, ਐੱਨਸੀਬੀ, ਸੀਬੀਆਈ, ਆਰਬੀਆਈ ਅਤੇ ਹੋਰ ਕਾਨੂੰਨ ਲਾਗੂਕਰਨ ਵਾਲੀਆਂ ਏਜੰਸੀਆਂ ਦਾ ਰੂਪ ਧਾਰ ਕੇ ਸਾਈਬਰ ਅਪਰਾਧੀਆਂ ਦੁਆਰਾ ‘ਬਲੈਕਮੇਲ’ ਅਤੇ ‘ਡਿਜੀਟਲ ਅਰੈਸਟ’ ਦੀਆਂ ਘਟਨਾਵਾਂ ਦੇ ਖ਼ਿਲਾਫ਼ ਅਲਰਟ ’ਤੇ ਇੱਕ ਪ੍ਰੈਸ ਰਿਲੀਜ਼ ਪ੍ਰਕਾਸ਼ਿਤ ਕੀਤੀ ਹੈ ।
v. ਕੇਂਦਰ ਸਰਕਾਰ ਅਤੇ ਦੂਰਸੰਚਾਰ ਸੇਵਾ ਪ੍ਰਦਾਤਾਵਾਂ (ਟੀਐੱਸਪੀ) ਨੇ ਭਾਰਤ ਤੋਂ ਆਉਂਦੇ ਪ੍ਰਤੀਤ ਹੋਣ ਵਾਲੇ ਭਾਰਤੀ ਮੋਬਾਈਲ ਨੰਬਰਾਂ ਵਰਗੀਆਂ ਅੰਤਰਰਾਸ਼ਟਰੀ ਫ਼ਰਜ਼ੀ ਕਾਲਾਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਨੂੰ ਬਲੌਕ ਕਰਨ ਲਈ ਇੱਕ ਪ੍ਰਣਾਲੀ ਤਿਆਰ ਕੀਤੀ ਹੈ। ਹਾਲ ਹੀ ਵਿੱਚ ਫ਼ਰਜ਼ੀ ਡਿਜੀਟਲ ਅਰੈਸਟ, ਫੈਡਐਕਸ ਕੋਰੀਅਰ ਕੰਪਨੀ ਦੇ ਨਾਮ ’ਤੇ ਪਾਰਸਲਾਂ ਵਿੱਚ ਗੈਰ-ਕਾਨੂੰਨੀ ਸਮਾਨ ਰੱਖਣ ਦਾ ਡਰ ਦਿਖਾ ਕੇ ਧੋਖਾਧੜੀ, ਸਰਕਾਰੀ ਅਤੇ ਪੁਲਿਸ ਅਧਿਕਾਰੀ ਬਣ ਕੇ ਔਨਲਾਈਨ ਲੋਕਾਂ ਤੋਂ ਪੈਸੇ ਵਸੂਲਣ ਦੇ ਲਈ ਸਾਈਬਰ ਅਪਰਾਧੀਆਂ ਦੁਆਰਾ ਅਜਿਹੀਆਂ ਅੰਤਰਰਾਸ਼ਟਰੀ ਫ਼ਰਜ਼ੀ ਕਾਲਾਂ ਨੂੰ ਬਲੌਕ ਕਰਨ ਦੇ ਲਈ ਟੀਐੱਸਪੀਸ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ।
vi. ਪੁਲਿਸ ਅਧਿਕਾਰੀਆਂ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ 15 ਨਵੰਬਰ, 2024 ਤੱਕ ਸਰਕਾਰ ਨੇ 6.69 ਲੱਖ ਤੋਂ ਵੱਧ ਸਿਮ ਕਾਰਡ ਅਤੇ 1,32,000 ਆਈਐੱਮਈਆਈ ਬਲੌਕ ਕੀਤੇ ਹਨ।
vii. I4ਸੀ ਦੇ ਤਹਿਤ ‘ਰਾਸ਼ਟਰੀ ਸਾਈਬਰ ਅਪਰਾਧ ਰਿਪੋਰਟਿੰਗ ਪੋਰਟਲ’ (https://cybercrime.gov.in ) ਸ਼ੁਰੂ ਕੀਤਾ ਗਿਆ ਹੈ ਤਾਕਿ ਆਮ ਲੋਕ ਆਪਣੇ ਨਾਲ ਹੋਣ ਵਾਲੇ ਹਰ ਤਰ੍ਹਾਂ ਦੇ ਸਾਈਬਰ ਅਪਰਾਧਾਂ ਦੀ ਰਿਪੋਰਟ ਕਰ ਸਕਣ। ਇਸ ਵਿੱਚ ਔਰਤਾਂ ਅਤੇ ਬੱਚਿਆਂ ਦੇ ਖ਼ਿਲਾਫ਼ ਹੋਣ ਵਾਲੇ ਸਾਈਬਰ ਅਪਰਾਧਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਇਸ ਪੋਰਟਲ ’ਤੇ ਦਰਜ ਸਾਈਬਰ ਅਪਰਾਧ ਦੀਆਂ ਘਟਨਾਵਾਂ, ਉਨ੍ਹਾਂ ਨੂੰ ਪ੍ਰਥਮ ਸੂਚਨਾ ਰਿਪੋਰਟ ਵਿੱਚ ਬਦਲਣਾ ਅਤੇ ਅੱਗੇ ਦੀ ਕਾਰਵਾਈ ਕਾਨੂੰਨੀ ਵਿਵਸਥਾ ਦੇ ਅਨੁਸਾਰ ਸਬੰਧਿਤ ਰਾਜ/ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਕਾਨੂੰਨ ਲਾਗੂਕਰਨ ਵਾਲੀਆਂ ਏਜੰਸੀਆਂ ਦੁਆਰਾ ਕੀਤੀ ਜਾਂਦੀ ਹੈ।
