ਸੈਰ ਸਪਾਟਾ ਮੰਤਰਾਲਾ
ਗ੍ਰੀਨ ਅਤੇ ਈਕੋ-ਟੂਰਿਜ਼ਮ ਨੂੰ ਉਤਸ਼ਾਹਿਤ ਕਰਨਾ
Posted On:
02 DEC 2024 5:32PM by PIB Chandigarh
ਟੂਰਿਜ਼ਮ ਮੰਤਰਾਲੇ ਵੱਖ ਵੱਖ ਪਹਿਲਕਦਮੀਆਂ ਰਾਹੀ ਭਾਰਤ ਨੂੰ ਸੱਮੁਚੇ ਤੌਰ ‘ਤੇ ਪ੍ਰਮੋਟ ਕਰਦਾ ਹੈ। ਵਰਤਮਾਨ ਵਿੱਚ ਚੱਲ ਰਹੀ ਗਤੀਵਿਧੀਆਂ ਦੇ ਹਿੱਸੇ ਵਜੋਂ; ਈਕੋ ਟੂਰਿਜ਼ਮ ਅਤੇ ਟਿਕਾਊ ਟੂਰਿਜ਼ਮ ਨੂੰ ਹੁਲਾਰਾ ਦੇਣਾ ਵੀ ਸ਼ਾਮਲ ਹੈ। ਦੇਸ਼ ਵਿੱਚ ਈਕੋ ਟੂਰਿਜ਼ਮ ਅਤੇ ਟਿਕਾਊ ਟੂਰਿਜ਼ਮ ਦੇ ਵਿਕਾਸ ਨੂੰ ਗਤੀ ਪ੍ਰਦਾਨ ਕਰਨ ਦੇ ਲਈ, ਟੂਰਿਜ਼ਮ ਮੰਤਰਾਲੇ ਨੇ ਈਕੋ ਟੂਰਿਜ਼ਮ ਅਤੇ ਟਿਕਾਊ ਟੂਰਿਜ਼ਮ ਦੇ ਲਈ ਰਾਸ਼ਟਰੀ ਰਣਨੀਤੀ ਤਿਆਰ ਕੀਤੀ ਅਤੇ ਦੇਸ਼ ਵਿੱਚ ਟਿਕਾਊ ਟੂਰਿਜ਼ਮ ਨੂੰ ਹੁਲਾਰਾ ਦੇਣ ਅਤੇ ਟੂਰਿਸਟਾਂ ਅਤੇ ਟੂਰਿਜ਼ਮ ਕਾਰੋਬਾਰਾਂ ਨੂੰ ਟਿਕਾਊ ਟੂਰਿਜ਼ਮ ਕਾਰਜ ਪ੍ਰਣਾਲੀ ਨੂੰ ਅਪਣਾਉਣ ਲਈ ਉਤਸ਼ਾਹਿਤ ਕਰਨ ਲਈ ਟ੍ਰੈਵਲ ਫਾਰ ਲਾਈਫ਼ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।
ਟੂਰਿਜ਼ਮ ਮੁੱਖ ਰੂਪ ਵਿੱਚ ਰਾਜ ਸਰਕਾਰ ਨਾਲ ਸਬੰਧਿਤ ਵਿਸ਼ਾ ਹੈ। ਹਾਲਾਂਕਿ, ਟੂਰਿਜ਼ਮ ਮੰਤਰਾਲੇ ਆਪਣੀਆਂ ਯੋਜਨਾਵਾਂ ਦੇ ਤਹਿਤ ਦੇਸ਼ ਵਿੱਚ ਟੂਰਿਜ਼ਮ ਨਾਲ ਸਬੰਧਿਤ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ/ਕੇਂਦਰੀ ਏਜੰਸੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ। ਮੰਤਰਾਲੇ ਨੇ ਆਪਣੀ ਸਵਦੇਸ਼ ਦਰਸ਼ਨ ਯੋਜਨਾ ਦੇ ਤਹਿਤ ਈਕੋਸਰਕਿਟ ਨੂੰ ਥੀਮੈਟਿਕ ਸਰਕਿਟਾਂ ਵਿੱਚੋਂ ਇੱਕ ਵਜੋਂ ਚਿੰਨ੍ਹਿਤ ਕੀਤਾ ਹੈ।
