ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ (MIB) 5 ਤੋਂ 9 ਫਰਵਰੀ 2025 ਤੱਕ ਵਿਸ਼ਵ ਆਡੀਓ ਵਿਜ਼ੂਅਲ ਐਂਟਰਟੇਨਮੈਂਟ ਸਮਿਟ (WAVES) ਦੀ ਮੇਜ਼ਬਾਨੀ ਕਰੇਗਾ


ਪੀਆਈਬੀ  ਵਲੋਂ ਸ਼ੂਲਿਨੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਵੇਵਸ "ਕ੍ਰਿਏਟ ਇਨ ਇੰਡੀਆ ਚੈਲੇਂਜ ਸੀਜ਼ਨ 1" 'ਤੇ ਇੰਟਰਐਕਟਿਵ ਸੈਸ਼ਨ ਦਾ ਆਯੋਜਨ

ਵੇਵਸ ਸੰਮੇਲਨ 2025 ਵਿੱਚ ਆਧੁਨਿਕ ਨਵਾਚਾਰ, ਆਲਮੀ ਸਹਿਯੋਗ ਅਤੇ ਕਲਾਤਮਕ ਪ੍ਰਤਿਭਾ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ : ਪ੍ਰੀਤਮ ਸਿੰਘ

Posted On: 06 DEC 2024 3:32PM by PIB Chandigarh

ਸੂਚਨਾ ਅਤੇ ਪ੍ਰਸਾਰਣ ਮੰਤਰਾਲਾ 5 ਤੋਂ 9 ਫਰਵਰੀ, 2025 ਤੱਕ ਭਾਰਤ ਮੰਡਪਮ, ਨਵੀਂ ਦਿੱਲੀ ਵਿਖੇ ਵਰਲਡ ਆਡੀਓ ਵਿਜ਼ੂਅਲ ਐਂਟਰਟੇਨਮੈਂਟ ਸਮਿਟ (ਵੇਵਸ) ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਸਮਾਗਮ ਨੂੰ ਉਤਸ਼ਾਹਿਤ ਕਰਨ ਲਈ, ਮੰਤਰਾਲੇ ਨੇ ਸਮੁੱਚੇ ਭਾਰਤ ਦੇ 28 ਸ਼ਹਿਰਾਂ ਵਿੱਚ ਰੋਡ ਸ਼ੋਅ ਦੀ ਵਿਸ਼ੇਸ਼ਤਾ ਵਾਲੀ ਇੱਕ ਵਿਆਪਕ ਆਊਟਰੀਚ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਮੁਹਿੰਮ ਵਿੱਚ ਸੰਯੁਕਤ ਰਾਜ, ਦੱਖਣੀ ਕੋਰੀਆ ਅਤੇ ਜਾਪਾਨ ਵਿੱਚ ਹੋਣ ਵਾਲੇ ਸਮਾਗਮਾਂ ਵਿੱਚ ਅੰਤਰਰਾਸ਼ਟਰੀ ਪ੍ਰਚਾਰ ਵੀ ਸ਼ਾਮਲ ਹਨ।


ਵੇਵਸ ਜਾਗਰੂਕਤਾ ਮੁਹਿੰਮ ਦੇ ਹਿੱਸੇ ਵਜੋਂ, ਚੰਡੀਗੜ੍ਹ ਅਤੇ ਸ਼ਿਮਲਾ ਦੀਆਂ ਪ੍ਰੈਸ ਸੂਚਨਾ ਬਿਊਰੋ ਦੀਆਂ ਟੀਮਾਂ ਨੇ ਆਪਣੇ ਸਾਲਾਨਾ ਮੀਡੀਆ ਫੈਸਟ ਦੌਰਾਨ ਸ਼ੂਲਿਨੀ ਯੂਨੀਵਰਸਿਟੀ ਵਿੱਚ ਇੱਕ ਸੈਮੀਨਾਰ ਦਾ ਆਯੋਜਨ ਕੀਤਾ। ਇਸ ਮੌਕੇ 'ਤੇ ਇੱਕ ਰੋਡ ਸ਼ੋਅ ਵੀ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਹੱਥਾਂ ਵਿੱਚ ਬੈਨਰ ਫੜ੍ਹਕੇ ਉਤਸ਼ਾਹ ਨਾਲ ਭਾਗ ਲਿਆ ਅਤੇ ਲੋਕਾਂ ਨੂੰ ਪਹਿਲਕਦਮੀ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।