viii. ਵਿੱਤੀ ਧੋਖਾਧੜੀ ਦੀ ਤੁਰੰਤ ਸੂਚਨਾ ਦੇਣ ਅਤੇ ਧੋਖੇਬਾਜ਼ਾਂ ਦੁਆਰਾ ਧਨ ਦੀ ਹੇਰਾਫੇਰੀ ਰੋਕਣ ਦੇ ਲਈ ਸਾਲ 2021 ਵਿੱਚ I4ਸੀ ਦੇ ਤਹਿਤ ਨਾਗਰਿਕ ਵਿੱਤੀ ਸਾਈਬਰ ਧੋਖਾਧੜੀ ਰਿਪੋਰਟਿੰਗ ਅਤੇ ਪ੍ਰਬੰਧਨ ਪ੍ਰਣਾਲੀ ਸ਼ੁਰੂ ਕੀਤੀ ਗਈ ਹੈ। ਹੁਣ ਤੱਕ 9.94 ਲੱਖ ਤੋਂ ਵੱਧ ਸ਼ਿਕਾਇਤਾਂ ’ਤੇ ਕਾਰਵਾਈ ਕਰਦੇ ਹੋਏ 3431 ਕਰੋੜ ਰੁਪਏ ਤੋਂ ਵੱਧ ਦੀ ਵਿੱਤੀ ਰਾਸ਼ੀ ਬਚਾਈ ਗਈ ਹੈ। ਔਨਲਾਈਨ ਸਾਈਬਰ ਸ਼ਿਕਾਇਤ ਦਰਜ ਕਰਨ ਵਿੱਚ ਸਹਾਇਤਾ ਪ੍ਰਾਪਤ ਕਰਨ ਦੇ ਲਈ ਇੱਕ ਟੋਲ-ਫ੍ਰੀ ਹੈਲਪਲਾਈਨ ਨੰਬਰ 1930 ਸ਼ੁਰੂ ਕੀਤਾ ਗਿਆ ਹੈ।
viii. ਸਾਈਬਰ ਅਪਰਾਧ ਸੰਬੰਧੀ ਜਾਗਰੂਕਤਾ ਦੇ ਲਈ ਕੇਂਦਰ ਸਰਕਾਰ ਨੇ ਕਈ ਕਦਮ ਚੁੱਕੇ ਹਨ। ਹੋਰ ਉਪਾਵਾਂ ਦੇ ਨਾਲ਼ ਐੱਸਐੱਮਐੱਸ, ਆਈ4ਸੀ ਸੋਸ਼ਲ ਮੀਡੀਆ ਅਕਾਊਂਟ ਐਕਸ (ਪਹਿਲਾਂ ਟਵਿਟਰ) (@ਸਾਈਬਰਦੋਸਤ), ਫੇਸਬੁੱਕ (ਸਾਈਬਰਦੋਸਤਆਈ4ਸੀ), ਇੰਸਟਾਗ੍ਰਾਮ (ਸਾਈਬਰਦੋਸਤਆਈ4ਸੀ), ਟੈਲੀਗ੍ਰਾਮ (ਸਾਈਬਰਦੋਸਤਆਈ4ਸੀ) ਦੇ ਦੁਆਰਾ ਸੰਦੇਸ਼, ਰੇਡੀਓ ਅਭਿਆਨ, ਕਈ ਮਾਧਿਅਮਾਂ ਵਿੱਚ ਪ੍ਰਚਾਰ ਦੇ ਲਈ ਮਾਈਗਵ ਨੂੰ ਸ਼ਾਮਲ ਕੀਤਾ ਗਿਆ ਹੈ। ਸਾਈਬਰ ਅਪਰਾਧ ਤੋਂ ਬਚਾਓ ਦੇ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਹਿਯੋਗ ਨਾਲ ਸਾਈਬਰ ਸੁਰੱਖਿਆ ਅਤੇ ਸੁਰੱਖਿਆ ਜਾਗਰੂਕਤਾ ਹਫ਼ਤਾ ਆਯੋਜਿਤ ਕੀਤਾ ਜਾ ਰਿਹਾ ਹੈ, ਕਿਸ਼ੋਰਾਂ/ਵਿਦਿਆਰਥੀਆਂ ਦੇ ਲਈ ਹੈਂਡਬੁੱਕ ਅਤੇ ਰੇਲਵੇ ਸਟੇਸ਼ਨਾਂ ਅਤੇ ਹਵਾਈ ਅੱਡਿਆਂ ’ਤੇ ਡਿਜੀਟਲ ਡਿਸਪਲੇ ਲਗਾਏ ਗਏ ਹਨ।
ਇਹ ਜਾਣਕਾਰੀ ਅੱਜ ਗ੍ਰਹਿ ਰਾਜ ਮੰਤਰੀ ਸ਼੍ਰੀ ਬੰਡੀ ਸੰਜੇ ਕੁਮਾਰ ਨੇ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।
*****
ਆਰਕੇ/ ਵੀਵੀ/ ਏਐੱਸਐੱਚ/ ਆਰਆਰ/ ਪੀਆਰ/ ਪੀਐੱਸ/ 2426
(Release ID: 2083213)
Visitor Counter : 15