ਬਿਜਲੀ ਮੰਤਰਾਲਾ
ਸੈਂਟਰਲ ਇਲੈਕਟ੍ਰੀਸਿਟੀ ਅਥਾਰਿਟੀ ਨੇ ਪੈਨ ਇੰਡੀਆ ਅਧਾਰ 'ਤੇ ਲਾਗੂ ਕਰਨ ਲਈ ਭਾਰਤੀ ਗਰਿੱਡ ਦੇ ਉਪਭੋਗਤਾਵਾਂ ਲਈ ਯੂਨੀਫੌਰਮ ਪ੍ਰੋਟੈਕਸ਼ਨ ਪ੍ਰੋਟੋਕੋਲ ਨੂੰ ਮਨਜ਼ੂਰੀ ਦਿੱਤੀ
Posted On:
16 NOV 2024 6:45PM by PIB Chandigarh
ਨੈਸ਼ਨਲ ਪਾਵਰ ਕਮੇਟੀ (ਐੱਨਪੀਸੀ) ਨੇ ਆਰਪੀਸੀ ਨਾਲ ਸਲਾਹ-ਮਸ਼ਵਰਾ ਕਰਕੇ ਪੈਨ ਇੰਡੀਆ ਅਧਾਰ 'ਤੇ ਲਾਗੂ ਕਰਨ ਲਈ ਭਾਰਤੀ ਗਰਿੱਡ ਦੇ ਉਪਭੋਗਤਾਵਾਂ ਲਈ ਯੂਨੀਫੌਰਮ ਪ੍ਰੋਟੈਕਸ਼ਨ ਪ੍ਰੋਟੋਕੋਲ ਤਿਆਰ ਕੀਤਾ ਹੈ। ਇਸ ਨੂੰ 14.11.2024 ਨੂੰ ਨਾਗਪੁਰ, ਮਹਾਰਾਸ਼ਟਰ ਵਿਖੇ ਆਯੋਜਿਤ ਸ਼੍ਰੀ ਘਨਸ਼ਿਆਮ ਪ੍ਰਸਾਦ, ਚੇਅਰਪਰਸਨ, ਸੈਂਟਰਲ ਇਲੈਕਟ੍ਰੀਸਿਟੀ ਅਥਾਰਿਟੀ (ਸੀਈਏ) ਦੀ ਪ੍ਰਧਾਨਗੀ ਹੇਠ ਹੋਈ 15ਵੀਂ ਨੈਸ਼ਨਲ ਪਾਵਰ ਕਮੇਟੀ ਦੀ ਮੀਟਿੰਗ ਵਿੱਚ ਮਨਜ਼ੂਰੀ ਦਿੱਤੀ ਗਈ।
ਇਸ ਮੀਟਿੰਗ ਵਿੱਚ ਪਾਵਰ ਸੈਕਟਰ ਦੀਆਂ ਉੱਚ ਪੱਧਰੀ ਹਸਤੀਆਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਸ਼੍ਰੀ ਹੇਮੰਤ ਜੈਨ, ਮੈਂਬਰ (ਜੀਓ ਐਂਡ ਡੀ), ਸੀਈਏ, ਸ਼੍ਰੀ ਐੱਸਆਰ ਨਰਸਿਮਹਨ (S.R. Narasimhan), ਗਰਿੱਡ-ਇੰਡੀਆ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ, ਰੀਜ਼ਨਲ ਪਾਵਰ ਕਮੇਟੀਆਂ/ਆਰਪੀਸੀਜ਼ ਦੀਆਂ ਟੈਕਨੀਕਲ ਕੋਆਰਡੀਨੇਸ਼ਨ ਕਮੇਟੀਆਂ ਦੇ ਚੇਅਰਪਰਸਨ, ਆਰਪੀਸੀ ਅਤੇ ਐੱਨਪੀਸੀ ਦੇ ਮੈਂਬਰ ਸਕੱਤਰਾਂ, ਅਤੇ ਸੀਟੀਯੂ ਅਤੇ ਸੀਈਏ ਦੇ ਨੁਮਾਇੰਦੇ ਮੁੱਖ ਤੌਰ ‘ਤੇ ਸ਼ਾਮਲ ਹਨ।
