ਜਹਾਜ਼ਰਾਨੀ ਮੰਤਰਾਲਾ
ਸਮੁੰਦਰੀ ਅੰਮ੍ਰਿਤ ਕਾਲ ਵਿਜ਼ਨ 2047
Posted On:
03 DEC 2024 12:44PM by PIB Chandigarh
ਪੋਰਟ, ਸ਼ਿਪਿੰਗ ਅਤੇ ਵਾਟਰਵੇਅਜ਼ ਮੰਤਰਾਲੇ ਨੇ ਮੈਰੀਟਾਇਮ ਇੰਡੀਆ ਵਿਜ਼ਨ 2030 (ਐੱਮਆਈਵੀ 2030) ਅਤੇ ਮੈਰੀਟਾਇਮ ਅਮ੍ਰਿਤ ਕਾਲ ਵਿਜ਼ਨ 2047 (ਐੱਮਏਕੇਵੀ 2047) ਦੇ ਟੀਚਿਆਂ ਨੂੰ ਅੱਗੇ ਵਧਾਉਣ ਦੇ ਲਈ ਕਈ ਨਵੀਆਂ ਸ਼ੁਰੂਆਤਾਂ ਕੀਤੀਆਂ ਹਨ, ਜਿਸ ਦਾ ਵੇਰਵਾ ਅਨੁਬੰਧ I ਵਿੱਚ ਦਿੱਤਾ ਗਿਆ ਹੈ। ਕੁਝ ਤਕਨੀਕੀ ਪ੍ਰਗਤੀ ਅਤੇ ਹੋਰ ਪਹਿਲਾਂ ਅਨੁਬੰਧ II ਵਿੱਚ ਦਿੱਤੀ ਗਈ ਹੈ।
ਅਨੁਬੰਧ I
ਨਵੀਆਂ ਪਹਿਲਾਂ ਦਾ ਵੇਰਵਾ
1. ਪੋਰਟ ਆਧੁਨਿਕੀਕਰਣ ਅਤੇ ਸਮੁੰਦਰੀ ਬੁਨਿਆਦੀ ਢਾਂਚੇ ਦਾ ਵਿਸਥਾਰ:
· ਦੋ ਨਵੇਂ ਪ੍ਰਮੁੱਖ ਵਿਸ਼ਾਲ ਪੋਰਟ-ਵਧਾਵਨ ਅਤੇ ਗੈਲਾਥੀਯਾ ਬੇਅ,
· ਡੀਪ ਡਰਾਫ਼ਟ ਪੋਰਟਸ (ਵਿਸ਼ਾਲ ਸਮੁੰਦਰੀ ਜਹਾਜ਼ਾਂ ਨੂੰ ਅਨੁਕੂਲਿਤ ਕਰਨ ਦੇ ਯੋਗ)- ਦੀਨਦਿਆਲ ਪੋਰਟ ਅਥਾਰਿਟੀ (ਕਾਂਡਲਾ), ਵਧਾਵਨ, ਵੀਓ ਚਿਦੰਬਰਨਾਰ ਪੋਰਟ ਅਥਾਰਿਟੀ (ਤੂਤੀਕੋਰਿਨ), ਗੈਲਾਥੀਯਾ ਬੇਅ, ਪਾਰਾਦੀਪ ਪੋਰਟ ਅਥਾਰਿਟੀ ਵੱਡੇ ਜਹਾਜ਼ਾਂ (ਪੈਨਾਮੈਕਸ,ਕੇਪ ਸਾਈਜ਼) ਨੂੰ ਸੰਭਾਲਣ ਦੇ ਯੋਗ ਹੋਣਗੇ, ਅਤੇ ਗੈਲਾਥੀਯਾ ਵਿਖੇ ਟਰਾਂਸਸ਼ਿਪਮੈਂਟ ਹੱਬ ਤੋਂ ਪ੍ਰਾਪਤ ਸਮਰੱਥਾ ਵਿੱਚ ਵਾਧਾ ਹੋਵੇਗਾ।
· ਪੋਰਟ ਓਪਰੇਸ਼ਨਾਂ ਦਾ ਆਧੁਨਿਕੀਕਰਣ ਅਤੇ ਡਿਜੀਟਲਾਈਜ਼ੇਸ਼ਨ ਨੇ ਜਹਾਜ਼ਾਂ ਦੇ ਟਰਨਅਰਾਊਂਡ ਟਾਈਮ (ਟੀਏਟੀ) ਅਤੇ ਇੱਕ ਪੋਰਟ ਵਿੱਚ ਇੱਕ ਹੀ ਦਿਨ ਦੌਰਾਨ ਜਹਾਜ਼ ਵੱਲੋਂ ਸੰਭਾਲੇ ਗਏ ਮਾਲ ਦੀ ਮਾਪ ਇਕਾਈ (ਸ਼ਿਪ ਬਰਥ ਡੇਅ) ਉਤਪਾਦਕਤਾ ਵਿੱਚ ਸੁਧਾਰ ਕਰਨ ਦੀ ਯੋਜਨਾ ਬਣਾਈ ਹੈ, ਜਿਸ ਨਾਲ ਨਿਸ਼ਚਿਤ ਸਮੇਂ ਵਿੱਚ ਸੂਚਨਾ ਜਾ ਇਕਾਈਆਂ ਨੂੰ ਥ੍ਰੁਪੁੱਟ ਸੁਧਾਰ ਨੂੰ ਹੁਲਾਰਾ ਦਿੱਤਾ ਜਾ ਸਕੇ।
· ਵਿਆਪਕ ਪੋਰਟ ਕਨੇਕਟੀਵਿਟੀ ਯੋਜਨਾ ਦੇ ਤਹਿਤ ਮਲਟੀਮਾਡਲ ਪੋਰਟ ਕਨੇਕਟੀਵਿਟੀ ਨੂੰ ਵਧਾਉਣਾ
· ਛੇ ਨਵੇਂ ਰਾਸ਼ਟਰੀ ਜਲ ਮਾਰਗਾ ਦਾ ਸੰਚਾਲਨ
2. ਜਹਾਜ਼ ਨਿਰਮਾਣ ਅਤੇ ਮੁੰਰਮਤ ਸਮਰੱਥਾ ਵਿੱਚ ਵਾਧਾ
• ਘਰੇਲੂ ਸਮਰੱਥਾ ਵਿੱਚ ਸੁਧਾਰ ਲਿਆਉਣ ਦੇ ਲਈ ਇੱਕ ਸੰਸ਼ੋਧਿਤ ਸ਼ਿਪ ਬਿਲਡਿੰਗ ਅਤੇ ਸ਼ਿਪ ਰਿਪੇਅਰ ਪਾਲਿਸੀ ਤਿਆਰ ਕੀਤੀ ਜਾ ਰਹੀ ਹੈ।
• 4 ਸ਼ਿਪ ਬਿਲਡਿੰਗ ਅਤੇ ਸ਼ਿਪ ਰਿਪੇਅਰ ਕਲਸਟਰਾਂ ਦੀ ਯੋਜਨਾ ਬਣਾਈ ਗਈ ਹੈ ਇਸ ਵਿੱਚ ਨਿਵੇਸ਼ ਨੂੰ ਆਕਰਸ਼ਿਤ ਕਰਨ ਅਤੇ ਰੋਜ਼ਗਾਰ ਪੈਦਾ ਕਰਨ ਦੇ ਲਈ ਸ਼ਿਪਯਾਰਡਾਂ ਦੇ ਆਧੁਨਿਕੀਕਰਣ ਲਈ ਏਕੀਕ੍ਰਿਤ ਦ੍ਰਿਸ਼ਟੀਕੌਣ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਹੈ।
1. ਹਰਿਤ ਪਹਿਲ ਅਤੇ ਸਥਿਰਤਾ:
· ਕਾਰਬਨ ਤੀਬਰਤਾ ਨੂੰ ਘੱਟ ਕਰਨਾ ਅਤੇ ਪ੍ਰਮੁੱਖ ਪੋਰਟਾਂ ‘ਤੇ ਵਾਤਾਵਰਣ ਅਨੁਕੂਲ ਈਕੋਸਿਸਟਮ ਵਿਕਸਿਤ ਕਰਨ ਦੇ ਲਈ “ਹਰਿਤ ਸਾਗਰ” ਦਿਸ਼ਾ-ਨਿਰਦੇਸ਼ ਸ਼ੁਰੂ ਕੀਤੇ ਗਏ ਹਨ।
· 3 ਪ੍ਰਮੁੱਖ ਪੋਰਟਸ - ਦੀਨਦਿਆਲ ਪੋਰਟ ਅਥਾਰਿਟੀ, ਪਾਰਾਦੀਪ ਪੋਰਟ ਅਥਾਰਿਟੀ ਅਤੇ ਵੀਓ ਚਿਦੰਬਰਨਾਰ ਸ਼ਿਪਿੰਗ ਨੂੰ ਰਾਸ਼ਟਰੀ ਹਾਈਡ੍ਰੋਜਨ ਮਿਸ਼ਨ ਅਧੀਨ ਗ੍ਰੀਨ ਹਾਈਡ੍ਰੋਜਨ/ਅਮੋਨੀਆ ਹੱਬ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ।