ਟੂਰਿਜ਼ਮ ਮੰਤਰਾਲੇ ਨੇ ਦੇਸ਼ ਵਿੱਚ ਟਿਕਾਊ ਤੇ ਜ਼ਿੰਮੇਦਾਰੀਪੂਰਨ ਟੂਰਿਜ਼ਮ ਨੂੰ ਹੁਲਾਰਾ ਦੇਣ ਦੇ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਸਥਾਨਕ ਸਰਕਾਰਾਂ ਦੇ ਨਾਲ ਸਾਂਝੇਦਾਰੀ ਵਿੱਚ ਟੂਰਿਜ਼ਮ ਸਥਾਨਾਂ ਦੇ ਏਕੀਕ੍ਰਿਤ ਵਿਕਾਸ ਲਈ ਇੱਕ ਮਜ਼ਬੂਤ ਢਾਂਚਾ ਤਿਆਰ ਕਰਨ ਦੇ ਮਿਸ਼ਨ ਨਾਲ ਆਪਣੀ ਸਵਦੇਸ਼ ਦਰਸ਼ਨ ਯੋਜਨਾ ਨੂੰ ਸਵਦੇਸ਼ ਦਰਸ਼ਨ 2.0 ਦੇ ਤੌਰ ‘ਤੇ ਨਵਾਂ ਰੂਪ ਦਿੱਤਾ ਹੈ।
ਸਵਦੇਸ਼ ਦਰਸ਼ਨ 2.0 ਦੇ ਅਧੀਨ ਇੱਕ ਉਪ- ਯੋਜਨਾ "ਚੁਣੌਤੀ ਅਧਾਰਿਤ ਡੈਸਟੀਨੇਸ਼ਨ ਵਿਕਾਸ" ਦਾ ਉਦੇਸ਼ ਟੂਰਿਜ਼ਮ ਵੈਲਿਊ ਚੇਨ ਵਿੱਚ ਟੂਰਿਸਟਾਂ ਦੇ ਅਨੁਭਵ ਨੂੰ ਬਿਹਤਰ ਬਣਾਉਣ ਦੇ ਲਈ ਡੈਸਟੀਨੇਸ਼ਨਜ਼ ਦਾ ਸੱਮੁਚਾ ਵਿਕਾਸ ਕਰਨਾ ਹੈ, ਤਾਂ ਜੋ ਸਾਡੇ ਟੂਰਿਜ਼ਮ ਸਥਾਨਾਂ ਨੂੰ ਟਿਕਾਊ ਅਤੇ ਜ਼ਿੰਮੇਦਾਰੀਪੂਰਣ ਡੈਸਟੀਨੇਸ਼ਨਾਂ ਦੇ ਰੂਪ ਵਿੱਚ ਬਦਲਿਆ ਜਾ ਸਕੇ।
ਸਵਦੇਸ਼ ਦਰਸ਼ਨ ਯੋਜਨਾ ਦੇ ਤਹਿਤ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿੱਚ ਮਨਜ਼ੂਰ ਕੀਤੇ ਪ੍ਰੋਜੈਕਟਾਂ ਦੀ ਸੂਚੀ ਅਨੁਸੂਚੀ ਵਿੱਚ ਦਿੱਤੀ ਗਈ ਹੈ।
ਇਹ ਜਾਣਕਾਰੀ ਅੱਜ ਕੇਂਦਰੀ ਟੂਰਿਜ਼ਮ ਅਤੇ ਸੱਭਿਆਚਾਰਕ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
***
ਬੀਵਾਈ /ਐੱਸਕੇਟੀ
ANNEXURE
ਸਵਦੇਸ਼ ਦਰਸ਼ਨ ਯੋਜਨਾ ਦੇ ਤਹਿਤ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿੱਚ ਮਨਜ਼ੂਰ ਕੀਤੇ ਪ੍ਰੋਜੈਕਟ
(₹ ਕਰੋੜ ਵਿੱਚ)
ਲੜੀ ਨੰਬਰ
|
ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼
|
ਸਰਕਿਟ / ਮਨਜ਼ੂਰੀ ਦਾ ਸਾਲ
|
ਪ੍ਰੋਜੈਕਟ ਦਾ ਨਾਂ
|
ਮਨਜ਼ੂਰ ਕੀਤੀ ਰਾਸ਼ੀ
|
ਜਾਰੀ ਕੀਤੀ ਰਾਸ਼ੀ
|
ਵਰਤੀ ਗਈ ਰਾਸ਼ੀ
|
ਫ਼ਿਜੀਕਲ ਸਟੇਟਸ
|
ਇੰਪਲੀਮੈਂਟਿੰਗ ਏਜੰਸੀ
|
1.
