ਬਿਜਲੀ ਮੰਤਰਾਲਾ
ਕੇਂਦਰੀ ਬਿਜਲੀ ਅਤੇ ਆਵਾਸ ਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਸੀਈਐੱਸਐੱਲ ਦੇ ‘ਈਵੀ ਐਜ਼ ਏ ਸਰਵਿਸ’ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ
Posted On:
10 NOV 2024 12:03PM by PIB Chandigarh
ਮੁੱਖ ਗੱਲਾਂ:
-
‘ਈਵੀ ਐਜ਼ ਏ ਸਰਵਿਸ’ ਦਾ ਟੀਚਾ ਸਰਕਾਰੀ ਦਫ਼ਤਰਾਂ ਵਿੱਚ ਈ-ਮੋਬਿਲਿਟੀ ਨੂੰ ਹੁਲਾਰਾ ਦੇਣਾ ਹੈ: ਅਗਲੇ ਦੋ ਵਰ੍ਹਿਆਂ ਵਿੱਚ ਸਰਕਾਰੀ ਵਿਭਾਗਾਂ ਵਿੱਚ 5000 ਈ ਕਾਰਾਂ ਦਾ ਉਪਯੋਗ ਹੋਵੇਗਾ।
-
ਕੇਂਦਰੀ ਮੰਤਰੀ ਨੇ ਕਈ ਤਰ੍ਹਾਂ ਦੇ ਵਾਹਨਾਂ ਵਾਲੀ ਈਵੀ ਰੈਲੀ ਨੂੰ ਹਰੀ ਝੰਡੀ ਦਿਖਾਈ, ਨਿਕਾਸੀ ਨੂੰ ਘੱਟ ਕਰਨ ਲਈ ਕਲੀਨ ਮੋਬਿਲਿਟੀ ਅਲਟ੍ਰਨੇਟਵਿਸ ਵਿਕਲਪਾਂ ਨੂੰ ਅਪਣਾਉਣ ਦਾ ਸੱਦਾ ਦਿੱਤਾ
ਕੇਂਦਰੀ ਬਿਜਲੀ ਅਤੇ ਆਵਾਸ ਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਅੱਜ ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ ਵਿੱਚ ਐਨਰਜੀ ਐਫੀਸ਼ਿਐਂਸੀ ਸਰਵਿਸਿਜ਼ ਲਿਮਿਟਿਡ (ਈਈਐੱਸਐੱਲ) ਦੀ ਸਹਾਇਕ ਕੰਪਨੀ ਕਨਵਰਜੈਂਸ ਐਨਰਜੀ ਸਰਵਿਸਿਜ਼ ਲਿਮਿਟਿਡ (Convergence Energy Services Limited -ਸੀਈਐੱਸਐੱਲ) ਦੇ ‘ਈਵੀ ਐਜ਼ ਏ ਸਰਵਿਸ’ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।
ਇਹ ਪ੍ਰੋਗਰਾਮ ਕੇਂਦਰ ਅਤੇ ਰਾਜ ਸਰਕਾਰ ਦੇ ਮੰਤਰਾਲਿਆਂ /ਵਿਭਾਗਾਂ, ਸੀਪੀਐੱਸਈ ਅਤੇ ਸੰਸਥਾਨਾਂ ਵਿੱਚ ਇਲੈਕਟ੍ਰਿਕ ਕਾਰਾਂ ਨੂੰ ਅਪਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
