ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
azadi ka amrit mahotsav

ਭਾਰਤ ਦੁਆਰਾ ਭੂਟਾਨ ਦੇ ਪ੍ਰਧਾਨ ਮੰਤਰੀ, ਸ਼ੇਰਿੰਗ ਟੋਬਗੇ (Tshering Tobgay) ਅਤੇ ਉਨ੍ਹਾਂ ਦੇ ਵਫ਼ਦ ਨੂੰ ਗ੍ਰੀਨ ਹਾਇਡ੍ਰੋਜਨ ਫਿਊਲ ਸੈੱਲ ਬੱਸ ਦਾ ਪ੍ਰਦਰਸ਼ਨ ਕੀਤਾ ਗਿਆ


ਭਾਰਤ ਨੇ ਭੂਟਾਨ ਦੀ ਲੀਡਰਸ਼ਿਪ ਵਿੱਚ ਗ੍ਰੀਨ ਹਾਇਡ੍ਰੋਜਨ ਮੋਬਿਲਿਟੀ ਵਿੱਚ ਪ੍ਰਗਤੀ ਦਾ ਪ੍ਰਦਰਸ਼ਨ ਕੀਤਾ

Posted On: 21 OCT 2024 6:51PM by PIB Chandigarh

ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਸਸਟੇਨੇਬਲ ਟ੍ਰਾਂਸਪੋਰਟੇਸ਼ਨ ਸੌਲਿਊਸ਼ਨਸ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਦੇ ਰੂਪ ਵਿੱਚ, ਭੂਟਾਨ ਦੇ ਪ੍ਰਧਾਨ ਮੰਤਰੀ ਸ਼੍ਰੀ ਸ਼ੇਰਿੰਗ ਟੋਬਗੇ ਅਤੇ ਉਨ੍ਹਾਂ ਦੇ ਵਫ਼ਦ ਨੂੰ ਇੰਡੀਅਨ ਆਇਲ ਦੁਆਰਾ ਸੰਚਾਲਿਤ ਹਾਇਡ੍ਰੋਜਨ-ਫਿਊਲਡ ਬੱਸ ਦਾ ਪ੍ਰਦਰਸ਼ਨ ਕਰਕੇ ਗ੍ਰੀਨ ਹਾਇਡ੍ਰੋਜਨ ਮੋਬਿਲਿਟੀ ਵਿੱਚ ਭਾਰਤ ਦੀ ਪ੍ਰਗਤੀ ਦਾ ਪ੍ਰਦਰਸ਼ਨ ਕੀਤਾ।

 

ਇਸ ਪ੍ਰੋਗਰਾਮ ਵਿੱਚ ਸ਼੍ਰੀ ਵੀ ਸਤੀਸ਼ ਕੁਮਾਰ, ਚੇਅਰਮੈਨ ਅਤੇ ਡਾਇਰੈਕਟਰ (ਮਾਰਕੀਟਿੰਗ) ਦੇ ਨਾਲ-ਨਾਲ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਹੋਰ ਸੀਨੀਅਰ ਪਤਵੰਤੇ ਲੋਕ ਭੀ ਉਪਸਥਿਤ ਹੋਏ।

 