ਆਈਈਜੀਸੀ, 2023 ਦੇ ਅਨੁਸਾਰ, ਉਪਕਰਣ/ਸਿਸਟਮ ਨੂੰ ਅਸਾਧਾਰਣ ਸੰਚਾਲਨ ਹਾਲਤਾਂ ਤੋਂ ਬਚਾਉਣ, ਦੋਸ਼ਪੂਰਣ ਉਪਕਰਣਾਂ ਨੂੰ ਅਲੱਗ ਕਰਨ ਅਤੇ ਸੁਰੱਖਿਆ ਦੇ ਅਣਇੱਛੁਕ ਸੰਚਾਲਨ ਤੋਂ ਬਚਣ ਲਈ ਸੁਰੱਖਿਆ ਪ੍ਰਣਾਲੀ ਦਾ ਸਹੀ ਤਾਲਮੇਲ ਕਰਨ ਲਈ ਗਰਿੱਡ ਦੇ ਉਪਭੋਗਤਾਵਾਂ ਲਈ ਇੱਕ ਸਮਾਨ ਸੁਰੱਖਿਆ ਪ੍ਰੋਟੋਕੋਲ ਮੌਜੂਦ ਹੋਣੇ ਚਾਹੀਦੇ ਹਨ।
ਯੂਨੀਫੌਰਮ ਪ੍ਰੋਟੈਕਸ਼ਨ ਪ੍ਰੋਟੋਕੋਲ ਦਾ ਉਦੇਸ਼ ਗਰਿੱਡ ਸਥਿਰਤਾ, ਭਰੋਸੇਯੋਗਤਾ ਅਤੇ ਸੁਰੱਖਿਆ ਨੂੰ ਸੁਨਿਸ਼ਚਿਤ ਕਰਨਾ ਹੈ ਅਤੇ 2030 ਤੱਕ 450 ਗੀਗਾਵਾਟ ਨਵਿਆਉਣਯੋਗ ਊਰਜਾ ਦੇ ਰਾਸ਼ਟਰੀ ਗਰਿੱਡ ਵਿੱਚ ਏਕੀਕਰਣ ਲਈ ਅਤੇ 2047 ਤੱਕ 2100 ਗੀਗਾਵਾਟ ਨਵਿਆਉਣਯੋਗ ਊਰਜਾ ਦੇ ਅਭਿਲਾਸ਼ੀ ਟੀਚੇ ਦਾ ਭਾਰਤ ਸਰਕਾਰ ਦੇ ਦ੍ਰਿਸ਼ਟੀਕੋਣ ਦਾ ਵੀ ਸਮਰਥਨ ਕਰਨਾ ਹੈ।
ਯੂਨੀਫੌਰਮ ਪ੍ਰੋਟੈਕਸ਼ਨ ਪ੍ਰੋਟੋਕੋਲ ਦੀਆਂ ਮੁੱਖ ਵਿਸ਼ੇਸ਼ਤਾਵਾਂ:
1. ਪ੍ਰਯੋਗ ਯੋਗਤਾ (ਪ੍ਰਾਸੰਗਿਕਤਾ) : ਯੂਨੀਫੌਰਮ ਪ੍ਰੋਟੈਕਸ਼ਨ ਪ੍ਰੋਟੋਕੋਲ ਸਾਰੀਆਂ ਖੇਤਰੀ ਸੰਸਥਾਵਾਂ, ਰਾਜ/ਕੇਂਦਰੀ/ਪ੍ਰਾਈਵੇਟ ਜੈਨਰੇਟਿੰਗ ਕੰਪਨੀਆਂ/ਜਨਰੇਟਿੰਗ ਸਟੇਸ਼ਨਾਂ, ਐੱਸਐੱਲਡੀਸੀ, ਆਰਐੱਲਡੀਸੀ, ਸੀਟੀਯੂ, ਐੱਸਟੀਯੂ, ਟਰਾਂਸਮਿਸ਼ਨ ਲਾਈਸੈਂਸੀਆਂ ਅਤੇ ਆਰਪੀਸੀ 'ਤੇ ਲਾਗੂ ਹੋਵੇਗਾ, ਜੋ 220 ਕੇਵੀ (ਐੱਨਈਆਰ ਲਈ 132 ਕੇਵੀ) ਅਤੇ ਉਸ ਤੋਂ ਉੱਪਰ ਲਈ ਜੁੜੇ ਹੋਏ ਹਨ।
2. ਸੁਰੱਖਿਆ ਪ੍ਰਣਾਲੀ ਦਾ ਜਨਰਲ ਫ਼ਲਸਫ਼ਾ: ਸੁਰੱਖਿਆ ਪ੍ਰਣਾਲੀ ਦਾ ਜਨਰਲ ਫ਼ਲਸਫ਼ਾ ਉਦੇਸ਼, ਡਿਜ਼ਾਈਨ ਮਾਪਦੰਡ ਅਤੇ ਹੋਰ ਵੇਰਵਿਆਂ ਨੂੰ ਕਵਰ ਕਰਦਾ ਹੈ।