ਡਾਇਰੈਕਟਰ, ਪੀਆਈਬੀ ਸ਼ਿਮਲਾ ਸ਼੍ਰੀ ਪ੍ਰੀਤਮ ਸਿੰਘ ਨੇ ਵਿਦਿਆਰਥੀਆਂ ਨੂੰ ਕ੍ਰਿਏਟ ਇਨ ਇੰਡੀਆ ਚੈਲੇਂਜ ਬਾਰੇ ਜਾਣਕਾਰੀ ਦਿੱਤੀ, ਇਸ ਨੂੰ ਸਕਾਰਾਤਮਕ ਪ੍ਰਭਾਵ ਪਾਉਂਦੇ ਹੋਏ ਐਕਸਪੋਜ਼ਰ, ਮੈਂਟਰਸ਼ਿਪ ਅਤੇ ਪੇਸ਼ੇਵਰ ਵਿਕਾਸ ਪ੍ਰਾਪਤ ਕਰਨ ਦੇ ਇੱਕ ਸ਼ਾਨਦਾਰ ਮੌਕੇ ਵਜੋਂ ਉਜਾਗਰ ਕੀਤਾ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਮੁੱਚੇ ਭਾਰਤ ਦੇ ਵਿਦਿਆਰਥੀ ਐਨੀਮੇਸ਼ਨ, ਗੇਮਿੰਗ, ਕਾਮਿਕਸ, ਫਿਲਮ, ਜਨਰੇਟਿਵ ਏਆਈ, ਪ੍ਰਸਾਰਣ ਅਤੇ ਹੋਰ ਬਹੁਤ ਕੁਝ ਵਿੱਚ ਫੈਲੀਆਂ 27 ਚੁਣੌਤੀਆਂ ਵਿੱਚ ਹਿੱਸਾ ਲੈ ਸਕਦੇ ਹਨ। ਉਨ੍ਹਾਂ ਜ਼ਿਕਰ ਕੀਤਾ ਕਿ ਵੇਵਸ ਉੱਭਰਦੀ ਪ੍ਰਤਿਭਾ ਅਤੇ ਉਦਯੋਗ ਦੇ ਪੇਸ਼ੇਵਰਾਂ ਵਿਚਕਾਰ ਪਾੜੇ ਨੂੰ ਦੂਰ ਕਰਦਾ ਹੈ, ਵਿਦਿਆਰਥੀਆਂ ਅਤੇ ਸ਼ੌਕੀਆ ਸਿਰਜਣਹਾਰਾਂ ਨੂੰ ਮਾਹਿਰਾਂ ਨਾਲ ਜੁੜਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦਾ ਹੈ। ਵੇਵਸ ਸੰਮੇਲਨ 2025, ਆਪਣੀ ਕਿਸਮ ਦਾ ਪਹਿਲਾ ਆਲਮੀ ਈਵੈਂਟ ਹੈ, ਜੋ ਚਾਰ ਥੰਮ੍ਹਾਂ : ਪ੍ਰਸਾਰਣ ਅਤੇ ਇਨਫੋਟੇਨਮੈਂਟ, ਡਿਜੀਟਲ ਮੀਡੀਆ, ਫਿਲਮਾਂ, ਅਤੇ ਐਨੀਮੇਸ਼ਨ ਅਤੇ ਵਿਜ਼ੂਅਲ ਇਫੈਕਟਸ (ਏਵੀਜੀਸੀ)'ਤੇ ਫੋਕਸ ਦੇ ਨਾਲ ਪੂਰੇ ਮੀਡੀਆ ਅਤੇ ਮਨੋਰੰਜਨ ਖੇਤਰ ਨੂੰ ਕਵਰ ਕਰਦਾ ਹੈ। ਪੰਜ ਦਿਨਾਂ ਸੰਮੇਲਨ ਵਿੱਚ ਆਲਮੀ ਨੇਤਾਵਾਂ ਦੇ ਮੁੱਖ ਸੈਸ਼ਨ, ਜੀਵੰਤ ਪ੍ਰਦਰਸ਼ਨੀਆਂ ਅਤੇ ਆਧੁਨਿਕ ਮੀਡੀਆ ਟੈਕਨੋਲੋਜੀਆਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਅਤਿ-ਆਧੁਨਿਕ ਪਵੇਲੀਅਨ ਸ਼ਾਮਲ ਹੋਣਗੇ।


