ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਮਹਾਪਰਿਨਿਰਵਾਣ ਦਿਵਸ
ਡਾ. ਬੀ.ਆਰ.ਅੰਬੇਡਕਰ ਦਾ ਜੀਵਨ ਅਤੇ ਵਿਰਾਸਤ
Posted On:
05 DEC 2024 3:06PM by PIB Chandigarh
“ਚਿੰਤਨ-ਮਨਨ ਮਾਨਵ ਹੋਂਦ ਦਾ ਅੰਤਮ ਲਕਸ਼ ਹੋਣਾ ਚਾਹੀਦਾ ਹੈ।”
-ਡਾ. ਬੀ.ਆਰ. ਅੰਬੇਡਕਰ
ਹਰ ਵਰ੍ਹੇ 6 ਦਸੰਬਰ ਦਾ ਦਿਨ ਭਾਰਤ ਰਤਨ ਡਾ. ਭੀਮਰਾਓ ਰਾਮਜੀ ਅੰਬੇਡਕਰ ਦੀ ਬਰਸੀ ਨੂੰ ਮਹਾਪਰਿਨਿਰਵਾਣ ਦਿਵਸ ਵਜੋਂ ਮਨਾਇਆ ਜਾਂਦਾ ਹੈ, ਜਿਨ੍ਹਾਂ ਨੂੰ ਬਾਬਾਸਾਹੇਬ ਅੰਬੇਡਕਰ ਦੇ ਨਾਮ ਤੋਂ ਜਾਣਿਆ ਜਾਂਦਾ ਹੈਂ , ਉਹ ਭਾਰਤੀ ਸੰਵਿਧਾਨ ਦੇ ਮੁੱਖ ਆਰਕੀਟੈਕਟ ਸਨ । ਡਾ. ਅੰਬੇਡਕਰ, ਇੱਕ ਸਤਿਕਾਰਯੋਗ ਆਗੂ, ਚਿੰਤਕ ਅਤੇ ਸੁਧਾਰਕ ਸਨ, ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਸਮਾਨਤਾ ਦੀ ਰਾਖੀ ਅਤੇ ਜਾਤ-ਅਧਾਰਿਤ ਵਿਤਕਰੇ ਨੂੰ ਖ਼ਤਮ ਕਰਨ ਲਈ ਸਮਰਪਿਤ ਕਰ ਦਿੱਤਾ। ਭਾਰਤ ਭਰ ਦੇ ਲੱਖਾਂ ਲੋਕ ਇਸ ਪਵਿੱਤਰ ਦਿਹਾੜੇ 'ਤੇ ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਇੱਕ ਨਿਆਂਪੂਰਨ ਅਤੇ ਸਮਾਵੇਸ਼ੀ ਸਮਾਜ ਦੇ ਨਿਰਮਾਣ ਦੀ ਵਚਨਬੱਧਤਾ ਨੂੰ ਦਰਸਾਉਂਦੇ ਹੋਏ ਉਨ੍ਹਾਂ ਦੀ ਵਿਰਾਸਤ ਨੂੰ ਸ਼ਰਧਾਂਜਲੀ ਦਿੰਦੇ ਹਨ।
ਮਹਾਪਰਿਨਿਰਵਾਣ ਦਿਵਸ 2024, ਜੋ ਬਾਬਾਸਾਹੇਬ ਡਾ. ਬੀ.ਆਰ. ਅੰਬੇਡਕਰ ਦੀ 69ਵੀਂ ਬਰਸੀ ਨੂੰ ਦਰਸਾਉਂਦਾ ਹੈ। 6 ਦਸੰਬਰ, 2024 ਨੂੰ ਡਾ. ਅੰਬੇਡਕਰ ਫਾਊਂਡੇਸ਼ਨ (ਡੀ.ਏ.ਐੱਫ.) ਵੱਲੋਂ ਸਮਾਜਿਕ ਨਿਆਂ ਅਤੇ ਸੱਸ਼ਕਤੀਕਰਣ ਮੰਤਰਾਲੇ ਦੀ ਤਰਫੋਂ ਸੰਸਦ ਭਵਨ ਕੰਪਲੈਕਸ, ਪ੍ਰੇਰਨਾ ਸਥਲ ਵਿਖੇ ਮਨਾਇਆ ਜਾਵੇਗਾ। ਮਹਾਪਰਿਨਿਰਵਾਣ ਦਿਵਸ ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਸੰਸਦ ਦੇ ਹੋਰ ਮੈਂਬਰਾਂ ਸਮੇਤ ਮਨਾਉਣ ਦੀ ਸ਼ੁਰੂਆਤ ਪ੍ਰਮੁੱਖ ਨੇਤਾਵਾਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਨ ਨਾਲ ਸ਼ੁਰੂ ਹੋਵੇਗਾ। ਇਹ ਪ੍ਰੋਗਰਾਮ ਸਾਰਿਆਂ ਨੂੰ ਡਾ: ਅੰਬੇਡਕਰ ਦੇ ਜੀਵਨ ਅਤੇ ਵਿਰਾਸਤ ਦਾ ਸਤਿਕਾਰ ਕਰਨ ਦਾ ਸੱਦਾ ਦਿੰਦਾ ਹੈ!
