ਬਿਜਲੀ ਮੰਤਰਾਲਾ
ਕੇਂਦਰੀ ਬਿਜਲੀ ਅਤੇ ਹਾਊਸਿੰਗ ਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਮਨਹੋਰ ਲਾਲ ਨੇ ਆਈਆਈਟੀਐੱਫ 2024 ਵਿੱਚ ਬਿਜਲੀ ਮੰਤਰਾਲੇ ਅਤੇ ਐੱਨਟੀਪੀਸੀ ਪਵੇਲੀਅਨ ਦਾ ਦੌਰਾ ਕੀਤਾ
ਕੇਂਦਰੀ ਮੰਤਰੀ ਨੇ ‘ਈਕੋ ਹਾਊਸ’ ਦਾ ਵੀ ਦੌਰਾ ਕੀਤਾ, ਜਿਸ ਦੇ ਨਿਰਮਾਣ ਵਿੱਚ ਥਰਮਲ ਪਾਵਰ ਪਲਾਂਟਾਂ ਤੋਂ ਨਿਕਲਣ ਵਾਲੀ ਲਗਭਗ 80% ਰਾਖ ਅਤੇ ਰਾਖ ਅਧਾਰਿਤ ਉਤਪਾਦਾਂ ਦਾ ਉਪਯੋਗ ਕੀਤਾ ਜਾਂਦਾ ਹੈ
प्रविष्टि तिथि:
24 NOV 2024 8:19PM by PIB Chandigarh
ਕੇਂਦਰੀ ਬਿਜਲੀ ਅਤੇ ਹਾਊਸਿੰਗ ਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਅੱਜ ਭਾਰਤ ਅੰਤਰਰਾਸ਼ਟਰੀ ਵਪਾਰ ਮੇਲਾ (ਆਈਆਈਟੀਐੱਫ) 2024 ਵਿੱਚ ਬਿਜਲੀ ਮੰਤਰਾਲੇ ਅਤੇ ਐੱਨਟੀਪੀਸੀ ਦੇ ਮੰਡਪਾਂ ਦਾ ਦੌਰਾ ਕੀਤਾ। ਇਸ ਮੌਕੇ ‘ਤੇ ਸਕੱਤਰ (ਪਾਵਰ), ਪਾਵਰ ਸੀਪੀਐੱਸਈ ਦੇ ਸੀਐੱਮਡੀ, ਬਿਜਲੀ ਮੰਤਰਾਲਾ ਅਤੇ ਬਿਜਲੀ ਖੇਤਰ ਦੇ ਸੀਪੀਐੱਸਈ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ।
ਬਿਜਲੀ ਮੰਤਰਾਲਾ, ਆਈਆਈਟੀਐੱਫ 2024 ਵਿੱਚ ਵਿਕਸਿਤ ਭਾਰਤ@2024 ਲਈ ਆਪਣਾ ਵਿਜ਼ਨ ਪੇਸ਼ ਕਰ ਰਿਹਾ ਹੈ। ਬਿਜਲੀ ਮੰਤਰਾਲੇ ਦਾ ਮੰਡਪ ਭਾਰਤ ਦੇ ਊਰਜਾ ਪਰਿਵਰਤਨ ਅਤੇ ਊਰਜਾ ਸੁਰੱਖਿਆ ਸੁਨਿਸ਼ਚਿਤ ਕਰਨ ਜਿਹੇ ਪ੍ਰਮੁੱਖ ਵਿਸ਼ਿਆਂ ‘ਤੇ ਵਿਆਪਕ ਅਨੁਭਵ ਪ੍ਰਦਾਨ ਕਰਦਾ ਹੈ, ਜੋ ਇੱਕ ਟਿਕਾਊ ਅਤੇ ਵਿਕਸਿਤ ਭਵਿੱਖ ਦੀ ਦਿਸ਼ਾ ਵਿੱਚ ਦੇਸ਼ ਦੀ ਪ੍ਰਗਤੀ ਨੂੰ ਰੇਖਾਂਕਿਤ ਕਰਦਾ ਹੈ।



