ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਅੱਜ ਪੰਜਾਬ ਵਿੱਚ ਸ਼ਹਿਰੀ ਯੋਜਨਾਵਾਂ ਦਾ ਜਾਇਜ਼ਾ ਲਿਆ

Posted On: 07 NOV 2024 8:01PM by PIB Chandigarh

ਕੇਂਦਰੀ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਮਨੋਹਰ ਲਾਲ ਨੇ 7 ਨਵੰਬਰ, 2024 ਨੂੰ ਪੰਜਾਬ ਭਵਨ ਵਿਖੇ ਪੰਜਾਬ ਸਰਕਾਰ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਮਾਨਯੋਗ ਮੰਤਰੀ ਸ਼੍ਰੀ ਹਰਦੀਪ ਸਿੰਘ ਮੁੰਡੀਆਂ, ਸਥਾਨਕ ਸਰਕਾਰਾਂ ਵਿਭਾਗ ਦੇ ਮਾਨਯੋਗ ਮੰਤਰੀ ਸ਼੍ਰੀ ਰਵਜੋਤ ਸਿੰਘ ਅਤੇ ਬਿਜਲੀ ਅਤੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਹਰਭਜਨ ਸਿੰਘ ਈਟੀਓ ਨਾਲ ਪੰਜਾਬ ਦੀਆਂ ਸ਼ਹਿਰੀ ਯੋਜਨਾਵਾਂ ਦਾ ਜਾਇਜ਼ਾ ਲਿਆ ਗਿਆ

ਸ਼ੁਰੂਆਤ ਵਿੱਚ, ਪੰਜਾਬ ਸਰਕਾਰ ਦੇ ਵਧੀਕ ਮੁੱਖ ਸਕੱਤਰ ਸ਼੍ਰੀ ਤੇਜਵੀਰ ਸਿੰਘ ਨੇ ਮਾਨਯੋਗ ਕੇਂਦਰੀ ਮੰਤਰੀ ਦਾ ਸਵਾਗਤ ਕੀਤਾ

ਬਾਅਦ ਵਿੱਚ, ਮਾਨਯੋਗ ਕੇਂਦਰੀ ਮੰਤਰੀ ਨੇ ਰਾਜ ਵਲੋਂ ਲਾਗੂ ਕੀਤੇ ਜਾ ਰਹੇ ਸ਼ਹਿਰੀ ਸੈਕਟਰ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ ਰਾਜ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਮੀਟਿੰਗ ਦੌਰਾਨ ਵੱਖ-ਵੱਖ ਫਲੈਗਸ਼ਿਪ ਸਕੀਮਾਂ ਜਿਵੇਂ ਕਿ ਅਮਰੁਤ, ਸਮਾਰਟ ਸਿਟੀ, ਪੀਐੱਮਏਵਾਈ (ਯੂ), ਐੱਨਯੂਐੱਲਐੱਮ, ਪੀਐੱਮ ਸਵਾਨਿਧੀ, ਐੱਸਬੀਐੱਮ ਅਤੇ ਪੀਐੱਮ- ਬੱਸ ਸੇਵਾ ਵਿੱਚ ਰਾਜ ਦੀ ਪ੍ਰਗਤੀ ਬਾਰੇ ਦੱਸਿਆ ਗਿਆ ਉਨ੍ਹਾਂ ਨੇ ਅਮਰੁਤ, ਸਮਾਰਟ ਸਿਟੀਜ਼ ਮਿਸ਼ਨ ਅਤੇ ਪੀਐੱਮਏਵਾਈ ਦੇ ਅਧੀਨ ਲੰਬਿਤ ਪ੍ਰੋਜੈਕਟਾਂ ਨੂੰ ਪੂਰਾ ਕਰਨ 'ਤੇ ਜ਼ੋਰ ਦਿੱਤਾ ਉਨ੍ਹਾਂ ਨੇ ਰਾਜ ਦੇ ਅਧਿਕਾਰੀਆਂ ਨੂੰ ਪੰਜਾਬ ਵਿੱਚ ਪੁਰਾਣੀਆਂ ਡੰਪ ਸਾਈਟਾਂ 'ਤੇ ਸੁਧਾਰ ਦੇ ਕੰਮ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਨ ਲਈ ਵੀ ਉਤਸ਼ਾਹਿਤ ਕੀਤਾ ਉਨ੍ਹਾਂ ਰਾਜ ਨੂੰ ਸਾਰੇ ਯੋਗ ਸ਼ਹਿਰਾਂ ਵਿੱਚ -ਬੱਸ ਸੇਵਾ ਮਿਸ਼ਨ ਨੂੰ ਲਾਗੂ ਕਰਨ ਲਈ ਵੀ ਉਤਸ਼ਾਹਿਤ ਕੀਤਾ ਉਨ੍ਹਾਂ ਕਿਹਾ ਕਿ ਰਾਜਾਂ ਅਤੇ ਕੇਂਦਰ ਨੂੰ ਸਹਿਕਾਰੀ ਸੰਘਵਾਦ ਦੀ ਸੱਚੀ ਭਾਵਨਾ ਨਾਲ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਸਾਰੀਆਂ ਯੋਜਨਾਵਾਂ ਦਾ ਲਾਭ ਲਾਭਪਾਤਰੀਆਂ ਤੱਕ ਪਹੁੰਚ ਸਕੇ

******

ਜੇਐੱਨ/ਐੱਸਕੇ


(Release ID: 2071647) Visitor Counter : 19


Read this release in: English , Urdu , Hindi