ਮਹਾਪਰਿਨਿਰਵਾਣ ਦਿਵਸ ਦੀ ਮਹੱਤਤਾ
ਮਹਾਪਰਿਨਿਰਵਾਣ ਦਿਵਸ ਡਾ. ਬੀ.ਆਰ. ਅੰਬੇਡਕਰ ਦੀ ਪਰਿਵਰਤਨਕਾਰੀ ਵਿਰਾਸਤ ਲਈ ਸ਼ਰਧਾਂਜਲੀ ਵਜੋਂ ਬਹੁਤ ਮਹੱਤਵ ਰੱਖਦਾ ਹੈ। ਬੌਧ ਸਾਹਿਤ ਦੇ ਮੁਤਾਬਕ ਭਗਵਾਨ ਬੁੱਧ ਦੀ ਮੌਤ ਨੂੰ ਮਹਾਪਰਿਨਿਰਵਾਣ ਮੰਨਿਆ ਜਾਂਦਾ ਹੈ, ਜਿਸ ਦਾ ਸੰਸਕ੍ਰਿਤ ਵਿੱਚ ਅਰਥ ‘ਮੌਤ ਤੋਂ ਬਾਅਦ ਨਿਰਵਾਣ' ਹੈ। ਪਰਿਨਿਰਵਾਣ ਨੂੰ ਜੀਵਨ-ਸੰਘਰਸ਼, ਕਰਮ ਅਤੇ ਜਨਮ ਮਰਨ ਦੇ ਚੱਕਰ ਤੋਂ ਮੁਕਤੀ ਮੰਨਿਆ ਜਾਂਦਾ ਹੈ। ਇਹ ਬੋਧੀ ਕੈਲੰਡਰ ਦੇ ਅਨੁਸਾਰ ਸਭ ਤੋਂ ਪਵਿੱਤਰ ਦਿਨ ਹੁੰਦਾ ਹੈ।
ਸਮਾਜ ਸੁਧਾਰਕ ਬਾਬਾ ਸਾਹੇਬ ਅੰਬੇਡਕਰ ਦੇ ਅਨੁਸਾਰ ਬੁੱਧ ਉਨ੍ਹਾਂ ਦੀ ਵਿਚਾਰਧਾਰਾ ਅਤੇ ਵਿਚਾਰਾਂ ਦੇ ਰੂਪ ਵਿੱਚ ਬਹੁਤ ਨੇੜੇ ਸੀ। ਬਾਬਾਸਾਹੇਬ ਨੂੰ ਬੌਧ ਗੁਰੂ ਮੰਨਿਆ ਜਾਂਦਾ ਸੀ, ਕਿਉਂਕਿ ਉਨ੍ਹਾਂ ਨੇ ਭਾਰਤ ਵਿੱਚ ਛੂਤ-ਛਾਤ ਦੀ ਸਮਾਜਿਕ ਸਮੱਸਿਆ ਨੂੰ ਖ਼ਤਮ ਕਰਨ ਲਈ ਬਾਬਾ ਸਾਹੇਬ ਨੂੰ ਬੋਧੀ ਗੁਰੂ ਮੰਨਿਆ ਸੀ। ਅੰਬੇਡਕਰ ਦੇ ਪ੍ਰਸ਼ੰਸਕ ਅਤੇ ਅਨੁਯਾਈਆਂ ਦਾ ਮੰਨਣਾ ਹੈ ਕਿ ਉਹ ਭਗਵਾਨ ਬੁੱਧ ਜਿੰਨੇ ਹੀ ਪ੍ਰਭਾਵਸ਼ਾਲੀ ਸਨ, ਜਿਸ ਕਰਕੇ ਉਨ੍ਹਾਂ ਦੀ ਬਰਸੀ ਨੂੰ ਮਹਾਪਰਿਨਿਰਵਾਣ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਸੋਗ ਮਨਾਉਣ ਦਾ ਦਿਨ ਨਹੀਂ ਹੈ। ਇਹ ਚਿੰਤਨ ਅਤੇ ਪ੍ਰੇਰਨਾ ਦਾ ਦਿਨ ਹੈ, ਜੋ ਸਾਨੂੰ ਇੱਕ ਨਿਆਂਪੂਰਨ ਅਤੇ ਸਮਾਵੇਸ਼ੀ ਦੁਨੀਆ ਦੇ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਦੀ ਤਾਕੀਦ ਕਰਦਾ ਹੈ।