|
ਮੱਧ ਪ੍ਰਦੇਸ਼
|
ਵਾਈਲਡ ਲਾਈਫ਼ ਸਰਕਿਟ
2015-16
|
ਪੰਨਾ- ਮੁਕੰਦਪੁਰ- ਸੰਜੈ-ਡੁਬਰੀ-ਬਾਂਧਵਗੜ੍ਹ- ਕਾਨਹਾ-ਮੁੱਕੀ- ਪੈਂਚ ਵਿਖੇ ਜੰਗਲੀ ਸਰਕਿਟ ਦਾ ਵਿਕਾਸ
|
92.10
|
86.31
|
86.31
|
ਮੁਕੰਮਲ
|
ਮੱਧ ਪ੍ਰਦੇਸ਼ ਰਾਜ ਟੂਰਿਜ਼ਮ ਵਿਕਾਸ ਨਿਗਮ
|
2.
|
ਮੱਧ ਪ੍ਰਦੇਸ਼
|
ਬੌਧੀ ਸਰਕਿਟ
2016-17
|
ਸਾਂਚੀ-ਸਤਨਾ-ਰੇਵਾ-ਮੰਦਸੌਰ-ਧਾਰ ਦਾ ਵਿਕਾਸ
|
74.02
|
72.75
|
72.75
|
ਮੁਕੰਮਲ
|
ਮੱਧ ਪ੍ਰਦੇਸ਼ ਰਾਜ ਟੂਰਿਜ਼ਮ ਵਿਕਾਸ ਨਿਗਮ
|
3.
|
ਮੱਧ ਪ੍ਰਦੇਸ਼
|
ਹੈਰੀਟੇਜ਼ ਸਰਕਿਟ
2016-17
|
ਗਵਾਲੀਅਰ - ਓਰਛਾ - ਖਜੂਰਾਹੋ - ਚੰਦੇਰੀ - ਭੀਮਬੇਟਕਾ - ਮੰਡੂ ਦਾ ਵਿਕਾਸ
|
89.82
|
89.49
|
89.49
|
ਮੁਕੰਮਲ
|
ਮੱਧ ਪ੍ਰਦੇਸ਼ ਰਾਜ ਟੂਰਿਜ਼ਮ ਵਿਕਾਸ ਨਿਗਮ
|
4.
|
ਮੱਧ ਪ੍ਰਦੇਸ਼
|
ਈਕੋ ਸਰਕਿਟ
2017-18
|
ਗਾਂਧੀਸਾਗਰ ਡੈਮ- ਮੰਡਲੇਸ਼ਵਰ ਡੈਮ- ਓਮਕਾਰੇਸ਼ਵਰ ਡੈਮ- ਇੰਦਰਾ ਸਾਗਰ ਡੈਮ- ਤਵਾ ਡੈਮ- ਬਰਗੀ ਡੈਮ- ਭੇਡਾ ਘਾਟ- ਬਨਸਾਗਰ ਡੈਮ- ਕੇਨ ਨਦੀ ਦਾ ਵਿਕਾਸ
|
93.76
|
93.59
|
93.59
|
ਮੁਕੰਮਲ
|
ਮੱਧ ਪ੍ਰਦੇਸ਼ ਰਾਜ ਟੂਰਿਜ਼ਮ ਵਿਕਾਸ ਨਿਗਮ
|
5.
|
ਮਹਾਰਾਸ਼ਟਰ
|
ਕੋਸਟਲ ਸਰਕਿਟ
2015-16
|
ਸਿੰਧੂਦੁਰਗ ਕੋਸਟਲ ਸਰਕਿਟ- ਸਾਗਰੇਸ਼ਵਰ, ਤਰਕਾਰਲੀ, ਵਿਜੇਦੁਰਗ (ਬੀਚ ਅਤੇ ਕ੍ਰੀਕ), ਮਿਤਭਵ ਦਾ ਵਿਕਾਸ
|
19.06
|
18.10
|
17.61
|
ਮੁਕੰਮਲ
|
ਮਹਾਰਾਸ਼ਟਰ ਟੂਰਿਜ਼ਮ ਵਿਕਾਸ ਨਿਗਮ
|
6.