ਪ੍ਰਦਰਸ਼ਨ ਦੇ ਦੌਰਾਨ, ਸ਼੍ਰੀ ਪੁਰੀ ਨੇ ਟਿੱਪਣੀ ਕੀਤੀ ਕਿ “ਗ੍ਰੀਨ ਹਾਇਡ੍ਰੋਜਨ ਵਿੱਚ ਭਾਰਤ ਦੀ ਪ੍ਰਗਤੀ ਸਸਟੇਨੇਬਲ ਐਨਰਜੀ ਸੌਲਿਊਸ਼ਨਸ ਦੇ ਪ੍ਰਤੀ ਸਾਡੀ ਪ੍ਰਤੀਬੱਧਤਾ ਦਾ ਪ੍ਰਮਾਣ ਹੈ। ਅਸੀਂ ਆਪਣੀ ਮੁਹਾਰਤ ਦਾ ਵਿਸਤਾਰ ਕਰਨ ਅਤੇ ਭੂਟਾਨ ਜਿਹੇ ਖੇਤਰੀ ਭਾਗੀਦਾਰਾਂ ਦੇ ਨਾਲ ਸਹਿਯੋਗ ਕਰਨ ਲਈ ਉਤਸੁਕ ਹਾਂ ਜਿਸ ਨਾਲ ਸਵੱਛ, ਗ੍ਰੀਨਰ ਫਿਊਚਰ (ਹਰਿਤ ਭਵਿੱਖ) ਦਾ ਮਾਰਗ ਪੱਧਰਾ ਕੀਤਾ ਜਾ ਸਕੇ। ਨੈਚੁਰਲ ਗੈਸ ਪਾਇਪਲਾਇਨਾਂ ਵਿੱਚ ਹਾਇਡ੍ਰੋਜਨ ਬਲੈਂਡਿੰਗ, ਇਲੈਕਟ੍ਰੌਲਾਇਜ਼ਰ-ਅਧਾਰਿਤ ਟੈਕਨੋਲੋਜੀਆਂ ਦੇ ਸਥਾਨੀਕਰਣ ਅਤੇ ਗ੍ਰੀਨ ਹਾਇਡ੍ਰੋਜਨ ਉਤਪਾਦਨ ਲਈ ਬਾਇਓ-ਮਾਰਗਾਂ (bio-pathways) ਨੂੰ ਹੁਲਾਰਾ ਦੇਣ ਬਾਰੇ ਪ੍ਰੋਜੈਕਟਾਂ ਦੇ ਨਾਲ, ਭਾਰਤ ਐੱਚ2 ਦੇ ਉਤਪਾਦਨ ਅਤੇ ਨਿਰਯਾਤ ਵਿੱਚ ਇੱਕ ਗਲੋਬਲ ਚੈਂਪੀਅਨ ਹੋਵੇਗਾ ਅਤੇ ਗ੍ਰੀਨ ਹਾਇਡ੍ਰੋਜਨ ਦਾ ਕੇਂਦਰ ਬਣਨ ਲਈ ਤਿਆਰ ਹੈ, ਜਿਸ ਨੂੰ ਭਵਿੱਖ ਲਈ ਈਂਧਣ ਮੰਨਿਆ ਜਾਂਦਾ ਹੈ, ਜਿਸ ਵਿੱਚ ਭਾਰਤ ਨੂੰ ਆਪਣੇ ਡੀਕਾਰਬੋਨਾਇਜ਼ੇਸ਼ਨ ਲਕਸ਼ਾਂ (decarbonization targets) ਨੂੰ ਪੂਰਾ ਕਰਨ ਵਿੱਚ ਮਦਦ ਕਰਨ ਦੀ ਅਪਾਰ ਸਮਰੱਥਾ ਹੈ।  

ਇਸ ਯਾਤਰਾ ਨੇ ਗ੍ਰੀਨ ਐਨਰਜੀ ਪਹਿਲ ਨੂੰ ਅੱਗੇ ਵਧਾਉਣ ਦੇ ਲਈ ਭਾਰਤ ਅਤੇ ਭੂਟਾਨ ਦੇ ਦਰਮਿਆਨ ਸਾਂਝਾ ਦ੍ਰਿਸ਼ਟੀਕੋਣ ‘ਤੇ ਪ੍ਰਕਾਸ਼ ਪਾਇਆ। ਭੂਟਾਨ ਦੇ ਵਫ਼ਦ ਨੇ ਗ੍ਰੀਨ ਹਾਇਡ੍ਰੋਜਨ ਮੋਬਿਲਿਟੀ ਨੂੰ ਅਪਣਾਉਣ ਵਿੱਚ ਗਹਿਰੀ ਦਿਲਚਸਪੀ ਵਿਅਕਤ ਕੀਤੀ, ਜੋ ਵਾਤਾਵਰਣਕ ਸਥਿਰਤਾ ਅਤੇ ਸਵੱਛ ਊਰਜਾ ਸਮਾਧਾਨਾਂ (ਕਲੀਨ ਐਨਰਜੀ ਸੌਲਿਊਸ਼ਨਸ) ਦੇ ਲਈ ਦੇਸ਼ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।