ਡਾ: ਬੀ.ਆਰ. ਅੰਬੇਡਕਰ ਦੀ ਸਮਾਜਿਕ ਨਿਆਂ ਲਈ ਵਕਾਲਤ
ਡਾ: ਬੀ.ਆਰ. ਅੰਬੇਡਕਰ, 14 ਅਪ੍ਰੈਲ, 1891 ਨੂੰ ਮੱਧ ਪ੍ਰਦੇਸ਼ ਦੇ ਮਹੂ ਵਿੱਚ ਪੈਦਾ ਹੋਏ, ਉਨ੍ਹਾਂ ਨੇ ਆਪਣਾ ਜੀਵਨ ਹਾਸ਼ੀਏ 'ਤੇ ਰਹਿ ਰਹੇ ਭਾਈਚਾਰਿਆਂ, ਖਾਸ ਕਰਕੇ ਦਲਿਤਾਂ-ਵੰਚਿਤਾਂ, ਮਹਿਲਾਵਾਂ ਅਤੇ ਮਜ਼ਦੂਰਾਂ ਦੇ ਉਥਾਨ ਲਈ ਸਮਰਪਿਤ ਕੀਤਾ, ਜਿਨ੍ਹਾਂ ਨੂੰ ਪ੍ਰਣਾਲੀਗਤ ਸਮਾਜਿਕ ਵਿਤਕਰੇ ਦਾ ਸਾਹਮਣਾ ਕਰਨਾ ਪਿਆ। ਇੱਕ ਦੂਰਅੰਦੇਸ਼ੀ ਸੁਧਾਰਕ ਅਤੇ ਸਮਾਨਤਾ ਦੇ ਅਣਥੱਕ ਸਮਰਥਕ, ਅੰਬੇਡਕਰ ਨੇ ਪਛਾਣ ਲਿਆ ਕਿ ਜਾਤੀ ਦਾ ਜ਼ੁਲਮ ਰਾਸ਼ਟਰ ਨੂੰ ਤੋੜ ਰਿਹਾ ਹੈ ਅਤੇ ਉਨ੍ਹਾਂ ਨੇ ਇਨ੍ਹਾਂ ਡੂੰਘੀਆਂ ਜੜ੍ਹਾਂ ਵਾਲੇ ਅਨਿਆਂ ਨੂੰ ਹੱਲ ਕਰਨ ਲਈ ਪਰਿਵਰਤਨਸ਼ੀਲ ਉਪਾਵਾਂ ਦੀ ਮੰਗ ਕੀਤੀ।
ਉਨ੍ਹਾਂ ਨੇ ਸਿੱਖਿਆ, ਰੋਜ਼ਗਾਰ ਅਤੇ ਰਾਜਨੀਤੀ ਵਿੱਚ ਦੱਬੇ-ਕੁਚਲੇ ਲੋਕਾਂ ਨੂੰ ਸਸ਼ਕਤ ਕਰਨ ਲਈ ਰਾਖਵਾਂਕਰਨ ਸਮੇਤ ਕਈ ਕ੍ਰਾਂਤੀਕਾਰੀ ਕਦਮਾਂ ਦਾ ਪ੍ਰਸਤਾਵ ਦਿੱਤਾ। ਇੱਕ ਸਮਾਜ ਸੁਧਾਰਕ ਵਜੋਂ, ਉਨ੍ਹਾਂ ਨੇ ਦੱਬੇ-ਕੁਚਲੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਮੂਕਨਾਇਕ (ਵੌਇਸਲੈੱਸ ਲੋਕਾਂ ਦਾ ਨੇਤਾ) ਅਖਬਾਰ ਸ਼ੁਰੂ ਕੀਤਾ। ਉਨ੍ਹਾਂ ਨੇ 1923 ਵਿੱਚ ਸਿੱਖਿਆ ਦਾ ਪ੍ਰਸਾਰ ਕਰਨ, ਆਰਥਿਕ ਸਥਿਤੀਆਂ ਵਿੱਚ ਸੁਧਾਰ ਕਰਨ ਅਤੇ ਸਮਾਜਿਕ ਅਸਮਾਨਤਾਵਾਂ ਨੂੰ ਦੂਰ ਕਰਨ ਲਈ ਬਹਿਸ਼ਕ੍ਰਿਤ ਹਿਤਕਾਰਿਣੀ ਸਭਾ (ਆਊਟਕਾਸਟ ਵੈੱਲਫੇਅਰ ਐਸੋਸੀਏਸ਼ਨ) ਦੀ ਸਥਾਪਨਾ ਕੀਤੀ। ਜਿਵੇਂ ਕਿ ਸਾਰੇ ਲੋਕਾਂ ਨੂੰ ਪੀਣ ਦਾ ਪਾਣੀ ਮਿਲੇ, ਇਸ ਲਈ ਉਨ੍ਹਾਂ ਨੇ ਮਹਾਡ ਮਾਰਚ (1927) ਅਤੇ ਕਾਲਾਰਾਮ ਮੰਦਿਰ (1930) ਵਿੱਚ ਮੰਦਿਰ ਪ੍ਰਵੇਸ਼ ਅੰਦੋਲਨ ਵਰਗੇ ਇਤਿਹਾਸਿਕ ਅੰਦੋਲਨਾਂ ਦੀ ਅਗਵਾਈ ਕੀਤੀ। ਉਨ੍ਹਾਂ ਦੀ ਅਗਵਾਈ ਨੇ ਜਾਤੀ ਲੜੀ ਅਤੇ ਪੁਰੋਹਿਤ ਪ੍ਰਭੂਸੱਤਾ ਨੂੰ ਵੀ ਚੁਣੌਤੀ ਦਿੱਤੀ।
ਡਾ. ਬੀ.ਆਰ. ਅੰਬੇਡਕਰ ਨੇ 1932 ਦੇ ਪੂਨਾ ਸਮਝੌਤੇ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਸਮਝੌਤੇ ਨੇ ਦਲਿਤਾਂ ਲਈ ਰਾਖਵੀਆਂ ਸੀਟਾਂ ਨਾਲ ਵੱਖਰੇ ਵੋਟਰਾਂ ਦੀ ਥਾਂ ਲੈ ਲਈ, ਜੋ ਅੱਗੇ ਚੱਲ ਕੇ ਸਮਾਜਿਕ ਨਿਆਂ ਲਈ ਭਾਰਤ ਦੀ ਲੜਾਈ ਵਿੱਚ ਇੱਕ ਮਹੱਤਵਪੂਰਨ ਮੋੜ ਸਾਬਿਤ ਹੋਈ। ਬੁੱਧ ਦੀਆਂ ਸਿੱਖਿਆਵਾਂ ਤੋਂ ਡੂੰਘਾਈ ਨਾਲ ਪ੍ਰੇਰਿਤ ਹੋ ਕੇ, ਡਾ. ਅੰਬੇਡਕਰ ਨੇ ਬੁੱਧ ਧਰਮ ਨੂੰ ਮੁਕਤੀ ਦੇ ਮਾਰਗ ਅਤੇ ਜਾਤ-ਅਧਾਰਿਤ ਜ਼ੁਲਮ ਦੇ ਵਿਰੋਧੀ ਦੇ ਰੂਪ ਵਿੱਚ ਅਪਣਾਇਆ।
ਇੱਕ ਰਾਸ਼ਟਰ ਦਾ ਨਿਰਮਾਣ!