ਸੀਈਐੱਸਐੱਲ ਦਾ ‘ਈਵੀ ਐਜ਼ ਏ ਸਰਵਿਸ (’CESL’s 'EV as a Service') ਪ੍ਰੋਗਰਾਮ ਸਰਕਾਰੀ ਖੇਤਰ ਵਿੱਚ ਈਵੀ ਦੀ ਵਧਦੀ ਮੰਗ ਨੂੰ ਪੂਰਾ ਕਰਦਾ ਹੈ। ਇਸ ਦਾ ਮਹੱਤਵਅਕਾਂਖੀ ਲਕਸ਼ ਅਗਲੇ ਦੋ ਵਰ੍ਹਿਆਂ ਵਿੱਚ ਸਰਕਾਰੀ ਦਫ਼ਤਰਾਂ ਵਿੱਚ 5,000 ਈ-ਕਾਰਾਂ ਦਾ ਉਪਯੋਗ ਕਰਨਾ ਹੈ। ਲਚੀਲੇ ਖਰੀਦ ਮਾਡਲ ਦੁਆਰਾ ਇਹ ਪ੍ਰੋਗਰਾਮ ਵਿਭਿੰਨ ਤਰ੍ਹਾਂ ਦੀ ਈ-ਕਾਰ ਮੇਕ/ਮਾਡਲ ਦੇ ਉਪਯੋਗ ਦੀ ਮਨਜ਼ੂਰੀ ਦਿੰਦਾ ਹੈ ਜੋ ਸਰਕਾਰੀ ਦਫ਼ਤਰਾਂ ਨੂੰ ਆਪਣੀ ਸੰਚਾਲਨ ਜ਼ਰੂਰਤਾਂ ਦੇ ਅਨੁਸਾਰ ਹੋਵੇ। ਇਹ ਨਾ ਕੇਵਲ ਸਰਕਾਰ ਦੀ ਵਾਤਾਵਰਣ ਸਥਿਰਤਾ ਦੇ ਵਿਜ਼ਨ ਦਾ ਸਮਰਥਨ ਕਰਦਾ ਹੈ ਬਲਕਿ 2070 ਤੱਕ ਨੈੱਟ ਜ਼ੀਰੋ ਐਮੀਸ਼ਨ ਦੇ ਅਨੁਸਾਰ ਵੀ ਹੈ।
ਗਵਰਨਮੈਂਟ ਫਲੀਟਸ ਵਿੱਚ ਈਵੀ ਅਪਣਾਉਣ ਨੂੰ ਹੁਲਾਰਾ ਦੇ ਕੇ ਸੀਈਐੱਸਐੱਲ ਕਾਰਬਨ ਐਮੀਸ਼ਨਸ ਵਿੱਚ ਕਟੌਤੀ, ਫੋਸਿਲ ਫਿਊਲਜ਼ ‘ਤੇ ਨਿਰਭਰਤਾ ਨੂੰ ਘੱਟ ਕਰਨ ਅਤੇ ਭਾਰਤ ਦੀ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਦੇ ਰਿਹਾ ਹੈ। ਇਹ ਧਿਆਨ ਦੇਣ ਯੋਗ ਹੈ ਕਿ ਸੀਈਐੱਸਐੱਲ ਪਹਿਲਾਂ ਹੀ ਪੂਰੇ ਭਾਰਤ ਵਿੱਚ ਲਗਭਗ 2000 ਈ-ਕਾਰਾਂ ਅਤੇ ਲਗਭਗ 17,000 ਈ-ਬੱਸਾਂ ਨੂੰ ਬੇੜੇ ਵਿੱਚ ਸ਼ਾਮਲ ਕਰਨ ਵਿੱਚ ਸਹਿਯੋਗ ਕਰ ਰਿਹਾ ਹੈ।
ਇਸ ਅਵਸਰ ’ਤੇ, ਭਾਰਤ ਸਰਕਾਰ ਦੇ ਕੇਂਦਰੀ ਬਿਜਲੀ ਅਤੇ ਆਵਾਸ ਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਕਿਹਾ, “ਈਵੀ ਐਜ਼ ਏ ਸਰਵਿਸ” ਪ੍ਰੋਗਰਾਮ ਸੀਈਐੱਸਐੱਲ ਦੀ ਸਸਟੇਨੇਬਲ ਇਨੋਵੇਸ਼ਨ ਪ੍ਰਤੀ ਸਮਰਪਣ ਦੀ ਉਦਾਹਰਣ ਹੈ ਅਤੇ ਸਵੱਛ ਗਤੀਸ਼ੀਲਤਾ ਸਮਾਧਾਨਾਂ ਦੀ ਤੁਰੰਤ ਜ਼ਰੂਰਤ ਨੂੰ ਪੂਰਾ ਕਰਨ ਦੀ ਇਸ ਦੀ ਸਮਰੱਥਾ ਨੂੰ ਦਰਸਾਉਂਦਾ ਹੈ। ਮੈਂ ਨਾ ਸਿਰਫ਼ ਪਰਿਵਰਤਨ ਲਿਆਉਣ ਲਈ ਬਲਕਿ ਗ੍ਰੀਨ ਟ੍ਰਾਂਸਪੋਰਟੇਸ਼ਨ ਦੀ ਦਿਸ਼ਾ ਵਿੱਚ ਸਾਡੇ ਦੇਸ਼ ਦੀ ਯਾਤਰਾ ਵਿੱਚ ਇੱਕ ਪ੍ਰੇਰਕ ਉਦਾਹਰਣ ਪੇਸ਼ ਕਰਨ ਲਈ ਸੀਈਐੱਸਐੱਲ ਦੀ ਸ਼ਲਾਘਾ ਕਰਦਾ ਹਾਂ। ਇਸ ਤਰ੍ਹਾਂ ਦੀਆਂ ਪਹਿਲਕਦਮੀਆਂ ਨਾਲ, ਭਾਰਤ ਇੱਕ ਅਜਿਹੇ ਭਵਿੱਖ ਦੇ ਨੇੜੇ ਪਹੁੰਚ ਰਿਹਾ ਹੈ। ਜਿੱਥੇ ਸਵੱਛ ਊਰਜਾ ਆਦਰਸ਼ ਹੋਵੇਗੀ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਸਥਾਈ ਪ੍ਰਭਾਵ ਉਤਪੰਨ ਕਰਨਗੀਆਂ।
“ਸੀਈਐੱਸਐੱਲ ਦੇ ਐੱਮਡੀ ਅਤੇ ਸੀਈਓ ਸ਼੍ਰੀ ਵਿਸ਼ਾਲ ਕਪੂਰ ਨੇ ਕਿਹਾ, ‘ਈਵੀ ਐਜ਼ ਏ ਸਰਵਿਸ” ਦੀ ਸ਼ੁਰੂਆਤ ਹਾਲ ਹੀ ਵਿੱਚ ਪੀਐੱਮ ਈ-ਡ੍ਰਾਈਵ ਸਕੀਮ ਦੀ ਸ਼ੁਰੂਆਤ ਦੇ ਬਾਅਦ ਕੀਤੀ ਗਈ ਹੈ ਜੋ ਇੱਕ ਰਾਸ਼ਟਰੀ ਪਹਿਲ ਹੈ ਜਿਸ ਦਾ ਉਦੇਸ਼ ਭਾਰਤ ਵਿੱਚ ਇਲੈਕਟ੍ਰਿਕ ਮੋਬਿਲਿਟੀ ਨੂੰ ਤੇਜ਼ੀ ਨਾਲ ਹੁਲਾਰਾ ਦੇਣਾ ਹੈ।” ‘ਸੀਈਐੱਸਐੱਲ ਵਿੱਚ ਭਵਿੱਖ ਵਿੱਚ ਇਲੈਕਟ੍ਰਿਕ ਟ੍ਰਾਂਸਪੋਰਟੇਸ਼ਨ ਦਾ ਉਪਯੋਗ ਹੋਵੇਗਾ ਅਤੇ ਗਵਰਨਮੈਂਟ ਫਲੀਟਸ ਵਿੱਚ ਈਵੀ ਨੂੰ ਅਪਣਾਉਣ ਦੀ ਸੁਵਿਧਾ ਦੇ ਕੇ ਅਸੀਂ ਵੱਡੇ ਪੈਮਾਣੇ ‘ਤੇ ਨਿਕਾਸੀ ਵਿੱਚ ਕਮੀ ਲਿਆ ਰਹੇ ਹਾਂ ਅਤੇ ਭਾਰਤ ਦੀ ਊਰਜਾ ਸੁਰੱਖਿਆ ਨੂੰ ਵਧਾ ਰਹੇ ਹਾਂ। ਇਹ ਪ੍ਰੋਗਰਾਮ ਸਟੇਕਹੋਲਡਰਸ –ਮੈਨੂਫੈਕਚਰਰਜ਼ ਅਤੇ ਫਲੀਟ ਆਪ੍ਰੇਟਰਸ ਤੋਂ ਲੈ ਕੇ ਨੀਤੀ ਨਿਰਮਾਤਾਵਾਂ ਅਤੇ ਉਪਯੋਗਕਰਤਾਵਾਂ ਤੱਕ ਨੂੰ ਜੋੜਦਾ ਹੈ ਅਤੇ ਵਿਕਾਸ ਲਈ ਇੱਕ ਸਹਿਯੋਗੀ ਵਿਵਸਥਾ ਦਾ ਨਿਰਮਾਣ ਕਰਦਾ ਹੈ। ਸੀਈਐੱਸਐੱਲ ਇੱਕ ਊਰਜਾ-ਕੁਸ਼ਲ, ਘੱਟ ਕਾਰਬਨ ਅਰਥਵਿਵਸਥਾ ਵਾਲੇ ਵਿਜ਼ਨ ਲਈ ਪ੍ਰਤੀਬੱਧ ਹੈ ਅਤੇ ਅਸੀਂ ਇੱਕ ਅਜਿਹਾ ਇਨਫ੍ਰਾਸਟ੍ਰਕਚਰ ਬਣਾ ਕੇ ਇਸ ਦਿਸ਼ਾ ਵਿੱਚ ਮੋਹਰੀ ਭੂਮਿਕਾ ਨਿਭਾ ਰਹੇ ਹਾਂ ਜੋ ਸਸਟੇਨੇਬਲ ਮੋਬਿਲਿਟੀ ਲਈ ਇੱਕ ਮਾਪਦੰਡ ਹੋਵੇਗਾ।"