ਨਵੀਂ ਦਿੱਲੀ ਵਿੱਚ ਅਤਿ-ਆਧੁਨਿਕ ਨਵੀਨਤਾ, ਆਲਮੀ ਸਹਿਯੋਗ ਅਤੇ ਕਲਾਤਮਕ ਉੱਤਮਤਾ ਦਾ ਅਨੁਭਵ ਕਰਾਉਣ ਵਾਲੇ ਇਸ ਪੰਜ-ਦਿਨ ਦੇ ਸੰਮੇਲਨ ਵਿੱਚ ਮਹੱਤਵਪੂਰਨ ਈਵੈਂਟ ਕਰਵਾਏ ਜਾਣਗੇ, ਜਿਨ੍ਹਾਂ ਵਿੱਚ ਆਲਮੀ ਉਦਯੋਗ ਦੇ ਨੇਤਾਵਾਂ ਦੇ ਨਾਲ ਵਿਚਾਰ-ਉਤਸ਼ਾਹੀ ਸੈਸ਼ਨ, ਗਤੀਸ਼ੀਲ ਪ੍ਰਦਰਸ਼ਨੀਆਂ ਅਤੇ ਮੀਡੀਆ ਟੈਕਨੋਲੋਜੀ ਵਿੱਚ ਨਵੀਨਤਮ ਤਰੱਕੀ ਨੂੰ ਉਜਾਗਰ ਕਰਨ ਵਾਲੇ ਅਤਿ-ਆਧੁਨਿਕ ਪਵੇਲੀਅਨ ਸ਼ਾਮਲ ਹਨ।


ਸਮਾਗਮ ਦੇ ਮੁੱਖ ਮਹਿਮਾਨ ਸ਼ੂਲਿਨੀ ਯੂਨੀਵਰਸਿਟੀ ਵਿੱਚ ਨਵਾਚਾਰ ਅਤੇ ਸਿਖਲਾਈ ਦੇ ਪ੍ਰਮੁੱਖ ਸ਼੍ਰੀ ਆਸ਼ੀਸ਼ ਖੋਸਲਾ ਨੇ ਉਭਰਦੀਆਂ ਪ੍ਰਤਿਭਾਵਾਂ ਦੇ ਪੋਸ਼ਣ ਲਈ ਵੇਵਸ ਐਕਸਲੇਟਰ, ਖਰੀਦਦਾਰ-ਵਿਕਰੇਤਾ ਵਿਚਾਲੇ ਆਪਸੀ ਤਾਲਮੇਲ ਨੂੰ ਉਤਸ਼ਾਹਿਤ ਕਰਨ ਅਤੇ ਕ੍ਰੀਏਟ ਇਨ ਇੰਡੀਆ ਚੁਣੌਤੀ ਵਰਗੀਆਂ ਮੁੱਖ ਪਹਿਲਕਦਮੀਆਂ ਨੂੰ ਉਜਾਗਰ ਕੀਤਾ। ਸੰਸਕ੍ਰਿਤ ਸਮਾਗਮਾਂ ਸਮੇਤ ਸੱਭਿਆਚਾਰਕ ਪ੍ਰੋਗਰਾਮ ਆਲਮੀ ਕਲਾ ਰੂਪਾਂ ਦਾ ਜਸ਼ਨ ਮਨਾਉਣਗੇ। ਨੌਜਵਾਨਾਂ, ਵਿਦਿਆਰਥੀਆਂ ਅਤੇ ਉਦਯੋਗ ਦੇ ਨੇਤਾਵਾਂ ਨੂੰ ਪ੍ਰੇਰਿਤ ਕਰਨ ਲਈ ਤਿਆਰ ਕੀਤਾ ਗਿਆ, ਵੇਵਸ ਭਾਰਤ ਦੇ ਸਿਰਜਣਾਤਮਕ ਖੇਤਰਾਂ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਦਾ ਹੈ, ਜੋ ਇੱਕ ਮਜ਼ਬੂਤ ਡਿਜੀਟਲ ਰਣਨੀਤੀ ਅਤੇ ਵਿਦਿਅਕ ਸੰਸਥਾਵਾਂ ਨਾਲ ਸਾਂਝੇਦਾਰੀ ਨਾਲ ਵਧਾਇਆ ਗਿਆ ਹੈ।