ਆਧੁਨਿਕ ਭਾਰਤ ਦੇ ਨਿਰਮਾਣ ਵਿੱਚ ਡਾ: ਬੀ.ਆਰ. ਅੰਬੇਡਕਰ ਦਾ ਯੋਗਦਾਨ ਭਾਰਤੀ ਸੰਵਿਧਾਨ ਦੇ ਪ੍ਰਮੁੱਖ ਆਰਕੀਟੈਕਟ ਦੇ ਰੂਪ ਵਿੱਚ ਉਨ੍ਹਾਂ ਦੀ ਭੂਮਿਕਾ ਤੋਂ ਕਿਤੇ ਵੱਧ ਹੈ। ਉਨ੍ਹਾਂ ਨੇ ਇੱਕ ਅਜਿਹੇ ਰਾਸ਼ਟਰ ਦੀ ਕਲਪਨਾ ਕੀਤੀ ਸੀ ਜਿਸ ਨੇ ਨਾ ਸਿਰਫ ਰਾਜਨੀਤਿਕ ਲੋਕਤੰਤਰ ਨੂੰ ਬਰਕਰਾਰ ਰੱਖਿਆ ਸਗੋਂ ਸਮਾਜਿਕ ਅਤੇ ਆਰਥਿਕ ਨਿਆਂ ਵੀ ਪ੍ਰਾਪਤ ਕੀਤਾ। ਉਨ੍ਹਾਂ ਦੀ ਗਹਿਰੀ ਬੁੱਧੀ ਅਤੇ ਦੂਰ-ਦ੍ਰਿਸ਼ਟੀ ਨੇ ਮੁੱਖ ਆਰਥਿਕ ਅਤੇ ਸਮਾਜਿਕ ਢਾਂਚੇ ਨੂੰ ਪ੍ਰਭਾਵਿਤ ਕੀਤਾ, ਜਿਸ ਨਾਲ ਉਹ ਸੁਤੰਤਰ ਭਾਰਤ ਦੇ ਸ਼ਾਸਨ ਅਤੇ ਵਿਕਾਸ ਨੂੰ ਰੂਪ ਦੇਣ ਵਿੱਚ ਇੱਕ ਮੀਲ ਦਾ ਪੱਥਰ ਸਾਬਿਤ ਹੋਏ।
ਅੰਬੇਡਕਰ ਦੇ ਡਾਕਟਰੇਟ ਥੀਸਿਸ ਨੇ ਭਾਰਤ ਦੇ ਵਿੱਤ ਕਮਿਸ਼ਨ ਦੀ ਸਥਾਪਨਾ ਲਈ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ, ਉਨ੍ਹਾਂ ਦੇ ਵਿਚਾਰ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਐਕਟ, 1934 ਲਈ ਦਿਸ਼ਾ-ਨਿਰਦੇਸ਼ ਤਿਆਰ ਕਰਨ ਅਤੇ ਆਰਬੀਆਈ ਦੀ ਸਿਰਜਣਾ ਨੂੰ ਪ੍ਰਭਾਵਿਤ ਕਰਨ ਵਿੱਚ ਮਹੱਤਵਪੂਰਨ ਸਨ। ਉਹ ਸਾਡੇ ਦੇਸ਼ ਵਿੱਚ ਰੋਜ਼ਗਾਰ ਐਕਸਚੇਂਜ ਦੇ ਸੰਸਥਾਪਕਾਂ ਵਿੱਚੋਂ ਇੱਕ ਸੀ। ਉਨ੍ਹਾਂ ਨੇ ਰੋਜ਼ਗਾਰ ਐਕਸਚੇਂਜਾਂ ਦੀ ਸਥਾਪਨਾ, ਨੈਸ਼ਨਲ ਪਾਵਰ ਗਰਿੱਡ ਸਿਸਟਮ ਦੀ ਸਥਾਪਨਾ, ਅਤੇ ਦਾਮੋਦਰ ਘਾਟੀ ਪ੍ਰੋਜੈਕਟ, ਹੀਰਾਕੁੰਡ ਡੈਮ ਪ੍ਰੋਜੈਕਟ, ਅਤੇ ਸੋਨ ਰੀਵਰ ਪ੍ਰੋਜੈਕਟ ਵਰਗੇ ਮਹੱਤਵਪੂਰਨ ਪ੍ਰੋਜੈਕਟਾਂ ਵਰਗੀ ਪ੍ਰਣਾਲੀਗਤ ਪ੍ਰਗਤੀ ਦਾ ਸਮਰਥਨ ਕੀਤਾ, ਜਿਸ ਨਾਲ ਬੁਨਿਆਦੀ ਢਾਂਚੇ ਅਤੇ ਸਰੋਤ ਪ੍ਰਬੰਧਨ ਵਿੱਚ ਉਨ੍ਹਾਂ ਦੀ ਦੂਰਅੰਦੇਸ਼ੀ ਦਾ ਪਤਾ ਲਗਦਾ ਹੈ।
