ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਕੋਟਾ ਵਿੱਚ ਸੁਰੰਗ ਦੇ ਬਾਹਰ ਕਟ ਐਂਡ ਕਵਰ ਸੈਕਸ਼ਨ ਵਿੱਚ ਬਣ ਰਹੀ ਮੀਡੀਯਨ ਸਾਈਡ ਵਰਟੀਕਲ ਦੀਵਾਰ ਅਚਾਨਕ ਢਹਿ ਗਈ
ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਹਾਦਸੇ ਦੀ ਜਾਂਚ ਦੇ ਲਈ ਜਾਂਚ ਕਮੇਟੀ ਗਠਿਤ, ਸੁਰੱਖਿਆ ਵਿੱਚ ਚੂਕ ਦੇ ਲਈ ਠੇਕੇਦਾਰ ’ਤੇ 50 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ
Posted On:
01 DEC 2024 7:06PM by PIB Chandigarh
ਮਿਤੀ 30 ਨਵੰਬਰ 2024 ਨੂੰ ਅੱਧੀ ਰਾਤ ਲਗਭਗ 12:15 ਵਜੇ ਕੋਟਾ ਵਿੱਚ ਸੁਰੰਗ ਦੇ ਬਾਹਰ ਕਟ ਐਂਡ ਕਵਰ ਸੈਕਸ਼ਨ ਵਿੱਚ “8-ਲੇਨ ਦਿੱਲੀ-ਮੁੰਬਈ ਐਕਸਪ੍ਰੈਸਵੇਅ (ਸੁਰੰਗ) ਡੀਐੱਮਈ ਪੈਕੇਜ-15 ਦੇ ਨਿਰਮਾਣ” ਦੇ ਤਹਿਤ ਮੀਡੀਯਨ ਸਾਈਡ ਵਰਟੀਕਲ ਦੀਵਾਰ ਅਚਾਨਕ ਢਹਿ ਗਈ। ਸਵੀਕ੍ਰਿਤ ਡਿਜ਼ਾਇਨ ਡ੍ਰਾਇੰਗ ਦੇ ਅਨੁਸਾਰ ਦੀਵਾਰ ਨੂੰ ਸ਼ਾਟਕ੍ਰੀਟ ਅਤੇ ਰਾਕ ਬੋਲਟ ਨਾਲ ਸੁਰੱਖਿਅਤ ਅਤੇ ਸਥਿਰ ਕੀਤਾ ਗਿਆ ਸੀ। ਬਦਕਿਸਮਤੀ ਨਾਲ, ਦੀਵਾਰ ਢਹਿਣ ਦੇ ਕਾਰਨ ਇੱਕ ਟੇਲੀਹੈਂਡਲਰ ਆਪਰੇਟਰ ਸਹਿਤ ਪੰਜ ਮਜ਼ਦੂਰ ਦਬ ਗਏ। ਇਹ ਘਟਨਾ ਸੁਦ੍ਰਿੜ੍ਹੀਕਰਣ ਗਤੀਵਿਧੀਆਂ ਦੇ ਦੌਰਾਨ ਹੋਈ, ਅਤੇ ਇਹ ਦੇਖਿਆ ਗਿਆ ਕਿ ਸਾਰੇ ਮਜ਼ਦੂਰ ਜ਼ਰੂਰੀ ਵਿਅਕਤੀਗਤ ਸੁਰੱਖਿਆ ਉਪਕਰਨ (ਪੀਪੀਈ) ਯਾਨੀ ਹੇਲਮੇਟ, ਗਮਬੂਟ ਸੁਰੱਖਿਆ ਜੈਕੇਟ ਅਤੇ ਹੋਰ ਨਾਲ ਲੈਸ ਸਨ।
ਬਚਾਓ ਕਾਰਜ ਤੁਰੰਤ ਸ਼ੁਰੂ ਕੀਤਾ ਗਿਆ ਅਤੇ ਮਲਬੇ ਵਿੱਚ ਦਬੇ ਚਾਰ ਮਜ਼ਦੂਰਾਂ ਨੂੰ ਬਚਾ ਲਿਆ ਗਿਆ। ਬਦਕਿਸਮਤੀ ਨਾਲ , ਹਰ ਸੰਭਵ ਕੋਸ਼ਿਸ਼ ਦੇ ਬਾਵਜੂਦ, ਇੱਕ ਮਜ਼ਦੂਰ ਨੂੰ ਗੰਭੀਰ ਸੱਟਾਂ ਦੀ ਵਜ੍ਹਾ ਨਾਲ ਬਚਾਇਆ ਨਹੀਂ ਜਾ ਸਕਿਆ।