ਇੰਡੀਅਨ ਆਇਲ 2004 ਵਿੱਚ ਹਾਇਡ੍ਰੋਜਨ ਰਿਸਰਚ ਵਿੱਚ ਮੋਹਰੀ ਰਿਹਾ ਹੈ, ਸ਼ੁਰੂ ਵਿੱਚ ਉਸ ਨੇ ਹਾਇਡ੍ਰੋਜਨ –ਸੀਐੱਨਜੀ ਬਲੈਂਡਸ ‘ਤੇ ਧਿਆਨ ਕੇਂਦ੍ਰਿਤ ਕੀਤਾ ਸੀ ਲੇਕਿਨ ਪਿਛਲੇ ਪੰਜ ਵਰ੍ਹਿਆਂ ਵਿੱਚ, ਇੰਡੀਅਨ ਆਇਲ ਨੇ ਸਟੋਰੇਜ਼, ਟ੍ਰਾਂਸਪੋਰਟੇਸ਼ਨ ਅਤੇ ਵਿਭਿੰਨ ਐਪਲੀਕੇਸ਼ਨਾ ਵਾਲੇ ਪ੍ਰੋਜੈਕਟਾਂ ਦੇ ਨਾਲ ਆਪਣੀਆਂ ਗ੍ਰੀਨ ਹਾਇਡ੍ਰੋਜਨ ਪਹਿਲਾਂ ਨੂੰ ਅੱਗੇ ਵਧਾਇਆ ਹੈ। ਵਿਸ਼ੇਸ਼ ਤੌਰ ‘ਤੇ, ਭਾਰਤ ਦਾ ਪਹਿਲਾ ਹਾਇਡ੍ਰੋਜਨ ਡਿਸਪੈਂਸਿੰਗ ਸਟੇਸ਼ਨ ਫਰੀਦਾਬਾਦ ਵਿੱਚ ਇੰਡੀਅਨ ਆਇਲ ਦੇ ਆਰ ਐਂਡ ਡੀ ਸੈਂਟਰ ਵਿੱਚ ਸ਼ੁਰੂ ਹੈ ਅਤੇ ਟਾਟਾ ਮੋਟਰਸ ਦੇ ਸਹਿਯੋਗ ਨਾਲ ਗ੍ਰੀਨ ਹਾਇਡ੍ਰੋਜਨ ਫਿਊਲ ਸੈੱਲ ਬੱਸਾਂ ਦਾ ਵਿਕਾਸ ਅਤੇ ਸੰਚਾਲਨ ਸ਼ੁਰੂ ਹੋਇਆ ਹੈ।

ਵਰਤਮਾਨ ਵਿੱਚ, ਅੱਠ ਫਿਊਲ ਸੈੱਲ ਬੱਸਾਂ- ਜਿਨ੍ਹਾਂ ਵਿੱਚ ਇੰਡੀਅਨ ਆਰਮੀ ਅਤੇ ਇੰਡੀਅਨ ਨੇਵੀ- ਲਈ ਇੱਕ-ਇੱਕ ਬੱਸ ਸ਼ਾਮਲ ਹੈ ਉਹ ਦਿੱਲੀ ਐੱਨਸੀਆਰ ਸੈਕਟਰ ਵਿੱਚ ਚਲ ਰਹੀਆਂ ਹਨ, ਵਡੋਦਰਾ ਵਿੱਚ ਚਾਰ ਬੱਸਾਂ ਚਲ ਰਹੀਆਂ ਹਨ ਅਤੇ ਸਾਰਿਆਂ ਵਿੱਚ ਇੰਡੀਅਨ ਆਇਲ ਦੇ ਹਾਇਡ੍ਰੋਜਨ ਡਿਸਪੈਂਸਿੰਗ ਸਟੇਸ਼ਨਾਂ ਵਿੱਚ ਫਿਊਲ ਭਰਿਆ ਜਾਂਦਾ ਹੈ। ਗ੍ਰੀਨ ਹਾਇਡ੍ਰੋਜਨ ਸੌਲਿਊਸ਼ਨਸ ਨੂੰ ਅੱਗੇ ਵਧਾਉਣ ਵਿੱਚ ਇੰਡੀਅਨ ਆਇਲ ਈਕੋ-ਫ੍ਰੈਂਡਲੀ ਟ੍ਰਾਂਸਪੋਰਟੇਸ਼ਨ ਦੇ ਵਿਕਸਿਤ ਖੇਤਰ ਵਿੱਚ ਮੋਹਰੀ ਭੂਮਿਕਾ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਦਾ ਹੈ।

 

 ****

 

ਐੱਮਐੱਨ


(Release ID: 2067089) Visitor Counter : 26


Read this release in: English , Urdu , Marathi , Hindi