ਬਿਜਲੀ ਮੰਤਰਾਲਾ
azadi ka amrit mahotsav

ਬਿਜਲੀ ਮੰਤਰਾਲੇ ਨੇ ਲੰਬਿਤ ਮਾਮਲਿਆਂ ਦਾ ਨਿਪਟਾਰਾ ਅਤੇ ਸਵੱਛਤਾ ਅਭਿਯਾਨ ਦੇ ਲਈ ਵਿਸ਼ੇਸ਼ ਅਭਿਯਾਨ 4.0 ਨੂੰ ਸਫ਼ਲਤਾਪੂਰਵਕ ਸੰਪੰਨ ਕੀਤਾ

Posted On: 05 NOV 2024 7:07PM by PIB Chandigarh

ਬਿਜਲੀ ਮੰਤਰਾਲੇ ਨੇ ਲੰਬਿਤ ਮਾਮਲਿਆਂ ਦੇ ਨਿਪਟਾਰੇ ਲਈ ਵਿਸ਼ੇਸ਼ ਅਭਿਯਾਨ 4.0  ਸਫ਼ਲਤਾਪੂਰਵਕ ਸੰਪੰਨ ਕੀਤਾ ਹੈ, ਜਿਸ ਦਾ ਆਯੋਜਨ 02 ਅਕਤੂਬਰ ਤੋਂ 31 ਅਕਤੂਬਰ, 2024 ਤੱਕ ਕੀਤਾ ਗਿਆ ਸੀ। ਵਿਸ਼ੇਸ਼ ਅਭਿਯਾਨ ਦਾ ਉਦੇਸ਼ ਸਵੱਛਤਾ ਨੂੰ ਉਤਸ਼ਾਹਿਤ ਕਰਨਾ, ਕੰਮ ਨੂੰ ਸੁਚਾਰੂ ਬਣਾਉਣਾ, ਮੰਤਰਾਲੇ ਦੇ ਜਨਤਕ ਉਪਕ੍ਰਮਾਂ ਅਤੇ ਇਸ ਦੇ ਤਹਿਤ ਆਉਣ ਵਾਲੇ ਸੰਗਠਨਾਂ ਵਿੱਚ ਲੰਬਿਤ ਸ਼ਿਕਾਇਤਾਂ ਦਾ ਸਮਾਧਾਨ ਕਰਨਾ ਹੈ।

ਅਭਿਯਾਨ ਦੌਰਾਨ, ਮੰਤਰਾਲੇ ਨੇ ਵਿਭਿੰਨ ਸਥਾਨਾਂ ‘ਤੇ 368 ਸਵੱਛਤਾ ਅਭਿਯਾਨ  (100%) ਚਲਾਏ ਅਤੇ ਮਹੱਤਵਪੂਰਨ ਮੀਲ ਪੱਥਰ ਪ੍ਰਾਪਤ ਕੀਤਾ, ਜਿਸ ਵਿੱਚ ਦਫ਼ਤਰ ਦੀਆਂ 1,26,910 ਵਰਗ ਫੁੱਟ ਥਾਵਾਂ ਨੂੰ ਮੁਕਤ ਕੀਤਾ ਗਿਆ। ਇਸ ਦੇ ਇਲਾਵਾ, ਸਕ੍ਰੈਪ ਸਮੱਗਰੀ ਅਤੇ ਈ-ਕਚਰੇ ਦੇ ਨਿਪਟਾਰੇ ਰਾਹੀਂ 50,41,02,605 ਰੁਪਏ (ਨਿਰਧਾਰਿਤ ਲਕਸ਼ ਤੋਂ ਵੱਧ) ਦਾ ਰੈਵੇਨਿਊ ਵੀ ਪ੍ਰਾਪਤ ਕੀਤਾ ਗਿਆ।

ਰਿਕਾਰਡ ਮੈਨੇਜਮੈਂਟ ਦੇ ਮਾਮਲੇ ਵਿੱਚ, ਮੰਤਰਾਲੇ ਨੇ 25,957 ਫਿਜ਼ੀਕਲ ਫਾਈਲਾਂ ਦੀ (99%) ਸਮੀਖਿਆ ਕੀਤੀ, ਰਿਕਾਰਡ ਮੈਨੇਜਮੈਂਟ ਦੇ ਪ੍ਰਾਵਧਾਨ ਦੇ ਅਨੁਸਾਰ 20,573 ਫਾਈਲਾਂ ਦੀ ਛੰਟਾਈ ਕੀਤੀ ਅਤੇ 2,583 ਈ-ਫਾਈਲਾਂ (100%)  ਦੀ ਸਮੀਖਿਆ ਕੀਤੀ, ਜਿਨ੍ਹਾਂ ਵਿੱਚੋਂ 1,826 ਫਾਈਲਾਂ ਨੂੰ ਬੰਦ ਕਰ ਦਿੱਤਾ ਗਿਆ।