· ਪਰੰਪਰਾਗਤ ਈਂਧਣ-ਅਧਾਰਿਤ ਪੋਰਟ ਟਗ ਤੋਂ ਹਰਿਤ, ਵਧੇਰੇ ਟਿਕਾਊ ਵਿਕਲਪਾਂ ਵਿੱਚ ਤਬਦੀਲੀ ਦੇ ਲਈ ਗ੍ਰੀਨ ਟਗ ਟ੍ਰਾਂਜ਼ਿਸ਼ਨ ਪ੍ਰੋਗਰਾਮ (ਜੀਟੀਟੀਪੀ)
· ਹਰਿਤ ਨੌਕਾ ਅੰਦਰੂਨੀ ਜਲ ਮਾਰਗਾਂ 'ਤੇ ਅਧਾਰਿਤ ਟਰਾਂਸਪੋਰਟ ਈਕੋਸਿਸਟਮ ਦੇ ਹਰਿਤ ਪਰਿਵਰਤਨ ਦੇ ਲਈ ਦਿਸ਼ਾ-ਨਿਰਦੇਸ਼।
4. ਕਰੂਜ਼ ਟੂਰਿਜ਼ਮ:
• ਸਤੰਬਰ 2024 ਵਿੱਚ ਸ਼ੁਰੂ ਕੀਤੇ ਗਏ ਕਰੂਜ਼ ਇੰਡੀਆ ਮਿਸ਼ਨ ਦਾ ਉਦੇਸ਼ 2029 ਤੱਕ ਦੇਸ਼ ਵਿੱਚ ਕਰੂਜ਼ ਯਾਤਰੀਆਂ ਦੀ ਆਵਾਜਾਈ ਨੂੰ ਦੁੱਗਣਾ ਕਰਨਾ ਹੈ।
• ਟੂਰਿਜ਼ਮ ਨੂੰ ਹੁਲਾਰਾ ਦੇਣ ਅਤੇ ਭਾਰਤ ਨੂੰ ਇੱਕ ਪ੍ਰਮੁੱਖ ਗਲੋਬਲ ਕਰੂਜ਼ ਡੈਸਟੀਨੇਸ਼ਨ ਦੇ ਰੂਪ ਵਿੱਚ ਸਥਾਪਤ ਕਰਨ ਦੇ ਲਈ ਛੇ ਨਵੇਂ ਅੰਤਰਰਾਸ਼ਟਰੀ ਕਰੂਜ਼ ਟਰਮੀਨਲਾਂ ਦਾ ਵਿਕਾਸ।
5. ਕੌਸ਼ਲ ਵਿਕਾਸ ਅਤੇ ਸਹਿਯੋਗ
· ਕੌਸ਼ਲ ਪਹਿਲ 'ਤੇ ਧਿਆਨ ਕੇਂਦ੍ਰਿਤ ਕਰਕੇ ਸ਼ਿਪ ਬਿਲਡਿੰਗ ਵਿੱਚ ਐੱਮਐੱਸਐੱਮਈ ਦਾ ਸਮਰਥਨ।
· ਮੈਰੀਟਾਈਮ ਯੂਨੀਵਰਸਿਟੀਆਂ ਅਤੇ ਸਿਖਲਾਈ ਸੰਸਥਾਵਾਂ ਵਿੱਚ ਅਕਾਦਮਿਕ ਅਸਾਮੀਆਂ ਦੇ ਲਈ ਸਹਿਯੋਗੀ ਖੇਤਰ ਦੀਆਂ ਪ੍ਰਤਿਭਾਵਾਂ ਨੂੰ ਆਕਰਸ਼ਿਤ ਕਰਨਾ।
ਅਨੁਬੰਧ II
ਤਕਨੀਕੀ ਪ੍ਰਗਤੀ ਅਤੇ ਹੋਰ ਪਹਿਲਾਂ ਦਾ ਵੇਰਵਾ
1. ਤਕਨੀਕੀ ਪ੍ਰਗਤੀ ਅਤੇ ਡਿਜ਼ੀਟਲ ਤਬਦੀਲੀ
o ਸਮੁੰਦਰੀ ਨੈਵੀਗੇਸ਼ਨ ਅਤੇ ਟ੍ਰੈਫਿਕ ਨਿਯੰਤਰਣ ਵਰਗੀਆਂ ਵੱਖ-ਵੱਖ ਗਤੀਵਿਧੀਆਂ ਲਈ ਬਹੁਤ ਹਾਈ ਫ੍ਰੀਕੁਐਂਸੀ (ਵੀਐੱਚਐੱਫ਼) ਚੈਨਲਾਂ ਦੀ ਵਰਤੋਂ।
o ਸਾਰੀਆਂ ਨਿਵੇਸ਼ਕ ਯੋਜਨਾਵਾਂ ਦੀ ਨਿਗਰਾਨੀ ਲਈ ਕੇਂਦ੍ਰਿਤ ਪ੍ਰੋਜੈਕਟ ਪ੍ਰਬੰਧਨ ਪ੍ਰਣਾਲੀ
o ਸਮਾਰਟ ਸੰਚਾਰ ਪ੍ਰਣਾਲੀਆਂ ਨੂੰ ਲਾਗੂ ਕਰਨਾ
o ਨੈਸ਼ਨਲ ਲੈਜਿਸਲੇਟਿਵ ਪੋਰਟਲ (ਐੱਨਐੱਲਪੀ) ਸਮੁੰਦਰੀ 2.0 ਅਤੇ ਮੈਰੀਟਾਈਮ ਸਿੰਗਲ ਵਿੰਡੋ ("ਐੱਮਐੱਸਡਬਲਿਊ") (2026 ਤੱਕ)
· ਵੈਸਲ ਰਜਿਸਟ੍ਰੇਸ਼ਨ, ਸਰਵੇਖਣ ਅਤੇ ਪ੍ਰਮਾਣੀਕਰਣ ਲਈ ਈ-ਸਮੁਦਰ ਪ੍ਰੋਜੈਕਟ
· ਨੈਸ਼ਨਲ ਰੀਵਰ ਨੈਵੀਗੇਸ਼ਨ ਅਤੇ ਆਵਾਜਾਈ ਪ੍ਰਣਾਲੀ (2027 ਤੱਕ)
· ਰਾਸ਼ਟਰੀ ਅੰਦਰੂਨੀ ਜਹਾਜ਼ਾਂ ਅਤੇ ਚਾਲਕ ਦਲ ਦੀ ਰਜਿਸਟਰੀ ਲਈ ਆਈਟੀ ਪਲੈਟਫਾਰਮ (2026 ਤੱਕ)
· ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਅਤੇ ਐਡਵਾਂਸਡ ਐਨਾਲਿਟਿਕਸ-ਅਧਾਰਿਤ ਯਾਰਡ ਪ੍ਰਬੰਧਨ ਦੀ ਵਰਤੋਂ ਕਰਕੇ ਬਰਥਾਂ ਦੀ ਸਵੈਚਲਿਤ ਅਲਾਟਮੈਂਟ (2025 ਤੱਕ)
2. ਗ੍ਰੀਨ ਸ਼ਿਪਿੰਗ ਅਤੇ ਸਥਿਰਤਾ ਪਹਿਲ:
• 2026 ਤੱਕ ਹਾਂਗਕਾਂਗ ਕਨਵੈਨਸ਼ਨ (ਵਾਤਾਵਰਣਿਕ ਤੌਰ 'ਤੇ ਟਿਕਾਊ ਰੀਸਾਈਕਲਿੰਗ) ਦੀ ਪਾਲਣਾ ਕਰਨ ਲਈ ਸ਼ਿਪਯਾਰਡਾਂ ਦਾ ਸਮਰਥਨ ਕਰਨਾ।
• 2029 ਤੱਕ ਦੇਸ਼ ਵਿੱਚ 5 ਗ੍ਰੀਨ ਹਾਈਡ੍ਰੋਜਨ/ਅਮੋਨੀਆ ਹੱਬ ਅਤੇ 1000 ਤੋਂ ਵਧ ਹਰਿਤ ਸਮੁੰਦਰੀ ਜਹਾਜ਼ਾਂ ਦਾ ਵਿਕਾਸ
ਇਹ ਜਾਣਕਾਰੀ ਕੇਂਦਰੀ ਪੋਰਟ, ਸ਼ਿਪਿੰਗ ਅਤੇ ਵਾਟਰਵੇਅਜ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਅੱਜ ਰਾਜ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਲਿਖਤੀ ਉੱਤਰ ਵਿੱਚ ਦਿੱਤੀ।
*****
ਡੀਐੱਸ/ਏਕੇ
(Release ID: 2081087)
Visitor Counter : 29