ਇਸ ਪ੍ਰੋਗਰਾਮ ਵਿੱਚ ਲੋਕਾਂ ਦੀ ਭਾਰੀ ਭੀੜ ਦੇਖੀ ਗਈ ਅਤੇ ਇਸ ਵਿੱਚ ਈਵੀ ਐਗਜ਼ੀਬਿਸ਼ਨ ਅਤੇ ਈਵੀ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਈ-ਸਾਈਕਲ, ਇਲੈਕਟ੍ਰਿਕ ਟੂ-ਵ੍ਹੀਲਰਸ, ਥ੍ਰੀ-ਵ੍ਹੀਲਰਸ, ਫੋਰ ਵ੍ਹੀਲਰਸ, ਈ-ਟ੍ਰੈਕਟਰ, ਈ-ਮੋਬਾਈਲ ਚਾਰਜਿੰਗ ਵੈਨ, ਈ-ਕਾਰਗੋ ਪਿਕਅੱਪ, ਈ-ਬੱਸ ਅਤੇ ਈ-ਟਰ੍ਰਕ ਸਹਿਤ ਵਿਭਿੰਨ ਤਰ੍ਹਾਂ ਦੇ 100 ਤੋਂ ਵੱਧ ਇਲੈਕਟ੍ਰਿਕ ਵ੍ਹੀਕਲਸ ਸ਼ਾਮਲ ਸਨ। ਇਸ ਰੈਲੀ ਨੇ ਭਾਰਤ ਵਿੱਚ ਹੁਣ ਉਪਲਬਧ ਈ-ਮੋਬਿਲਿਟੀ ਸਮਾਧਾਨਾਂ ਨੂੰ ਦਿਖਾਇਆ ਜੋ ਹਰਿਤ, ਸਸਟੇਨੇਬਲ ਟ੍ਰਾਂਸਪੋਰਟੇਸ਼ਨ ਸਮਾਧਾਨਾਂ ਨੂੰ ਹੁਲਾਰਾ ਦੇਣ ਦੇ ਸੀਈਐੱਸਐੱਲ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।
ਇਸ ਪ੍ਰੋਗਰਾਮ ਵਿੱਚ ਕੇਂਦਰ ਸਰਕਾਰ ਦੇ ਮੰਤਰਾਲਿਆਂ/ਵਿਭਾਗਾਂ ਜਿਵੇਂ ਕਿ ਬਿਜਲੀ ਮੰਤਰਾਲਾ, ਹੈਵੀ ਇੰਡਸਟ੍ਰੀ ਮੰਤਰਾਲਾ, ਰੈਵੇਨਿਊ ਡਿਪਾਰਟਮੈਂਟ, ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਕਈ ਅਧਿਕਾਰੀਆਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਸ ਤੋਂ ਇਲਾਵਾ, ਵਿਭਿੰਨ ਈ-ਮੋਬਿਲਿਟੀ, ਓਈਐੱਮ, ਥਿੰਕ-ਟੈਂਕ ਅਤੇ ਈਵੀ ਦੇ ਪ੍ਰਤੀ ਉਤਸ਼ਾਹੀ ਲੋਕ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ।
*******
ਜੇਐੱਨ/ਐੱਸਕੇ
(Release ID: 2072238)
Visitor Counter : 26