ਇਹ ਮੰਡਪ ਅਤਿਆਧੁਨਿਕ ਇੰਟਰਐਕਟਿਵ ਟੈਕਨੋਲੋਜੀਆਂ ਨਾਲ ਲੈਸ ਹੈ, ਜਿਸ ਵਿੱਚ ਵਰਚੁਅਲ ਰਿਆਲਿਟੀ ਗੇਮਸ, ਇੱਕ ਇੰਟਰਐਕਟਿਵ ਐੱਲਈਡੀ ਗਲੋਬ, ਕੁਇਜ਼ ਪੈਨਲ ਅਤੇ ਟਚ-ਸਕ੍ਰੀਨ ਓਐੱਲਈਡੀ ਡਿਸਪਲੇ ਸ਼ਾਮਲ ਹਨ, ਜੋ ਦਰਸ਼ਕਾਂ ਨੂੰ ਚੰਗਾ ਅਨੁਭਵ ਪ੍ਰਦਾਨ ਕਰਨ ਲਈ ਡਿਜ਼ਾਈਨ ਕੀਤੇ ਗਏ ਹਨ। ਬਿਜਲੀ ਮੰਤਰਾਲੇ ਦੇ ਤਹਿਤ ਹਿੱਸਾ ਲੈਣ ਵਾਲੇ ਸੀਪੀਐੱਸਈ ਗ੍ਰੀਨ ਐਨਰਜੀ, ਨੈੱਟ-ਜ਼ੀਰੋ ਨਿਕਾਸੀ ਲਕਸ਼ ਅਤੇ ਜੀਵਨ ਦੀ ਸੁਗਮਤਾ (ਪਹੁੰਚਯੋਗਤਾ) ਨੂੰ ਵਧਾਉਣ ਬਾਰੇ ਜਨ ਜਾਗੂਰਕਤਾ ਵਧਾਉਣ ਲਈ ਕੀਤੇ ਗਏ ਪ੍ਰਯਾਸਾਂ ਨੂੰ ਵੀ ਉਜਾਗਰ ਕਰਦੇ ਹਨ।
ਮਾਣਯੋਗ ਮੰਤਰੀ ਨੇ ਐੱਨਟੀਪੀਸੀ ਦੇ ਮੰਡਪ ਦਾ ਵੀ ਦੌਰਾ ਕੀਤਾ, ਜਿਸ ਵਿੱਚ ਐੱਨਟੀਪੀਸੀ ਦੇ ਵਾਤਾਵਰਣ-ਅਨੁਕੂਲ ਅਤੇ ਕਿਫਾਇਤੀ ਆਵਾਸ ਲਈ ਨਵੇਂ ਸਮਾਧਾਨ, ‘ਸੁਖ’ ਈਕੋ-ਹਾਊਸ ਨੂੰ ਪੇਸ਼ ਕੀਤਾ ਗਿਆ। ਇਸ ਈਕੋ-ਹਾਊਸ ਦੇ ਨਿਰਮਾਣ ਵਿੱਚ ਥਰਮਲ ਪਾਵਰ ਪਲਾਂਟ ਤੋਂ ਨਿਕਲਣ ਵਾਲੀ ਲਗਭਗ 80%ਰਾਖ ਅਤੇ ਰਾਖ ਅਧਾਰਿਤ ਉਤਪਾਦਾਂ ਦਾ ਉਪਯੋਗ ਕੀਤਾ ਗਿਆ ਹੈ, ਜੋ ਗ੍ਰਾਮੀਣ ਆਵਾਸ ਲਈ ਇੱਕ ਕ੍ਰਾਂਤੀਕਾਰੀ ਦ੍ਰਿਸ਼ਟੀਕੋਣ ਪੇਸ਼ ਕਰਦਾ ਹੈ ਅਤੇ ਸਥਿਰਤਾ ਅਤੇ ਜ਼ੀਰੋ-ਕਾਰਬਨ ਨਿਕਾਸੀ ਦੇ ਪ੍ਰਤੀ ਕੰਪਨੀ ਦੀ ਪ੍ਰਤੀਬੱਧਤਾ ਨੂੰ ਪ੍ਰਦਰਸ਼ਿਤ ਕਰਦਾ ਹੈ।
ਆਈਆਈਟੀਐੱਫ ਵਿੱਚ ਬਿਜਲੀ ਮੰਤਰਾਲਾ ਅਤੇ ਐੱਨਟੀਪੀਸੀ ਦੇ ਮੰਡਪਾਂ ਨੇ ਭਾਰਤ ਦੇ ਊਰਜਾ ਅਤੇ ਬੁਨਿਆਦੀ ਢਾਂਚੇ ਦੇ ਲੈਂਡਸਕੇਪ ਨੂੰ ਬਦਲਣ ਲਈ ਸਰਕਾਰ ਦੇ ਚਲ ਰਹੇ ਪ੍ਰਯਾਸਾਂ ਨੂੰ ਉਜਾਗਰ ਕੀਤਾ, ਜਿਸ ਵਿੱਚ 2047 ਲਈ ਦੇਸ਼ ਦੇ ਦ੍ਰਿਸ਼ਟੀਕੋਣ ਦੇ ਹਿੱਸੇ ਦੇ ਰੂਪ ਵਿੱਚ ਇੱਕ ਉੱਜਵਲ, ਹਰਿਤ ਅਤੇ ਅਧਿਕ ਟਿਕਾਊ ਭਵਿੱਖ ਦਾ ਰਾਹ ਪੱਧਰਾ ਹੋਵੇਗਾ।
****
ਐੱਸਕੇ
(रिलीज़ आईडी: 2076864)
आगंतुक पटल : 78