3. ਪ੍ਰੋਟੈਕਸ਼ਨ ਸਕੀਮਾਂ: ਇਹ ਪ੍ਰੋਟੋਕੋਲ ਥਰਮਲ ਅਤੇ ਹਾਈਡ੍ਰੋ ਜੈਨਰੇਟਿੰਗ ਯੂਨਿਟਾਂ, ਨਵਿਆਉਣਯੋਗ ਊਰਜਾ ਉਤਪਾਦਨ (REGs), ਬੈਟਰੀ ਊਰਜਾ ਸਟੋਰੇਜ਼ ਸਿਸਟਮ (BESS), ਸਬ-ਸਟੇਸ਼ਨਾਂ, ਟ੍ਰਾਂਸਮਿਸ਼ਨ ਲਾਈਨਾਂ, ਅਤੇ ਐਚਵੀਡੀਸੀ ਟਰਮੀਨਲਾਂ ਲਈ ਸੁਰੱਖਿਆ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ।
4. ਮੌਨੀਟਰਿੰਗ ਅਤੇ ਆਡਿਟ:
ਡਿਸਟਰਬੈਂਸ ਮੌਨੀਟਰਿੰਗ, ਵਿਸ਼ਲੇਸ਼ਣ, ਅਤੇ ਰਿਪੋਰਟਿੰਗ: ਇਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਗਰਿੱਡ ਈਵੈਂਟ ਵਿਸ਼ਲੇਸ਼ਣ ਦੀ ਸਹੂਲਤ ਲਈ ਢੁਕਵਾਂ ਡਿਸਟਰਬੈਂਸ ਡੇਟਾ ਉਪਲਬਧ ਹੈ। ਪਾਵਰ ਸਿਸਟਮ ਦੀ ਡਿਸਟਰਬੈਂਸ ਦਾ ਵਿਸ਼ਲੇਸ਼ਣ ਇੱਕ ਮਹੱਤਵਪੂਰਨ ਫੰਕਸ਼ਨ ਹੈ ਜੋ ਸੁਰੱਖਿਆ ਪ੍ਰਣਾਲੀ ਦੇ ਪ੍ਰਦਰਸ਼ਨ ਦੀ ਨਿਗਰਾਨੀ ਕਰਦਾ ਹੈ, ਜੋ ਸਿਸਟਮ ਦੇ ਸਹੀ ਵਿਵਹਾਰ, ਸੁਰੱਖਿਅਤ ਓਪਰੇਟਿੰਗ ਸੀਮਾਵਾਂ ਨੂੰ ਅਪਣਾਉਣ, ਸ਼ੁਰੂਆਤੀ ਨੁਕਸਾਂ ਨੂੰ ਅਲੱਗ ਕਰਨ ਨਾਲ ਸਬੰਧਿਤ ਜਾਣਕਾਰੀ ਪ੍ਰਦਾਨ ਕਰ ਸਕਦਾ ਹੈ।
o ਪ੍ਰੋਟੈਕਸ਼ਨ ਆਡਿਟ: ਸੈਂਟਰਲ ਪਾਵਰ ਅਥਾਰਿਟੀ (ਗਰਿੱਡ ਸਟੈਂਡਰਡਜ਼) ਰੈਗੂਲੇਸ਼ਨਜ਼, 2010, ਆਈਈਜੀਸੀ ਗਰਿੱਡ ਕੋਡ ਰੈਗੂਲੇਸ਼ਨਜ਼ 2023 ਅਤੇ ਪ੍ਰੋਟੈਕਸ਼ਨ ਸਿਸਟਮ ਆਡਿਟ ਲਈ ਮਨਜ਼ੂਰ ਐਸਓਪੀ ਦੇ ਅਨੁਸਾਰ।