ਠੇਕੇਦਾਰ ਮੈਸਰਸ ਦਿਲੀਪ ਬਿਲਡਕਾਨ ਲਿਮਿਟਿਡ-ਮੇਸਰਸ ਏਲਿਟਸ-ਹੋਲਿੰਡੰਗ ਕਾਰਪੋਰੇਸ਼ਨ (ਡੀਬੀਐੱਲ-ਏਏਚਸੀ ਜੇਵੀ) ’ਤੇ 50 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਅਤੇ ਮੈਸਰਸ ਹੇਕਸਾ ਕੰਪਨੀ ਦੇ ਨਾਲ ਸੰਯੁਕਤ ਉਦਮ ਅਤੇ ਮੈਸਰਸ ਨੋਕਾਂਗ ਇੰਫ੍ਰਾ ਪ੍ਰਾਇਵੇਟ ਲਿਮਿਟਿਡ ਦੇ ਸਹਿਯੋਗ ਤੋਂ ਅਥਾਰਿਟੀ ਇੰਜੀਨੀਅਰ, ਮੈਸਰਸ ਆਈਸੀਟੀ ਦੇ ਟੀਮ ਲੀਡਰ ਨੂੰ ਉਨ੍ਹਾਂ ਦੇ ਪੱਧਰ ’ਤੇ ਸੁਰੱਖਿਆ ਉਪਾਵਾਂ ਵਿੱਚ ਚੂਕ ਦੇ ਲਈ ਉਕਤ ਦੁਰਘਟਨਾ ਹੋਣ ਦੇ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।
ਡੋਮੇਨ ਮਾਹਿਰਾਂ ਦੀ ਇੱਕ ਜਾਂਚ ਟੀਮ ਗਠਿਤ ਕੀਤੀ ਗਈ ਹੈ, ਜਿਸ ਵਿੱਚ ਰੋਡ ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰਾਲਾ ਦੇ ਡੀਜੀਆਰਡੀ (ਰਿਟਾਇਰ) ਸ਼੍ਰੀ ਐੱਸ.ਕੇ. ਨਿਰਮਲ, ਸੜਕ ਪਰਿਵਹਨ ਅਤੇ ਰਾਜ ਮਾਰਗ ਮੰਤਰਾਲਾ ਦੇ ਏਡੀਜੀ (ਰਿਟਾਇਰ) ਸ਼੍ਰੀ ਏ.ਕੇ. ਸ਼੍ਰੀਵਾਸਤਵ ਅਤੇ ਮੈਸਰਸ ਏਲੀਗੇਂਟ ਇੰਜੀਨੀਅਰਿੰਗ ਦੇ ਸ਼੍ਰੀ ਆਲੋਕ ਪਾਂਡੇ ਸ਼ਾਮਲ ਹਨ। ਕਮੇਟੀ 02 ਦਸੰਬਰ 2024 ਨੂੰ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਉਪਚਾਰਾਤਮਕ ਮਾਪਦੰਡਾਂ ਦਾ ਪਤਾ ਲਗਾਉਣ ਦੇ ਲਈ ਸਾਈਟ ਦਾ ਦੌਰਾ ਕਰੇਗੀ।
ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡਿਆ ਸਥਿਤੀ ਨਾਲ ਨਜਿੱਠਣ ਦੇ ਲਈ ਜ਼ਰੂਰੀ ਉਪਚਾਰਾਤਮਕ ਮਾਪਦੰਡ ਸੁਨਿਸ਼ਚਿਤ ਕਰਨ ਦੇ ਲਈ ਸਾਰੇ ਜ਼ਰੂਰੀ ਕਦਮ ਉਠਾ ਰਹੀ ਹੈ।
*****
ਡੀਐੱਸ/ਏਕੇ
(Release ID: 2079763)
Visitor Counter : 20