ਮੰਤਰਾਲੇ ਨੇ ਆਪਣੇ ਟੀਚਿਆਂ ਨੂੰ ਪੂਰਾ ਕਰਨ ਲਈ ਸਰਵੋਤਮ ਪ੍ਰਯਾਸ ਕੀਤੇ, 72 ਸਾਂਸਦ ਸੰਦਰਭਾਂ ਵਿੱਚੋਂ 62,11 ਪਾਰਲੀਆਮੈਂਟ ਐਸ਼ੋਰੈਂਸ ਵਿੱਚੋਂ 10, ਆਈਐੱਮਸੀ ਦੇ 6 ਸੰਦਰਭਾਂ ਵਿੱਚੋਂ 4 ਅਤੇ ਰਾਜ ਸਰਕਾਰ ਦੇ 54 ਸੰਦਰਭਾਂ ਵਿੱਚੋਂ 45 ਦਾ ਨਿਪਟਾਰਾ ਕੀਤਾ। ਇਸ ਦੇ ਇਲਾਵਾ, ਮੰਤਰਾਲੇ ਨੇ ਅਭਿਯਾਨ ਦੌਰਾਨ 218 ਜਨਤਕ ਸ਼ਿਕਾਇਤਾਂ (97%) ਅਤੇ 36 ਸ਼ਿਕਾਇਤ ਅਪੀਲਾਂ (100%)  ਦਾ ਸਮਾਧਾਨ ਪ੍ਰਭਾਵੀ ਤੌਰ ‘ਤੇ ਕੀਤਾ। ਕੁਸ਼ਲਤਾ ਵਧਾਉਣ ਲਈ, 32 ਪਹਿਚਾਣੇ ਗਏ ਨਿਯਮਾਂ ਨੂੰ ਆਸਾਨ (100%)  ਕੀਤਾ ਗਿਆ, ਜੋ ਈਜ਼ ਆਫ ਡੂਇੰਗ ਬਿਜ਼ਨਿਸ ਵਿੱਚ ਆਪਣਾ ਯੋਗਦਾਨ ਦਿੰਦੇ ਹਨ।

ਸਕੱਤਰ (ਪੀ) ਦੀ ਅਗਵਾਈ ਵਿੱਚ ਵਿਸ਼ੇਸ਼ ਅਭਿਯਾਨ 4.0 ਦੀ ਪ੍ਰਗਤੀ ਦੀ ਬਾਰੀਕੀ ਨਾਲ ਨਿਗਰਾਨੀ ਕੀਤੀ ਗਈ, ਜਿਸ ਨਾਲ ਮੰਤਰਾਲੇ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਲਗਾਤਾਰ ਵਾਧਾ ਹੋਇਆ। ਅਭਿਯਾਨ ਦੀ ਸਫ਼ਲਤਾ ਵਿੱਚ ਮੰਤਰਾਲੇ ਅਤੇ ਇਸ ਦੇ ਜਨਤਕ ਖੇਤਰ ਦੇ ਉਪਕ੍ਰਮਾਂ/ਸੰਗਠਨਾਂ ਦੇ ਅਧਿਕਾਰੀਆਂ ਦੀ ਸਰਗਰਮ ਭਾਗੀਦਾਰੀ ਬਹੁਤ ਮਹੱਤਵਪੂਰਨ ਰਹੀ।

ਪਾਰਦਰਸ਼ਿਤਾ ਅਤੇ ਜਨਤਕ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਲਈ, ਬਿਜਲੀ ਮੰਤਰਾਲੇ ਨੇ ਐਕਸ (ਪਹਿਲਾਂ ਟਵਿੱਟਰ), ਇੰਸਟਾਗ੍ਰਾਮ ਅਤੇ ਫੇਸਬੁੱਕ ਸਮੇਤ ਵਿਭਿੰਨ ਸੋਸ਼ਲ ਮੀਡੀਆ ਪਲੈਟਫਾਰਮਾਂ ‘ਤੇ ਆਪਣੇ ਅਭਿਯਾਨ ਅੱਪਡੇਟ ਨੂੰ ਸਾਂਝਾ ਕੀਤਾ, ਜਿਸ ਨਾਲ ਲੋਕਾਂ ਨੂੰ ਸਹੀ ਸਮੇਂ ‘ਤੇ ਪ੍ਰਗਤੀ ਦੀ ਜਾਣਕਾਰੀ ਪ੍ਰਾਪਤ ਹੋਈ।

Image Image

ImageImage 

*****

ਜੇਐੱਨ/ਐੱਸਕੇ


(Release ID: 2071153) Visitor Counter : 11