ਸ਼ੂਲਿਨੀ ਯੂਨੀਵਰਸਿਟੀ ਦੇ ਸਕੂਲ ਆਫ਼ ਮੀਡੀਆ ਐਂਡ ਕਮਿਊਨੀਕੇਸ਼ਨ ਦੇ ਡਾਇਰੈਕਟਰ ਪ੍ਰੋ. ਵਿਪਿਨ ਪੱਬੀ ਨੇ ਕਿਹਾ, "ਅਜੋਕੇ ਸੰਸਾਰ ਵਿੱਚ ਸੰਪੂਰਨ ਸਿੱਖਿਆ ਲਈ ਵਿਹਾਰਕ ਸਿਖਲਾਈ ਜ਼ਰੂਰੀ ਹੈ। ਇਸ ਤਰ੍ਹਾਂ ਦੇ ਸਮਾਗਮ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕਲਾਸਰੂਮ ਦੇ ਗਿਆਨ ਨੂੰ ਲਾਗੂ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦੇ ਹਨ, ਜਿਸ ਨਾਲ ਉਨ੍ਹਾਂ ਨੂੰ ਮੀਡੀਆ ਪੇਸ਼ੇਵਰਾਂ ਅਤੇ ਉਦਯੋਗ ਦੇ ਮਾਹਰਾਂ ਨਾਲ ਜੁੜ੍ਹਨ ਵਿੱਚ ਵੀ ਮਦਦ ਕਰਦੇ ਹਨ।"