o ਕਾਰਜਕੁਸ਼ਲਤਾ ਦੀ ਨਿਗਰਾਨੀ: ਉਪਭੋਗਤਾਵਾਂ/ਇਕਾਈਆਂ ਦੁਆਰਾ ਆਰਪੀਸੀ ਅਤੇ ਆਰਐੱਲਡੀਸੀ ਨੂੰ ਸੁਰੱਖਿਆ ਪ੍ਰਦਰਸ਼ਨ ਸੂਚਕਾਂਕ ਦੀ ਮਾਸਿਕ ਸਪੁਰਦਗੀ।
7. ਪਾਲਣਾ ਦੀ ਨਿਗਰਾਨੀ: ਗੈਰ-ਪਾਲਣਾ ਦੀ ਰਿਪੋਰਟ ਆਰਪੀਸੀ ਨੂੰ ਦਿੱਤੀ ਜਾਂਦੀ ਹੈ, ਅਤੇ ਅਣਸੁਲਝੀਆਂ ਉਲੰਘਨਾਵਾਂ ਨੂੰ ਢੁਕਵੇਂ ਨਿਰਦੇਸ਼ਾਂ ਲਈ ਕਮਿਸ਼ਨ ਕੋਲ ਭੇਜਿਆ ਜਾਂਦਾ ਹੈ।
ਇਸ ਮੀਟਿੰਗ ਦੌਰਾਨ, ਭਾਰਤੀ ਪਾਵਰ ਸੈਕਟਰ ਦੇ ਕਈ ਹੋਰ ਮੁੱਖ ਮੁੱਦਿਆਂ ਜਿਵੇਂ ਕਿ ਪੈਨ ਇੰਡੀਆ ਲਈ ਏਐੱਮਆਰ ਸਿਸਟਮ ਦੇ ਨਾਲ ਪੰਜ (5) ਮਿੰਟ ਇੰਟਰਫੇਸ ਐਨਰਜੀ ਮੀਟਰਾਂ ਵਿੱਚ ਤਬਦੀਲੀ, ਊਰਜਾ ਲੈਣ-ਦੇਣ ਲਈ ਯੂਨੀਫਾਇਡ ਅਕਾਊਂਟਿੰਗ ਸੌਫਟਵੇਅਰ, ਵੀਓਆਈਪੀ ਕਨੈਕਟੀਵਿਟੀ ਲਈ ਐਸਓਪੀ, ਯੂਨੀਫਾਇਡ ਰੀਅਲ ਟਾਈਮ ਡਾਇਨਾਮਿਕ ਸਟੇਟ ਮੇਜਰਮੈਂਟ (URTDSM) ਪ੍ਰੋਜੈਕਟ ਫੇਜ-II, ਆਈਐੱਸਟੀਐੱਸ ਸੰਚਾਰ ਵਿੱਚ ਐੱਮਪੀਐਲਐੱਸ ਟੈਕਨੋਲੋਜੀ, ਸਕਾਡਾ ਅਤੇ ਰੀਅਲ ਟਾਈਮ ਡੇਟਾ ਬੇਮੇਲ ਹੋਣ ਦਾ ਹੱਲ, ਮੁੱਖ ਅਤੇ ਬੈਕਅੱਪ ਕੰਫੀਗ੍ਰੇਸ਼ਨ ਵਿੱਚ ਅਤਿ-ਆਧੁਨਿਕ ਨੈਸ਼ਨਲ ਯੂਨੀਫਾਇਡ ਨੈੱਟਵਰਕ ਮੈਨੇਜਮੈਂਟ ਸਿਸਟਮ (N-UNMS) ਦੀ ਸਥਾਪਨਾ, ਸੁਰੱਖਿਆ ਆਡਿਟ ਲਈ ਐੱਸਓਪੀ, ਜੀਡੀ/ਜੀਆਈ/ਟ੍ਰਿਪਿੰਗ, ਸਬ-ਸਟੇਸ਼ਨਾਂ ਦਾ ਸੰਚਾਰ ਆਡਿਟ, ਭਾਰਤੀ ਬਿਜਲੀ ਪ੍ਰਣਾਲੀ ਦੀ ਸੰਚਾਰ ਪ੍ਰਣਾਲੀ ਆਊਟੇਜ਼ ਯੋਜਨਾ ਆਦਿ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਅਗਲੇਰੀ ਕਾਰਵਾਈ ਦਾ ਫੈਸਲਾ ਕੀਤਾ ਗਿਆ।
*****
ਜੇਐੱਨ/ਐੱਸਕੇ
(Release ID: 2074238)
Visitor Counter : 3