|
ਮਹਾਰਾਸ਼ਟਰ
|
ਅਧਿਆਤਮਿਕ ਸਰਕਿਟ
2018-19
|
ਵਾਕੀ - ਅਦਾਸਾ- ਧਾਪੇਵਾੜਾ- ਪਰਦਸਿੰਘਾ- ਤੇਲਖੰਡੀ- ਗਿਰਾਡ ਦਾ ਵਿਕਾਸ
|
45.47
|
43.19
|
32.04
|
ਮੁਕੰਮਲ
|
ਨਾਗਪੁਰ ਮੈਟਰੋਪੋਲੀਟਨ ਖੇਤਰ ਵਿਕਾਸ ਅਥਾਰਟੀ
|
ਟੂਰਿਜ਼ਮ ਮੰਤਰਾਲੇ ਦੀ ਚੁਣੌਤੀ ਅਧਾਰਿਤ ਡੈਸਟੀਨੇਸ਼ਨ ਵਿਕਾਸ ਯੋਜਨਾ ਦੇ ਤਹਿਤ ਮਨਜ਼ੂਰ ਡੈਸਟੀਨੇਸ਼ਨਾਂ ਦੀ ਸੂਚੀ
ਲੜੀ ਨੰਬਰ
|
ਰਾਜ
|
ਡੈਸਟੀਨੇਸ਼ਨ
|
ਸ਼੍ਰੇਣੀ
|
ਫੰਡਿੰਗ ਦੀ ਰਾਸ਼ੀ
(₹ ਕਰੋੜ)
|
1.
|
ਮੱਧ ਪ੍ਰਦੇਸ਼
|
ਮੰਡੂ
|
ਸੱਭਿਆਚਾਰ ਅਤੇ ਵਿਰਾਸਤ
|
25.00
|
2.
|
ਮੱਧ ਪ੍ਰਦੇਸ਼
|
ਓਰਛਾ
|
ਅਧਿਆਤਮਿਕ ਸਰਕਿਟ
|
25.00
|
3.
|
ਮਹਾਰਾਸ਼ਟਰ
|
ਅਹਿਮਦ ਨਗਰ
|
ਸੱਭਿਆਚਾਰ ਅਤੇ ਵਿਰਾਸਤ
|
25.00
|
ਟੂਰਿਜ਼ਮ ਮੰਤਰਾਲੇ ਦੀ ਸਵਦੇਸ਼ ਦਰਸ਼ਨ 2.0 ਸਕੀਮ ਅਧੀਨ ਮਨਜ਼ੂਰ ਕੀਤੇ ਪ੍ਰੋਜੈਕਟਾਂ ਦੀ ਸੂਚੀ
ਲੜੀ ਨੰਬਰ
|
ਰਾਜ
|
ਡੈਸਟੀਨੇਸ਼ਨ
|
ਅਨੁਭਵ ਦਾ ਨਾਮ
|
ਮਨਜ਼ੂਰ ਰਾਸ਼ੀ (₹ ਕਰੋੜ)
|
1.
|
ਮੱਧ ਪ੍ਰਦੇਸ਼
|
ਗਵਾਲੀਅਰ
|
ਫੂਲਬਾਗ ਅਨੁਭਵ ਜ਼ੋਨ
|
16.73
|
2.
|
ਮੱਧ ਪ੍ਰਦੇਸ਼
|
ਚਿੱਤਰਕੂਟ
|
ਚਿੱਤਰਕੂਟ ਵਿਖੇ ਅਧਿਆਤਮਿਕ ਅਨੁਭਵ
|
27.21
|
3.
|
ਮਹਾਰਾਸ਼ਟਰ
|
ਪੁਣੇ
|
ਸ਼ਿਵਸਰੁਸ਼ਟੀ ਇਤਿਹਾਸਕ ਥੀਮ ਪਾਰਕ- ਫੇਜ 3
|
76.22
|
**********
(Release ID: 2081082)
Visitor Counter : 15