ਮੀਡੀਆ ਅਤੇ ਸੰਚਾਰ ਅਫਸਰ, ਪੀਆਈਬੀ ਚੰਡੀਗੜ੍ਹ ਸ਼੍ਰੀ ਅਹਿਮਦ ਖਾਨ ਨੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਕੰਮਕਾਜ ਦਾ ਵੇਰਵਾ ਦਿੰਦੇ ਹੋਏ ਵਿਦਿਆਰਥੀਆਂ ਨੂੰ ਇੱਕ ਜਾਣਕਾਰੀ ਭਰਪੂਰ ਪੇਸ਼ਕਾਰੀ ਦਿੱਤੀ। ਉਨ੍ਹਾਂ ਇਹ ਯਕੀਨੀ ਬਣਾਉਣ ਲਈ ਮੰਤਰਾਲੇ ਦੀ ਵਚਨਬੱਧਤਾ ਨੂੰ ਉਜਾਗਰ ਕੀਤਾ ਕਿ ਵੱਖ-ਵੱਖ ਵਿਭਾਗਾਂ ਵਲੋਂ ਕੀਤੇ ਗਏ ਵਿਆਪਕ ਆਊਟਰੀਚ ਪ੍ਰੋਗਰਾਮਾਂ ਰਾਹੀਂ ਸੂਚਨਾ ਆਖਰੀ ਮੀਲ ਤੱਕ ਪਹੁੰਚਾਈ ਜਾ ਸਕੇ। ਵੇਵਸ 2025 ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਖਾਨ ਨੇ ਦੱਸਿਆ ਕਿ ਇਹ ਇੱਕ ਸਿਖਰ ਸੰਮੇਲਨ ਤੋਂ ਕਿਤੇ ਵਧਕੇ ਹੈ, ਜੋ ਇੱਕ ਪਰਿਵਰਤਨਸ਼ੀਲ ਪਲੇਟਫਾਰਮ ਹੈ ਜੋ ਨਵੀਨਤਾ, ਸਿਰਜਣਾਤਮਕਤਾ ਅਤੇ ਆਲਮੀ ਸਹਿਯੋਗ ਦਾ ਜਸ਼ਨ ਮਨਾ ਰਿਹਾ ਹੈ। ਉਨ੍ਹਾਂ ਭਾਰਤ ਨੂੰ ਸਿਰਜਣਾਤਮਕ ਅਰਥਵਿਵਸਥਾ ਵਿੱਚ ਇੱਕ ਗਲੋਬਲ ਲੀਡਰ ਵਜੋਂ ਸਥਾਪਿਤ ਕਰਨ ਲਈ ਮੰਤਰਾਲੇ ਦੀਆਂ ਰਣਨੀਤਕ ਪਹਿਲਕਦਮੀਆਂ ਅਤੇ ਵਿਆਪਕ ਸਾਂਝੇਦਾਰੀ ਨੂੰ ਰੇਖਾਂਕਿਤ ਕੀਤਾ। ਵੇਵਸ 2025 ਸਿਰਜਣਹਾਰਾਂ ਦੀ ਅਗਲੀ ਪੀੜ੍ਹੀ ਨੂੰ ਸਥਾਪਿਤ ਪੇਸ਼ੇਵਰਾਂ ਨਾਲ ਪ੍ਰੇਰਿਤ ਕਰਨ ਅਤੇ ਜੋੜਨ ਲਈ ਤਿਆਰ ਹੈ, ਜਿਸ ਨਾਲ ਵਿਸ਼ਵ ਪੱਧਰ 'ਤੇ ਇੱਕ ਰਚਨਾਤਮਕ ਪਾਵਰਹਾਊਸ ਵਜੋਂ ਭਾਰਤ ਦੀ ਸਥਿਤੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।


ਇਸ ਮੀਡੀਆ ਫੈਸਟ ਦੌਰਾਨ, ਵੱਖ-ਵੱਖ ਸੰਸਥਾਵਾਂ ਦੇ ਵਿਦਿਆਰਥੀਆਂ ਅਤੇ ਫਿਲਮ ਪ੍ਰੇਮੀਆਂ ਨੇ ਵੇਵਸ ਵਿੱਚ ਬਹੁਤ ਦਿਲਚਸਪੀ ਦਿਖਾਈ। ਬਹੁਤ ਸਾਰੇ ਲੋਕਾਂ ਨੇ ਪ੍ਰਚਾਰਕ ਸਮੱਗਰੀਆਂ ਅਤੇ ਅਧਿਕਾਰਤ ਵੈੱਬਸਾਈਟ 'ਤੇ ਕਿਊ ਆਰ ਕੋਡਾਂ ਰਾਹੀਂ ਕ੍ਰਿਏਟ ਇਨ ਇੰਡੀਆ ਚੈਲੇਂਜ ਸੀਜ਼ਨ 1 ਲਈ ਸਰਗਰਮੀ ਨਾਲ ਰਜਿਸਟਰ ਕੀਤਾ।


ਵਧੇਰੇ ਜਾਣਕਾਰੀ ਲਈ ਅਤੇ ਇਵੈਂਟ ਲਈ ਰਜਿਸਟਰ ਕਰਨ ਲਈ, ਵੇਵਸ ਦੀ ਅਧਿਕਾਰਤ ਵੈੱਬਸਾਈਟ wavesindia.org/challenges-2025 'ਤੇ ਜਾਓ।
 

************

ਪੀਆਈਬੀਚੰਡੀਗੜ੍ਹ/ਏਕੇ


(Release ID: 2081496) Visitor Counter : 21


Read this release in: English