ਸੰਵਿਧਾਨ ਡਰਾਫਟ ਕਮੇਟੀ ਦੇ ਚੇਅਰਮੈਨ ਦੇ ਤੌਰ 'ਤੇ, ਅੰਬੇਡਕਰ ਨੇ ਭਾਰਤੀ ਸੰਵਿਧਾਨ ਨੂੰ ਤਿਆਰ ਕਰਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਨੇ 1948 ਵਿੱਚ ਇੱਕ ਡ੍ਰਾਫਟ ਪੇਸ਼ ਕੀਤਾ ਜੋ ਕਿ 1949 ਵਿੱਚ ਬਹੁਤ ਘੱਟ ਤਬਦੀਲੀਆਂ ਨਾਲ ਅਪਣਾਇਆ ਗਿਆ ਸੀ। ਸਮਾਨਤਾ ਅਤੇ ਨਿਆਂ 'ਤੇ ਉਨ੍ਹਾਂ ਦੇ ਜ਼ੋਰ ਨੇ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਵਾਲੇ ਪ੍ਰਬੰਧਾਂ ਨੂੰ ਸੁਨਿਸ਼ਚਿਤ ਕੀਤਾ, ਜਿਸ ਨਾਲ ਇੱਕ ਸਮਾਵੇਸ਼ੀ ਲੋਕਤੰਤਰ ਦੀ ਨੀਂਹ ਰੱਖੀ ਗਈ। ਡਾ. ਬੀ ਆਰ ਅੰਬੇਡਕਰ ਨੂੰ ਸਾਲ 1990 ਵਿੱਚ ਭਾਰਤ ਸਰਕਾਰ ਦੁਆਰਾ ਮਰਨ ਉਪਰੰਤ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ।
ਡਾ. ਬੀ.ਆਰ. ਅੰਬੇਡਕਰ ਦੇ ਆਰਥਿਕ ਨੀਤੀ ਅਤੇ ਬੁਨਿਆਦੀ ਢਾਂਚੇ ਤੋਂ ਲੈ ਕੇ ਸੰਵਿਧਾਨਕ ਕਾਨੂੰਨ ਤੱਕ ਦੇ ਬਹੁਪੱਖੀ ਯੋਗਦਾਨ ਨੇ ਇੱਕ ਰਾਸ਼ਟਰ-ਨਿਰਮਾਤਾ ਦੇ ਤੌਰ 'ਤੇ ਉਨ੍ਹਾਂ ਦੀ ਵਿਰਾਸਤ ਨੂੰ ਮਜ਼ਬੂਤ ਕੀਤਾ, ਜੋ ਇੱਕ ਨਿਆਂਪੂਰਨ ਅਤੇ ਬਰਾਬਰੀ ਵਾਲੇ ਭਾਰਤ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਸਨ। ਇਸ ਮਹਾਪਰਿਨਿਰਵਾਣ ਦਿਵਸ 'ਤੇ, ਸਾਨੂੰ ਨਿਆਂ, ਸਮਾਨਤਾ ਅਤੇ ਆਜ਼ਾਦੀ ਦੇ ਉਨ੍ਹਾਂ ਦੇ ਆਦਰਸ਼ਾਂ ਨੂੰ ਬਰਕਰਾਰ ਰੱਖਣ ਲਈ ਯਾਦ ਦਿਵਾਇਆ ਜਾਂਦਾ ਹੈ ਅਤੇ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈਂਦੇ ਹੋਏ ਇੱਕ ਹੋਰ ਨਿਆਂਪੂਰਨ ਅਤੇ ਸਦਭਾਵਨਾ ਵਾਲੇ ਸੰਸਾਰ ਵੱਲ ਯਾਤਰਾ ਨੂੰ ਜਾਰੀ ਰੱਖਣ ਦੀ ਯਾਦ ਦਿਲਾਈ ਜਾਂਦੀ ਹੈ।
References
https://amritmahotsav.nic.in/blogdetail.htm?49
https://static.pib.gov.in/WriteReadData/specificdocs/documents/2023/apr/doc2023413180601.pdf
https://pib.gov.in/PressReleseDetailm.aspx?PRID=1916229®=3&lang=1
https://www.mea.gov.in/books-by-ambedkar.htm
Mahaparinirvan Diwas
*****
ਸੰਤੋਸ਼ ਕੁਮਾਰ/ਰਿਤੂ ਕਟਾਰੀਆ/ਮਦੀਹਾ ਇਕਬਾਲ
(Release ID: 2081391)
Visitor Counter : 13